ਪੂੰਜੀ-ਪਤੀ ਜੋ ਦੁਨੀਆਂ ਦਾ ਇਕ ਨੰਬਰ, ਉਹ ਵੀ ਆ ਗਿਆ ਮੰਦੇ ਦੀ ਮਾਰ ਅੰਦਰ।
ਠਾਣੇਦਾਰੀ ਜੋ ਕਰਦਾ ਏ ਬਾਹਰ ਜਾ ਜਾ, ਪਿਆ ਤੱਕਦਾ ਸਾਹਵੇਂ ਤਕਰਾਰ ਅੰਦਰ।
ਬਿਜਨਸਮੈਨਾਂ ਦੇ ਚਿਹਰੇ ‘ਤੇ ਆਈ ਜ਼ਰਦੀ, ਘਾਟਾ ਪੈ ਗਿਆ ਜਿਵੇਂ ਵਿਉਪਾਰ ਅੰਦਰ।
ਗ੍ਰਹਿਸਥ-ਗੱਡੀ ਦਾ ਚੱਕਾ ਵੀ ਜਾਮ ਹੋਇਆ, ਗੱਡਾ ਫੱਸਦਾ ਜਿਵੇਂ ਕੋਈ ਗਾਰ ਅੰਦਰ।
ਚਿੰਤਾ ਝਲਕਦੀ ਸਾਫ ਹੀ ਚਿਹਰਿਆਂ ਤੋਂ, ਪਤਝੜ ਪਈ ਜਿਉਂ ਹੋਵੇ ਗੁਲਜ਼ਾਰ ਅੰਦਰ।
ਸ਼ਿਅਰ ਖੁਸ਼ੀ ਦੇ ਕਵੀ ਨੂੰ ਫੁਰਨ ਕਿੱਦਾਂ, ਮੰਦਾ ਪਿਆ ਏ ਸ਼ੇਅਰ ਬਾਜ਼ਾਰ ਅੰਦਰ।
Leave a Reply