ਲੰਡਨ: ਫਰਾਂਸ, ਸਾਊਦੀ ਅਰਬ, ਸਵਿਟਜ਼ਰਲੈਂਡ ਤੇ ਹਾਂਗਕਾਂਗ ਦੇ ਮੁਕਾਬਲੇ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਇਹ ਦੁਨੀਆ ਭਰ ਵਿਚ ਰਈਸਾਂ ਪੱਖੋਂ ਛੇਵਾਂ ਸਭ ਤੋਂ ਵੱਡਾ ਸਮੂਹ ਹੈ। ਭਾਰਤ ਦੀ ਮਾਲੀ ਰਾਜਧਾਨੀ ਮੁੰਬਈ ਵਿਚ 30 ਅਰਬਪਤੀ ਹਨ ਜਦਕਿ ਨਿਊਯਾਰਕ 96 ਅਰਬਪਤੀਆਂ ਨਾਲ ਸਭ ਤੋਂ ਉੱਪਰ ਹੈ। ਹਾਂਗਕਾਂਗ, ਮਾਸਕੋ ਤੇ ਲੰਡਨ ਵਿਚ ਕ੍ਰਮਵਾਰ 75, 74 ਤੇ 67 ਅਰਬਪਤੀ ਹਨ। ਇਹ ਅੰਕੜੇ ਵੈਲਥ ਐਕਸ ਐਂਡ ਯੂਬੀਐਸ ਬਿਲੀਅਨੇਅਰ ਸੈਂਸਸ ਰਿਪੋਰਟ-2013 ਵਿਚ ਦਰਜ ਕੀਤੇ ਗਏ ਹਨ।
ਹਾਲਾਂਕਿ ਭਾਰਤ ਵਿਚ ਜੁਲਾਈ 2012 ਤੋਂ ਜੁਲਾਈ 2013 ਤੱਕ ਅਰਬਪਤੀਆਂ ਦੀ ਗਿਣਤੀ ਘਟੀ ਹੈ ਪਰ ਤਾਂ ਵੀ ਇਹ 103 ਅਰਬਪਤੀਆਂ ਨਾਲ ਛੇਵੇਂ ਨੰਬਰ ‘ਤੇ ਹੈ। ਜਰਮਨੀ (148), ਬਰਤਾਨੀਆ (135) ਤੇ ਰੂਸ (108) ਚੋਟੀ ਦੇ ਪੰਜ ਮੁਲਕਾਂ ਵਿਚ ਆਉਂਦੇ ਹਨ। ਅਮਰੀਕਾ 515 ਬੇਹੱਦ ਧਨਾਢ ਵਿਅਕਤੀਆਂ ਨਾਲ ਪਹਿਲੇ ਤੇ ਚੀਨ 157 ਅਰਬਪਤੀਆਂ ਨਾਲ ਦੂਜੇ ਨੰਬਰ ‘ਤੇ ਹੈ। ਰਿਪੋਰਟ ਮੁਤਾਬਕ ਭਾਰਤ ਦੇ ਅਰਬਪਤੀਆਂ ਦੀ ਗਿਣਤੀ ਵਿਚ 5æ5 ਫੀਸਦੀ ਕਮੀ ਆਈ ਹੈ ਤੇ ਇਨ੍ਹਾਂ ਦੀ ਕੁੱਲ ਸੰਪਤੀ 10 ਅਰਬ ਡਾਲਰ ਘਟ ਕੇ 180 ਅਰਬ ਡਾਲਰ ‘ਤੇ ਆ ਗਈ ਹੈ।
ਉਂਜ, ਦੁਨੀਆਂ ਦੇ ਕੁੱਲ ਅਰਬਪਤੀਆਂ ਦੀ ਗਿਣਤੀ 0æ5 ਫੀਸਦ ਵਧੀ ਹੈ ਤੇ ਇਨ੍ਹਾਂ ਦੀ ਕੁੱਲ ਧਨ-ਸੰਪਦਾ ਵਿਚ 5æ3 ਫੀਸਦ ਵਾਧਾ ਹੋਇਆ ਹੈ। 2013 ਦੁਨੀਆਂ ਭਰ ਵਿਚ ਕੁੱਲ 2173 ਅਰਬਪਤੀ ਸਨ ਜਿਨ੍ਹਾਂ ਦੀ ਕੁੱਲ ਧਨ-ਸੰਪਦਾ 6æ5 ਖਰਬ ਡਾਲਰ ਸੀ ਜੋ ਅਮਰੀਕਾ ਤੇ ਚੀਨ ਨੂੰ ਛੱਡ ਕੇ ਬਾਕੀ ਕਿਸੇ ਵੀ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਤੋਂ ਜ਼ਿਆਦਾ ਹੈ। ਰਿਪੋਰਟ ਵਿਚ ਦਰਜ ਕੀਤਾ ਗਿਆ ਹੈ ਕਿ ਭਾਰਤੀ ਅਰਬਪਤੀਆਂ ਲਈ ਸਨਅਤੀ ਸਮੂਹ ਤੇ ਫਾਰਮਾਸਿਊਟੀਕਲ ਕੰਪਨੀਆਂ ਸਭ ਤੋਂ ਅਹਿਮ ਹਨ। ਪਿਛਲੇ ਮਹੀਨੇ ਅਮਰੀਕਾ ਦੇ ਕਾਰੋਬਾਰੀ ਮੈਗਜ਼ੀਨ ਫੋਰਬਸ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਾਰਤ ਵਿਚ ਕੁੱਲ 65 ਅਰਬਪਤੀ ਹਨ ਜਿਨ੍ਹਾਂ ਵਿਚੋਂ 21 ਅਰਬ ਡਾਲਰ ਦੀ ਸੰਪਤੀ ਨਾਲ ਰਿਲਾਇੰਸ ਇੰਡਸਟਰੀਜ਼ ਦਾ ਮਾਲਕ ਮੁਕੇਸ਼ ਅੰਬਾਨੀ ਲਗਾਤਾਰ ਛੇਵੇਂ ਸਾਲ ਸਭ ਤੋਂ ਉੱਪਰ ਚੱਲ ਰਿਹਾ ਸੀ।
Leave a Reply