ਕ੍ਰਿਤੀ ਸੈਨਨ ਨੇ ਫ਼ਿਲਮ ‘ਹੀਰੋਪੰਤੀ’ ਨਾਲ ਹਿੰਦੀ ਸਿਨੇਮਾ ਜਗਤ ਵਿਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਹੀ ਕਦਮ ‘ਤੇ ਫ਼ਿਲਮ ਲਈ ਉਸ ਨੂੰ ਫ਼ਿਲਮ ਫੇਅਰ ਦਾ ਬੈਸਟ ਡੈਬਿਊ ਪੁਰਸਕਾਰ ਵੀ ਮਿਲਿਆ ਸੀ। ‘ਹੀਰੋਪੰਤੀ’ ਤੋਂ ਬਾਅਦ ਕ੍ਰਿਤੀ ‘ਦਿਲ ਵਾਲੇ’, ‘ਰਾਬਤਾ’, ‘ਬਰੇਲੀ ਕੀ ਬਰਫ਼ੀ’, ‘ਲੁਕਾ ਛੁਪੀ’,’ਅਰਜੁਨ ਪਟਿਆਲਾ’
, ‘ਹਾਊਸਫੁੱਲ-4’, ‘ਪਾਨੀਪਤ’, ‘ਮਿਮੀ’, ‘ਹਮ ਦੋ ਹਮਾਰੇ ਦੋ’, ‘ਬੱਚਨ ਪਾਂਡੇ’, ‘ਭੇੜੀਆ’, ‘ਸ਼ਹਿਜ਼ਾਦਾ’, ‘ਆਦਿਪੁਰਸ਼’. ਅਤੇ ‘ਗਣਪਤ’ ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਈ ਸੀ। ਸਾਲ 2024 ਕ੍ਰਿਤੀ ਸੈਨਨ ਦੇ ਕਰੀਅਰ ਲਈ ਕਾਫ਼ੀ ਨਿਰਣਾਇਕ ਰਿਹਾ। ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਅਤੇ ‘ਕਰੂ’ ਵਰਗੀਆਂ ਫ਼ਿਲਮਾਂ ਵਿਚ ਉਸ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ।
ਫ਼ਿਲਮ ‘ਮਿਮੀ’ ਵਿਚ ਉਹ ਇਕ ਸੈਰੋਗੇਟ ਮਦਰ (ਕਿਰਾਏ ਦੀ ਕੋਖ) ਦੀ ਭੂਮਿਕਾ ਵਿਚ ਸੀ। ਇਸ ਭੂਮਿਕਾ ਲਈ ਉਸ ਨੂੰ ਬੈਸਟ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇੰਜੀਨੀਅਰਿੰਗ ਤੋਂ ਬਾਅਦ ਕ੍ਰਿਤੀ ਸੈਨਨ ਦਾ ਫ਼ਿਲਮਾਂ ਵਿਚ ਆਉਣ ਦਾ ਫ਼ੈਸਲਾ ਉਸ ਲਈ ਇਕਦਮ ਸਹੀ ਅਤੇ ਫ਼ਾਇਦੇਮੰਦ ਸਾਬਿਤ ਹੋਇਆ ਹੈ। ਕ੍ਰਿਤੀ ਦੀ ਗਿਣਤੀ ਅੱਜਕੱਲ੍ਹ ਬਾਲੀਵੁੱਡ ਦੇ ਟੌਪ ਅਦਾਕਾਰਾ ਵਿਚ ਹੁੰਦੀ ਹੈ।
ਕ੍ਰਿਤੀ ਸੈਨਨ ਭਾਰਤ ਦੀ ਪਹਿਲੀ ਇਸ ਤਰ੍ਹਾਂ ਦੀ ਅਦਾਕਾਰਾ ਹੈ, ਜਿਸ ਨੂੰ ਦੁਨੀਆ ਦੀਆਂ ਟੌਪ- 10 ਸਭ ਤੋਂ ਖੂਬਸੂਰਤ ਨਾਇਕਾਵਾਂ ਦੀ ਸੂਚੀ ਵਿਚ 5ਵਾਂ ਸਥਾਨ ਮਿਲਿਆ। ਕ੍ਰਿਤੀ ਨੇ ਆਪਣੇ 11 ਸਾਲ ਦੇ ਕਰੀਅਰ ਵਿਚ ਇਕ ਅਦਾਕਾਰਾ ਦੇ ਤੌਰ ‘ਤੇ ਇਸ ਤਰ੍ਹਾਂ ਦੀ ਇਮੇਜ ਬਣਾ ਲਈ ਹੈ, ਜਿਥੇ ਪ੍ਰਸੰਸਕ ਉਸ ਦੀਆਂ ਫ਼ਿਲਮਾਂ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੇ ਹਨ। ਹੁਣ ਉਹ ਧਾਨੁਸ਼ ਦੇ ਨਾਲ ‘ਤੇਰੇ ਇਸ਼ਕ ਮੇਂ ਔਰ ਸ਼ਾਹਿਦ ਕਪੂਰ ਨਾਲ ‘ਕਾਕਟੇਲ-2’ ਵਿਚ ਨਜ਼ਰ ਆਉਣ ਵਾਲੀ ਹੈ। ‘ਕਾਕਟੇਲ- 2’ ਵਿਚ ਸ਼ਾਹਿਦ ਅਤੇ ਕ੍ਰਿਤੀ ਤੋਂ ਇਲਾਵਾ ਦੱਖਣ ਦੀ ਸਨਸਨੀ ਦੇ ਤੌਰ ‘ਤੇ ਮਸ਼ਹੂਰ ਰਸ਼ਮਿਕਾ ਮੈਦਾਨਾ ਦੀ ਵੀ ਅਹਿਮ ਭੂਮਿਕਾ ‘ਚ ਰਹੇਗੀ।
ਕਿਆਰਾ ਅਡਵਾਨੀ ਦੀ ਥਾਂ ਕ੍ਰਿਤੀ ਸੈਨਨ ਫਿਲਮ ਵਿਚ ਰੋਮਾ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਉਸਨੇ ‘ਡਾਨ-3’ ਵਿਚ ਰਣਵੀਰ ਸਿੰਘ ਨਾਲ ਕੰਮ ਕਰਨ ਲਈ ਵੀ ਰਾਮੀ ਭਰ ਦਿੱਤੀ ਹੈ। ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਣ ਵਾਲੀ ਹੈ।
