ਮੋਦੀ ਅਤੇ ਭਾਗਵਤ ਨੂੰ ਫਸਾਉਣ ਲਈ ਮੈਨੂੰ ਦਿੱਤੇ ਤਸੀਹੇ: ਸਾਧਵੀ ਪ੍ਰਗਿਆ

ਮੁੰਬਈ:ਮਾਲੇਗਾਓ ਧਮਾਕਾ’ ਮਾਮਲੇ ‘ਚ ਬਰੀ ਕੀਤੀ ਗਈ ਸਾਬਕਾ ਭਾਜਪਾ ਤੇ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਓ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਜਾਂਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਤਸੀਹੇ ਦਿੱਤੇ ਤੇ ਨੂੰ ਉਨ੍ਹਾਂ ਨੂੰ ਗੁਜਰਾਤ ਦੇ ਤੱਤਕਾਲੀ ਸੀਐੱਮ 5. ਨਰਿੰਦਰ ਮੋਦੀ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਸਮੇਤ ਕਈ ਲੋਕਾਂ ਦਾ ਨਾਂ ਲੈਣ 1 ਲਈ ਕਿਹਾ। ਇਹ ਪਹਿਲੀ ਵਾਰੀ ਹੈ ਜਦੋਂ 4 ਸਾਧਵੀ ਪ੍ਰਗਿਆ ਨੇ ਇਹ ਸਨਸਨੀਖੇਜ਼ ਦਾਅਵਾ ਕੀਤਾ ਹੈ। ਵਿਸ਼ੇਸ਼ ਐੱਨਆਈਏ ਅਦਾਲਤ ਨੇ ਇਸ ਮਾਮਲੇ ਵਿਚ ਸਾਧਵੀ ਪ੍ਰਗਿਆ ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਾਂ ਕਰ ਦਿੱਤਾ ਸੀ। ਹਾਲਾਂਕਿ ਵਿਸ਼ੇਸ਼ ਜੱਜ ਏਕੇ ਲਾਹੋਟੀ ਨੇ ਆਪਣੇ ਫੈਸਲੇ ‘ਚ ਪ੍ਰਗਿਆ ਠਾਕੁਰ ਨੂੰ ਤਸੀਹੇ ਦੇਣ ਅਤੇ ਦੁਰਵਿਹਾਰ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ।

ਸਾਬਕਾ ਭਾਜਪਾ ਸੰਸਦ ਮੈਂਬਰ ਸ਼ਨਿਚਰਵਾਰ ਨੂੰ ਆਪਣੀ ਜ਼ਮਾਨਤ ਦੀ ਰਸਮਾਂ ਪੂਰੀ ਕਰਨ ਲਈ ਇੱਥੇ ਸੈਸ਼ਨ ਕੋਰਟ ਵਿਚ ਪੇਸ਼ ਹੋਈ। ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਉਨ੍ਹਾਂ ਕਿਹਾ, ‘ਅਧਿਕਾਰੀਆਂ ਨੇ ਮੈਨੂੰ ਮੋਦੀ ਜੀ ਦਾ ਨਾਂ ਲੈਣ ਲਈ ਕਿਹਾ ਸੀ ਕਿਉਂਕਿ ਉਸ ਸਮੇਂ ਮੈਂ ਸੂਰਤ ਵਿਚ ਰਹਿ ਰਹੀ ਸੀ। ਭਾਗਵਤ (ਆਰਐੱਸਐੱਸ ਮੁਖੀ) ਵਰਗੇ ਕਈ ਨਾਂ ਹਨ। ਪਰ ਮੈਂ ਕਿਸੇ ਦਾ ਨਾਂ ਨਹੀਂ ਲਿਆ ਕਿਉਂਕਿ ਮੈਂ ਝੂਠ ਨਹੀਂ ਬੋਲਣਾ ਚਾਹੁੰਦੀ ਸੀ। ਸਾਧਵੀ ਪ੍ਰਗਿਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਮੈਨੂੰ ਤੰਗ ਪਰੇਸ਼ਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਨਾਂ ਨਹੀਂ ਲਏ ਤਾਂ ਉਹ ਮੈਨੂੰ ਤੰਗ-ਪਰੇਸ਼ਾਨ ਕਰਨਗੇ। ਇਨ੍ਹਾਂ ਨਾਵਾਂ ਵਿਚ ਯੋਗੀ ਆਦਿੱਤਿਆਨਾਥ, ਸੁਦਰਸ਼ਨ ਜੀ., ਇੰਦਰੇਸ਼ ਜੀ, ਰਾਮ ਮਾਧਵ ਤੇ ਕਈ ਹੋਰ ਨਾਂ ਸ਼ਾਮਲ ਹਨ ਜਿਨ੍ਹਾਂ ਨੂੰ ਮੈਂ ਹੁਣ ਯਾਦ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਮੈਨੂੰ ਹਸਪਤਾਲ ਵਿਚ ਵੀ ਗ਼ੈਰ-ਕਾਨੂੰਨੀ ਤੌਰ ‘ਤੇ ਕੈਦ ਕੀਤ ਗਿਆ ਜਿੱਥੇ ਮੈਂ ਬੇਹੋਸ਼ ਹੋ ਗਈ ਤੇ ਮੇਰੇ ਫੇਫ ਖ਼ਰਾਬ ਹੋ ਗਏ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਕਹਾਣੀ ਲਿ ਰਹੀ ਹਾਂ ਜਿਸ ਵਿਚ ਮੈਂ ਇਹ ਸਭ ਦੱਸਾਂਗੀ ਸੱਚਾਈ ਸਾਹਮਣੇ ਆਵੇਗੀ। ਇਹ ਧਰਮ ਦ ਜਿੱਤ ਹੈ, ਸਨਾਤਨ ਦੀ ਜਿੱਤ ਹੈ ਤੇ ਹਿੰਦੂਤਵ ਦ ਜਿੱਤ ਹੈ। ਇਹ ਇਕ ਸਨਾਤਨੀ ਰਾਸ਼ਟਰ ਹੈ ਤ ਇਸ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਸੀਹੇ ਦੇਣ ਅਤੇ ਦੇਸ਼ ਦੇ ਸਾਰੇ ਭਗਤ ਨੂੰ ਇਸ ਵਿਚ ਸ਼ਾਮਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ.. ਅਸੀਂ ਕੋਸ਼ਿਸ਼ ਕਰਾਂਗੇ ਕਿ ਉਣ ਨੂੰ ਸਜ਼ਾ ਮਿਲੇ। ਉਨ੍ਹਾਂ ਮਹਾਰਾਸ਼ਟਰ ਏਟੀਐੱਸ ਦੇ ਤੱਤਕਾਲੀ ਸਹਾਇਕ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਇਕ ਦੁਸ਼ਟ ਵਿਅਕਤੀ ਦੱਸਿਆ। ਉਨ੍ਹਾਂ ਕਿਹਾ ਕਿ ਪਰਮਬੀਰ ਸਿੰਘ ਹੇਮੰਤ ਕਰਕਰੇ ਤੇ ਸੁਖਵਿੰਦਰ ਸਿੰਘ ਨੇ ਮੈਨੂੰ ਤੰਗ-ਪਰੇਸ਼ਾਨ ਕੀਤਾ ਅਤੇ ਮੈਨੂੰ ਝੂਠ ਬੋਲਣ ਲਈ ਕਿਹਾ ਪਰ ਮੈਂ ਨਾਂਹ ਕਰ ਦਿੱਤੀ।