ਨਰਗਿਸ ਫਾਖਰੀ: ਦੁੱਖ ਭਰੇ ਦਿਨ ਬੀਤੇ

ਅਮਰੀਕਨ ਮਾਡਲ ਅਭਿਨੇਤਰੀ ਨਰਗਿਸ ਫਾਖਰੀ ‘ਕਿੰਗਫਿਸ਼ਰ’ ਦੇ ਕੈਲੰਡਰ ਨਾਲ ਭਾਰਤ ‘ਚ ਐਸੀ ਚਰਚਿਤ ਹੋਈ ਸੀ ਕਿ ਇਮਤਿਆਜ਼ ਅਲੀ ਨੇ ਉਸ ਨੂੰ ਲੱਭ ਕੇ ਹੀਰੋਇਨ ਬਣਾ ਦਿੱਤਾ। ਨਰਗਿਸ ਦਾ ਨਾਂਅ ਤਾਂ ਖੂਬ ਬਣਿਆ

ਪਰ ਉਹ ਦਰਦਾਂ ਦਾ ਦਰਿਆ ਬਣ ਰਹਿ ਗਈ। ਨਿੱਕੀ ਹੁੰਦੀ ਦੇ ਮਾਪੇ ਅੱਡ-ਅੱਡ ਹੋਏ ਤੇ ਖੁਦਾ ਨੂੰ ਪਿਆਰੇ ਵੀ ਹੋ ਗਏ ਤੇ ਫਿਰ ਉਦੈ ਚੋਪੜਾ ਨਾਲ ਹੁੰਦਾ-ਹੁੰਦਾ ਵਿਆਹ ਵਿਚਾਲੇ ਹੀ ਰਹਿ ਗਿਆ। ਹੁਣ ਨਰਗਿਸ ਫਿਰ ਚਰਚਾ ‘ਚ ਹੈ ਤੇ ਚਰਚਾ ਉਸ ਨੂੰ ਉਸ ਦੀ ਭੈਣ ਆਲੀਆ ਕਰਕੇ ਮਿਲ ਰਹੀ ਹੈ। ਨਰਗਿਸ ਦੇ ਦੋ ਮਹੀਨੇ ਪਹਿਲਾਂ ਲਾਸ ਏਂਜਲਸ ਵਿਚ ਟੋਨੀ ਬੇਗ ਨਾਲ ਵਿਆਹ ਕਰਵਾ ਲਿਆ ਹੈ। ਅਧਿਕਾਰਤ ਤੌਰ ‘ਤੇ ਨਰਗਿਸ ਚੁੱਪ ਹੈ ਪਰ ਸੋਸ਼ਲ ਮੀਡੀਆ ‘ਤੇ ਦੋ ਮਹੀਨੇ ਪਹਿਲਾਂ ਵਪਾਰੀ ਟੋਨੀ ਬੇਗ ਨਾਲ ਉਸ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਂ, ਉਸ ਦੇ ਪ੍ਰਸੰਸਕਾਂ ਲਈ ਇਕ ਹੋਰ ਗੀ ਖ਼ਬਰ ਹੈ ਕਿ ਦੋ ਸਾਲ ਬਾਅਦ ਨਰਗਿਸ ਫਾਖਰੀ ਨੇ ‘ਹਾਊਸਫੁਲ-5 ਨਾਲ ਪਰਦੇ ‘ਤੇ ਅਕਸ਼ੈ ਕੁਮਾਰ ਨਾਲ ਵਾਪਸੀ ਕੀਤੀ ਹੈ।ਨਰਗਿਸ ਨੇ ਕਿਹਾ ਹੈ ਕਿ ਚਲੋ ਆਲੀਆ ਅਧਿਆਏ ਬੰਦ।ਉਸ ਦੀ ਗੱਲ ਤਾਂ ਉਹ ਸਦਾ ਬਾਲੀਵੁੱਡ ਲਈ ਹੈ ਤੇ ਉਸ ਦਾ ਕੰਮ ਹੁਣ ਹੋਰ ਫ਼ਿਲਮਾਂ ਕਰਨਾ ਹੈ। ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਕੇ ਸ਼ਾਨ ਨਾਲ ਆਈ ਹਾਂ, ਇਹ ਵੀ ਫਾਖਰੀ ਨੇ ਕਿਹਾ ਹੈ। ਖ਼ਾਸ ਗੱਲ ਇਹ ਹੈ ਕਿ ਨਰਗਿਸ ਅਨੁਸਾਰ ‘ਹਾਊਸਫੁਲ-5’ ਦਾ ਕਲਾਈਮੈਕਸ ਇਸ ਸਿਨੇਮੇ ਲਈ ਹੋਰ ਤੇ ਦੂਜੇ ਲਈ ਹੋਰ ਅਲੱਗ ਤਜਰਬਾ ਹੈ। ਇਹ ਕਤਲ ਦੁਖਾਂਤ ‘ਤੇ ਆਧਾਰਿਤ ਹੈ ਤੇ ਇਧਰ ਕਾਤਲ ਹੋਰ ਤੇ ਤੁਹਾਡੇ ਸ਼ਹਿਰ ਹੋਰ ਦਿਖਾਈ ਦੇਵੇਗਾ। ਅਜੀਬ ਤਜਰਬਾ ਹੈ ਤੇ ਅਜੀਬ ਇਹ ਵੀ ਹੈ ਕਿ 83 ਸਾਲ ਦੇ ਐਕਟਰ ਰਣਜੀਤ ਤੋਂ ਨਰਗਿਸ ਬਹੁਤ ਪ੍ਰਭਾਵਿਤ ਹੋਈ ਹੈ ਤੇ ਆਖਦੀ ਹੈ ਕਿ ਰਣਜੀਤ ਦੀਆਂ ਗੱਲਾਂ ‘ਤੇ ਅਮਲ ਕੀਤਾ ਤਾਂ ਉਸ ਦਾ ਵਿਆਹੁਤਾ ਜੀਵਨ ਖ਼ੁਸ਼ਗਵਾਰ ਰਹੇਗਾ। ਸ਼ੁਕਰ ਹੈ ਨਰਗਿਸ ਫਾਖਰੀ ਦੇ ਦਰਦਾਂ ਦੀ ਦਵਾ ਤਾਂ ਮਿਲ ਗਈ।
-0-