ਡਾæ ਮਨਮੋਹਨ ਸਿੰਘ ਸਭ ਤੋਂ ਵੱਧ ਤਾਕਤਵਰ ਸਿੱਖ

ਲੰਡਨ: ਲੰਡਨ ਵਿਚ ਜਾਰੀ ਹੋਈ ‘ਦ ਸਿੱਖ 100’ ਸੂਚੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਸਿੱਖ ਮੰਨੇ ਗਏ ਹਨ। ਇਹ ਸੂਚੀ ਸੱਤ ਤਰ੍ਹਾਂ ਦੀਆਂ ਤਾਕਤਾਂ ਅਹੁਦਾ, ਪ੍ਰਭਾਵ, ਸਬੰਧ, ਯੋਗਤਾ, ਅਧਿਕਾਰ, ਸਨਮਾਨ ਤੇ ਪ੍ਰਤੀਫਲ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਸਿੱਖ ਡਾਇਰੈਕਟਰੀ ਯੂæਕੇæ ਵੱਲੋਂ ਜਾਰੀ ਸਾਲਾਨਾ ਸੂਚੀ ਵਿਚ 81 ਸਾਲਾ ਡਾæ ਮਨਮੋਹਨ ਸਿੰਘ ਨੂੰ ਉਦਮੀ, ਮਿਹਨਤੀ ਤੇ ਅਕਾਦਮੀ ਪਹੁੰਚ ਵਾਲੇ ਕਹਿੰਦਿਆਂ ਉਨ੍ਹਾਂ ਨੂੰ ਪ੍ਰਭਾਵੀ, ਸ਼ਰੀਫ ਤੇ ਚੰਗੇ ਆਚਰਣ ਵਾਲੇ ਕਿਹਾ ਹੈ।
ਇਸ ਸੂਚੀ ਵਿਚ ਯੋਜਨਾ ਕਮਿਸ਼ਨ ਦੇ 69 ਸਾਲਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੂੰ ਦੂਜੇ ਨੰਬਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਤੀਜੇ ਨੰਬਰ ‘ਤੇ ਰੱਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੌਥੇ, ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ 5ਵੇਂ, ਭਾਈ ਸਾਹਿਬ ਭਾਈ ਮਹਿੰਦਰ ਸਿੰਘ 6ਵੇਂ, ਡਾæ ਇੰਦਰਜੀਤ ਕੌਰ ਪਿੰਗਲਵਾੜਾ 7ਵੇਂ, ਮਾਸਟਰ ਕਾਰਡ ਵਰਲ ਵਾਈਡ ਦੇ ਸੀæਈæਓ ਅਜੇਪਾਲ ਸਿੰਘ ਬੰਗਾ 8ਵੇਂ ਤੇ ਯੂæਕੇæ ਦੀ ਹਾਈ ਕੋਰਟ ਦੇ ਪਹਿਲੇ ਜੱਜ ਰਣਬੀਰ ਸਿੰਘ 9ਵੇਂ, ਪ੍ਰੀਤਇੰਦਰ ਸਿੰਘ ਬਾਹਰਾ ਯੂæਐਸ਼ਏ 10 ਵੇਂ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 14 ਵੇਂ ਸਥਾਨ ‘ਤੇ ਹਨ। ਬੀਬੀ ਗੁਰਸ਼ਰਨ ਕੌਰ ਪਤਨੀ ਡਾæ ਮਨਮੋਹਨ ਸਿੰਘ ਸੂਚੀ ਵਿਚ 13ਵੇਂ ਸਥਾਨ ‘ਤੇ ਹੈ ਜਦਕਿ ਸਾਬਕਾ ਜੱਜ ਮੋਤਾ ਸਿੰਘ 17ਵੇਂ, ਖੁਸ਼ਵੰਤ ਸਿੰਘ 22ਵੇਂ, ਭੁਪਿੰਦਰ ਸਿੰਘ ਪੰਜਾਬ ਨੈਸ਼ਨਲ ਬੈਂਕ 26ਵੇਂ, ਭਾਰਤੀ ਗੇਂਦਬਾਜ਼ ਹਰਭਜਨ ਸਿੰਘ 28ਵੇਂ, ਕੈਪਟਨ ਅਮਰਿੰਦਰ ਸਿੰਘ 29ਵੇਂ, ਸਾਬਕਾ ਏਅਰ ਮਾਰਸ਼ਲ ਅਰਜਨ ਸਿੰਘ 34ਵੇਂ, ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ 42ਵੇਂ ਤੇ ਡਾæ ਰੰਮੀ ਰੇਂਜਰ 48ਵੇਂ, ਫਿਲਮ ਡਾਇਰੈਕਟਰ ਗੁਰਿੰਦਰ ਚੱਢਾ 55ਵੇਂ, ਟਿਮ ਉੱਪਲ 56ਵੇਂ, ਯੂ ਕੇ ਸੰਸਦ ਮੈਂਬਰ ਸੰਦੀਪ ਕੌਰ ਵਰਮਾ 58ਵੇਂ, ਮਿਲਖਾ ਸਿੰਘ 71ਵੇਂ, ਐਮæਪੀæਪਾਲ ਉੱਪਲ 76ਵੇਂ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ 77ਵੇਂ ਸਥਾਨ ‘ਤੇ ਹਨ। ਸਿੱਖ ਡਾਇਰੈਕਟਰੀ ਵਿਚ ਮਨਮੋਹਨ ਸਿੰਘ ਨੂੰ ਚੋਟੀ ਦੇ ਵਿਚਾਰਵਾਨ ਤੇ ਵਿਦਵਾਨ ਕਿਹਾ ਗਿਆ ਹੈ।

Be the first to comment

Leave a Reply

Your email address will not be published.