ਨਵੀਂ ਦਿੱਲੀ:ਭਾਰਤ ਅਮਰੀਕਾ ਨਾਲ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (ਬੀ.ਟੀ.ਏ.) ‘ਚ ਖੇਤੀ ਉਤਪਾਦਾਂ, ਡੇਅਰੀ ਅਤੇ ਜੀ ਐਮ ਅਤੇ ਖਾਣ ਵਾਲੀਆਂ ਵਸਤਾਂ ‘ਤੇ ਟੈਰਿਫ਼ ਰਿਆਇਤ ਦੇਣ ਨੂੰ ਤਿਆਰ ਨਹੀਂ ਹੈ। ਭਾਰਤ ਨੇ ਇਸ ਮੁੱਦੇ ‘ਤੇ ਆਪਣਾ ਰੁਖ਼ ਸਪੋਸ਼ਟ ਕਰਦਿਆਂ ਕਿਹਾ ਕਿ ਖੇਤੀ ਸਿਆਸੀ ਅਤੇ ਆਰਥਿਕ ਤੌਰ ‘ਤੇ ਸੰਵੇਦਨਸ਼ੀਲ ਖੇਤਰ ਹੈ।
ਭਾਰਤ ਦੀ ਦਿਹਾਤੀ ਅਰਥਵਿਵਸਥਾ ‘ਚ 70 ਕਰੋੜ ਤੋਂ ਵੱਧ ਲੋਕ ਇਸ ਖੇਤਰ ‘ਤੇ ਨਿਰਭਰ ਹਨ। ਜੇਕਰ ਭਾਰਤ ਟੈਰਿਫ਼ ਹਟਾਉਂਦਾ ਹੈ ਤਾਂ ਆਲਮੀ ਕੀਮਤਾਂ ‘ਚ ਗਿਰਾਵਟ ਦੌਰਾਨ ਸਸਤੇ, ਸਬਸਿਡੀ ਵਾਲੇ ਅਮਰੀਕੀ ਅਨਾਜ ਭਾਰਤੀ ਬਾਜ਼ਾਰਾਂ ‘ਚ ਭਰ ਸਕਦੇ ਹਨ। ਜਿਥੇ ਅਮਰੀਕਾ ‘ਚ ਖੇਤੀ ਦਾ ਵਪਾਰੀਕਰਨ ਹੋ ਚੁੱਕਿਆ ਹੈ, ਭਾਰਤ ‘ਚ ਖੇਤੀ ਰੋਜ਼ੀ ਰੋਟੀ ਨਾਲ ਜੁੜਿਆ ਮਾਮਲਾ ਹੈ। ਭਾਰਤ ਨੇ ਕਿਹਾ ਕਿ ਛੋਟੇ ਕਿਸਾਨਾਂ’ ਦੀ ਸੁਰੱਖਿਆ, ਅਸਥਿਰਤਾ ਨੂੰ ਕਾਬੂ ਕਰਨ ਅਤੇ ਅਨਾਜ ਸੁਰੱਖਿਆ ਯਕੀਨੀ ਬਣਾਉਣ ਲਈ ਟੈਰਿਫ਼ ਬਹੁਤ ਜ਼ਰੂਰੀ ਹੈ। ਡੇਅਰੀ ਨੂੰ ਲੈ ਕੇ ਵੀ ਭਾਰਤੀ ਨੇਮ ਧਾਰਮਿਕ ਸੰਵੇਦਨਸ਼ੀਲਤਾ ਤੋਂ ਪ੍ਰਭਾਵਿਤ ਹਨ, ਜਿਸ ਕਾਰਨ ਪਸ਼ੂਆਂ ਦੇ ਮਾਸ ਵਾਲੇ ਖਾਣੇ ਤੋਂ ਹਾਸਿਲ ਪਸ਼ੂਆਂ ਦੇ ਦਰਾਮਦਜ ‘ਤੇ ਪਾਬੰਦੀ ਲਗਾਉਂਦੇ ਹਨ। ਮਿਸਾਲ ਵਜੋਂ ਗਊ ਦੇ ਮਾਸ ਤੋਂ ਮਿਲੇ ਮੱਖਣ ‘ਤੇ। ਭਾਰਤ ਇਸ ਨੀਤੀ ਨੂੰ ਸਮਝੌਤਾ ਕਰਨ ਦੇ ਯੋਗ ਨਹੀਂ ਮੰਨਦਾ। ਜੀ.ਐਮ. ਪਦਾਰਥਾਂ ਨੂੰ ਲੈ ਕੇ ਵੀ। ਭਾਰਤ ਦਾ ਨਜ਼ਰੀਆ ਇੰਝ ਹੈ। ਪਸ਼ੂਆਂ ਦੇ ਅਹਾਰ ਲਈ ਸੋਇਆਬੀਨ ਅਨਾਜ ਅਤੇ ਘੁਲਣਸ਼ੀਲ ਪਦਾਰਥਾਂ ਦੇ ਨਾਲ ਸੁੱਕੇ ਅਨਾਜ ਜਿਹੇ ਜੀ.ਐਮ. ਉਤਪਾਦਾਂ ਦੇ ਦਰਾਮਦ ਦੀ ਇਜ਼ਾਜਤ ਦੇਣ ਨਾਲ ਯੂਰਪੀਅਨ ਯੂਨੀਅਨ ਨਾਲ ਭਾਰਤ ਦੇ ਖੇਤੀ ਬਰਾਮਦ ‘ਤੇ ਅਸਰ ਪਵੇਗਾ। ਜ਼ਿਕਰਯੋਗ ਹੈ ਵਿ ਭਾਰਤ ਅਮਰੀਕਾ ਦਰਮਿਆਨ ਦੁਵੱਲੇ ਵਪਾਰ ਸਮਝੌਤੇ ‘ਚ ਅਮਰੀਕਾ ਕੁਝ ਉਦਯੋਗਿਕ ਵਸਤਾਂ, ਆਟੋਮੋਬਾਈਲ, ਖੇਤੀ ਵਸਤਾਂ, ਡੇਅਰੀ ਵਸਤਾਂ, ਸੇਬ ਅਤੇ ਜੀ.ਐਮ. ਫ਼ਸਲਾਂ ‘ਤੇ ਟੈਰਿਫ਼ ‘ਚ ਰਿਆਇਤ ਚਾਹੁੰਦਾ ਹੈ, ਜਦਕਿ ਭਾਰਤ ਇਸ ਵਾਧੂ ਟੈਰਿਫ਼ (ਮੌਜੂਦਾ ਸਮੇਂ ‘ਚ 25 ਫ਼ੀਸਦੀ) ਨੂੰ ਹਟਾਉਣ ਅਤੇ ਆਟੋ, ਇਸਪਾਤ, ਐਲੂਮੀਨੀਅਮ, ਕੱਪੜਾ, ਚਮੜੇ ਦੇ ਸਾਮਾਨ, ਕੱਪੜੇ, ਪਲਾਸਟਿਕ, ਰਸਾਇਣ, ਅੰਗੂਰ ਅਤੇ ਕੇਲੇ ‘ਤੇ ਟੈਰਿਫ਼ ‘ਚ ਕਟੌਤੀ ਦੀ ਮੰਗ ਕਰ ਰਿਹਾ ਹੈ, ਪਰ ਭਾਰਤ ਡੇਅਰੀ, ਖੇਤੀ ਉਤਪਾਦਾਂ ਅਤੇ ਜੀ.ਐਮ. ਪਦਾਰਥਾਂ ‘ਤੇ ਅਮਰੀਕਾ ਨੂੰ ਟੈਰਿਫ਼ ‘ਤੇ ਕੋਈ ਵੀ ਰਿਆਇਤ ਨਹੀਂ ਦੇਣਾ ਚਾਹੁੰਦਾ।
