ਮਜ਼ਾਹੀਆ ਕਵੀ ਟੀ ਐਨ ਰਾਜ਼ ਦਾ ਤੁਰ ਜਾਣਾ

ਗੁਲਜ਼ਾਰ ਸਿੰਘ ਸੰਧੂ
ਮੇਰੇ ਦਿੱਲੀ ਤੋਂ ਚੰਡੀਗੜ੍ਹ ਪਹੁੰਚਣ ਉੱਤੇ ਜਿਹੜੇ ਤਿੰਨ ਬੰਦੇ ਖੁਸ਼ ਹੋਏ ਉਨ੍ਹਾਂ ਵਿਚ ਤਰਲੋਕੀ ਨਾਥ ਰਾਜ਼ (ਟੀ ਐਨ ਰਾਜ਼) ਵੀ ਸੀ| ਦੂਜੇ ਦੋ ਡਾ. ਅਤਰ ਸਿੰਘ ਤੇ ਰਘਬੀਰ ਸਿੰਘ ਸਿਰਜਣਾ ਸਨ| ਅਤਰ ਸਿੰਘ ਮੇਰੇ ਨਾਲੋਂ ਦੋ ਸਾਲ ਵੱਡਾ ਸੀ ਤੇ ਰਾਜ਼ ਛੇ ਮਹੀਨੇ ਛੋਟਾ| ਦੋਵੇਂ ਉਰਦੂ, ਹਿੰਦੀ ਤੇ ਪੰਜਾਬੀ ਪੜ੍ਹੇ ਹੋਏ ਸਨ

ਤੇ ਤਿੰਨਾਂ ਭਾਸ਼ਾਵਾਂ ਵਿਚ ਲਿਖ ਲਿਖਾ ਲੈਂਦੇ ਸਨ| ਤਿੰਨਾਂ ਦੇ ਮਾਹਿਰ ਸਮਝੋ| ਰਾਜ਼ ਦੇ ਚਲਾਣੇ ਨਾਲ ਮੈਨੂੰ ਉਰਦੂ ਭਾਸ਼ਾ ਤੇ ਸਾਹਿਤ ਨਾਲ ਜੋੜਨ ਵਾਲਾ ਪੁਲ ਟੁੱਟ ਗਿਆ ਹੈ| ਉਂਝ ਵੀ ਉਹ ਹੱਸਣ ਹਸਾਉਣ ਵਾਲਾ ਬੰਦਾ ਸੀ| ਉਸਦੇ ਇਸ ਗੁਣ ਸਦਕਾ ਅੱਧੀ ਦਰਜਨ ਭਾਸ਼ਾਵਾਂ ਦੇ ਮਹਾਰਥੀ ਉਸਦੇ ਜਾਣੂ ਵੀ ਸਨ ਤੇ ਰਸੀਏ ਵੀ| ਖੁਸ਼ਵੰਤ ਸਿੰਘ, ਗੋਪੀਚੰਦ ਨਾਰੰਗ, ਕਮਲੇਸ਼ਵਰ, ਮੁਨੰਵਰ ਰਾਣਾ, ਹੱਕਾਨੀ ਅਲਕਾਸਮੀ, ਸਤਪਾਲ ਆਨੰਦ, ਕਤੀਲ ਸ਼ਫਾਈ, ਜਗਨਾਥ ਆਜ਼ਾਦ ਤੇ ਗਿਆਨ ਸਿੰਘ ਸ਼ਾਤਰ ਸਮੇਤ| ਪ੍ਰੇਮ ਲਾਲ ਵਫਾ ਦਾ ਸ਼ਿਅਰ ਰਾਜ਼ ਉੱਤੇ ਢੁਕਦਾ ਸੀ:
ਯਾ ਵੋ ਦੀਵਾਨਾ ਹੰਸੇ ਯਾ ਤੂ ਜਿਸੇ ਤੌਫੀਕ ਦੇ
ਵਰਨਾ ਇਸ ਦੁਨੀਆ ਮੇਂ ਆ ਕਰ ਮੁਸਕ੍ਰਾਤਾ ਕੌਨ ਹੈ
ਜਿੱਥੋਂ ਤੱਕ ਟੀ ਐਨ ਰਾਜ਼ ਦੀ ਮੁਸਕ੍ਰਾਹਟ ਦਾ ਸਬੰਧ ਹੈ ਉਸ ਵਿਚ ਤਨਜ਼ ਹੈ, ਵਿਅੰਗ ਹੈ ਤੇ ਮਸਤੀ ਵੀ|
ਯੇਹ ਦਿਲ ਦੀ ਮਸਤੀ ਹੈ ਜਿਸਨੇ ਮਚਾਈ ਹੈ ਹਲਚਲ
ਨਸ਼ਾ ਸ਼ਰਾਬ ਮੇਂ ਹੋਤਾ ਤੋ ਨਾਚਤੀ ਬੋਤਲ।
ਉਰਦੂ ਵਿਚ ਉੱਤਮ ਤੇ ਗੰਭੀਰ ਸ਼ਿਅਰ ਕਹਿਣ ਵਾਲੇ ਵਧੀਆ ਸ਼ਾਇਰਾਂ ਦੀ ਗਿਣਤੀ ਸੈਂਕੜੇ ਤੋਂ ਵੱਧ ਵੀ ਹੋ ਸਕਦੀ ਹੈ ਪਰ ਮਜ਼ਾਹੀਆ ਸ਼ਿਅਰ ਕਹਿਣ ਵਾਲੇ ਸ਼ਾਇਰ ਗਿਣੇ ਚੁਣੇ ਹਨ| ਸੰਜੀਦਗੀ ਦੇ ਸਹਿਮੇ ਹੋਏ ਮਾਹੌਲ ਵਿਚ ਰਾਜ ਦੇ ਸ਼ਿਅਰ ਕਹਿਕਹਾਨਾ ਜਜ਼ਬਾ ਰਖਦੇ ਹਨ| ਇਨ੍ਹਾਂ ਵਿਚ ਮੁਸਕ੍ਰਾਉਣ ਦੀ ਅਜਿਹੀ ਮਹਿਕ ਹੈ ਕਿ ਸਮਾਜ ਦੇ ਘਸੇ-ਪਿਟੇ ਮਾਹੌਲ ਵਿਚ ਆਪਣੀ ਕਿਸਮ ਦਾ ਲੁਤਫ਼ ਭਰ ਦਿੰਦੀ ਹੈ| ਜਿਵੇਂ:
ਤਬਲਾ ਨਵਾਜ਼ ਵੁਹ ਹੈ ਜੋ ਸੰਗਤ ਮੇਂ ਤਾਲ ਦੇ
ਔਹ ਬਲਾ ਬਾਜ ਵੁਹ ਹੈ ਜੋ ਛਿੱਕਾ ਉਛਾਲ ਦੇ।

ਆਸ਼ਕ ਹੈ ਵੁਹ ਜੋ ਧੂਪ ਮੇਂ ਫੁਰਸਤ ਸੇ ਬੈਠ ਕਰ
ਚੁਨ ਚੁਨ ਕੇ ਜ਼ੁਲਫੇਂ ਯਾਰ ਸੇ ਜੂਏਂ ਨਿਕਾਲ ਦੇ

ਤੁਮਹਾਰੇ ਮਾਇਕੇ ਸੇ ਆਨੇ ਵਾਲੀ ਰਾਹ ਤੱਕ ਤੱਕ ਕਰ ਮੇਰੀ ਤੋ ਆਂਖ ਬ੍ਹੀ ਪਥਰਾ ਗਈ
ਕਿਆ ਤੁਮ ਨਾ ਆਓਗੇ ਤੁਮਹਾਰੇ ਗ਼ਮ ਮੇਂ ਮੁਲ ਬੇਹਾਲ ਕਾ ਢਾਰਸ ਬੰਧਾਨੇ ਕੋ।
ਪੜੌਸਨ ਪਰ ਪੜੌਸਨ ਆ ਗਈ ਕਿਆ ਤੁਮ ਨਾ ਆਓਗੇ।

ਹੋਰ ਸੁਣਨਾ ਚਾਹੁੰਦੇ ਹੋ ਤਾਂ ਪੇਸ਼ ਹਨ ਕੁਲ ਚੋਣਵੇਂ ਸ਼ਿਅਰ:
ਜਬ ਹੂਈ ਇੱਕ ਲੜਕੀ ਅਗਵਾ ਸ਼ੇਖ ਨੇ ਦੀ ਬਦਦਵਾ
ਸ਼ਹਿਰ ਮੇਂ ਅੱਬ ਐ ਖੁਦਾ ਲੌਂਡਾ ਜਵਾਂ ਕੋਈ ਨਾ ਹੋ

ਮੌਲਵੀ ਸੇ ਹਸ਼ਰ ਮੇਂ ਅਸਕੋਰ ਪੂਛਾ ਜਾਏਗਾ
ਕਹੀਏ ਕਿਤਨੀ ਮੁਰਗੀਓਂ ਕੋਂ ਤੁਮ ਨੇ ਬੇਵਾ ਕਰ ਦੀਆ

ਦੋਨੋਂ ਹੀ ਅਪਨੀ ਅਪਨੀ ਨਿਗਾਹੋਂ ਮੇਂ ਚੋਰ ਥੇ
ਠੇਕੇ ਪੇ ਆ ਕੇ ਅੱਬਾ ਕੋ ਅਪਨੇ ਪਿਸਰ ਮਿਲੇ
ਤਿਗੜਮੇਂ ਸਿਆਸਤ ਕੀ ਪਹਿਲੇ ਥੀਂ ਬਹੁਤ ਹੀ ਪੇਚਦਾਰ
ਰਫਤਾ ਰਫਤਾ ਛਲ ਕਪਟ ਸੇ ਵੁਹ ਬ੍ਹੀ ਆਸਾਂ ਹੋ ਗਈਂ।

ਜਬ ਦੇਸ਼ ਮੇਂ ਗਰਮੀ ਪੜਤੀ ਹੋ, ਔ ਲੂ ਮੇ ਚਮੜੀ ਜਲਤੀ ਹੋ
ਤਬ ਕਿਸੀ ਬਹਾਨੇ ਫਾਰਨ ਕਾ ਇੱਕ ਟੂਰ ਲਗਾਓ ਨੇਤਾ ਜੀ

ਨਿੱਤ ਨਏਂ ਝਗੜੇ ਸਿਆਸਤ ਮੇਂ ਜ਼ਰੂਰੀ ਹੈਂ ਬਹੁਤ
ਫਿਰਕਾਦਾਰਾਨਾ ਫਸਾਦੋਂ ਕੋ ਬ੍ਹੀ ਭੜਕਾਤਾ ਹੂੰ ਮੈਂ।

ਫਾਈਲੇਂ ਚਲਤੀ ਹੈਂ ਕਛੂਆ ਚਾਲ ਸੇ
ਨੋਟ ਬਰਸੇਂ ਤੋਂ ਰਵਾਨੀ ਔਰ ਹੈ|

ਮੈਡੀਕਲ ਮੇਂ ਲੜਕੀਓਂ ਨੇ ਜਬ ਸੇ ਐਡਮਿਸ਼ਨ ਲੀਆ
ਡਾਕਟਰ ਸਭ ਪੜ੍ਹ ਗਏ ਬੀਮਾਰ ਮੇਰੇ ਸ਼ਹਿਰ ਮੇਂ

ਲੱਜ਼ਤੇਂ ਸਭ ਉੜ ਗਈਂ, ਸਾਰੀ ਗਿਜਾਏਂ ਛੁਟ ਗਈ
ਭੂਖ ਕੀ ਐਸੀ ਬਣਾ ਕੇ ਰਖ ਦੀ ਦੁਰਗਤ ਚਾਏ ਨੇ।

ਇਸ਼ਕ ਮੇਂ ਸਰ ਫੋੜ ਕਰ ਗਰ ਜਾਨ ਏ-ਪਨ ਮਰਨਾ ਹੀ ਹੈ
ਬੇਹ ਤੇਰੇ ਦੀਵਾਨ-ਓ-ਦਰ ਹੀ ਤੋੜ ਕਰ ਹਮ ਜਾਏਂਗੇ।

ਜੂਤੀਆਂ ਕਿਉਂਕਰ ਨਾ ਪੜਵੀ ਮੰਦ ਪਰ ਮਰਦੂਦ ਕੋ
ਲਫਜ਼ ਹਰ ਬੇਹੂਦਾ ਥਾ ਕਲ ਰਾਜ ਦੀ ਤਕਰੀਰ ਕਾ।

ਟੀ. ਐਨ. ਰਾਜ਼ ਦੀ ਮਜ਼ਾਹੀਆ ਸ਼ਾਇਰੀ ਵਿਚ ਦੋ ਸਤਰੇ ਤੋਂ ਬਿਨਾਂ ਹੋਰ ਵੀ ਬਹੁਤ ਕੁੱਝ ਹੈ ਜਿਹੜਾ ਉਦਾਸੀ ਵਿਚ ਡੁੱਬੇ ਦਿਲਾਂ ਨੂੰ ਸਹਾਰਾ ਦਿੰਦਾ ਹੈ|
ਐ ਖਿਸਕਤੀ ਕੁਰਸੀ! ਤੇਰੀ ਹੈ ਬੇਕਰਾਰੀ ਹਾਏ ਹਾਏ
ਨਿਆ ਹੂਈ ਆਖਰ ਵੁਹ ਅਪਨੀ ਦੋਸਤ ਦਾਰੀ ਹਾਏ ਹਾਏ|
ਪੂਰੀ ਤਰ੍ਹਾ ਸੇ ਨਾ ਚਖਾ ਥਾ ਘੁਟਾਲੋਂ ਕਾ ਮਜ਼ਾ
ਰਹਿ ਗਿਆ ਦਿਲ ਪੇ ਮਿਰੇ ਇਕ ਬੋਝ ਭਾਰੀ ਹਾਏ ਹਾਏ
ਕੋਈ ਬ੍ਹੀ ਕੁਝ ਦੇਰ ਤੇਰੇ ਪਾਸ ਇਕ ਪਾਇਆ ਨਹੀਂ
ਵਕਫੇ ਵਕਫੇ ਸੇ ਰਹੀ ਹੈ ਤੂੰ ਕੰਵਾਕੀ ਹਾਏ ਹਾਏ।

ਹਰ ਏਕ ਸਾਧੂ ਸੰਤ ਕਾ ਅਪਨਾ ਜਲਾਲ ਹੈ
ਧਰਮ ਓ ਕਰਮ ਕੀ ਮੰਡੀ ਦਾ ਵੁਹ ਇੱਕ ਦਲਾਲ ਹੈ
ਭਗਤਨ ਕੀ ਜੁLਲਫੇਂ ਦੇਖ ਕਰ ਬੋਲੇ ਮਹਾਤਮਾ
ਦੇਵੀ! ਤਮਾਮ ਦੁਨੀਆ ਹੀ ਇੱਕ ਮਾਯਾ ਜਾਲ ਹੈ

ਹੈ ਪਾਸ ਮੇਂ ਰਜਾਈ ਨਾ ਘਰ ਮੇਂ ਲੁਗਾਈ ਹੈ
ਲੰਬੀ ਸ਼ਿਅਹ ਕੈਸੇ ਕਟੇ ਰਾਤ ਜਾੜੇ ਮੇਂ
ਅਬ ਗੁਲ ਰੁਖੋਂ ਕੇ ਘਰ ਸੇ ਨਿਕਲਨੇ ਕੇ ਦਿਨ ਨਹੀਂ
ਸੂਨੇ ਪੜੇ ਹੈਂ ਫੂਲੋਂ ਕੇ ਬਾਗਾਤ ਜਾੜੇ ਮੇਂ

ਹਾਏ ਸੈਲਾਬ ਮੇਂ ਕਰ ਦੇਤਾ ਹੈ ਕਿਆ ਕਿਆ ਪਾਨੀ
ਘਰ ਮੇਂ ਮੁਫਨਸ ਕੇ ਬ੍ਹੀ ਘੁਸ ਆਤਾ ਹੈ ਅੰਧਾ ਪਾਨੀ
ਮੇਂਡਕ ਔਰ ਸਾਂਪ ਮਿਰੇ ਰਾਤ ਕੇ ਮਹਿਮਾਂ ਬਨੇ
ਸ਼ਾਮ ਕੇ ਵਕਤ ਹੀ ਜੋ ਆਇਆ ਬਾੜ੍ਹ ਕਾ ਪਾਨੀ
ਤੁਮ ਵਜ਼ੀਰੋਂ ਪੇ ਨਾ ਇਲਜ਼ਾਮ ਰਖੋ ਰਿਸ਼ਵਤ ਕਾ
ਥੇਹ ਮੀਆ ਰਾਜ਼ ਹੈ ਉਨ ਯਾਰੋਂ ਕਾ ਧੰਦਾ ਪਾਨੀ

ਨਹੂੰ ਬਾਤ ਐਸੀ ਮੈਂ ਐ ਖ਼ੁਦਾ! ਜੋ ਹੰਸੀ ਖੁਸ਼ੀ ਕੋ ਜਮਾਲ ਦੇ
ਗਮ ਏ ਜ਼ਿੰਦਗੀ ਕੀ ਉਦਾਸੀਓਂ ਕੋ ਹਰ ਏਕ ਦਿਲ ਸੇ ਨਿਕਾਲ ਦੇ
ਕੋਈ ਮੰਤ੍ਰੀ ਕੋ ਸੁਝਾਓ ਦੇ ਕਿ ਸਰੋਪਾ ਰਾਜ਼ ਕੋ ਭੇਂਟ ਹੋ
ਜੋ ਨਾ ਸ਼ਾਲ ਕੋਈ ਬ੍ਹੀ ਮਿਲ ਸਕੇ ਤੋ ਧੋਤੀ ਕੰਧੇ ਪੇ ਡਾਲ ਦੇ

ਜਬ ਸੇ ਆਬਾ ਹੈ ਬੁਢਾਪਾ ਸੂਝਤਾ ਕੁਛ ਬ੍ਹੀ ਨਹੀਂ
ਰੋਸ਼ਨੀ ਨਾ ਏਕ ਫੱਟਾ ਆਖੋਂ ਮੇ ਮੰਜ਼ਰ ਰਹਿ ਗਿਆ
ਏਕ ਅਲ੍ਹੜ ਸੀ ਹਸੀਨਾ ਹਮ ਕੋ ਬਾਬਾ ਕਹਿ ਗਈ
ਹਰ ਨਿਸ਼ਾਨ ਆਂਖ ਕਾ ਐਨਕ ਕੇ ਅੰਦਰ ਰਹਿ ਗਿਆ

ਬੈਰ ਨੇ ਲਾ ਸਰਵ ਕਰ ਦੀਏ ਟੇਬਲ ਪਰ ਦੋ ਖਾਨੇ
ਬੀਵੀ ਬੈਠੀ ਬਗਲੇਂ ਝਾਂਕੇ, ਮੀਆ ਲਗੇ ਉੜਾਨੇ
ਬੈਰਾ ਬੋਲਾ ਆਪ ਨਾ ਖਾਤੀ ਕਯਾ ਹੈ ਕੋਈ ਲੜਾਈ
ਸ਼ਬਦ ਸੁਨੇ ਗੁਸਤਾਖੀ ਕੇ ਤੋਂ ਮਹਿਲਾ ਧੂੰ ਝੱਲਾਈ
ਖਾ ਲੂੰਗੀ ਅਰੇ ਜਾ ਕੇ ਬੈਰਾ, ਤੂੰ ਕਿਉਂ ਹੂਆ ਉਦਾਸ
ਦਾਂਤੋਂ ਕਾ ਬਸ ਏਕ ਹੀ ਸੈੱਟ ਹੈ ਹਮ ਦੋਨੋ ਕੇ ਪਾਸ

ਹੋ ਮੁਬਾਰਕ ਸਾਲ ਕਾ ਪਹਿਲਾ ਮਹੀਨਾ ਆਪ ਕੋ
ਔਰ ਮਿਲ ਜਾਏ ਨਈ ਕੋਈ ਹਸੀਨਾ ਆਪ ਕੋ
ਹਮ ਦਸੰਬਰ ਮੇਂ ਮਗਰ ਪੂਛੇਂਗੇ ਹਜ਼ਰਤ ਯੀਹ ਜ਼ਰੂਰ
ਮਿਲ ਗਿਆ ਕਿਆ ਇਸ਼ਕ ਕੀ ਮੰਜ਼ਿਲ ਕਾ ਜ਼ੀਨਾ ਆਪ ਕੋ
ਇਹ ਤਾਂ ਰਾਜ਼ ਵੀ ਜਾਣਦਾ ਸੀ ਕਿ ਮੇਰੇ ਵਾਲੀ ਉਮਰੇ ਨਾ ਹਸੀਨਾ ਦੀ ਚਾਹ ਹੈ ਤੇ ਨਾ ਹੀ ਇਸ਼ਕ ਦੀ ਮੰਜ਼ਿਲ ਦੇ ਜੀਨੇ ਦੀ| ਆਸ ਹੈ ਕਿ ਉਪਰ ਜਾ ਕੇ ਉਹ ਮੇਰੇ ਲਈ ਆਰਾਮ ਗਾਹ ਤਾਂ ਲਭ ਲਏਗਾ! ਵੇਖਦੇ ਹਾਂ ਕਿੰਨਾ ਕੁ ਸਫਲ ਹੁੰਦਾ ਹੈ|
ਅੰਤਿਕਾ
ਸਵਰਗੀ ਮੌਜ ਮੇਲੇ॥
ਨਿਕਲਨਾ ਖੁਲਦ ਸੇ ਆਦਮ ਕਾ ਸੁਨਤੇ ਆਏ ਥੇ ਲੇਕਿਨ
ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ
—ਮਿਰਜ਼ਾ ਗਾਲਿਬ
ਮੈਂ ਜਿਸ ਕੋ ਲਗਾ ਦੂੰ, ਵਹੀ ਜੰਨਤ ਮੇਂ ਚਲਾ ਜਾਏ
ਲਾਇਆ ਹੂੰ ਨਯਾ ਜੂਤਾ, ਮੈਂ ਮਸਜਿਦ ਸੇ ਚੁਰਾ ਕੇ
—ਬੋਗਮ ਹੈਦਰਾਬਾਦੀ
ਐਸੀ ਜੰਨਤ ਕਾ ਕਯਾ ਕਰੇ ਕੋਈ
ਜਿਸ ਮੇਂ ਲਾਖੋਂ ਬਰਸ ਕੀ ਹੂਰੇਂ ਹੋ
—ਦਾਗ਼ ਦਿਲਵੀ
ਮੈਂ ਨੇ ਜੰਨਤ ਹੀ ਕੋ ਛੋੜਾ, ਜੋ ਮਿਲੀ ਸ਼ੇਖ ਕੋ ਹੂਰ
ਮੁਝ ਸੇ ਦੇਖਾ ਨਾ ਗਿਆ ਹੁਸਮ ਨਾ ਰੁਸਣਾ ਹੋਨਾ
—ਮੌਲਾਨਾ ਅਬਦੁਲ ਸਲਾਮ ਨਕਵੀ
ਜੰਨਤ ਮੇਂ ਨਾ ਮੈਂ ਹੈ, ਨਾ ਮੁਹਬਤ, ਨਾ ਜਵਾਨੀ
ਕਿਸ ਚੀਜ਼ ਪੇ ਇਨਸਾਨ ਬਸਰ ਏ ਔਕਾਤ ਕਰੇਂਗੇ
—ਅਬਦੁਲ ਹਮੀਦ ਅਦਮ
ਘੁਸ ਜਾਊਗਾ ਜੰਨਤ ਮੇਂ, ਖੁਦਾ ਸੇ ਬਸ ਯਹੀ ਕਹਿ ਕਰ
ਯਹੀਂ ਸੇ ਆਏ ਥੇ ਆਦਮ, ਥੇਹ ਮੇਰੇ ਬਾਪ ਕਾ ਘਰ ਹੈ|
—ਸ਼ੌਕ ਬਹਿਰਾਇਚੀ