ਦਿਸ਼ਾ ਪਟਾਨੀ ਅੱਜਕਲ੍ਹ ਬਾਲੀਵੁੱਡ ਦੀਆਂ ਸਭ ਤੋਂ ਸਟਾਈਲਿਸ਼ ਅਤੇ ਗੈਲਮਰਸ ਮਹਿਲਾ ਅਦਾਕਾਰਾਂ ਵਿਚੋਂ ਇਕ ਮੰਨੀ ਜਾਂਦੀ ਹੈ। ਵੈਸਟਰਨ ਹੋਵੇ ਜਾਂ ਟੈਡੀਸ਼ਨਲ, ਦਿਸ਼ਾ ਪਟਾਨੀ ਹਰ ਦਿੱਖ ਵਿਚ ਕਹਿਰ ਢਾਹੁੰਦੀ ਹੈ। ਐਕਟਿੰਗ ਦੇ ਨਾਲ ਦਿਸ਼ਾ ਆਪਣੀ ਫਿਟਨੈੱਸ, ਡਾਂਸ ਅਤੇ ਐਕਸ਼ਨ ਲਈ ਜਾਣੀ ਜਾਂਦੀ ਹੈ।
ਆਈ.ਪੀ.ਐਲ. 2025 ਦੇ ਸ਼ੁਰੂਆਤੀ ਪ੍ਰੋਗਰਾਮ ਵਿਚ ਪੇਸ਼ਕਾਰੀ ਕਰਕੇ ਦਿਸ਼ਾ ਪਟਾਨੀ ਇਕ ਵਾਰ ਫਿਰ ਛਾ ਗਈ ਹੈ। ਦਿਸ਼ਾ ਦੀ ਦਿੱਖ ਅਤੇ ਉਸ ਦੀ ਪੇਸ਼ਕਾਰੀ ਦੀ ਬਹੁਤ ਪ੍ਰਸੰਸਾ ਹੋਈ। ਉਸ ਤੋਂ ਬਾਅਦ ਫ਼ਿਲਮ ‘ਐਮ. ਐਸ. ਧੋਨੀ : ਦ ਅਨਟੋਲਡ ਸਟੋਰੀ’ ਤੋਂ ਹਿੰਦੀ ਸਿਨੇ ਜਗਤ ਵਿਚ ਧਮਾਕੇਦਾਰ ਦਾਖਲਾ ਕੀਤਾ। ਇਸ ਫ਼ਿਲਮ ਵਿਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਦਿਸ਼ਾ ਨੇ ‘ਬਾਗੀ-2’, ‘ਭਾਰਤ’, ‘ਮਲੰਗ’, ‘ਰਾਧੇ’, ‘ਏਕ ਵਿਲੇਨ ਰਿਟਰਨਜ਼’, ‘ਯੋਧਾ’ ਵਰਗੀਆਂ ਫ਼ਿਲਮਾਂ ਕੀਤੀਆਂ। ਦਿਸ਼ਾ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ‘ਵੈਲਕਮ ਟੂ ਦ ਜੰਗਲ’ ਇਸ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿਚ ਅਕਸ਼ੈ ਕੁਮਾਰ ਸਮੇਤ ਕਈ ਸਿਤਾਰੇ ਨਜ਼ਰ ਆਉਣਗੇ।
ਦਿਸ਼ਾ ਪਟਾਨੀ ਆਸਕਰ ਜੇਤੂ ਨਿਰਦੇਸ਼ਕ ਕੇਵਿਨ ਸਪੇਸੀ ਦੀ ਸੁਪਰਨੈਚੁਰਲ ਐਕਸ਼ਨ-ਥੈਲਰ ਫ਼ਿਲਮ ‘ਹੋਲੀਗਾਰਡਸ’ ਰਾਹੀਂ ਹਾਲੀਵੁੱਡ ਵਿਚ ਧਮਾਕੇਦਾਰ ਦਾਖਲਾ ਕਰਨ ਜਾ ਰਹੀ ਹੈ। ਇਸ ਫ਼ਿਲਮ ਜ਼ਰੀਏ ਕੇਵਿਨ ਸਪੇਸੀ 20 ਸਾਲਾਂ ਬਾਅਦ ਨਿਰੇਦਸ਼ਨ ਵਿਚ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਵਿਚ ਦਿਸ਼ਾ ਨਾਲ, ਡਾਲਫ਼ ਲੰਡਨ, ਟਾਈਰੀਜ਼ ਗਿਬਸਨ ਅਤੇ ਬ੍ਰਾਯਨਾ ਹਿਲਡੇਬ੍ਰਾਂਡ ਵਰਗੇ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨਜ਼ਰ ਆਉਣਗੇ। ਇਸ ਕਪਲ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਸਨ।
ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਇਕੱਠੇ ਕੰਮ ਕਰਨ ਦੌਰਾਨ ਦਿਸ਼ਾ ਅਤੇ ਟਾਈਗਰ ਨੇੜੇ ਆ ਗਏ ਸਨ ਪਰ ਦੋਵਾਂ ਦਾ ਤੋੜ-ਵਿਛੋੜਾ ਹੋ ਗਿਆ ਹਾਲਾਂਕਿ ਦਿਸ਼ਾ ਨੇ ਟਾਈਗਰ ਨਾਲ ਉਸ ਦੇ ਸੰਬੰਧਾਂ ਨੂੰ ਲੈ ਕੇ ਕਦੀ ਖੁੱਲ੍ਹ ਕੇ ਗੱਲ ਨਹੀਂ ਕੀਤੀ। ਦਿਸ਼ਾ ਪਟਾਨੀ ਦਾ ਨਾਂਅ ਟਾਈਗਰ ਸ਼ਰਾਫ ਤੋਂ ਪਹਿਲਾਂ ਪਾਰਥ ਰਾਮਥਾਨ ਨਾਲ ਵੀ ਜੁੜ ਚੁੱਕਾ ਹੈ। ਕਰੀਬ ਇਕ ਸਾਲ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਹ ਵੱਖ ਹੋਏ ਸਨ । ਟਾਈਗਰ ਨਾਲ ਕਥਿਤ ਤੋੜ-ਵਿਛੋੜੇ ਤੋਂ ਬਾਅਦ ਦਿਸ਼ਾ ਦਾ ਨਾਂਅ ਅਲੈਗਜ਼ੈਂਡਰ ਅਲੈਕਸ ਨਾਲ ਵੀ ਜੁੜਿਆ ਕਿਉਂਕਿ ਕਈ ਮੌਕਿਆਂ ‘ਤੇ ਅਲੈਗਜ਼ੈਂਡਰ ਅਤੇ ਦਿਸ਼ਾ ਨੂੰ ਇਕੱਠਿਆਂ ਦੇਖਿਆ ਗਿਆ ਸੀ ਪਰ ਬਾਅਦ ਵਿਚ ਇਹ ਖ਼ਬਰਾਂ ਮਹਿਜ਼ ਅਫ਼ਵਾਹ ਸਾਬਤ ਹੋਈਆਂ।
