ਅੰਮ੍ਰਿਤਸਰ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਕ ਘੰਟੇ ਦੀ ਐਨæਆਰæਆਈæ ਦੁਲਹਨ ਦੇ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਆਈæਜੀæ ਨੂੰ ਕਰਨ ਲਈ ਆਖਿਆ ਹੈ। ਤਰਨ ਤਾਰਨ ਦੇ ਪੀੜਤ ਪਰਿਵਾਰ ਵੱਲੋਂ ਇਹ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਕੋਲ ਪੇਸ਼ ਕੀਤਾ ਗਿਆ।
ਪੀੜਤ ਗੁਰਦਾਸ ਸ਼ਰਮਾ ਨਾਂ ਦੇ ਵਿਅਕਤੀ ਨੇ ਕਮਿਸ਼ਨ ਨੂੰ ਦੱਸਿਆ ਕਿ ਉਸ ਦੇ ਬੇਟੇ ਨਿਤਿਨ ਸ਼ਰਮਾ ਦਾ ਵਿਆਹ ਲੁਧਿਆਣਾ ਵਾਸੀ ਪ੍ਰਿਤਪਾਲ ਸਿੰਘ ਦੀ ਬੇਟੀ ਨਾਲ 12 ਅਗਸਤ ਨੂੰ ਹੋਇਆ ਸੀ। ਇਹ ਵਿਆਹ ਚੰਡੀਗੜ੍ਹ ਦੇ ਮੈਰਿਜ ਬਿਊਰੋ ਦੇ ਸੰਚਾਲਕ ਸ੍ਰੀ ਪਾਂਡੇ ਵੱਲੋਂ ਅਖ਼ਬਾਰ ਵਿਚ ਦਿੱਤੇ ਗਏ ਇਸ਼ਤਿਹਾਰ ਰਾਹੀਂ ਹੋਇਆ ਸੀ। ਇਸ਼ਤਿਹਾਰ ਪੜ੍ਹ ਕੇ ਉਨ੍ਹਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਕੁੜੀ ਨੇ 20 ਅਗਸਤ ਨੂੰ ਕੈਨੇਡਾ ਵਾਪਸ ਜਾਣਾ ਹੈ।ਇਸ ਲਈ ਇਸ ਤੋਂ ਪਹਿਲਾਂ ਹੀ ਵਿਆਹ ਕਰਨਾ ਹੈ।
ਉਸ ਨੇ ਦੱਸਿਆ ਕਿ ਇਹ ਵਿਆਹ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਹੋਇਆ ਤੇ ਵਿਆਹ ਦੀ ਰਜਿਸਟਰੇਸ਼ਨ ਤਹਿਸੀਲਦਾਰ ਵੱਲੋਂ ਕੀਤੀ ਗਈ। ਵਿਆਹ ਤੋਂ ਬਾਅਦ ਕੁੜੀ ਇਕ ਘੰਟੇ ਲਈ ਤਰਨ ਤਾਰਨ ਸਥਿਤ ਆਪਣੇ ਸਹੁਰੇ ਘਰ ਆਈ ਤੇ ਆਪਣੇ ਮਾਪਿਆਂ ਨਾਲ ਵਾਪਸ ਲੁਧਿਆਣਾ ਚਲੀ ਗਈ। ਉਸ ਨੇ ਦੋਸ਼ ਲਾਇਆ ਕਿ 17 ਅਗਸਤ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਤੇ ਮੈਰਿਜ ਬਿਊਰੋ ਵਾਲਿਆਂ ਨੇ ਪੈਸੇ ਮੰਗੇ ਜਿਸ ‘ਤੇ ਉਨ੍ਹਾਂ ਨੇ 3 ਲੱਖ ਰੁਪਏ ਨਕਦ ਤੇ 3 ਲੱਖ ਰੁਪਏ ਦਾ ਚੈਕ ਕੁੜੀ ਦੇ ਪਿਤਾ ਦੇ ਨਾਂ ‘ਤੇ ਦਿੱਤਾ। ਇਸੇ ਤਰ੍ਹਾਂ ਇਕ ਲੱਖ ਰੁਪਏ ਮੈਰਿਜ ਬਿਊਰੋ ਵਾਲਿਆਂ ਨੂੰ ਨਕਦ ਦਿੱਤੇ ਗਏ।
ਪੀੜਤ ਮੁਤਾਬਕ 20 ਅਗਸਤ ਨੂੰ ਕੁੜੀ ਕੈਨੇਡਾ ਵਾਪਸ ਪਰਤ ਗਈ। ਜਦੋਂ ਉਨ੍ਹਾਂ ਕੁੜੀ ਦੇ ਮਾਪਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹੋਰ ਪੈਸੇ ਮੰਗੇ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋ ਗਿਆ। ਇਸ ‘ਤੇ ਉਨ੍ਹਾਂ ਨੇ ਤਰਨ ਤਾਰਨ ਦੇ ਐਸ਼ਐਸ਼ਪੀæ ਨੂੰ ਸ਼ਿਕਾਇਤ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਡੀæਐਸ਼ਪੀæ ਵੱਲੋਂ ਕੀਤੀ ਗਈ ਪਰ ਜਾਂਚ ਲਈ ਕੋਈ ਵੀ ਪੁਲਿਸ ਕਰਮਚਾਰੀ ਉਨ੍ਹਾਂ ਦੇ ਮੁਹੱਲੇ ਵਿਚ ਨਹੀਂ ਆਇਆ। ਉਸ ਨੇ ਦੋਸ਼ ਲਾਇਆ ਕਿ ਜਾਂਚ ਰਿਪੋਰਟ ਵਿਚ ਪੁਲਿਸ ਨੇ ਲਿਖਿਆ ਹੈ ਕਿ ਕੁੜੀ ਚਾਰ ਦਿਨ ਤਰਨ ਤਾਰਨ ਵਿਚ ਰਹੀ ਹੈ ਜਦੋਂਕਿ ਆਂਢ ਗੁਆਂਢ ਦੇ ਲੋਕ ਜਾਣਦੇ ਹਨ ਕਿ ਇਹ ਕੁੜੀ ਸਿਰਫ ਇਕ ਘੰਟੇ ਲਈ ਆਈ ਸੀ। ਸ੍ਰੀ ਵੇਰਕਾ ਨੇ ਇਸ ਮਾਮਲੇ ਦੀ ਜਾਂਚ ਆਈæਜੀæ ਈਸ਼ਵਰ ਚੰਦਰ ਨੂੰ ਸੌਂਪ ਦਿੱਤੀ ਹੈ।
Leave a Reply