ਰੂਸ ਅਤੇ ਈਰਾਨ ਤੋਂ ਤੇਲ ਦੀ ਖ਼ਰੀਦ ਅਮਰੀਕਾ-ਚੀਨ ਕਰਾਰ `ਚ ਅੜਿੱਕਾ

ਵਾਸ਼ਿੰਗਟਨ:ਅਮਰੀਕਾ ਤੇ ਚੀਨ ਵਿਚਾਲੇ ਉਂਜ ਤਾਂ ਕਈ ਮੁੱਦਿਆਂ ‘ਤੇ ਵੱਡੇ ਪੱਧਰ ‘ਤੇ ਰੌਲੇ ਹਨ ਪਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਮਤਭੇਦਾਂ ਨੂੰ ਸੁਲਝਾ ਕੇ ਇਕ ਵਪਾਰਕ ਸਮਝੌਤੇ ‘ਤੇ ਪਹੁੰਚ ਸਕਦੇ ਹਨ ਤੇ ਸਜ਼ਾਯੋਗ ਟੈਕਸਾਂ ਤੋਂ ਬਚ ਸਕਦੇ ਹਨ ਪਰ ਦੋਵਾਂ ਵਿਚਾਲੇ ਸਮਝੌਤੇ ‘ਚ ਵੱਡੀ ਰੁਕਾਵਟ ਰੂਸ ਤੋਂ ਤੇਲ ਦੀ ਖ਼ਰੀਦ ਹੈ।

ਚੀਨ ਨੇ ਅਮਰੀਕਾ ਦੀ ਉਸ ਮੰਗ ਨੂੰ ਠੁਕਰਾ ਦਿੱਤਾ ਹੈ, ਜਿਸ ਵਿਚ ਰੂਸ ਤੇ ਈਰਾਨ ਤੋਂ ਤੇਲ ਦੀ ਖ਼ਰੀਦ ਬੰਦ ਕਰਨ ਦੀ ਗੱਲ ਕਹੀ ਗਈ ਹੈ। ਚੀਨ ਨੇ ਦੋ ਟੁੱਕ ਕਿਹਾ ਹੈ ਕਿ ਉਹ ਆਪਣੀਆਂ ਊਰਜਾ ਲੋੜਾਂ ਦੇ ਹਿਸਾਬ ਨਾਲ ਤੈਅ ਕਰੇਗਾ ਕਿ ਉਹ ਕਿਹੜੇ ਦੇਸ਼ ਤੋਂ ਤੇਲ ਦੀ ਖ਼ਰੀਦ ਕਰੇਗਾ।
ਹੈਰਾਨੀਜਨਕ ਹੈ ਕਿ ਅਮਰੀਕਾ ਦੇ ਚੀਨ 1 ‘ਤੇ 100 ਫ਼ੀਸਦੀ ਟੈਰਿਫ ਲਗਾਉਣ ਦੀ 1 ਧਮਕੀ ਦਿੱਤੀ ਹੈ। ਸਟਾਕਹਾਮ ‘ਚ ਦੋ ਦਿਨਾ ਵਪਾਰਕ ਗੱਲਬਾਤ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਕਸ ‘ਤੇ ਪੋਸਟ ਕੀਤੀ, ‘ਚੀਨ ਹਮੇਸ਼ਾ ਆਪਣੀ ਊਰਜਾ ਸਪਲਾਈ ਨੂੰ ਅਜਿਹੇ ਤਰੀਕਿਆਂ ਨਾਲ ਯਕੀਨੀ ਕਰੇਗਾ, ਜੋ ਸਾਡੇ ਕ ਰਾਸ਼ਟਰੀ ਹਿੱਤਾਂ ਦੀ ਪੂਰਤੀ ਕਰਨ।’ ਇਹ ਪੋਸਟ ਅਮਰੀਕਾ ਦੀ 100 ਫ਼ੀਸਦੀ ਟੈਰਿਫ ਲਗਾਉਣ ਦੀ ਧਮਕੀ ਦੀ ਪ੍ਰਤੀਕਿਰਿਆ ਵਜੋਂ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ, ‘ਜ਼ਬਰਦਸਤੀ ਤੇ ਦਬਾਅ ਤੋਂ ਕੁਝ ਹਾਸਲ ਨਹੀਂ ਹੋਵੇਗਾ। ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰੇਗਾ।’
ਇਹ ਪ੍ਰਤੀਕਿਰਿਆ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਹ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਅਸਮਾਨ ਛੂੰਹਦੇ ਟੈਰਿਫ ਤੇ ਸਖ਼ਤ ਵਪਾਰ ਪਾਬੰਦੀਆਂ ਤੋਂ ਰਾਹਤ ਮਿਲਣ ਤੋਂ ਬਾਅਦ ਬੀਜਿੰਗ ਤੇ ਵਾਸ਼ਿੰਗਟਨ ਦੋਵੇਂ ਹੀ ਦੁਨੀਆ ਦੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਵਪਾਰਕ ਸਬੰਧਾਂ ਨੂੰ ਸਥਿਰ ਰੱਖਣ ਲਈ ਇਕ ਸਮਝੌਤੇ ‘ਤੇ ਪਹੁੰਚਣ ਨੂੰ ਲੈ ਕੇ ਉਮੀਦ ਤੇ ਸਦਭਾਵਨਾ ਦਾ ਸੰਕੇਤ ਦੇ ਰਹੇ ਹਨ। ਇਹ ਟਰੰਪ ਪ੍ਰਸ਼ਾਸਨ ਦੇ ਨਾਲ ਡੀਲ ਕਰਦੇ ਸਮੇਂ ਚੀਨ ਦੇ ਸਖ਼ਤ ਰੁਖ਼ ਅਪਣਾਉਣ ਦੇ ਆਤਮਵਿਸ਼ਵਾਸ ਨੂੰ ਰੇਖਾਂਕਿਤ ਕਰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਟ੍ਰੇਡ ਉਸ ਦੀਆਂ ਊਰਜਾ ਤੇ ਵਿਦੇਸ਼ ਨੀਤੀਆਂ ਨਾਲ ਜੁੜਿਆ ਹੋਵੇ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਜਦੋਂ ਰੂਸ ਤੋਂ ਤੇਲ ਦੀ ਖ਼ਰੀਦ ਦੀ ਗੱਲ ਆਉਂਦੀ ਹੈ ਤਾਂ ਚੀਨ ਆਪਣੀ ਪ੍ਰਭੂਸੱਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਕਿਹਾ, ‘ਅਸੀਂ ਉਨ੍ਹਾਂ ਦੀ ਪ੍ਰਭੂਸੱਤਾ ‘ਚ ਰੁਕਾਵਟ ਨਹੀਂ ਪਾਉਣਾ ਚਾਹੁੰਦੇ, ਇਸ ਲਈ 100% ਟੈਰਿਫ ਦੇਣਗੇ।