ਨਿਊਯਾਰਕ/ਵਾਸ਼ਿੰਗਟਨ:ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਐਚ1ਬੀ ਪ੍ਰੋਗਰਾਮ ਤੇ ਗ੍ਰੀਨ ਕਾਰਡ ਪ੍ਰਕਿਰਿਆ ‘ਚ ਬਦਲਾਅ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਐਚ1ਬੀ ਭਾਰਤੀ ਆਈ.ਟੀ. ਪੇਸ਼ੇਵਰਾਂ ‘ਚ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਗੈਰ-ਪ੍ਰਵਾਸੀ ਵੀਜ਼ਾ ਹੈ।
ਲੂਟਨਿਕ ਨੇ ਇਕ ਇੰਟਰਵਿਊ ‘ਚ ਕਿਹਾ ਕਿ ਮੈਂ ਐਚ1ਬੀ ਪ੍ਰੋਗਰਾਮ ਨੂੰ ਬਦਲਣ ਦੀ ਪ੍ਰਕਿਰਿਆ ‘ਚ ਸ਼ਾਮਲ ਹਾਂ । ਅਸੀਂ ਉਸ ਪ੍ਰੋਗਰਾਮ ਨੂੰ ਬਦਲਣ ‘ਤੇ ਕੰਮ ਕਰ ਰਹੇ ਹਾਂ ਕਿਉਂਕਿ ਇਹ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਗ੍ਰੀਨ ਕਾਰਡ ਪ੍ਰਕਿਰਿਆ ‘ਚ ਬਦਲਾਅ ਕਰਨ ‘ਤੇ ਵੀ ਵਿਚਾਰ ਕਰ ਰਿਹਾ ਹੈ, ਜਿਸ ਦੇ ਤਹਿਤ ਅਮਰੀਕਾ ‘ਚ ੍ਹ-1ਭ ਸਥਾਈ ਨਿਵਾਸ ਲਈ ਦਿੱਤਾ ਜਾਂਦਾ ਹੈ। ਲੂਟਨਿਕ ਨੇ ਕਿਹਾ ਕਿ ਤੁਸੀਂ ਜਾਣਦੇ ਹੋ, ਅਸੀਂ ਗ੍ਰੀਨ ਕਾਰਡ ਦਿੰਦੇ ਹਾਂ। ਔਸਤ ਅਮਰੀਕੀ ਸਾਲਾਨਾ 75,000 ਅਮਰੀਕੀ ਡਾਲਰ ਕਮਾਉਂਦਾ ਹੈ ਤੇ ਔਸਤ ਕਾਰਡ ਪ੍ਰਾਪਤਕਰਤਾ 66,000 ਅਮਰੀਕੀ ਡਾਲਰ ਕਮਾਉਂਦਾ ਹੈ। ਅਸੀਂ ਇਸ ਸਭ ਨੂੰ ਦੇਖ ਰਹੇ ਹਾਂ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ? ਇਸੇ ਲਈ ਡੋਨਾਲਡ ਟਰੰਪ ਇਸਨੂੰ ਬਦਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਲਡ ਕਾਰਡ ਆ ਰਿਹਾ ਹੈ ਅਤੇ ਅਸੀਂ ਦੇਸ਼ ‘ਚ ਆਉਣ ਵਾਲੇ ਚੰਗੇ ਲੋਕਾਂ ਦੀ ਚੋਣ ਕਰਾਂਗੇ। ਹੁਣ ਇਸਨੂੰ ਬਦਲਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਐਚ1ਬੀ ਵੀਜ਼ਾ ਤੋਂ ਭਾਰਤੀਆਂ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਹੈ।
