ਨਿਊਯਾਰਕ:ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ‘ਚ ਪਾਕਿਸਤਾਨ ਦੀ ਸਿਆਸਤ ਤੋਂ ਪ੍ਰੇਰਿਤ ਟਿੱਪਣੀਆਂ’ ਅਤੇ ‘ਨਾਪਾਕ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਉਸ ਦੀਆਂ ਕੋਸ਼ਿਸਾਂ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੀਆਂ ਪ੍ਰਕਿਰਿਆਵਾਂ ‘ਤੇ ਪਾਕਿਸਤਾਨ ਦੇ ਨਾਜਾਇਜ਼ ਦੇਸ਼ਾਂ’ ਅਤੇ ਬਚਿਆਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਤੇ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਹਵਾਉਣ ਦੀਆਂ ਉਸ ਦੀ ਕੋਸ਼ਿਸ਼ਾਂ ਨੂੰ ਮਜ਼ਬੂਤੀ ਨਾਲ ਖਾਰਜ ਕਰਦੇ ਹੋਏ ਭਾਰਤ ਨੇ ਕਿਹਾ ਕਿ ਦੁਨੀਆ ਅਜੇ ਪਹਿਲਗਾਮ ਹਮਲੇ ਨੂੰ ਨਹੀਂ ਭੁੱਲੀ ਹੈ।
ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਬਾਈ ਪ੍ਰਤੀਨਿਧੀ ਰਾਜਦੂਤ ਪੀ ਹਰੀਸ਼ ਨੇ ਕਿਹਾ ਅਸੀਂ ਪਾਕਿਸਤਾਨ ਵੱਲੋਂ ਉਸ ਦੇ ਆਪਣੇ ਹੀ ਦੇਸ਼ ‘ਚ ਬੱਚਿਆਂ ਵਿਰੁੱਧ ਕੀਤੇ। ਜਾ ਰਹੇ ਅਤਿਆਚਾਰਾਂ ਤੋਂ ਧਿਆਨ ਹਟਾਉਣ ਦੀਆਂ ਉਸ ਦੀ ਕੋਸ਼ਿਸ਼ਾਂ ਨੂੰ ਖਾਰਜ ਕਰਦੇ ਹਾਂ, ਜਿਵੇਂ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਰਿਪੋਰਟ ‘ਚ ਦੱਸਿਆ ਗਿਆ ਹੈ। ਨਾਲ ਹੀ ਗੁਆਂਢੀ ਦੇਸ਼ ਵੱਲੋਂ ਸਰਹੱਦ ਪਾਰ ‘ਤੇ ਕੀਤੇ ਜਾ ਰਹੇ ਅੱਤਵਾਦ ਤੋਂ ਵੀ ਧਿਆਨ ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
‘ਢਾਂਚੇ ਅਤੇ ਹਥਿਆਰਬੰਦ ਸੰਘਰਸ਼’ ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਵ ਦੀ ਖੁੱਲ੍ਹੀ ਬਹਿਸ ਦੌਰਾਨ ਭਾਰਤੀ ਰਾਜਦੂਤ ਨੇ ਜ਼ੋਰਦਾਰ ਜਵਾਬ ਦਿੰਦੇ ਹੋਏ ਪਾਕਿਸਤਾਨ ਨੂੰ ਇਸ ਮੰਚ ਦਾ ਗਲਤ ਇਸਤੇਮਾਲ ਕਰਨ ਅਤੇ ਪਰਿਸ਼ਦ ਦੇ ਏਜੰਡੇ ਦਾ ਉਲੰਘਣ ਕਰਨ ‘ਤੇ ਖੂਬ ਫਟਕਾਰ ਲਗਾਈ। ਹਰੀਸ਼ ਨੇ ਕਿਹਾ ਕਿ ‘ਬੱਚੇ ਅਤੇ ਹਥਿਆਰਬੰਦ ਸੰਘਰਸ਼ਾਂ ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਵਨੀਓ ਗੁਟੇਰੇਸ ਦੀ ਰਿਪੋਰਟ ਪਾਕਿਸਤਾਨ ‘ਚ ਹਥਿਆਰਬੰਦ ਸੰਘਰਸ਼ ‘ਚ ਬੱਚਿਆਂ ਦੇ ਵਿਰੁੱਧ ਗੰਭੀਰ ਅੱਤਿਆਚਾਰਾਂ ਦਾ ਵੇਰਵਾ ਦਿੰਦੀ ਹੈ। ਜਨਰਲ ਸਕੱਤਰ ਨੇ ‘ਸਕੂਲਾਂ ਖਾਸ ਤੌਰ ‘ਤੇ ਲੜਕੀਆਂ ਦੇ ਸਕੂਲਾਂ, ਸਿਹਤ ਕਾਰਕੁੰਨਾਂ ਵਿਰੁੱਧ ਹਮਲਿਆਂ ਸਮੇਤ ਇਸ ਤਰ੍ਹਾਂ ਦੇ ਗੰਭੀਰ ਅੱਤਿਆਚਾਰਾਂ ‘ਚ ਵਾਧੇ ‘ਤੇ ਚਿੰਤਾ ਜਤਾਈ ਹੈ। ਨਾਲ ਹੀ ਅਫਗਾਨਿਸਤਾਨ ਦੇ ਨਾਲ ਲੱਗਦੇ ਸਰਹੱਦੀ ਖੇਤਰਾਂ ‘ਚ ਪਾਕਿਸਤਾਨੀ ਹਥਿਆਰਬੰਦ ਦਸਤਿਆਂ ਵੱਲੋਂ ਸਰਹੱਦ ਪਾਰ ਗੋਲਾਬਾਰੀ ਅਤੇ ਹਵਾਈ ਹਮਲਿਆਂ ਦੇ ਕਾਰਨ ਅਫਗਾਨੀ ਬੱਚਿਆਂ ਦੀ ਹੱਤਿਆ ਅਤੇ ਉਨ੍ਹਾਂ ਦੀ ਦਿਵਿਆਂਗਤਾ ‘ਤੇ ਵੀ ਉਨ੍ਹਾਂ ਨੇ ਚਿੰਤਾ ਜਤਾਈ।
ਪਾਕਿਸਤਾਨ ‘ਤੇ ਆਪਣੇ ਨਾਪਾਕ ਏਜੰਡੇ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਚਰਚਾਵਾਂ ‘ਚ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਰਾਜਦੂਤ ਨੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੂੰ ਯਾਦ ਕੀਤਾ। ਇਸ ‘ਚ ਪਾਕਿਸਤਾਨੀ ਅੱਤਵਾਦੀਆਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਹਰੀਸ਼ ਨੇ ਕਿਹਾ,’ਦੁਨੀਆ 22 ਅਪ੍ਰੈਲ ਨੂੰ ਪਹਿਲਗਾਮ ‘ਚ ਅੱਤਵਾਦੀਆਂ ਵੱਲੋਂ ਕੀਤੇ ਗਏ ਜ਼ਾਲਮਾਨਾ ਹਮਲੇ ਨੂੰ ਨਹੀਂ ਭੁੱਲੀ ਹੈ।’ ਉਨ੍ਹਾਂ ਕਿਹਾ ਕਿ ਸੁਰੱਖਿਆ ਪਰਿਸ਼ਦ ਨੇ 25 ਅਪ੍ਰੈਲ ਨੂੰ ਇਕ ਬਿਆਨ ਜਾਰੀ ਕੀਤਾ ਸੀ, ਜਿਸ ‘ਚ ਇਸ ਨਿੰਦਣਯੋਗ ਕਾਰੇ ਦੇ ਅਪਰਾਧੀਆਂ, ਪ੍ਰਬੰਧਕਾਂ, ਵਿੱਤੀ ਮਦਦਗਾਰਾਂ ਅਤੇ ਸਪਾਂਸਰਾਂ ਨੂੰ ਜਵਾਬਦੇਹ ਠਹਿਰਾਉਣ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਿਹਰੇ ‘ਚ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਸੀ।
