ਵੋਟ ਚੋਰੀ ਖ਼ਿਲਾਫ਼ ਮਾਰਚ; ਕਈ ਸੰਸਦ ਮੈਂਬਰ ਗ੍ਰਿਫ਼ਤਾਰ

ਨਵੀਂ ਦਿੱਲੀ:ਬਿਹਾਰ ‘ਚ ਵੋਟਰ ਸੂਚੀ ਦੇ ਖ਼ਾਸ ਰੀਵਿਊ (ਐੱਸ.ਆਈ.ਆਰ.) ਤੇ ਚੋਣਾਂ ਵਿਚ ਕਥਿਤ ਵੋਟ ਚੋਰੀ ਨੂੰ ਲੈ ਕੇ ‘ਇੰਡੀਆ’ ਗਠਜੋੜ ਨੇ ਆਪਣਾ ਸਿਆਸੀ ਸੰਗਰਾਮ ਤੇਜ਼ ਕਰਦੇ ਹੋਏ ਸੋਮਵਾਰ ਨੂੰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਦੇ ਹੋਏ ਵੋਟਰ ਲਿਸਟ ‘ਚ ਹੇਰਾਫੇਰੀ ਰੋਕਣ ਦੀ ਮੰਗ ਕੀਤੀ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ‘ਚ ਵਿਰੋਧੀ ਸੰਸਦ ਮੈਂਬਰਾਂ ਨੂੰ ਨਿਰਵਾਚਣ ਸਦਨ ਜਾਣ ਦੇ ਰਸਤੇ ‘ਚ ਹੀ ਦਿੱਲੀ ਪੁਲਿਸ ਨੇ ਰੋਕ ਲਿਆ।

ਰਾਹੁਲ ਗਾਂਧੀ ਦੇ ਨਾਲ ਮਲਿਕਾਰਜੁਨ ਖੜਗੇ, ਸ਼ਰਦ ਪਵਾਰ, ਅਖਿਲੇਸ਼ ਯਾਦਵ ਤੋਂ ਲੈ ਕੇ ਪ੍ਰਿਯੰਕਾ ਗਾਂਧੀ ਵਰਗੇ ਸੀਨੀਅਰ ਆਗੂਆਂ ਸਣੇ ਵਿਰੋਧੀ ਧਿਰ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੂੰ ਹਿਰਾਸਤ ‘ਚ ਲਿਆ ਗਿਆ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਸਣੇ ਕਈ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਨਾ ਜਾਣ ਦੇਣ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਪ੍ਰਦਰਸ਼ਨ ‘ਚ ਹਿੱਸਾ ਲੈ ਰਹੀਆਂ ਵਿਰੋਧੀ ਪਾਰਟੀਆਂ ਦੇ ਕਰੀਬ 300 ਸੰਸਦ ਮੈਂਬਰਾਂ ਨੂਰਕਆਗਿਆ। ਇਕਜੁੱਟ ਹੋ ਕੇ ਇਸ ਮੁੱਦੇ ‘ਤੇ ਲੜਨ ਦਾ ਸੰਦੇਸ਼ ਦੇਣ ਲਈ ਸੰਸਦ ਭਵਨ ਦੇ ਮਕਰ ਦਵਾਰ ‘ਤੇ ਵਿਰੋਧੀ ਸੰਸਦ ਮੈਂਬਰਾਂ ਨੇ ਪਹਿਲਾਂ ਰਾਸ਼ਟਰੀ ਗੀਤ ਗਾਇਆ ਤੇ ਫਿਰ ਵਿਰੋਧ ਮਾਰਚ ਕੱਢਦੇ ਹੋਏ ਅੱਗੇ ਵਧੇ। ਸੰਸਦ ਭਵਨ ਦੇ ਬਾਹਰ ਪਰਿਵਹਨ ਭਵਨ ਦੇ ਅੱਗੇ ਆਉਂਦੇ ਹੀ ਬੈਰੀਕੇਡਸ ਲਗਾ ਕੇ ਵੱਡੀ ਗਿਣਤੀ ‘ਚ ਖੜ੍ਹੀ ਪੁਲਿਸ ਨੇ ਵਿਰੋਧੀ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਉਦੋਂ ਸੰਸਦ ਮੈਂਬਰ ਸੜਕ ‘ਤੇ ਹੀ ਬੈਠ ਕੇ ਤੇ ਕੁਝ ਖੜ੍ਹੇ ਹੋ ਕੇ ਐੱਸਆਈਆਰ, ਵੋਟ ਚੋਰੀ ਨੂੰ ਲੈ ਕੇ ਚੋਣ ਕਮਿਸ਼ਨ ‘ਤੇ ਨਿਸ਼ਾਨਾ ਬੰਨ੍ਹਣ ਵਾਲੇ ਅਲੱਗ-ਅਲੱਗ ਪੋਸਟਰਾਂ ਨਾਲ ਨਾਅਰੇਬਾਜ਼ੀ ਕਰਨ ਲੱਗੇ।
ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਭ ਤੋਂ ਪਹਿਲਾਂ ਛਾਲ ਮਾਰ ਕੇ ਪੁਲਿਸ ਬੈਰੀਕੇਡਿੰਗ ਨੂੰ ਪਾਰ ਕਰ ਲਿਆ ਤਾਂ ਉਨ੍ਹਾਂ ਦੇ ਪਿੱਛੇ ਸਮਾਜਵਾਦੀ ਪਾਰਟੀ ਦੇ ਕੁਝ ਹੋਰ ਮੈਂਬਰਾਂ ਨੇ ਵੀ ਇਸੇ ਤਰ੍ਹਾਂ ਕੀਤਾ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ਸੁਸ਼ਮਿਤਾ ਦੇਵ ਤੋਂ ਲੈਕੇ ਕਾਂਗਰਸ ਦੀ ਸੰਸਦ ਮੈਂਬਰ ਜਯੋਤੀਮਟੀ ਆਦਿ ਨੇ ਵੀ ਪੁਲਿਸ ਬੈਰੀਕੇਡਸ ‘ਤੇ ਚੜ੍ਹਦੇ ਹੋਏ ਚੈਟ ਕਮਿਸ਼ਨ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਰੱਸਾਕਸ਼ੀ ਦੌਰਾਨ ਹੀ ਤ੍ਰਿਣਮੂਲ ਸੰਸਦ ਮੈਂਬਰ ਮਿਤਾਲੀ ਬਾਗ ਬੇਹੋਸ਼ ਹੋਈ ਤਾਂ ਸਪਾ ਦੀ ਐਮਪੀ ਪ੍ਰਿਆ ਸਰੋਜ ਨੇ ਉਨ੍ਹਾਂ ਨੂੰ ਫੜਿਆ ਤੇ ਉਨ੍ਹਾਂ ਦੀ ਮਦਦ ਲਈ ਦੌੜੇ ਰਾਹੁਲ ਗਾਂਧੀ ਨੇ ਆਪਣੀ ਗੱਡੀ ‘ਚ ਉਨ੍ਹਾਂ ਨੂੰ ਹਸਪਤਾਲ ਭਿਜਵਾਇਆ। ਮਹੂਆ ਮੋਇਤਰਾ ਵੀ ਹੁੰਮਸ ਭਰੀ ਗਰਮੀ ਤੇ ਰੱਸਾਕਸ਼ੀ ਕਾਰਨ ਬੇਹੋਸ਼ ਹੋ ਗੀ ਤਾਂ ਸਾਗਰਿਕਾ ਘੋਸ਼ ਨੇ ਉਨ੍ਹਾਂ ਦੀ ਮਦਦ ਕੀਤੀ। ਐੱਸਆਈਆਰ ਤੇ ਵੈਟ ਚੋਰੀ ਦੇ ਆਪਣੇ ਦਾਅਵਿਆਂ ‘ਤੇ ਮੁੱਠੀ ਬੰਨ੍ਹ ਕੇ ਨਾਅਰੇ ਲਗਾਉਂਦੇ ਹੋਏ 82 ਸਾਲਾ ਮਲਿਕਾਰਜੁਨ ਖੜਗੇ ਤੇ 85 ਸਾਲਾ ਸ਼ਰਦ ਪਵਾਰ ਗੰਭੀਰਤਾ ਦਿੰਦੇ ਨਜ਼ਰ ਆਏ। ਕਾਫ਼ੀ ਦੇਰ ਤੱਕ ਖੜ੍ਹੇ ਰਹਿਣ ਤੋਂ ਬਾਅਦ ਸੜਕ ‘ਤੇ ਹੀ ਖੜਗੇ ਤੇ ਪਵਾਰ ਕੁਰਸੀ ਢਾਹ ਕੇ ਬੈਠ ਗਏ। ਇਸ ਦੌਰਾਨ ਕਾਂਗਰਸ ਦੀ ਐੱਮਪੀ ਪ੍ਰਿਯੰਕਾ ਗਾਂਧੀ, ਸਪਾ ਦੀ ਡਿੰਪਲ ਯਾਦਵ, ਇਕਰਾ ਹਸਨ ਆਦਿ ਵੀ ਅੱਗੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਦੇ ਦਿਖੇ। ਪੁਲਿਸ ਨੇ ਬੈਰੀਕੇਡਸ ‘ਤੇ ਇਨ੍ਹਾਂ ਨੂੰ ਰੋਕਿਆ ਤਾਂ ਪ੍ਰਿਯੰਕਾ ਨੇ ਸੰਵਿਧਾਨ ਦੀ ਕਿਤਾਬ ਦਿਖਾਉਂਦੇ ਹੋਏ ਚੋਣ ਕਮਿਸ਼ਨ ਜਾਣ ਲਈ ਸੰਸਦ ਮੈਂਬਰਾਂ ਦਾ ਅਧਿਕਾਰ ਦੱਸਿਆ। ਚੋਣ ਕਮਿਸ਼ਨ ਨੇ ਥਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਪਾਰਟੀਆਂ ਦੇ 30 ਆਗੂਆਂ ਦੇ ਵਫ਼ਦ ਨੂੰ ਮਿਲਣ ‘ਤੇ ਸਹਿਮਤੀ ਪ੍ਰਗਟਾਈ ਪਰ ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਾਫ਼ ਕਿਹਾ ਕਿ ਸਾਰੇ ਸੰਸਦ ਮੈਂਬਰ ਸਮੂਹਿਕ ਰੂਪ ਨਾਲ ਕਮਿਸ਼ਨ ਨਨੂੰ ਨੂੰ ਮਿਲ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਐੱਸਆਈਆਰ ਤੇ ਵੋਟ ਚੋਰੀ ਦੇ ਖਿਲਾਫ਼ ਸ਼ਾਂਤੀਪੂਰਣ ਵਿਰੋਧ ਮਾਰਚ ਕਰਦੇ ਹੋਏ ਕਮਿਸ਼ਨ ਹੈਂਡਕੁਆਰਟਰ ਆਉਣ ਦੀ ਜਾਣਕਾਰੀ ਐਤਵਾਰ ਨੂੰ ਹੀ ਦੇ ਦਿੱਤੀ ਗਈ ਸੀ । ਚੋਣ ਕਮਿਸ਼ਨ ‘ਤੇ ਤਨਜ਼ ਕੱਸਦੇ ਹੋਏ ਜੈਰਾਮ ਰਮੇਸ਼ ਨੇ ਕਿਹਾ ਕਿ ਉਸ ਨੂੰ ‘ਚੁਰਾਓ ਆਯੋਗ’ ਨਹੀਂ ਬਣਨਾ ਚਾਹੀਦਾ। ਇਕ ਘੰਟੇ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਰਾਹੁਲ ਗਾਂਧੀ ਸਣੇ ਸਾਰੇ ਵਿਰੋਧੀ ਸੰਸਦ ਮੈਂਬਰਾਂ ਨੂੰ ਹਿਰਾਸਤ ‘ਚ ਲਿਆ ਤੇ ਫਿਰ ਬੱਸ ਵਿਚ ਸੰਸਦ ਮਾਰਗ ਥਾਣੇ ਲੈ ਗਈ।
‘ਵੋਟ ਚੋਰੀ’ ਦਾ ਦਾਅਵਾ ਤੱਥਾਂ ਤੋਂ ਗਲਤ: ਚੋਣ ਕਮਿਸ਼ਨ
ਨਵੀਂ ਦਿੱਲੀ:ਚੋਣ ਕਮਿਸ਼ਨ ਨੇ ਇੱਥੇ ਇਕ ਵਿਰੋਧ ਮਾਰਚ ਦੌਰਾਨ ਕਾਂਗਰਸ ਤੇ ਇਸ ਦੇ ਨੇਤਾ ਰਾਹੁਲ ਗਾਂਧੀ ਦੁਆਰਾ ਕੀਤੇ ਗਏ ‘ਵੋਟ ਚੋਰੀ’ ਦੇ ਦਾਅਵਿਆਂ ਨੂੰ ਤੱਥਾਂ ਤੋਂ ਗਲਤ ਦੱਸਿਆ। ਚੋਣ ਕਮਿਸ਼ਨ ਨੇ ‘ਇੰਡੀਆ’ ਗੱਠਜੋੜ ਦੁਆਰਾ ਕੀਤੇ ਗਏ। ਦਾਅਵਿਆਂ ‘ਤੇ ਇਕ ਤੱਥ ਜਾਂਚ ਜਾਰੀ ਕੀਤੀ । ਚੋਣ ਕਮਿਸ਼ਨ ਨੇ ਬਿਹਾਰ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ‘ਚ ਪਾਰਦਰਸ਼ਤਾ ਦੇ ਆਪਣੇ ਦਾਅਵਿਆਂ ਦੇ ਸਮਰਥਨ ‘ਚ ਦਸਤਾਵੇਜ਼ਾਂ ਦੀ ਇਕ ਸੂਚੀ ਸਾਂਝੀ ਕੀਤੀ। ਸਬੂਤਾਂ ‘ਚ ਆਰ.ਜੇ.ਡੀ., ਕਾਂਗਰਸ ਤੇ ਸੀ.ਪੀ.ਆਈ. ਵਰਗੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੀਡੀਓ- ਪ੍ਰਸੰਸਾ ਪੱਤਰ ਸ਼ਾਮਿਲ ਹਨ।