ਹੁਣ ਗਿਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਲੜਣਗੇ ਚੋਣ

ਗਿੱਦੜਬਾਹਾ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਗਿੱਦੜਬਾਹਾ ਤੋਂ ਚੋਣ ਲੜਨਗੇ।

ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਨਾਲ ਗ਼ੱਦਾਰੀ ਕਰਨ ਵਾਲਿਆਂ ਨੂੰ ਮੁੜ ਪਾਰਟੀ ‘ਚ ਨਹੀਂ ਲਿਆ ਜਾਵੇਗਾ।
ਸੁਖਬੀਰ ਬਾਦਲ ਸੋਮਵਾਰ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਇੱਥੇ ਪੁੱਜੇ ਸਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਲਕੇ ਲੋਕਾਂ ਦੀ ਮੰਗ ਹੈ ਕਿ ਮੰਗ ਹੈ ਕਿ ਉਹ ਇਸ ਹਲਕੇ ਤੋਂ ਚੋਣ ਲੜਣ। ਇਸ ਲਈ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦਬਾਹਾ ਤੋਂ ਵੀ ਚੋਣ ਲੜਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਸਮੇਤ ਜਿਨ੍ਹਾਂ ਵੀ ਹੋਰ ਲੋਕਾਂ ਨੂੰ ਦੋਬਾਰਾ ਪਾਰਟੀ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਓਧਰ ਅਕਾਲੀ ਦਲ ਦੇ ਨੇਤਾਵਾਂ ਨੇ ਇਹ ਵੀ ਸਪਸ਼ਟ ਕਿਹਾ ਹੈ ਕਿ ਸੁਖਬੀਰ ਲੰਬੀ ਤੋਂ ਵੀ ਚੋਣ ਲੜਣਗੇ। ਯਾਨੀ ਸੁਖਬੀਰ ਬਾਦਲ ਗਿੱਦੜਬਾਹਾ ਤੇ ਲੰਬੀ ਦੋਵਾਂ ਸੀਟਾਂ ਤੋਂ ਚੋਣ ਲੜਣਗੇ। ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ‘ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਨਾਲ ਗੱਲਬਾਤ ਕਰ ਦਿਆਂ ਕਿਹਾ ਕਿ ਇਹ ਚੋਣਾਂ ਪਾਰਟੀ ਲਈ ਅਗਨੀ ਪ੍ਰੀਖਿਆ ਹਨ ਤੇ ਪਾਰਟੀ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ‘ਚ ਪਾਰਟੀ ਉਮੀਦਵਾਰ ਜਿੱਤ ਹਾਸਲ ਕਰਨ।
ਗੁਰੂ ਨੂੰ ਚੇਲੇ ਦੇ ਮੁਕਾਬਲੇ ਲੜਣਾ ਪਵੇਗਾ: ਡਿੰਪੀ
ਇਕ ਨਿੱਜੀ ਚੈਨਲ ਨਾਲ ਗੱਲਬਾਤ ‘ਚ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਮੇਰੇ ਪਾਰਟੀ ਛੱਡੇ ਜਾਣ ਅਕਾਲੀ ਦਲ ਨੂੰ ਮੇਰਾ ਬਦਲ ਨਹੀਂ ਮਿਲਿਆ। ਹੁਣ ਹਾਲਾਤ ਇਹ ਬਣ ਗੇ ਹਨ ਕਿ ਗੁਰੂ ਨੂੰ ਚੇਲੇ ਦੇ ਮੁਕਾਬਲੇ ਖ਼ੁਦ ਚੋਣ ਮੈਦਾਨ ‘ਚ ਉਤਰਣਾ ਪੈ ਰਿਹਾ ਹੈ। ਮੇਰੇ ਲਈ ਇਹ ਖ਼ੁਸੀ ਦੀ ਗੱਲ ਹੈ। ਸੁਖਬੀਰ ਪ੍ਰਧਾਨ ਹਨ ਉਹ ਜਿੱਥੋਂ ਮਰਜ਼ੀ ਚੋਣ ਲੜ ਸਕਦੇ ਹਨ। ਮੈਂ ਤਿਆਰ ਹਾਂ ਉਹਨਾਂ ਦੇ ਮੁਕਾਬਲੇ ਚੋਣ ਲੜਣ ਲਈ। ਕਿਸੇ ਗੱਲ ਦਾ ਡਰ ਨਹੀਂ ਹੈ।