ਡਾ. ਹਰਜਿੰਦਰ ਸਿੰਘ ਦਿਲਗੀਰ
ਰਚੇਤਾ: ‘ਨਵਾਂ ਤੇ ਵਡਾ ਮਹਾਨ ਕੋਸ਼’
ਸਾਕਾ ਨੀਲਾ ਤਾਰਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਪੰਜਾਬੀ ਦੇ ਉਘੇ ਲਿਖਾਰੀ ਡਾ. ਹਰਭਜਨ ਸਿੰਘ ਨੇ ਇਸ ਨੂੰ ‘ਜੜ੍ਹਾਂ ਵਾਲਾ ਫੋੜਾ’ ਆਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਇਹ ਅਜਿਹਾ ਲਾਇਲਾਜ ਨਾਸੂਰ ਹੈ ਜਿਹੜਾ ਲਗਾਤਾਰ ਵਗੀ ਜਾ ਰਿਹਾ ਹੈ।
ਇਸ ਘਟਨਾ ਨੂੰ ਭੁੱਲਣਾ ਵਾਕਈ ਨਾਮੁਮਕਿਨ ਹੈ ਪਰ ਇਸ ਦੇ ਕਾਰਨਾਂ ਦੀ ਪੁਣਛਾਣ ਕਰ ਕੇ ਇਸ ਤੋਂ ਸਬਕ ਜ਼ਰੂਰ ਲਿਆ ਜਾ ਸਕਦਾ ਹੈ। ਇਸ ਦੀ ਵਰ੍ਹੇਗੰਢ `ਤੇ ਅਸੀਂ ਸਿੱਖ ਇਤਿਹਸ ਦੇ ਬਾਬਾ ਬੋਹੜ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਲਿਖਿਆ ਬਹੁਤ ਕੀਮਤੀ ਜਾਣਕਾਰੀ ਭਰਪੂਰ ਲੇਖ ਛਾਪਣ ਦਾ ਮਾਣ ਹਾਸਿਲ ਕਰ ਰਹੇ ਹਾਂ। ਲੇਖ ਵੱਡਾ ਹੈ ਇਸ ਕਰ ਕੇ ਇਸ ਦੀ ਚੌਥੀ ਤੇ ਆਖਰੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ।
ਭਾਰਤੀ ਫ਼ੌਜ ਦੇ ਮੁਖੀ ਜ਼ੈਲ ਸਿੰਘ ਦਾ ਦਰਬਾਰ ਸਾਹਿਬ ਆਉਣਾ
ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਤਬਾਹੀ ਨੂੰ ਜਿਹੜਾ ਵੀ ਸਿੱਖ ਸੁਣਦਾ ਉਸ ਦੇ ਅµਦਰ ਭਾਰਤ ਵਾਸਤੇ ਤੇ ਇµਦਰਾ ਵਾਸਤੇ ਹੋਰ ਅਤੇ ਨਫ਼ਰਤ ਸੁਤੇ-ਸਿੱਧ ਆਉਣੀ ਹੀ ਸੀ। ਇਸ ਸਾਰੇ ’ਤੇ ਪਰਦਾ ਪਾਉਣ ਵਾਸਤੇ ਤੇ ਸਿੱਖਾਂ ਦੇ ਰੋਹ ਨੂੰ ਠµਡਿਆਂ ਕਰਨ ਵਾਸਤੇ ਡਰਾਮੇ ਵਜੋਂ ਭਾਰਤ ਦਾ ਰਾਸ਼ਟਰਪਤੀ ਜ਼ੈਲ ਸਿੰਘ 8 ਜੂਨ ਨੂੰ ਅµਮ੍ਰਿਤਸਰ ਲਿਆਂਦਾ ਗਿਆ। ਕਿਉਂਕਿ ਉਹ ਭਾਰਤੀ ਫ਼ੌਜਾਂ ਦਾ ਮੁਖੀ ਸੀ, ਇਸ ਕਰ ਕੇ ਉਸ ਨੇ ਆਪਣੀ ਫ਼ੌਜ ਦੀ ‘ਕਾਮਯਾਬੀ’ ਨੂੰ ਵੇਖਣਾ ਹੀ ਸੀ! ਅਕਾਲ ਤਖ਼ਤ ਸਾਹਿਬ ਦੀ ਤਬਾਹੀ, ਦਰਬਾਰ ਸਾਹਿਬ ’ਤੇ 350 ਤੋਂ ਵੱਧ ਗੋਲੀਆਂ ਦੇ ਨਿਸ਼ਾਨ, ਸੜੀ ਹੋਈ ਕਰੋੜਾਂ ਰੁਪਿਆਂ ਦੀ ਚਾਨਣੀ, ਗੋਲੀਆਂ ਨਾਲ ਜ਼ਖ਼ਮੀ ਹੋਇਆ ਦਰਬਾਰ ਸਾਹਿਬ ’ਚ ਪਿਆ ਗੁਰੂ ਗ੍ਰµਥ ਸਾਹਿਬ ਦਾ 1830 ਦਾ ਸਰੂਪ, ਚੋਰੀ ਕਰ ਲਈ ਗਈ ਸਿੱਖ ਰੈਫ਼ਰੈਂਸ ਲਾਇਬਰੇਰੀ (ਜੋ ਹੁਣ ਤਕ ਵੀ ਪੂਰੀ ਤਰ੍ਹਾਂ ਵਾਪਿਸ ਨਹੀਂ ਕੀਤੀ), ਦਰਬਾਰ ਸਾਹਿਬ ਵਿਚ ਸਿਗਰਟਾਂ ਪੀਂਦੇ ਭਾਰਤੀ ਫ਼ੌਜੀ ਵੇਖ ਕੇ ਉਸ ਦੇ ਦਿਲ ਵਿਚ ਦਰਦ ਨਾ ਜਾਗਿਆ। ਉਸ ਦੀ ਮੁਰਦਾ ਰੂਹ ਨੂੰ ਜ਼ਖ਼ਮੀ ਹੋਏ ਦਰਬਾਰ ਸਾਹਿਬ ਕµਪਲੈਕਸ ਨੇ ਨਾ ਟੁµਬਿਆ। ਇਕ ਬੇਗ਼ੈਰਤ, ਜਜ਼ਬਾਤ-ਰਹਿਤ, ਮੁਰਦਾ-ਰੂਹ ਵਾਂਗ ਉਹ ਆਇਆ ਅਤੇ ਟੀ.ਵੀ. ਅਤੇ ਅਖ਼ਬਾਰਾਂ ਵਿਚ ਤਸਵੀਰਾਂ ਛਪਵਾ ਕੇ ਚਲਾ ਗਿਆ। ਇਥੇ ਹੀ ਬੱਸ ਨਹੀਂ ਇµਦਰਾ ਗਾਂਧੀ ਦੇ ਇਸ ‘ਝਾੜੂ-ਬਰਦਾਰ’ ਨੇ ਇਕ ਤਕਰੀਰ ਵਿਚ ਇਸ ‘ਮਹਾਨ ਕਾਰਨਾਮੇ’ ਨੂੰ ਹੱਕ-ਬਜਾਨਬ ਵੀ ਠਹਿਰਾਇਆ ਤੇ ਮਗਰੋਂ ਹਮਲਾ ਕਰਨ ਵਾਲਿਆਂ ਨੂੰ ਮੈਡਲ ਵੀ ਦਿੱਤੇ। ਜ਼ੈਲ ਸਿੰਘ ਦੀ ਫੇਰੀ ਵੇਲੇ ਇਕ ਸਿੱਖ ਨੇ ਫ਼ਾਇਰਿੰਗ ਵੀ ਕੀਤੀ ਜਿਸ ਨਾਲ (ਰੂਹਾਨੀ ਤੌਰ ’ਤੇ ਮਰ ਚੁਕਾ) ਜ਼ੈਲ ਤਾਂ ਬਚ ਗਿਆ ਪਰ ਇਕ ਕਰਨਲ ਨੂੰ ਗੋਲੀ ਵੱਜੀ। ਉਸ ਵੇਲੇ ਦਰਬਾਰ ਸਾਹਿਬ ਸਿੱਖਾਂ ਵਾਸਤੇ ਬੈਨ ਸੀ ਪਰ ਜ਼ੈਲ ਸਿੰਘ ਦੇ ਆਉਣ ’ਤੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਸਤੇ ਰਾਗੀ ਜੱਥਾ ਲਿਆਂਦਾ ਗਿਆ; ਉਸ ਵੇਲੇ ਰਾਗੀ ਸੁਰਿੰਦਰ ਸਿੰਘ ਪਟਨਾ ਸਾਹਿਬ ਕੀਰਤਨ ਕਰ ਰਹੇ ਸਨ; ਜ਼ੈਲ ਸਿੰਘ ਦੇ ਆਉਣ ‘ਤੇ ਉਨ੍ਹਾਂ ਨੇ ਭਾਈ ਗੁਰਦਾਸ ਦੀ ਵਾਰ 35 ਦੀ ਪਹਿਲੀ ਪਉੜੀ ‘ਕੁਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ’ ਗਾਈ ਅਤੇ ਜ਼ੈਲ ਸਿੰਘ ਨੂੰ ਉਸ ਦੀ ਔਕਾਤ ਦੱਸੀ। ਮਗਰੋਂ ਇਸ ਰਾਗੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ।
ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਕਿੰਨੇ ਲੋਕ ਮਰੇ?
ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਭਾਵੇਂ ਸਰਕਾਰ ਨੇ ਆਪਣੇ ‘ਵ੍ਹਾਈਟ ਪੇਪਰ’ (ਜੂਨ 1984) ਵਿਚ ਕਿਹਾ ਸੀ ਕਿ ਉਸ ਹਮਲੇ ਦੌਰਾਨ ਸਿਰਫ਼ 83 ਫ਼ੌਜੀ ਤੇ 493 ਸਿੱਖ ਮਰੇ ਸਨ। ਪਰ, 20 ਜੂਨ 1984 ਦੇ ਦਿਨ, ਭਾਰਤੀ ਫ਼ੌਜ ਦੇ ਮੇਜਰ ਜਨਰਲ ਆਰ.ਕੇ. ਗੌੜ ਨੇ 4 ਅਫ਼ਸਰਾਂ, 4 ਜੇ.ਸੀ.ਸੀਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ); ਸਰਕਾਰ ਨੇ 287 ਫ਼ੌਜੀਆਂ ਦਾ ਜ਼ਖ਼ਮੀ ਹੋਣਾ ਅਤੇ 121 ਸਿੱਖਾਂ ਦਾ ਫੱਟੜ ਹੋਣਾ ਮµਨਿਆ ਸੀ। ਮਗਰੋਂ 1987 ਵਿਚ ਰਾਜੀਵ ਗਾਂਧੀ ਨੇ ਨਾਗਪੁਰ ਵਿਚ ਮੀਡੀਆ ਕੋਲ 700 ਫ਼ੌਜੀਆਂ ਦਾ ਮਰਨਾ ਕਬੂਲ ਕੀਤਾ ਸੀ। ਪਰ ਖ਼ੁਫ਼ੀਆ ਰਿਪੋਰਟਾਂ ਮੁਤਾਬਿਕ 1208 ਫ਼ੌਜੀ, 125 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬµਗਲਾਦੇਸ਼ੀ ਮੁਸਾਫ਼ਿਰ ਮਾਰੇ ਗਏ ਸਨ; ਗ਼ੈਰ-ਸਰਕਾਰੀ ਸੋਮਿਆਂ ਮੁਤਾਬਿਕ ਜ਼ਖ਼ਮੀਆਂ ਵਿਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬµਗਲਾਦੇਸ਼ੀ ਮੁਸਾਫ਼ਿਰ ਸ਼ਾਮਿਲ ਸਨ। (ਸਰਕਾਰ ਮੁਤਾਬਿਕ ਹੋਰ ਗੁਰਦੁਆਰਿਆਂ ਵਗ਼ੈਰਾ ’ਚ ਹਮਲਿਆਂ ਦੌਰਾਨ 9 ਫ਼ੌਜੀ ਤੇ 60 ਸਿੱਖ ਮਾਰੇ ਗਏ ਸਨ। ਸਰਕਾਰ ਨੇ ਦਰਬਾਰ ਸਾਹਿਬ ’ਚੋਂ 1592, ਹੋਰ ਗੁਰਦੁਆਰਿਆਂ ’ਚੋਂ 796 ਤੇ ਬਾਕੀ ਜਗ੍ਹਾ ਤੋਂ 2324, ਕੁਲ 4712, ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਮµਨੀਆਂ ਹਨ)
ਦੁਨੀਆਂ ਭਰ ਵਿਚ ਸਿੱੱਖਾਂ ਵੱਲੋਂ ਰੋਸ: ਪਦਮ ਸ੍ਰੀ ਐਵਾਰਡ ਮੋੜੇ
ਦਰਬਾਰ ਸਾਹਿਬ ’ਤੇ ਹਮਲੇ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਖੁਸ਼ਵµਤ ਸਿµਘ ਨੇ ਪਦਮ ਸ੍ਰੀ ਐਵਾਰਡ ਵਾਪਿਸ ਕੀਤਾ। 10 ਜੂਨ 1984 ਦੇ ਦਿਨ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ ਨੇ ਪਾਰਲੀਮੈਂਟ ਦੀ ਮੈਂਬਰੀ ਅਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ; ਇਨ੍ਹਾਂ ਨਾਲ ਬੂਟਾ ਸਿੰਘ ਨੇ ਵੀ ਅਸਤੀਫ਼ਾ ਦੇਣ ਦੀ ਪਲਾਨ ਬਣਾਈ ਸੀ ਪਰ ਬਾਅਦ ਵਿਚ ਉਸ ਦਾ ਦਿਲ ਬੇਈਮਾਨ ਹੋ ਗਿਆ ਅਤੇ ਉਹ ਮੁਕਰ ਗਿਆ ਤੇ ਸਿੱਖਾਂ ‘ਤੇ ਜ਼ੁਲਮ ਕਰਨ ਵਿਚ ਭਾਈਵਾਲ ਬਣਿਆ। ਇਸ ਮਗਰੋਂ ਡਾ. ਗµਡਾ ਸਿµਘ, ਭਗਤ ਪੂਰਨ ਸਿµਘ ਨੇ ਵੀ ਪਦਮਸ੍ਰੀ ਦੇ ਖ਼ਿਤਾਬ ਵਾਪਿਸ ਕਰ ਦਿੱਤੇ। ਚਰਨਜੀਤ ਸਿµਘ ਕੋਕਾ ਕੋਲਾ ਕਾਂਗਰਸ ਛੱਡ ਗਿਆ। ਸਾਧੂ ਸਿµਘ ਹਮਦਰਦ ਅਤੇ ਡਾ. ਖ਼ੁਸ਼ਦੇਵਾ ਸਿੰਘ ਨੇ 16 ਜੂਨ 1984 ਦੇ ਦਿਨ ਸਰਕਾਰ ਨੂੰ ਪਦਮਸ੍ਰੀ ਦਾ ਖ਼ਿਤਾਬ ਵਾਪਿਸ ਕਰ ਦਿੱਤਾ।
ਸ. ਸਿਮਰਨਜੀਤ ਸਿੰਘ ਮਾਨ (ਉਦੋਂ ਕਮਾਂਡੈਂਟ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫ਼ੋਰਸ- ਆਈ.ਪੀ.ਐਸ., ਬੰਬਈ, ਮਹਾਂਰਾਸ਼ਟਰ) ਨੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਦਰਬਾਰ ਸਾਹਿਬ ‘ਤੇ ਹਮਲੇ ਦੇ ਖ਼ਿਲਾਫ਼ ਜ਼ਬਰਦਸਤ ਪ੍ਰੋਟੈਸਟ ਕੀਤਾ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। (ਇਸ ਮਗਰੋਂ ਮਾਨ ਨੇ ਵਿਦੇਸ਼ਾਂ ਵਿਚੋਂ ਖਾਲਿਸਤਾਨ ਲਹਿਰ ਚਲਾਉਣ ਦੀ ਪਲਾਨ ਬਣਾਈ ਪਰ ਉਸ ਨੂੰ ਭਾਰਤ ਵਿਚੋਂ ਨਿਕਲਣ ਦੀ ਕੋਸ਼ਿਸ਼ ਵਿਚ ਨੇਪਾਲ ਦੀ ਸਰਹਦ ਤੋਂ 27 ਨਵੰਬਰ 1984 ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਜੇਲ੍ਹ ਵਿਚ ਅੰਤਾਂ ਦੇ ਤਸੀਹੇ ਦਿੱਤੇ ਗਏ। ਪਰ ਇਸ ਦੇ ਬਾਵਜੂਦ ਉਸ ਨੇ ਸੀ ਤਕ ਨਾ ਕੀਤੀ। ਉਸ ‘ਤੇ ਇੰਦਰਾ ਗਾਂਧੀ ਦੇ ਕਤਲ ਦਾ ਕੇਸ ਵੀ ਦਰਜ ਕੀਤਾ ਗਿਆ। ਉਸ ਨੂੰ 5 ਸਾਲ ਮਗਰੋਂ ਲੋਕ ਸਭਾ ਚੋਣ ਜਿੱਤਣ ਮਗਰੋਂ 2 ਦਸੰਬਰ 1989 ਦੇ ਦਿਨ ਰਿਹਾਅ ਕੀਤਾ ਗਿਆ)।
ਅਜਿਹੇ ਰੋਸ ਹੋਰ ਵੀ ਕਈ ਸਿੱਖਾਂ ਨੇ ਜ਼ਾਹਿਰ ਕੀਤੇ ਸਨ। ਪਰ 1947 ਵਿਚ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰਨ ਵਾਲੀ ਅੰਮ੍ਰਿਤਾ ਪ੍ਰੀਤਮ ਤੇ ਉਸ ਵਰਗੇ ਬੇਗ਼ੈਰਤਾਂ ਦੇ ਅੰਦਰ ਦਾ ਇਨਸਾਨ ਨਾ ਜਾਗਿਆ। ਵਿਦੇਸ਼ਾਂ ਵਿਚ ਸਿੱਖਾਂ ਨੇ ਹਰ ਪਾਸੇ ਜ਼ਬਰਦਸਤ ਰੋਸ ਜਲੂਸ ਕੱਢੇ। ਸਭ ਤੋਂ ਵੱਡੇ ਜਲੂਸ ਲµਡਨ, ਵਾਸ਼ਿµਗਟਨ, ਵੈਨਕੂਵਰ, ਟਰਾਂਟੋ, ਓਸਲੋ ਵਗ਼ੈਰਾ ਵਿਚ ਕੱਢੇ ਗਏ ਸਨ। ਇਨ੍ਹਾਂ ਵਿਚ ਲੱਖਾਂ ਸਿੱਖਾਂ ਨੇ ਹਿੱਸਾ ਲਿਆ।
ਦਰਬਾਰ ਸਾਹਿਬ ‘ਤੇ ਹਮਲਾ ਅਤੇ ਭਾਰਤੀ ਸਿਆਸਤਦਾਨ
ਦਰਬਾਰ ਸਾਹਿਬ ’ਤੇ ਹਮਲੇ ਦੀ ਜ਼ਿµਮੇਦਾਰੀ, ਆਮ ਤੌਰ ’ਤੇ ਜ਼ੈਲ ਸਿੰਘ, ਇµਦਰਾ ਗਾਂਧੀ, ਰਾਜੀਵ ਗਾਂਧੀ ਅਤੇ ਕਾਂਗਰਸ ਪਾਰਟੀ ’ਤੇ ਪਾਈ ਜਾਂਦੀ ਹੈ। ਬਹੁਤੇ ਤਾਰੀਖ਼ਦਾਨ ਇਨ੍ਹਾਂ ਨੂੰ ਹੀ ਮੁਜਰਿਮ ਆਖਦੇ ਹਨ। ਉਦੋਂ ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟਾਂ ਨੇ ਵੀ ਇµਦਰਾ ਦੀ ਰੱਜਵੀਂ ਹਿਮਾਇਤ ਕੀਤੀ ਸੀ। (ਭਾਜਪਾ ਨੇ ਤਾਂ ਇੰਦਰਾ ਗਾਂਧੀ ਨੂੰ ਦੁਰਗਾ ਕਹਿ ਕੇ ਉਸ ਦੀ ਪੂਜਾ ਵੀ ਕੀਤੀ ਸੀ)। ਅਡਵਾਨੀ ਨੇ ਮਾਰਚ 2008 ਵਿਚ ਛਪੀ ਆਪਣੀ ਜੀਵਨੀ ਵਿਚ ਇਹ ਮੰਨਿਆ ਹੈ ਕਿ ਉਹ ਦਰਬਾਰ ਸਾਹਿਬ ’ਤੇ ਹਮਲੇ ਵਾਸਤੇ ਇੰਦਰਾ ’ਤੇ ਵਾਰ-ਵਾਰ ਜ਼ੋਰ ਪਾਉਂਦੇ ਰਹੇ ਸਨ।
(ਇਸ ਕਿਤਾਬ ਦਾ ਰਾਜ਼ ਖੁੱਲ੍ਹਣ ਦੇ ਕੁਝ ਦਿਨ ਮਗਰੋਂ ਹੀ ਇਸ ਅਡਵਾਨੀ ਨੂੰ, ਉਸ ਦੇ ਦਰਬਾਰ ਸਾਹਿਬ ‘ਤੇ ਹਮਲੇ ਵਿਚ ਇਸ ‘ਮਹਾਨ ਰੋਲ ਬਦਲੇ’, ਬਾਦਲ ਅਕਾਲੀ ਦਲ ਦਿੱਲੀ ਨੇ, ਨਵੇਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ, ਵਿਸਾਖੀ 2008 ਦੇ ਦਿਨ ਉਸ ਦੇ ਘਰ ਜਾ ਕੇ ਸਿਰੋਪਾ ਭੇਟ ਕੀਤਾ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਡਵਾਨੀ ਨੂੰ ਸਿਰੋਪੇ ਦੇਣ ਵਾਲੇ ਇਹ ਸਿੱਖ ਵੀ ਦਰਬਾਰ ਸਾਹਿਬ ’ਤੇ ਹਮਲੇ ਦੇ ਹਿਮਾਇਤੀ ਸਨ)।
ਉਂਞ ਸਾਰੀਆਂ ਪਾਰਟੀਆਂ ਅµਦਰੋਂ-ਅµਦਰੀ ਮµਨਦੀਆਂ ਰਹੀਆਂ ਕਿ ਇµਦਰਾ ਦੇ ਇਸ ਐਕਸ਼ਨ ਦੇ ਪਿਛੋਕੜ ਵਿਚ ਨਿਸ਼ਾਨਾ ਸਿੱਖਾਂ ਦਾ ਪੱਤਾ ਵਰਤ ਕੇ ਹਿµਦੂ ਵੋਟ ਲੈ ਕੇ ਚੋਣਾਂ ਜਿੱਤਣਾ ਹੀ ਸੀ। ਪਰ ਦੂਜੇ ਪਾਸੇ, ਇµਦਰਾ ਤੋਂ ਬਾਅਦ ਜਦੋਂ ਵੀ.ਪੀ. ਸਿµਹ, ਚµਦਰ ਸ਼ੇਖਰ, ਦੇਵਗੌੜਾ, ਗੁਜਰਾਲ, ਵਾਜਪਾਈ, ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮµਤਰੀ ਬਣੇ ਤਾਂ ਉਨ੍ਹਾਂ ਨੇ ਵੀ ਕਦੇ ਇਸ ਹਮਲੇ ਨੂੰ ਗ਼ਲਤ ਨਹੀਂ ਆਖਿਆ ਅਤੇ ਨਾ ਹੀ ਕਿਸੇ ਇਸ ਦੀ ਸਰਕਾਰੀ ਪਧਰ ’ਤੇ ਮੁਆਫ਼ੀ ਹੀ ਮµਗੀ। ਸਾਰੇ ਸਿਰਫ਼ ਇਸ ਨੂੰ ‘ਅਫ਼ਸੋਸਨਾਕ’, ‘ਮੰਦਭਾਗਾ’, ‘ਮੁੜ ਕੇ ਨਾ ਹੋਵੇ’ ਆਖ ਕੇ ਲਿਫ਼ਾਫ਼ੇਬਾਜ਼ੀ ਕਰਦੇ ਰਹੇ। ਹੋਰ ਤਾਂ ਹੋਰ ਚµਦਰ ਸ਼ੇਖਰ ਵਰਗੇ ਆਗੂ, ਜਿਨ੍ਹਾਂ ਨੇ ਦਰਬਾਰ ਸਾਹਿਬ ’ਤੇ ਹਮਲੇ ਦੀ ਨਿµਦਾ ਕੀਤੀ ਸੀ, ਵੀ ਮਗਰੋਂ ਜਦੋਂ ਸਰਕਾਰ ਵਿਚ ਆਏ ਤਾਂ ਉਨ੍ਹਾਂ ਦੀ ਬੋਲੀ ਬਦਲ ਗਈ। ਪਰ, ਐਨ.ਟੀ. ਰਾਮਾ ਰਾਓ, ਸੁਭਰਾਮਨੀਅਮ ਸਵਾਮੀ, ਰਾਮ ਜੇਠਮਲਾਨੀ ਤੇ ਕੁਝ ਹੋਰਾਂ ਨੇ ਸਾਫ਼ ਲਫ਼ਜ਼ਾਂ ਵਿਚ ਹਮੇਸ਼ਾ ਇਸ ਹਮਲੇ ਦੀ ਹਮੇਸ਼ਾ ਪੂਰੀ ਤਰ੍ਹਾਂ ਨਿµਦਾ ਕੀਤੀ।
ਫ਼ਿਰਕੂ ਹਿੰਦੂਆਂ ਨੇ ਖ਼ੁਸ਼ੀਆਂ ਮਨਾਈਆਂ
ਦਰਬਾਰ ਸਾਹਿਬ ’ਚ ਤਬਾਹੀ ਕਰਨ ਮਗਰੋਂ ਜਦੋਂ ਫ਼ੌਜੀ ਬਾਹਰ ਨਿਕਲੇ ਤਾਂ ਸ਼ਹਿਰ ਦੇ ਫ਼ਿਰਕੂ ਹਿµਦੂਆਂ ਨੇ ਫ਼ੌਜੀਆਂ ਦੇ ਇਸ ਮਹਾਨ ‘ਕਾਰਨਾਮੇ’ ’ਤੇ ਮਠਿਆਈਆਂ, ਫਲ, ਦੁੱਧ ਵਗ਼ੈਰਾ ਨਾਲ ਸੇਵਾ ਕੀਤੀ ਤੇ ਮੁਬਾਰਕਾਂ ਦਿੱਤੀਆਂ ਤੇ ਹਿੰਦੂ ਔਰਤਾਂ ਤੇ ਮਰਦਾਂ ਦੋਹਾਂ ਨੇ ਫ਼ੌਜੀਆਂ ਦੀਆਂ ਆਰਤੀਆਂ ਉਤਾਰੀਆਂ। ਫ਼ੌਜ ਨੇ ਹਿੰਦੂਆਂ ਨੂੰ ਭਿµਡਰਾਂਵਲਿਆਂ ਦੀ ਲਾਸ਼ ਵੀ ਦਿਖਾਈ। ਹਿµਦੂਆਂ ਨੇ ਇਸ ਮੌਕੇ ’ਤੇ ਭµਗੜੇ ਵੀ ਪਾਏ ਤੇ ਖ਼ੁਸ਼ੀਆਂ ਮਨਾਈਆਂ। ਇਸ ਤੋਂ ਜ਼ਾਹਿਰ ਹੁµਦਾ ਸੀ ਕਿ ਇਹ ਲੜਾਈ ਇµਦਰਾ ਅਤੇ ਫ਼ੌਜ ਨੇ ਹਿµਦੂ-ਸਿੱਖ ਲੜਾਈ ਬਣਾ ਕੇ ਲੜੀ ਸੀ ਨਾ ਕਿ ਖਾੜਕੂਆਂ ਜਾਂ ਭਿµਡਰਾਂਵਾਲਿਆਂ ਦੇ ਖ਼ਿਲਾਫ਼। ਫਿਰ ਏਨਾ ਹੀ ਬਸ ਨਹੀਂ, ਭਾਰਤੀ ਫ਼ੌਜ ਨੇ ਤਿµਨ ਦਰਜਨ ਤੋਂ ਵੱਧ ਹੋਰ ਗੁਰਦੁਆਰਿਆਂ ’ਤੇ ਵੀ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿਚ ਸਭ ਤੋਂ ਵੱਧ ਨੁਕਸਾਨ ਪਟਿਆਲਾ, ਤਰਨ ਤਾਰਨ, ਮੁਕਤਸਰ, ਮੋਗਾ, ਫ਼ਤਹਿਗੜ੍ਹ ਵਗ਼ੈਰਾ ਵਿਚ ਹੋਇਆ ਸੀ, ਜਿੱਥੇ ਸੈਂਕੜੇ ਸਿੱਖ ਮਾਰੇ ਗਏ ਸਨ।
ਸਿੱੱਖਾਂ ਵੱਲੋਂ ਅੰਮ੍ਰਿਤਸਰ ਵਲ ਕੂਚ
ਜਦੋਂ ਪµਜਾਬ ਭਰ ਵਿਚ ਸਿੱਖਾਂ ਨੂੰ ਖ਼ਬਰਾਂ ਮਿਲੀਆਂ ਕਿ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਹੈ ਤਾਂ ਹਜ਼ਾਰਾਂ ਸਿੱਖਾਂ ਨੇ ਅµਮ੍ਰਿਤਸਰ ਵੱਲ ਕੂਚ ਕਰ ਦਿੱਤਾ। ਮਾਲਵੇ, ਦੁਆਬੇ ਤੇ ਮਾਝੇ ਵਲੋਂ ਸਿੱਖ ਅµਮ੍ਰਿਤਸਰ ਵੱਲ ਚੱਲ ਪਏ। ਭਾਰਤੀ ਫ਼ੌਜ ਨੇ ਹਰ ਪਾਸੇ ਨਾਕੇ ਲਾਏ ਹੋਏ ਸਨ ਤੇ ਤੋਪਾਂ ਬੀੜੀਆਂ ਹੋਈਆਂ ਸਨ, ਖ਼ਾਸ ਕਰਕੇ ਹਰੀਕੇ ਪੱਤਣ ’ਤੇ ਅਤੇ ਤਰਨ ਤਾਰਨ ਤੋਂ ਆਉਂਦੇ ਰਸਤੇ ’ਤੇ ਫ਼ੌਜ ਨੇ ਇਧਰ ਆਉਂਦੇ ਸਿੱਖਾਂ ਦੇ ਜਲੂਸਾਂ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਗੁਰਬਚਨ ਸਿµਘ ਤੁੜ ਸਾਬਕਾ ਐਮ.ਪੀ. ਅਤੇ ਹਜ਼ਾਰਾਂ ਸਿੱਖ ਮਾਰੇ ਗਏ। ਇਕ ਸੋਮੇ ਮੁਤਾਬਿਕ ਫ਼ੌਜ ਨੇ ਹੈਲੀਕਾਪਟਰਾਂ ਰਾਹੀਂ ਵੀ ਸਿੱਖਾਂ ’ਤੇ ਗੋਲੀਆਂ ਚਲਾਈਆਂ ਸਨ।
ਪ੍ਰਕਾਸ਼ ਸਿੰਘ ਬਾਦਲ ਨੇ ਫ਼ੌਜੀਆਂ ਅਤੇ ਪੁਲਸ ‘ਚ ਨੌਕਰੀ ਕਰਦੇ ਸਿੱਖਾਂ ਨੂੰ ਬਗ਼ਾਵਤ ਵਾਸਤੇ ਭੜਕਾਇਆ
ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਦੇ ਹਮਲੇ ਦੇ ਜਵਾਬ ਵਿਚ, 8 ਜੂਨ 1984 ਦੇ ਦਿਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਚ ਇਕ ਬਿਆਨ ਜਾਰੀ ਕਰ ਕੇ ਭਾਰਤੀ ਫ਼ੌਜ ਅਤੇ ਪੁਲਸ ਵਿਚ ਨੌਕਰੀ ਕਰ ਰਹੇ ਸਿੱਖਾਂ ਨੂੰ ਸਰਕਾਰ ਦੇ ਖ਼ਿਲਾਫ਼ ਬਗ਼ਾਵਤ ਕਰਨ ਦਾ ਸੱਦਾ ਦਿੱਤਾ। ਇਸ ‘ਤੇ ਬਾਦਲ ਨੂੰ 10 ਜੂਨ ਦੇ ਦਿਨ ਗ੍ਰਿਫ਼ਤਾਰ ਕਰ ਕੇ ਮੱਧਪ੍ਰਦੇਸ਼ ਵਿਚ ਪੰਚਮੜ੍ਹੀ ਗੈਸਟ ਹਾਊਸ ਵਿਚ ਕੈਦ ਕਰ ਦਿੱਤਾ ਗਿਆ।
ਸਿੱਖ ਫ਼ੌਜੀਆਂ ਵੱਲੋਂ ਬਗ਼ਾਵਤ
ਦਰਬਾਰ ਸਾਹਿਬ ਉੱਤੇ ਹਮਲੇ ਵਿਚ ਕੁਝ ਬੇਗ਼ੈਰਤ ਸਿੱਖ ਭਾਰਤੀ ਫ਼ੌਜ ਦੀ ਅਗਵਾਈ ਕਰ ਰਹੇ ਸਨ ਪਰ ਦੂਜੇ ਪਾਸੇ ਧਰਮੀ ਸਿੱਖ ਫ਼ੌਜੀਆਂ ਦੀ ਗ਼ੈਰਤ ਨੇ ਉਨ੍ਹਾਂ ਨੂੰ ਬਗ਼ਾਵਤ ਕਰਨ ਵਾਸਤੇ ਝੰਜੋੜਿਆ। ਕਈ ਪਾਸੇ ਸਿੱਖ ਫ਼ੌਜੀਆਂ ਨੇ ਬਗ਼ਾਵਤ ਕਰ ਦਿੱਤੀ ਅਤੇ ਦਰਬਾਰ ਸਾਹਿਬ ਵੱਲ ਟੁਰ ਪਏ। ਗµਗਾਨਗਰ (ਰਾਜਸਥਾਨ), ਰਾਮਗੜ੍ਹ (ਬਿਹਾਰ), ਯੂ.ਪੀ., ਕਸ਼ਮੀਰ ’ਚੋਂ ਹਜ਼ਾਰਾਂ ਸਿੱਖ ਫ਼ੌਜੀਆਂ ਨੇ ਬਗ਼ਾਵਤ ਕੀਤੀ ਸੀ।
ਸਭ ਤੋਂ ਵੱਡੀ ਬਗ਼ਾਵਤ ‘ਸਿੱਖ ਰਜਮੈਂਟਾਂ’ ਵਿਚ ਰਾਮਗੜ੍ਹ, ਗµਗਾਨਗਰ ਅਤੇ ਜµਮੂ ਵਿਚ ਹੋਈ ਸੀ। ਸਭ ਤੋਂ ਪਹਿਲਾ ਤੇ ਵੱਡਾ ਗ਼ਦਰ ਰਾਮਗੜ੍ਹ (ਬਿਹਾਰ) ਵਿਚ ਹੋਇਆ। ਇੱਥੇ ਸ. ਗੁਰਨਾਮ ਸਿµਘ ਦੀ ਅਗਵਾਈ ਵਿਚ 1461 ਸਿੱਖ ਫ਼ੌਜੀਆਂ ਨੇ ਬਗ਼ਾਵਤ ਕੀਤੀ। ਰਾਮਗੜ੍ਹ ਦੇ 1461 ਜਵਾਨ, ਬ੍ਰਿਗੇਡੀਅਰ ਪੁਰੀ ਨੂੰ ਮਾਰਨ ਮਗਰੋਂ, ਭਾਰੀ ਅਸਲਾ ਲੈ ਕੇ ਅµਮ੍ਰਿਤਸਰ ਵੱਲ ਟੁਰ ਪਏ। ਇਨ੍ਹਾਂ ਨੂੰ ਰਾਮਗੜ੍ਹ ਤੋਂ 190 ਮੀਲ ਦੂਰ ਸ਼ਕਤੇਸ਼ਗੜ੍ਹ ਰੇਲਵੇ ਸਟੇਸ਼ਨ ’ਤੇ ਘੇਰ ਲਿਆ ਗਿਆ। ਇਸ ਘੇਰੇ ਵਿਚੋਂ ਵੀ ਕੁਝ ਟਰੱਕ ਬਚ ਕੇ ਨਿਕਲ ਗਏ। ਇਨ੍ਹਾਂ ਨੂੰ ‘21 ਵੀਂ ਮਕੈਨਾਈਜ਼ਡ ਇਨਫ਼ੈਂਟਰੀ’ ਰਜਮੈਂਟ ਨੇ ਘੇਰ ਲਿਆ। ਬਾਕੀ ਅੱਧਿਆਂ ਨੂੰ ਕੁਝ ਦੂਰ ਜਾ ਕੇ ‘20ਵੀਂ ਇਨਫ਼ੈਂਟਰੀ’ ਨੇ ਘੇਰ ਲਿਆ। ਇਸ ਸਾਰੀ ਮੁਹਿµਮ ਵਿਚ 25 ਫ਼ੌਜੀ ਮਾਰੇ ਗਏ। ਇਸ ਦੇ ਨਾਲ ਹੀ ਗੰਗਾਨਗਰ ਵਿਚ ਸਿੱਖ ਰਜਮੈਂਟ ਦੀ ‘9ਵੀਂ ਬਟਾਲੀਅਨ’ ਦੇ 600 ਜਵਾਨਾਂ ਨੇ ਵੀ ਬਗ਼ਾਵਤ ਕੀਤੀ। ਗµਗਾਨਗਰ ਦੇ 600 ਫ਼ੌਜੀਆਂ ਵਿਚੋਂ ਬਹੁਤੇ ਗ੍ਰਿਫ਼ਤਾਰ ਕਰ ਲਏ ਗਏ ਤੇ ਕੁਝ ਪਾਕਿਸਤਾਨ ਵੀ ਨਿਕਲ ਗਏ। ਜµਮੂ ਦੇ ਬਾਗ਼ੀਆਂ ਵਿਚੋਂ ਵੀ ਕੁਝ ਪਾਕਿਸਤਾਨ ਨਿਕਲ ਗਏ। ਇੰਞ ਹੀ ਪੂਨਾ ਅਤੇ ਮੁµਬਈ ਦੇ ਨੇੜੇ ਵੀ ਸਿੱਖ ਫ਼ੌਜੀਆਂ ਨੇ ਅਤੇ ‘ਸਿੱਖ 9’ ਅਤੇ ‘ਪੰਜਾਬ 14’ ਦੇ ਸਿੱਖ ਫ਼ੌਜੀਆਂ ਨੇ ਵੀ ਬਗ਼ਾਵਤ ਕੀਤੀ। ਇਨ੍ਹਾਂ ਸਿੱਖਾਂ ਨੇ ਭਾਰਤੀ ਫ਼ੌਜ ਨੇ ਰਾਹ ਵਿਚ ਰੋਕ ਕੇ ਮੁਕਾਬਲਾ ਕਰ ਕੇ ਜਾਂ ਤਾਂ ਮਾਰ ਦਿੱਤਾ ਜਾਂ ਗ੍ਰਿਫ਼ਤਾਰ ਕਰ ਲਿਆ। ਇਕ ਸਰਕਾਰੀ ਸੋਮੇ ਮੁਤਾਬਕ ਤਿµਨ ਹਜ਼ਾਰ ਤੋਂ ਵੱਧ ਫ਼ੌਜੀਆਂ ਨੇ ਬਗ਼ਾਵਤ ਕੀਤੀ ਸੀ, ਜਿਨ੍ਹਾਂ ਵਿਚੋਂ ਕਈਆਂ ਦਾ ਕਦੇ ਵੀ ਥਹੁ ਪਤਾ ਨਾ ਲਗਿਆ। ਕਈ ਲੋਕਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਵਿਚੋਂ ਕਈ ਪਾਕਿਸਤਾਨ ਚਲੇ ਗਏ ਤੇ ਉੱਥੇ ਕੈਦ ਕੀਤੇ ਗਏ ਸਨ।
ਸਰਕਾਰ ਦੀ 17 ਅਗਸਤ 1984 ਦੀ ਰਿਪੋਰਟ ਮੁਤਾਬਿਕ 2334 ਸਿੱਖ ਫ਼ੌਜੀਆਂ ਨੇ ਦਰਬਾਰ ਸਾਹਿਬ ਵੱਲ ਚਾਲੇ ਪਾਏ ਸਨ। ਇਨ੍ਹਾਂ ਵਿਚੋਂ 67 ਸਿੱਖ ਮਾਰੇ ਗਏ ਸਨ ਤੇ 31 ਲਾਪਤਾ ਐਲਾਨੇ ਗਏ ਸਨ (ਸ਼ਾਇਦ ਤਸੀਹੇ ਦੇ ਕੇ ਮਾਰ ਦਿੱਤੇ ਗਏ ਹੋਣ) ਅਤੇ 172 ਨੂੰ ਸਿੱਧਾ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਫ਼ੌਜੀਆਂ ਦੇ ਕੋਰਟ ਮਾਰਸ਼ਲ ਸਮਰੀ-ਟਰਾਇਲ ਕੀਤੇ ਤੇ ਉਨ੍ਹਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿੱਤੀਆਂ ਤੇ ਨਾਲ ਹੀ ਨੌਕਰੀ ਤੋਂ ਵੀ ਬਰਤਰਫ਼ ਕਰ ਦਿੱਤਾ।
ਭਾਵੇਂ ਹਜ਼ਾਰਾਂ ਮੀਲ ਬੈਠੇ ਸਿੱਖ ਫ਼ੌਜੀਆਂ ਨੇ ਆਪਣੀ ਜਾਨ ਤੇ ਕੈਰੀਅਰ ਦਾਅ ’ਤੇ ਲਾ ਕੇ ਬਗ਼ਾਵਤ ਕੀਤੀ ਪਰ ਪੰਜਾਬ ਦੀ ਧਰਤੀ ’ਤੇ ਪੂਜਾ ਦਾ ਧਨ ਖਾਣ ਵਾਲੇ ਤੇ ਲੁੱਟਾਂ-ਖੋਹਾਂ ਨਾਲ ਅੱਯਾਸ਼ੀ ਕਰ ਰਹੇ ਤੇ ਭੰਗ ਪੀ ਰਹੇ ਨਿਹੰਗਾਂ ਤੇ ਡੇਰੇਦਾਰਾਂ ਵਿਚੋਂ ਕਿਸੇ ਦੀ ਗ਼ੈਰਤ ਨੇ ਵੀ ਉਨ੍ਹਾਂ ਨੂੰ ਨਾ ਟੁੰਬਿਆ। (ਸਮਾਪਤ)
