ਬਾਟੂਮੀ (ਜਾਰਜੀਆ):ਭਾਰਤੀ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸਫਲਤਾ ਹਾਸਲ ਕਰ ਲਈ ਹੈ। ਉਸ ਨੇ ਜਾਰਜੀਆ ਦੇ ਬਾਟੂਮੀ ‘ਚ ਹਮਵਤਨ ਤੇ ਬਹੁਤ ਜ਼ਿਆਦਾ ਤਜਰਬੇਕਾਰ ਕੈਨੇਰੂ ਹੈਪੀ ਨੂੰ ਟਾਈਬ੍ਰੇਕਰ ‘ਚ ਹਰਾ ਕੇ ਫਾਈਡ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ।
ਇਸ ਜਿੱਤ ਦੇ ਨਾਲ 19 ਸਾਲਾ ਦਿਵਿਆ ਨੇ ਨਾ ਸਿਰਫ ਵੱਕਾਰੀ ਟੂਰਨਾਮੈਂਟ ਜਿੱਤਿਆ, ਬਲਕਿ ਗ੍ਰੈਂਡਮਾਸਟਰ ਵੀ ਬਣ ਗਈ, ਜੋ ਕਿ ਟੂਰਨਾਮੈਂਟ ਦੀ ਸ਼ੁਰੂਆਤ ‘ਚ ਅਸੰਭਵ ਜਾਪਦਾ ਸੀ। ਉਹ ਗ੍ਰੈਂਡਮਾਸਟਰ ਬਣਨ ਵਾਲੀ ਚੌਥੀ ਭਾਰਤੀ ਮਹਿਲਾ ਤੇ ਕੁੱਲ ਮਿਲਾ ਕੇ 88ਵੀਂ ਖਿਡਾਰਨ ਹੈ। ਨਾਗਪੁਰ ਦੀਖਿਡਾਰਨ ਨੇ ਸਨਿਚਰਵਾਰ ਅਤੇ ਐਤਵਾਰ ਨੂੰ ਖੇਡੇ ਗਏ 2 ਕਲਾਸੀਕਲ ਮੈਚ ਡਰਾਅ ਨਾਲ। ਖ਼ਤਮ ਕਰਨ ਤੋਂ ਬਾਅਦ ਟਾਈਬ੍ਰੇਕਰ ਰਾਊਂਡ’ਚ ਜਿੱਤ ਦਰਜ ਕੀਤੀ। ਸੋਮਵਾਰ ਨੂੰ ਸਮਾਂ-ਨਿਯੰਤਰਿਤ ਟਾਈਬ੍ਰੇਕਰ ਦੇ ਪਹਿਲੇ ਗੇਮ ‘ਚ ਚਿੱਟੇ ਟੁਕੜਿਆਂ ਨਾਲ ਖੇਡਦੇ ਹੋਏ, ਦਿਵਿਆ ਨੇ ਹੰਪੀ ਨੂੰ ਦੁਬਾਰਾ ਡਰਾਅ ‘ਤੇ ਰੋਕਿਆ ਪਰ ਦੂਜੇ ਗੇਮ ‘ਚ, ਕਾਲੇ ਟੁਕੜਿਆਂ ਨਾਲ ਖੇਡਦੇ ਹੋਏ, ਉਸ ਨੇ 2 ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਨੂੰ 2.5-1.5 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਫੀਡ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਦੀਆਂ 2 ਖਿਡਾਰਨਾਂ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਗਈਆਂ। ਇੰਨਾ ਹੀ ਨਹੀਂ, ਦਿਵਿਆ ਦੇਸ਼ਮੁਖ ਤੇ ਕੋਨੇਰੂ ਹੈਪੀ ਦੋਵੇਂ ਫਾਈਨਲ ‘ਚ ਪਹੁੰਚੀਆਂ ਅਤੇ ਇਹ ਯਕੀਨੀ ਬਣਾਇਆ ਕਿ ਵਿਸ਼ਵ ਕੱਪ ਇਕ ਭਾਰਤੀ ਖਿਡਾਰੀ ਦੇ ਹਿੱਸੇ ਆਇਆ।
