ਕਾਂਗਰਸ ਨੇ ਵੰਦੇ ਮਾਤਰਮ ਕੀਤਾ ਟੁਕੜੇ-ਟੁਕੜੇ: ਮੋਦੀ

ਨਵੀਂ ਦਿੱਲੀ:ਰਾਸ਼ਟਰ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ‘ਤੇ ਸੋਮਵਾਰ ਨੂੰ ਲੋਕ ਸਭਾ ‘ਚ ਵਿਸ਼ੇਸ਼ ਚਰਚਾ ਦੀ ਸ਼ੁਰੂ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਤੱਥਾਂ ਦੇ ਸਹਾਰੇ ਕਾਂਗਰਸ ਨੂੰ ਇਕ ਵਾਰੀ ਮੁੜ ਕਟਹਿਰੇ ‘ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ।

ਰਾਸ਼ਟਰ ਗੀਤ ਦੀ ਪਾਵਨ ਭਾਵਨਾ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲਾਤ ਨੂੰ ਵੀ ਸਾਡੀ ਨਵੀਂ ਪੀੜ੍ਹੀ ਦੀ ਲੋੜ ਦੱਸਣਾ ਸਾਡੀ ਜ਼ਿੰਮੇਵਾਰੀ ਹੈ, ਜਿਸ ਕਾਰਨ ਵੰਦੇ ਮਾਤਰਮ ਦੇ ਨਾਲ ਵਿਸ਼ਵਾਸਘਾਤ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਤੁਸ਼ਟੀਕਰਨ ਦੀ ਸਿਆਸਤ ਦੇ ਦਬਾਅ ‘ਚ ਕਾਂਗਰਸ ਨੇ ਵੰਦੇ ਮਾਤਰਮ ਦੀ ਵੰਡ ਲਈ ਝੁਕੀ, ਇਸ ਲਈ ਕਾਂਗਰਸ ਨੂੰ ਇਕ ਦਿਨ ਭਾਰਤ ਦੀ ਵੰਡ ਲਈ ਝੁਕਣਾ ਪਿਆ। ਬਦਕਿਸਮਤੀ ਨਾਲ ਕਾਂਗਰਸ ਦੀਆਂ ਨੀਤੀਆਂ ਪਹਿਲੇ ਵਾਂਗ ਹੀ ਹਨ। ਅੱਜ ਵੀ ਜਿਨ੍ਹਾਂ-ਜਿਨ੍ਹਾਂ ਦੇ ਨਾਂ ਨਾਲ ਕਾਂਗਰਸ ਦੀਆਂ ਨੀਤੀਆਂ ਪਹਿਲੇ ਵਾਂਗ ਹੀ ਹਨ। ਅੱਜ ਵੀ ਜਿਨ੍ਹਾਂ-ਜਿਨ੍ਹਾਂ ਦੇ ਨਾਂ ਨਾਲ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ‘ਚ ਗੰਭੀਰ ਚਰਚਾ ਚੱਲ ਰਹੀ ਹੈ, ਪਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਦਨ ‘ਚ ਮੌਜੂਦ ਨਹੀਂ ਹਨ। ਪਹਿਲਾਂ ਨਹਿਰੂ ਤੇ ਹੁਣ ਰਾਹੁਲ ਗਾਂਧੀ ਨੇ ਵੰਦੇ ਮਾਤਰਮ ਦਾ ਅਪਮਾਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਚਰਚਾ ਦੌਰਾਨ ਦਾਅਵਾ ਕੀਤਾ ਕਿ ਵੰਦੇ ਮਾਤਰਮ ਦੇ ਪ੍ਰਤੀ ਮੁਸਲਿਮ ਲੀਗ ਦੀ ਵਿਰੋਧ ਦੀ ਸਿਆਸਤ ਤੇਜ਼ ਹੁੰਦੀ ਜਾ ਰਹੀ ਸੀ। ਮੁਹੰਮਦ ਅਲੀ ਜਿੰਨਾ ਨੇ ਲਖਨਊ ਤੋਂ 15 ਅਕਤੂਬਰ, 1937 ਨੂੰ ਵੰਦੇ ਮਾਤਰਮ ਖ਼ਿਲਾਫ਼ ਨਾਅਰਾ ਬੁਲੰਦ ਕੀਤਾ ਸੀ। ਫਿਰ ਕਾਂਗਰਸ ਦੇ ਤੱਤਕਾਲੀ ਪ੍ਰਧਾਨ ਜਵਾਹਰ ਲਾਲ ਨਹਿਰੂ ਨੂੰ ਆਪਣੀ ਗੱਦੀ ਡੋਲਦੀ ਦਿਖੀ। ਨਹਿਰੂ ਜੀ ਨੇ ਮੁਸਲਿਮ ਲੀਗ ਦੇ ਬੇਬੁਨਿਆਦ ਬਿਆਨਾਂ ਨੂੰ ਤਗੜਾ ਜਵਾਬ ਦੇਣ ਤੇ ਉਸਦੇ ਬਿਆਨਾਂ ਦੀ ਨਿੰਦਾ ਕਰਨ ਦੀ ਬਜਾਏ ਵੰਦੇ ਮਾਤਰਮ ਦੀ ਹੀ ਪੜਤਾਲ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿਜਿੰਨਾ ਦੇ ਵਿਰੋਧ ਦੇ ਪੰਜ ਦਿਨਾਂ ਬਾਅਦ ਹੀ 20 ਅਕਤੂਬਰ ਨੂੰ ਨਹਿਰੂ ਜੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਚਿੱਠੀ ਲਿਖੀ। ਉਸ ਚਿੱਠੀ ‘ਚ ਜਿੰਨਾ ਦੀ ਭਾਵਨਾ ਨਾਲ ਨਹਿਰੂ ਜੀ ਨੇ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ। ਲਿਖਿਆ ਕਿ ਵੰਦੇ ਮਾਤਰਮ ਦਾ ਅਨੰਦ ਮੱਠ ਵਾਲਾ ਪਿਛੋਕੜ ਮੁਸਲਮਾਨਾਂ ਨੂੰ ਇਰੀਟੇਟ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਪੰਡਤ ਨਹਿਰੂ ਦਾ ਬਿਆਨ ਪੜ੍ਹਿਆ, ‘ਮੈਂ ਵੰਦੇ ਮਾਤਰਮ ਗੀਤ ਦਾ ਪਿਛੋਕੜ ਪੜ੍ਹਿਆ ਹੈ, ਇਸ ਨਾਲ ਮੁਸਲਮਾਨ ਭੜਕਣਗੇ।“
ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਕਾਂਗਰਸ ਵੱਲੋਂ ਬਿਆਨ ਆਇਆ ਕਿ 26 ਅਕਤੂਬਰ ਤੋਂ ਕਾਂਗਰਸ ਵਰਕਿੰਗ ਕਮੇਟੀ ਦੀ ਇਕ ਬੈਠਕ ਕੋਲਕਾਤਾ ‘ਚ ਹੋਵੇਗੀ, ਜਿਸ ‘ਚ ਵੰਦੇ ਮਾਤਰਮ ਦੇ ਇਸਤੇਮਾਲ ਦੀ ਸਮੀਖਿਆ ਕੀਤੀ