ਬੰਗਲਾਦੇਸ਼`ਚ ਸ਼ੇਖ ਹਸੀਨਾ ਨੂੰ 6 ਮਹੀਨੇ ਦੀ ਸਜ਼ਾ

ਢਾਕਾ:ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਦਾਲਤ ਦੀ ਉਲੰਘਣਾ ਦੇ ਮਾਮਲੇ ‘ਚ 6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾ ਅਖ਼ਬਾਰ ਦ ਡੇਲੀ ਸਟਾਰ ਦੇ ਮੁਤਾਬਿਕ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈ. ਟੀ. ਸੀ.) ਨੇ ਅੱਜ ਇਹ ਸਜ਼ਾ ਸੁਣਾਈ।

ਆਈ.ਟੀ.ਸੀ ਨੇ ਹਸੀਨਾ ਅਤੇ ਇਕ ਸਥਾਨਕ ਨੇਤਾ ਸ਼ਕੀਲ ਬੁਲਬੁਲ ਦਰਮਿਆਨ ਫੋਨ ‘ਤੇ ਹੋਈ ਗੱਲਬਾਤ ਦੀ ਜਾਂਚ ਕਰਨ ਤੋਂ ਬਾਅਦ ਉਕਤ ਫ਼ੈਸਲਾ ਸੁਣਾਇਆ। ਇਹ ਗੱਲਬਾਤ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ ਅਤੇ ਕਈ ਅਖ਼ਬਾਰਾਂ ਨੇ ਵੀ ਇਸ ਨੂੰ ਛਾਪਿਆ ਸੀ। ਇਸ ਕਥਿਤ ਵੀਡੀਓ ਕਲਿੱਪ ‘ਚ ਸ਼ੇਖ ਹਸੀਨਾ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਉਨ੍ਹਾਂ ਖ਼ਿਲਾਫ਼ 227 ਮੁਕੱਦਮੇ ਦਰਜ ਹਨ ਇਸ ਲਈ ਉਨ੍ਹਾਂ ਨੂੰ 227 ਲੋਕਾਂ ਨੂੰ ਮਾਰਨ ਦਾ ਲਾਈਸੈਂਸ ਮਿਲ ਗਿਆ ਹੈ। ਪਿਛਲੇ ਸਾਲ 5 ਅਗਸਤ ਨੂੰ ਬੰਗਲਾਦੇਸ਼ ‘ਚ ਵੱਡੇ ਪੱਧਰ ‘ਤੇ ਵਿਦਰੋਹ ਤੋਂ ਬਾਅਦ ਸ਼ੇਖ ਹਸੀਨਾ ਨੇ ਅਹੁਦਾ ਛੱਡ ਦਿੱਤਾ ਸੀ ਅਤੇ ਉਸ ਦੇ ਤੁਰੰਤ ਬਾਅਦ ਭਾਰਤ ਭੱਜ ਗਈ ਸੀ।