ਟਕਸਾਲੀ ਅਕਾਲੀਆਂ ਨੂੰ ਜੋੜਨ ਦੇ ਯਤਨ ਕਰੇਗਾ ਨਵਾਂ ਅਕਾਲੀ ਦਲ: ਹਰਪ੍ਰੀਤ ਸਿੰਘ

ਅਜਨਾਲਾ:ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਮੁੱਢਲੇ ਪੱਧਰ ਤੋਂ ਮਜ਼ਬੂਤ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਟਕਸਾਲੀ ਅਕਾਲੀ ਆਗੂਆਂ ਨੂੰ ਮੁੜ ਅਕਾਲੀ ਦਲ ਨਾਲ ਜੋੜਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਥਾਨਕ ਕਸਬਾ ਵਿਖੇ ਟਕਸਾਲੀ ਅਕਾਲੀ ਤੇ ਬਜੁਰਗ ਸਿਆਸਤਦਾਨ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਵ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਵਿਚ ਸ਼ਾਮਿਲ ਹੋਏ।

ਉਨ੍ਹਾਂ ਦੇ ਇੱਥੇ ਪਹੁੰਚਣ ਤੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਜ ਵੀ ਅਕਾਲ ਪੁਰਖ ਲਈ ਹਾਜ਼ਰ ਹਨ ਅਤੇ ਹਮੇਸ਼ਾ ਰਹਿਣਗੇ, ਜੇਕਰ ਉਨ੍ਹਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸੇਵਾ ਨੂੰ ਤਰਜੀਹ ਦਿੱਤੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰ ਹੁੰਦੇ। ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਅਕਾਲੀ ਦਲ ਨੂੰ ਖੜਾ ਕਰਨ ਵਾਲੇ ਜਿਹੜੇ ਪਰਿਵਾਰਾਂ ਨੂੰ ਘਰਾਂ ‘ਚ ਬਿਠਾ ਦਿੱਤਾ ਸੀ ਅਸੀਂ ਉਨ੍ਹਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਨਾਲ ਜੋੜਾਂਗੇ। ਏ.ਆਈ. ਤਕਨੀਕ ਦੇ ਹੋ ਰਹੇ ਗਲਤ ਇਸਤੇਮਾਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਏ.ਆਈ. ਦਾ ਬਹੁਤ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ ਤੇ ਇਹ ਨਵੀਂ ਤਕਨੀਕ ਨੈਤਿਕਤਾ ਤੇ ਭਾਈਚਾਰਕ ਰਿਸ਼ਤਿਆਂ ਨੂੰ ਖ਼ਤਮ ਕਰ ਰਹੀ ਹੈ। ਮੀਟਿੰਗ ਨੂੰ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸੁੱਚਾ ਸਿੰਘ ਛੋਟੇਪੁਰ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ: ਰਤਨ ਸਿੰਘ ਅਜਨਾਲਾ ਵਲੋਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਜਗੀਰ ਕੌਰ ਸਮੇਤ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਮੰਝਪੁਰ, ਅਮਰੀਕ ਸਿੰਘ ਸ਼ਾਹਪੁਰ, ਕਸ਼ਮੀਰ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਾਮਪੁਰਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਡਾ: ਅਵਤਾਰ ਕੌਰ ਅਜਨਾਲਾ, ਅਜੇਪਾਲ ਸਿੰਘ ਮੀਰਾਂਕੋਟ, ਕੈਟੀ ਪਰਮਪਾਲ ਸਿੰਘ ਅਜਨਾਲਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਚਮਿਆਰੀ,ਨਰਿੰਦਰ ਸਿੰਘ ਮਹਿਲਾਂਵਾਲਾ ਤੇ ਐਡ. ਜਤਿੰਦਰ ਸਿੰਘ ਚੌਹਾਨ, ਜਥੇਦਾਰ ਬਲਦੇਵ ਸਿੰਘ ਭੋਏਵਾਲੀ, ਦਿਲਬਾਗ ਸਿੰਘ ਲੰਗੋਮਾਹਲ, ਬਲਜੀਤ ਸਿੰਘ ਕੋਟਲੀ ਅੰਬ, ਅਮਰਜੀਤ ਸਿੰਘ ਨੰਗਲ, ਸਵਰਨ ਸਿੰਘ ਚੱਕਡੋਗਰਾਂ, ਬੀਬੀ ਰਣਬੀਰ ਕੌਰ ਰਾਣੋ, ਬੀਬੀ ਕੁਲਬੀਰ ਕੌਰ ਅਜਨਾਲਾ, ਮਨਜੀਤ ਸਿੰਘ ਬਿੱਟੂ ਕਮੀਰਪੁਰਾ, ਪੂਰਨ ਸਿੰਘ ਪੂੰਗਾ, ਗੁਰਨਾਮ ਸਿੰਘ ਮਾਛੀਵਾਹਲਾ, ਕੁਲਵੰਤ ਸਿੰਘ ਵੰਝਾਂਵਾਲਾ, ਮੁਖਤਾਰ ਸਿੰਘ ਮੁਕਾਮ, ਬ੍ਰਿਜ ਭੂਸ਼ਨ, ਹਿੰਦਾ ਰਿਆੜ, ਬਲਕਾਰ ਸਿੰਘ ਰਿਆੜ, ਬਿੱਟੂ ਪੰਜਗਰਾਈਂ, ਕੁਲਰਾਜ ਸਿੰਘ, ਕੁਲਵੰਤ ਸਿੰਘ ਦਿਆਲਪੁਰਾ ਅਤੇ ਰਾਣਾ ਉੱਗਰ ਔਲਖ ਆਦਿ ਹਾਜ਼ਰ ਸਨ ।