ਰੋਮਾਂਸ ਦਾ ਬਾਦਸ਼ਾਹ ਯਸ਼ ਚੋਪੜਾ

ਧਰਮਿੰਦਰ ਸਿੰਘ (ਚੱਬਾ)
ਬਾਲੀਵੁੱਡ ਨੂੰ ਯਸ਼ ਚੋਪੜਾ ਨੇ ਅਜਿਹੀਆਂ ਫਿਲਮਾਂ ਦਿੱਤੀਆਂ ਜੋ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ। ਉਸ ਦੀਆਂ ਫਿਲਮਾਂ ਦੇ ਹਰ ਹੀਰੋ ਨੇ ਬੁਲੰਦੀਆਂ ਨੂੰ ਛੂਹਿਆ ਹੈ। ਅਜੋਕੇ ਦੌਰ ‘ਚ ਵੀ ਯਸ਼ ਚੋਪੜਾ ਵਾਂਗ ਰੋਮਾਂਸ ਨੂੰ ਪਰਦੇ ‘ਤੇ ਉਤਾਰਨਾ ਕਿਸੇ ਵੀ ਨਿਰਦੇਸ਼ਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਕਲਾ ‘ਚ ਯਸ਼ ਚੋਪੜਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ।

ਪਰਦੇ’ ਤੇ ਇਕ ਤੋਂ ਵੱਧ ਕੇ ਇਕ ‘ਰੋਮਾਂਟਿਕ ਫਿਲਮਾਂ ਦੇਣ ਵਾਲੇ ਯਸ਼ ਚੋਪੜਾ ਰੋਮਾਂਸ ਦੇ ਐਸੇ ਜਾਦੂਗਰ ਸਨ ਜਿਸ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕਮਾਲ ਕਰਦੀਆਂ ਸਨ। ਇਸੇ ਲਈ ਉਸ ਨੂੰ ‘ਕਿੰਗ ਆਫ ਰੋਮਾਂਸ’,, ‘ਰੋਮਾਂਸ ਦਾ ਜਾਦੂਗਰ’, ‘ਰੋਮਾਂਸ ਦਾ ਬਾਦਸ਼ਾਹ’ ਆਦਿ ਹੋਰ ਵੀ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ।
ਫ਼ਿਲਮੀ ਸ਼ੁਰੂਆਤ
ਬਲਦੇਵ ਰਾਜ ਚੋਪੜਾ ਵੀ ਮੰਨੇ-ਪ੍ਰਮੰਨੇ ਨਿਰਦੇਸ਼ਿਕ ਸਨ। ਕਾਲਜ ਦੀ ਪੜ੍ਹਾਈ ਤੋਂ ਬਾਅਦ ਯਸ਼ ਚੋਪੜਾ ਅਗਲੇਰੀ ਪੜ੍ਹਾਈ ਲਈ ਲੰਡਨ ਜਾਣਾ ਚਾਹੁੰਦੇ ਸਨ। ਇੰਜੀਨੀਅਰ ਬਣਨਾ ਚਾਹੁੰਦੇ ਸਨ। ਇਹ ਉਹਨਾਂ ਦੇ ਪਿਤਾ ਦਾ ਸੁਪਨਾ ਸੀ। ਉਸ ਤੋਂ ਪਹਿਲਾਂ ਆਪਣੇ ਭਰਾ ਬਲਦੇਵ ਰਾਜ ਚੋਪੜਾ ਕੋਲ ਮੁੰਬਈ ਗਏ। ਉੱਥੇ ਭਰਾ ਨੂੰ ਕੰਮ ਕਰਦੇ ਦੇਖਿਆ ਤੇ ਮਨ ਇਸੇ ਲਾਈਨ ਵਿਚ ਆਉਣ ਨੂੰ ਕੀਤਾ। ਇਕ ਦਿਨ ਆਪਣੇ ਦਿਲ ਦੀ ਗੱਲ ਵੱਡੇ ਭਰਾ ਬਲਦੇਵ ਰਾਜ ਚੋਪੜਾ ਨਾਲ ਕੀਤੀ ਕਿ ਮੈਂ ਵੀ ਫਿਲਮੀ ਲਾਈਨ ਵਿਚ ਆਉਣਾ ਚਾਹੁੰਦਾ ਹਾਂ। ਬਲਦੇਵ ਰਾਜ ਚੋਪੜਾ ਨੇ ਯਸ਼ ਚੋਪੜਾ ਨੂੰ ਕਿਸੇ ਦੂਜੇ ਨਿਰਦੇਸ਼ਕ ਕੋਲ ਭੇਜ ਦਿੱਤਾ। ਉੱਥੇ ਯਸ਼ ਚੋਪੜਾ ਦਾ ਮਨ ਨਾ ਲੱਗਿਆ। ਵਾਪਸ ਆ ਗਏ ਤੇ ਆਪਣੇ ਵੱਡੇ ਭਰਾ ਬਲਦੇਵ ਰਾਜ ਚੋਪੜਾ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਲੱਗ ਪਏ। ਸਹਾਇਕ ਨਿਰਦੇਸ਼ਿਕ ਦੇ ਰੂਪ ‘ਚ ‘ਏਕ ਹੀ ਰਾਸਤਾ’, ‘ਨਯਾ ਦੌਰ’ ਤੇ ‘ਸਾਧਨਾ’ ਆਦਿ ਫਿਲਮਾਂ ਕੀਤੀਆਂ।
ਇਕ ਦਿਨ ਬਲਦੇਵ ਰਾਜ ਚੋਪੜਾ ਨੇ ਫਿਲਮ ‘ਧੂਲ ਕਾ ਫੂਲ’ ਦੀ ਕਮਾਂਡ ਮੁੱਖ ਸਹਾਇਕ ਨਿਰਦੇਸ਼ਕ ‘ਉਮੀ ਬੇਦੀ’ ਤੇ ‘ਯਸ਼ ਚੋਪੜਾ’ ਨੂੰ ਸੌਂਪੀ। ਬਾਅਦ ‘ਚ ਕਿਸੇ ਕਾਰਨ ਕਰਕੇ ਇਹ ਪ੍ਰੋਜੈਕਟ ਇੱਕਲੇ ਯਸ਼ ਚੋਪੜਾ ਨੇ ਹੀ ਪੂਰਾ ਕੀਤਾ। ‘ਇਸ ਫਿਲਮ ਤੋਂ ਬਾਅਦ ਯਸ਼ ਚੋਪੜਾ ਦੀ ਕਾਮਯਾਬੀ ਦੇ ਚਰਚੇ ਹਰ ਜ਼ੁਬਾਨ ‘ਤੇ ਆ ਗਏ। ਯਸ਼ ਚੋਪੜਾ ਨੇ ਸੰਨ 1959 ਤੋਂ ‘ਧੂਲ ਕਾ ਫੂਲ’ ਰਾਹੀਂ ਫਿਲਮ।ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਫਿਰ ਸੰਨ 1973 ਤੋਂ ਆਪਣੇ ਵੱਡੇ ਭਰਾ ਬਲਦੇਵ ਰਾਜ ਚੋਪੜਾ ਤੋਂ ਵੱਖ ਹੋ ਕੇ ‘ਯਸ਼ਰਾਜ ਫਿਲਮਜ਼’ ਦੀ ਸਥਾਪਨਾ ਕੀਤੀ ਸੀ ਤੇ ਪਹਿਲੀ ਫਿਲਮ ਰਾਜੇਸ਼ ਖੰਨਾ ਨੂੰ ਲੈ ਕੇ ‘ਦਾਗ਼’ ਬਣਾਈ ਸੀ। ਫਿਰ ਸੰਨ 1995 ਵਿਚ ਆਪਣੇ ਬੇਟੇ ਅੱਦਿਤਿਆ ਚੋਪੜਾ ਦੀ ਫਿਲਮ ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’ ਦੇ ਹਿੱਟ ਹੋਣ ਤੋਂ ਬਾਦ ‘ਯਸ਼ਰਾਜ ਸਟੂਡੀਉ ਦੀ ਸਥਾਪਨਾ ਕੀਤੀ ਸੀ।
ਵਿਆਹ
ਯਸ਼ ਚੋਪੜਾ ਦਾ ਵਿਆਹ 1970 ਵਿਚ ਪਾਮੇਲਾ ਚੋਪੜਾ ਨਾਲ ਹੋਇਆ। ਉਹਨਾਂ ਦੇ ਦੋ ਲੜਕੇ ਅਦਿੱਤਿਆ ਚੋਪੜਾ ਤੇ ਉਦੈ ਚੋਪੜਾ ਹਨ। ਵੱਡੇ ਲੜਕੇ ਅਦਿੱਤਿਆ ਚੋਪੜਾ ਨੇ ਮਸ਼ਹੂਰ ਹੀਰੋਇਨ ਰਾਣੀ ਮੁਖਰਜ਼ੀ ਨਾਲ ਸ਼ਾਦੀ ਕੀਤੀ ਹੈ।
ਬਤੌਰ ਪ੍ਰੋਡਿਊਸਰ ਬਣਾਈਆਂ ਫ਼ਿਲਮਾਂ
‘ਦਾਗ-ਏ-ਪੋਇਮ ਆਫ ਲਵ’ (1973), ‘ਕਭੀ ਕਭੀ’ (1976), ‘ਦੂਸਰਾ ਆਦਮੀ’ (1977), ‘ਨੂਰੀ’, ‘ਕਾਲਾ ਪੱਥਰ’ (1979), ‘ਨਾਖੁਦਾ’ (1981), ‘ਮਹੱਲ’ (1982), ‘ਮਸ਼ਾਲ (1984), ‘ਫ਼ਾਸਲੇ (1985), ‘ਵਿਜੇ (1988), ‘ਚਾਂਦਨੀ (1989), ‘ਲਮਹੇਂ’ (1991), ‘ਡਰ’ (1993), ‘ਯੇ ਦਿਲਲਗੀ’ (1994), ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’ (1995), ‘ਹਮ ਕੋ ਇਸ਼ਕ ਨੇ ਮਾਰਾ’, ‘ਦਿਲ ਤੋਂ ਪਾਗਲ ਹੈ’ (1997), ‘ਮੁਹੱਬਤੇਂ’ (2000), ‘ਮੇਰੇ ਯਾਰ ਕੀ ਸ਼ਾਦੀ ਹੈ, ‘ਮੁਝ ਸੇ ਦੋਸਤੀ ਕਰੋਗੇਂ’, ‘ਸਾਥੀਆ’ (2002), ‘ਹਮ ਤੁਮ’, ‘ਧੂਮ’, ‘ਵੀਰ ਜਾਰਾ’ (2004), ‘ਬੰਟੀ ਔਰ ਬੱਬਲੀ, ‘ਸਲਾਮ ਨਮਸਤੇ’, ‘ਨੀਲ-ਨ-ਨਿਕੀ’ (2005), ‘ਫਨਾ’, ‘ਧੂਮ ਟੂ, ‘’ਕਾਬਲ ਐਕਸਪ੍ਰੈਸ’ (2006), ‘ਤਾਰਾ ਰਮ ਪਮ’, ‘ਝੂਮ ਬਰਾਬਰ ਝੂਮ’,’ਚੱਕ ਦੇ ਇੰਡੀਆ’, ‘ਲਾਗਾ ਚੁਨਰੀ ਮੇਂ ਦਾਗ’, ‘ਆਜਾ ਨੱਚ ਲੈ’ (2007), ‘ਟੇਸ਼ਨ’, ‘ਥੋੜ੍ਹਾ ਪਿਆਰ ਥੋੜ੍ਹਾ ਮੈਜ਼ਿਕ’, ‘ਬਚਨਾ ਐ ਹਸੀਨੋ’, ‘ਰੋਡ ਸਾਈਡ ਰੋਮੀਉਂ, ‘ਰੱਬ ਨੇ ਬਣਾ ਦੀ ਜੋੜੀ’ (2008), ‘ਨਿਊਯਾਰਕ’, ‘ਦਿਲ ਬੋਲੇ ਹੜਿੱਪਾ’, ‘ਰਾਕਟ ਸਿੰਘ’ (2009), ‘ਪਿਆਰ ਇਮਪੋਸੀਥਲ’, ‘ਬੈਂਡ ਬਾਜਾ ਬਰਾਤ’(2010), ‘ਮੇਰੇ ਥਦਰ ਕੀ ਦੁਲਹਨ’, ‘ਮੁਝ ਸੇ ਫਰੈਂਡਸ਼ਿਪ ਕਰੋਗੀ’, ‘ਲੇਡੀਜ਼ ਵਰਸਜ਼ ਵਿਕੀ ਬਹਲ’ (2011), ‘ਇੰਸ਼ਕਜ਼ਾਦੇ’, ‘ਏਕ ਥਾ ਟਾਈਗਰ’ ਤੇ ਸ਼ਾਹਰੁੱਖ ਖਾਨ ਨੂੰ ਲੈ ਕੇ ਬਣਾਈ ਆਖਰੀ ਫਿਲਮ ‘ਜਬ ਤੱਕ ਹੈ ਜਾਨ’ (2012) ਫਿਲਮਾਂ ਯਸ਼ ਚੋਪੜਾ ਨੇ ਬਤੌਰ ਪ੍ਰੋਡਿਊਸਰ ਬਣਾਈਆਂ ਸਨ।
ਡਾਇਰੈਕਟਰ ਵਜੋਂ
ਕੀਤੀਆਂ ਫਿਲਮਾਂ
ਯਸ਼ ਚੋਪੜਾ ਨੇ ਡਾਇਰੈਕਟਰ ਵਜੋਂ ਜੋ ਫਿਲਮਾ ਬਣਾਈਆਂ ਹਨ, ਉਹ ਹੈ: ‘ਧੂਲ ਕਾ ਫੂਲ’ (1959), ‘ਧਰਮ ਪੁੱਤਰਾ(1961), ‘ਵਕਤ (1965), ‘ਆਦਮੀ ਔਰ ਇਨਸਾਨ’, ‘ਇਤਫਾਕ’ (1969), ‘ਦਾਗ’, ‘ਜ਼ੋਸ਼ੀਲਾ’ (1973), ‘ਦੀਵਾਰ (1975), ‘ਕਭੀ ਕਭੀ’ (1976), ‘ਤ੍ਰਿਸ਼ੂਲ (1978), ‘ਕਾਲਾ ਪੱਥਰ (1979), ‘ਸਿਲਸਲਾ (1981), ਮਸ਼ਾਲ’ (1984), ‘ਫ਼ਾਸਲੇ (1985), ‘ਵਿਜੇ (1988), ‘’ਚਾਂਦਨੀ (1989), ‘ਲਮਹੇ’ (1991), ‘ਪਰੰਮਪੁਰਾ’, ‘ਡਰ’ (1993), ‘ਦਿਲ ਤੋਂ ਪਾਗਲ ਹੈ’ (1997), ‘ਵੀਰ ਜ਼ਾਰਾ(2004), ‘ਜਬ ਤੱਕ ਹੈ ਜਾਨ’ (2012) ਆਦਿ ਫਿਲਮਾਂ ਡਾਇਰੈਕਟ ਕੀਤੀਆਂ ਸਨ।
ਪੰਜਾਬ ਨਾਲ ਮੋਹ
ਯਸ਼ ਚੋਪੜਾ’ ਪੰਜਾਬੀ ਸਨ। ਯਸ਼ ਚੋਪੜਾ ਦਾ ਪੰਜਾਬ ਨਾਲ ਖਾਸਾ ਮੋਹ ਰਿਹਾ ਹੈ। ਦੇਸ਼ ਵੰਡ ਤੋਂ ਬਾਅਦ ਲਾਹੌਰ ਤੋਂ ਆ ਕੇ ਪੰਜਾਬ ਦੇ ਜਲੰਧਰ ਸ਼ਹਿਰ ਦੇ ਗੋਬਿੰਦਗੜ੍ਹ ਮੁਹੱਲੇ ਵਿਚ ਰਹਿੰਦੇ ਰਹੇ ਹਨ। ਫਿਰ ਬੰਬਈ ਚਲੇ ਗਏ। ਇਸ ਦੇ ਬਾਵਜੂਦ ਪੰਜਾਬ ਨਾਲ ਮੋਹ ਜਿਉਂ ਦਾ ਤਿਉਂ ਬਣਿਆ ਰਿਹਾ। ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਜਦੋਂ ਵੀ ਟਾਈਮ ਮਿਲਦਾ ਤਾਂ ਉਹ ਪੰਜਾਬ ਦਾ ਚੱਕਰ ਜ਼ਰੂਰ ਲਾਉਂਦੇ ਸਨ। ਪੰਜਾਬ ਆ ਕੇ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਬੈਠ ਕੇ ਗੱਲਬਾਤਾਂ ਕਰਦੇ ਰਹਿੰਦੇ ਸਨ। ਰਿਸ਼ਤੇਦਾਰਾਂ ਨੂੰ ਮਿਲਦੇ। ਕਾਫੀ ਫਿਲਮਾਂ ਦੀ ਸ਼ੂਟਿੰਗ ਵੀ ਉਹਨਾਂ ਪੰਜਾਬ ਵਿਚ ਕੀਤੀ। ‘ਦਿਲਵਾਲੇ ਦੁਲਹਨੀਆਂ ਲੇ ਜਾਏਗੇਂ’ ਦੀ ਸ਼ੂਟਿੰਗ ਦਾ ਕਾਫੀ ਹਿੱਸਾ ਪੰਜਾਬ ਦੇ ਬਾਰਡਰ ਏਰੀਏ ਵਿੱਚ ਫਿਲਮਾਇਆ ਗਿਆ ਸੀ। ਫਿਲਮ ‘ਵੀਰ ਜ਼ਾਰਾ’ ਦੀ ਸ਼ੂਟਿੰਗ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਖ਼ਾਲਸਾ ਕਾਲਜ ‘ਚ ਕੀਤੀ ਸੀ। ‘ਰੱਬ ਨੇ ਬਣਾ ਦੀ ਜੋੜੀ ਦੀ ਕਾਫੀ ਸ਼ੂਟਿੰਗ ਖ਼ਾਲਸਾ ਕਾਲਜ ਅੰਮ੍ਰਿਤਸਰ ‘ਚ ਤੇ ਸ਼ਹਿਰ ਦੇ ਹੋਰ ਹਿੱਸਿਆਂ ‘ਚ ਕੀਤੀ ਗਈ ਸੀ। ਪਿਛਲੇ ਸਾਲਾਂ ਦੋਰਾਨ ਜਦੋਂ ਉਹ ਸ਼ਾਇਦ ਸੰਨ 2004 ਵਿਚ ‘ਵੀਰ ਜ਼ਰਾ’ ਦੀ ਸ਼ੂਟਿੰਗ ਸਮੇਂ ਅੰਮ੍ਰਿਤਸਰ ਆਏ ਸਨ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯਸ਼ ਚੋਪੜਾ ਨੂੰ ਡਾਕਟਰ ਆਫ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਆ ਸੀ।ਉਸ ਤੋਂ ਬਾਦ ਉਹ ਹਰੀਮੰਦਰ ਸਾਹਿਬ ਮੱਥਾ ਟੇਕਣ ਵੀ ਗਏ ਸਨ ਤੇ ਬਾਦ ਵਿਚ ਅੰਮ੍ਰਿਤਸਰ ਸ਼ਹਿਰ ਵੀ ਘੁੰਮਿਆ ਸੀ। ਪਿਛਲੇ ਸਾਲਾਂ ਦੌਰਾਨ ਹੀ ਜਦ ਉਹ ਪੰਜਾਬ ਆਏ ਸਨ ਤਾਂ ਨਕੋਦਰ ਇਕ ਰੇਹੜੀ ਵਾਲੇ ਕੋਲੋਂ ਚਾਹ ਪੀ ਕੇ ਗਏ ਸਨ। ਉਸ ਰੇਹੜੀ ਵਾਲੇ ਨਾਲ ਗੱਲਬਾਤਾਂ ਵੀ ਕੀਤੀਆਂ ਸਨ ਤੇ ਪੰਜ-ਪੰਜ ਸੌ ਦੇ ਚਾਰ ਨੋਟ ਵੀ ਉਸ ਨੂੰ ਦਿੱਤੇ ਸਨ।
ਪੰਜਾਬੀ ਫਿਲਮ
ਬਣਾਉਣ ਦਾ ਸੁਪਨਾ
ਉਹ ਇਕ ਪੰਜਾਬੀ ਫਿਲਮ ਵੀ ਬਣਾਉਣਾ ਚਾਹੁੰਦੇ ਸਨ। ਇਸ ਲਈ ਬਕਾਇਦਾ ਸਟਾਰ ਕਾਸਟ ਵੀ ਹੋ ਗਈ ਸੀ ਤੇ ਚੰਡੀਗੜ੍ਹ ਵਿਚ ਗਿਆਨੀ ਜ਼ੈਲ ਸਿੰਘ ਦੇ ਹੱਥੋਂ ਉਦਘਾਟਨ ਵੀ ਹੋ ਗਿਆ ਸੀ। ਰਜੇਸ਼ ਖੰਨਾ ਹੀਰੋ ਲਏ ਸਨ। ਫਿਲਮ ‘ਸੋਹਣੀ ਮਹੀਵਾਲ’ ਸੀ। ਜਦ ਰਜੇਸ਼ ਖੰਨਾ ਨੇ ਸਟੋਰੀ ਸੁਣੀ ਕਿ ਸੋਹਣੀ, ਮਹੀਵਾਲ ਨੂੰ ਘੜੇ ਤੇ ਤੈਰ ਕੇ ਨਦੀ ਪਾਰ ਕਰਕੇ ਮਿਲਣ ਜਾਂਦੀ ਸੀ ਤਾਂ ਰਜੇਸ਼ ਖੰਨਾ ਕਹਿਣ ਲੱਗਾ ਕਿ ਮਹੀਵਾਲ ਘੜੇ ਤੇ ਤੈਰ ਕੇ ਸੋਹਣੀ ਨੂੰ ਮਿਲਣ ਜਾਏਗਾ। ਬਥੇਰਾ ਸਮਝਾਇਆ ਕਿ ਇਹ ਲੋਕ ਗਾਥਾ ਹੈ। ਇਹ ਸਟੋਰੀ ਬਦਲੀ ਨਹੀ ਜਾ ਸਕਦੀ, ਪਰ ਰਾਜੇਸ਼ ਖੰਨਾ ਨਹੀ ਮੰਨਿਆ ਤੇ ਇਹ ਫਿਲਮ ਨਹੀ ਬਣੀ। ਯਸ਼ ਚੋਪੜਾ ਦਾ ਪੰਜਾਬੀ ਫਿਲਮ ਬਣਾਉਣ ਦਾ ਸੁਪਨਾ, ਸੁਪਨਾ ਹੀ ਰਹਿ ਗਿਆ ਸੀ।
ਐਵਾਰਡ
ਧਰਮ ਪੁੱਤਰਾ (1961), ਚਾਂਦਨੀ (1989), ਡਰ (1993) ਲਈ ਬੈਸਟ ਫਿਊਚਰ ਇਨ ਹਿੰਦੀ ਐਵਾਰਡ। ਵਕਤ (1966), ਇਤਫਾਕ (1970),ਦਾਗ਼ (1974), ਦੀਵਾਰ (1976) ਲਈ ਬੈਸਟ ਡਾਇਰੈਕਟਰ ਫਿਲਮ ਫੇਅਰ ਐਵਾਰਡ। ਲਮਹੇ (1992), ਦਿਲਵਾਲੇ ਦੁਲਹਨੀਆਂ ਲੇ ਜਾਏਂਗੇ (1996), ਦਿਲ ਤੋਂ ਪਾਗਲ ਹੈ (1998), ਵੀਰ ਜ਼ਾਰਾ (2005) ਲਈ ਬੈਸਟ ਫਿਲਮਫੇਅਰ ਐਵਾਰਡ। ਦਿਲਵਾਲੇ ਦੁਲਹਨੀਆਂ ਲੇ ਜਾਏਗੇ (1995), ਦਿਲ ਤੋ ਪਾਗਲ ਹੈ(1997), ਵੀਰ ਜ਼ਾਰਾ(2004), ਚੱਕ ਦੇ ਇੰਡੀਆ (2008) ਲਈ ਬੈਸਟ ਪਾਪੂਲਰ ਫਿਲਮ ਪ੍ਰੋਵਾਈਡਿੰਗ ਵੂਲਸਮ ਇੰਟਰਟੇਨਮੈਂਟ ਨੈਸ਼ਨਲ ਫਿਲਮ ਐਵਾਰਡ। ਦਿਲਵਾਲੇ ਦੁਲਹਨੀਆਂ ਲੇ ਜਾਏਂਗੇ (1996), ਵੀਰ ਜ਼ਾਰਾ (2005), ਚੱਕ ਦੇ ਇੰਡੀਆ (2008) ਲਈ ਬੈਸਟ ਫਿਲਮ ਸਕਰੀਨ ਐਵਾਰਡ। ਦਿਲ ਤੋਂ ਪਾਗਲ ਹੈ (1998), ਵੀਰ ਜ਼ਰਾ (1998), ਚੱਕ ਦੇ ਇੰਡੀਆ (2008) ਲਈ ਬੈਸਟ ਫਿਲਮ ਜੀ ਸਿਨੇਮਾ ਐਵਾਰਡ। ਵੀਰ ਜ਼ਾਰਾ(1998, 2005), ਚੱਕ ਦੇ ਇੰਡੀਆ (2008) ਲਈ ਬੈਸਟ ਪਿਕਚਰ ਆਈਫਾ ਐਵਾਰਡ। 2001 ‘ਚ ਦਾਦਾ ਸਾਹਿਬ ਫਾਲਕੇ ਐਵਾਰਡ, 2002 ‘ਚ ਆਊਟਸਟੈਡਿੰਗ ਕੰਨਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਐਵਾਰਡ। 2005 ‘ਚ ਪਦਮ ਭੂਸ਼ਣ, ‘ਵੀਰ ਜ਼ਰਾ’ ਲਈ ਬੈਸਟ ਫਿਲਮ ਤੇ ਬੇਸਟ ਡਾਇਰੈਕਟਰ ਦਾ ਬਾਲੀਵੁੱਡ ਮੂਵੀ ਐਵਾਰਡ, ਬੈਸਟ ਡਾਇਰੈਕਟਰ ਆਈਫਾ ਐਵਾਰਡ ਅਤੇ ਬੈਸਟ ਡਾਇਰੈਕਟਰ ਜੀ ਸਿਨੇਮਾ ਐਵਾਰਡ।
2006 ‘ਚ ਪੰਜਾਬ ਰਤਨ
2013 ‘ਚ ਲਾਈਫ ਟਾਈਮ. ਅਚੀਵਮੈਂਟ ਐਵਾਰਡ ਅਤੇ ਭਾਰਤ ਸਰਕਾਰ ਵੱਲੋਂ ਯਸ਼ ਚੋਪੜਾ ਦੇ ਨਾਮ ਤੇ ਫੋਟੋ ਵਾਲੀ ਡਾਕ ਟਿਕਟ ਜਾਰੀ। ਸਵਿਟਜ਼ਰਲੈਂਡ ਸਰਕਾਰ ਵੱਲੋਂ ਨਾਂਅ ‘ਤੇ ਚਲਾਈ ਰੇਲ ਗੱਡੀ।
ਮੌਤ
ਯਸ਼ ਚੋਪੜਾ ਦੀ ਆਖਰੀ ਫਿਲਮ ‘ਜਬ ਤੱਕ ਹੈ ਜਾਨ’ ਸੀ। ਇਕ ਇੰਟਰਵਿਊ ਦੌਰਾਨ ਸ਼ਾਹਰੱਖ ਖ਼ਾਨ ਨੇ ਯਸ਼ ਚੋਪੜਾ ਤੋਂ ਸਵਾਲ ਪੁੱਛਿਆ ਕਿ ਅਗਲੀ ਫਿਲਮ ਕਦੋਂ ਕਰ ਰਹੇ ਹੋ ਤਾਂ ਯਸ਼ ਚੋਪੜਾ ਨੇ ਜੁਆਬ ਦਿੱਤਾ ਕਿ ਮੈਂ ਫਿਲਮਾਂ ਤੋਂ ਰੀਟਾਇਰਮੈਂਟ ਲੈ ਰਿਹਾ ਹਾਂ। ਇਹ ਮੇਰੀ ਆਖ਼ਰੀ ਫਿਲਮ ਹੈ। ਯਸ਼ ਚੋਪੜਾ ਦੀ ਕਹੀ ਹੋਈ ਗੱਲ ਸੱਚੀ ਹੋ ਗਈ। ਯਸ਼ ਚੋਪੜਾ ਨੂੰ ਡੇਂਗੂ ਬੁਖਾਰ ਹੋ ਗਿਆ ਤੇ ਬੁਖਾਰ ਹੋਣ ਤੇ ਉਹਨਾਂ ਨੂੰ 13 ਅਕਤੂਬਰ 2012 ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੰਤ 21 ਅਕਤੂਬਰ 2012 ਨੂੰ ਉਹ 80 ਸਾਲ ਦੀ ਉਮਰ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ।