ਇਸਲਾਮਾਬਾਦ: 1999 ਵਿਚ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਵੱਲੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਰਕਾਰ ਦਾ ਤਖ਼ਤਾ ਉਲਟਾਉਣ ਦੀ ਯੋਜਨਾ ਪੂਰਵ ਨਿਸ਼ਚਿਤ ਸੀ ਕਿਉਂØਕ ਉਸ ਨੂੰ ਖਦਸ਼ਾ ਸੀ ਕਿ ਸਰਕਾਰ ਉਸ ਨੂੰ ਅਹੁਦੇ ਤੋਂ ਲਾਂਭੇ ਕਰੇਗੀ। ਇਹ ਖੁਲਾਸਾ ਸਾਬਕਾ ਫੌਜੀ ਜਰਨੈਲ ਵੱਲੋਂ ਲਿਖੀ ਗਈ ਪੁਸਤਕ ਵਿਚ ਕੀਤਾ ਗਿਆ ਹੈ।
ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਵੱਲੋਂ ਲਿਖੀ ਪੁਸਤਕ ‘ਯਿਹ ਖਾਮੋਸ਼ੀ ਕਹਾਂ ਤੱਕ’ ਵਿਚ ਦੱਸਿਆ ਗਿਆ ਹੈ ਕਿ ਫੌਜੀ ਦੀ ਬਦਨਾਮ 111 ਬ੍ਰਿਗੇਡ ਨੂੰ 12 ਅਕਤੂਬਰ, 1999 ਤੋਂ ਪਹਿਲਾਂ ਹੀ ਲਿਖਤੀ ਰੂਪ ਵਿਚ ਹਦਾਇਤਾਂ ਜਾਰੀ ਕਰਕੇ ਅਪਰੇਸ਼ਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਸੀ। ਸ਼ਾਹਿਦ ਉਸ ਸਮੇਂ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ ਤੇ ਮੁਸ਼ੱਰਫ ਦੇ ਬੜੇ ਨੇੜਲਿਆਂ ਵਿਚੋਂ ਸਨ। ਪੁਸਤਕ ਅਨੁਸਾਰ ਸ਼ਰੀਫ਼ ਸਰਕਾਰ ਨੂੰ ਲਾਂਭੇ ਕਰਨ ਲਈ ਸਹੀ ਸਮੇਂ ‘ਤੇ ਹਮਲਾ ਕਰਨ ਲਈ ਆਰਮੀ ਹਾਊਸ ਵਿਚ ਕਈ ਮੀਟਿੰਗਾਂ ਹੋਈਆਂ ਸਨ।
ਸ੍ਰੀਲੰਕਾ ਜਾਣ ਤੋਂ ਪਹਿਲਾਂ ਮੁਸ਼ੱਰਫ ਨੇ ਇਹ ਮੂੰਹ ਜ਼ੁਬਾਨੀ ਹਦਾਇਤਾਂ ਲੈਫਟੀਨੈਂਟ ਮਹਿਮੂਦ, ਲੈਫਟੀਨੈਂਟ ਜਨਰਲ ਖਾਨ ਤੇ ਲੇਖਕ ਨੂੰ ਦਿੱਤੀਆਂ ਸਨ। ਮੁਸ਼ੱਰਫ ਨੇ ਕਿਹਾ ਸੀ ਕਿ ਤਿੰਨਾਂ ਨੂੰ ਸਰਕਾਰ ਨੂੰ ਲਾਂਭੇ ਕੀਤੇ ਜਾਣ ਦੇ ਹੁਕਮ ਦੇਣ ਦੇ ਅਧਿਕਾਰ ਹਨ। ਮੁਸ਼ੱਰਫ ਤੇ ਉਸ ਨਾਲ ਸਾਜ਼ਿਸ਼ ਘੜਨ ਵਾਲਿਆਂ ਨੂੰ ਖਦਸ਼ਾ ਸੀ ਕਿ ਫੌਜ ਦੇ ਮੁਖੀ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਆਈæਐਸ਼ਆਈæ ਮੁਖੀ ਲੈਫਟੀਨੈਂਟ ਜਨਰਲ ਜ਼ਿਆਊਦੀਨ ਬੱਟ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ।
111 ਇਨਫੈਂਟਰੀ ਬ੍ਰਿਗੇਡ, ਪਾਕਿਸਤਾਨੀ ਫੌਜ ਦਾ ਉਹ ਬ੍ਰਿਗੇਡ ਹੈ ਜੋ ਪਾਕਿਸਤਾਨ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਹੋਏ ਫੌਜੀ ਰਾਜ ਪਲਟਿਆਂ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਚਰਚਿਤ ਹੈ। ਅਜ਼ੀਜ਼ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਉਸ ਵੇਲੇ ਖੁਫੀਆ ਫੌਜ ਦਾ ਡੀਜੀ ਮੇਜਰ ਜਨਰਲ ਅਹਿਸਾਨ ਨਾ ਕੇਵਲ ਇਸ ਸਾਜ਼ਿਸ਼ ਵਿਚ ਸ਼ਾਮਲ ਸੀ, ਬਲਕਿ ਉਸ ਨੇ ਹੀ ਮੁਸ਼ੱਰਫ ਤੇ ਹੋਰਾਂ ਨੂੰ ਦੱਸਿਆ ਸੀ ਕਿ ਸ਼ਰੀਫ ਸਰਕਾਰ ਫੌਜ ਦੇ ਮੁਖੀ ਨੂੰ ਹਟਾ ਕੇ ਜ਼ਿਆਊਦੀਨ ਬੱਟ ਨੂੰ ਉਨ੍ਹਾਂ ਦੀ ਥਾਂ ਲਾਉਣ ਦਾ ਮਨ ਬਣਾ ਚੁੱਕੀ ਹੈ।
ਇਸੇ ਕਰਕੇ 12 ਅਕਤੂਬਰ 1999 ਤੋਂ ਪਹਿਲਾਂ ਹੀ 111 ਬ੍ਰਿਗੇਡ ਨੂੰ ਇਸ ਗ਼ੈਰ-ਸੰਵਿਧਾਨਕ ਕਾਰਵਾਈ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਸੀ। ਅਜ਼ੀਜ਼ ਅਨੁਸਾਰ ਇਸ ਬਾਰੇ ਬ੍ਰਿਗੇਡ ਹੈੱਡਕੁਆਰਟਰ ਵੱਲੋ ਆਪਣੀਆਂ ਯੂਨਿਟਾਂ ਨੂੰ ਪੱਤਰ ਵੀ ਲਿਖੇ ਗਏ ਸਨ ਜਿਨ੍ਹਾਂ ਬਾਰੇ ਅਜ਼ੀਜ਼ ਨੇ ਮੁਸ਼ੱਰਫ ਨੂੰ ਕਿਹਾ ਸੀ ਕਿ ਇਹ ਲਿਖਤੀ ਹਦਾਇਤਾਂ ਪਾਸ ਨਾ ਕੀਤੀਆਂ ਜਾਂਦੀਆਂ ਤਾਂ ਚੰਗਾ ਸੀ ਕਿਉਂਕਿ ਇਸ ਨਾਲ ਸਾਰੀ ਯੋਜਨਾ ਬੇਪਰਦ ਹੋ ਸਕਦੀ ਹੈ। 12 ਅਕਤੂਬਰ ਨੂੰ ਅਜ਼ੀਜ਼ ਨੂੰ ਕਿਸੇ ਜੂਨੀਅਰ ਨੇ ਪੀæਟੀæਵੀæ ਚਲਾਉਣ ਲਈ ਫੋਨ ਕੀਤਾ ਤੇ ਦੱਸਿਆ ਕਿ ਸ਼ਰੀਫ ਨੇ ਜ਼ਿਆਊਦੀਨ ਬੱਟ ਨੂੰ ਫੌਜ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ।
ਇਸ ‘ਤੇ ਉਹ ਫੌਰੀ ਆਪਣੇ ਦਫ਼ਤਰ ਭੱਜਿਆ ਤੇ ਜਾਂਦਿਆਂ ਹੋਇਆਂ ਪਤਨੀ ਨੂੰ ਆਪਣਾ ਲੈਪਟਾਪ ਆਪਣੇ ਭਰਾ ਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ। ਇਸ ਲੈਪਟਾਪ ਵਿਚ ਰਾਜ ਪਲਟੇ ਦੀ ਪੂਰੀ ਯੋਜਨਾ ਸੀ। ਜਦੋਂ ਸ਼ਾਹਿਦ ਆਪਣੇ ਦਫ਼ਤਰ ਪੁੱਜੇ ਤਾਂ ਸੀæਜੀæਐਸ਼ ਜਨਰਲ ਅਜ਼ੀਜ਼ ਖਾਨ ਨੇ ਦੱਸਿਆ ਕਿ ਜਨਰਲ ਮਹਿਮੂਦ ਪਹਿਲਾਂ ਹੀ 111 ਬ੍ਰਿਗੇਡ ਨੂੰ ਕਾਰਵਾਈ ਦਾ ਹੁਕਮ ਦੇ ਚੁੱਕੇ ਹਨ। ਕਰਾਚੀ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਉਸਮਾਨੀ ਨੂੰ ਸ਼ਰੀਫ ਦੇ ਸ੍ਰੀਲੰਕਾ ਤੋਂ ਸੁਰੱਖਿਅਤ ਕਰਾਚੀ ਪੁੱਜਣ ਨੂੰ ਯਕੀਨੀ ਬਣਾਏ ਜਾਣ ਲਈ ਕਿਹਾ ਗਿਆ ਜਿਨ੍ਹਾਂ ਨੇ ਅੱਗੇ ਹੋਰ ਫੌਜੀ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ। ਪਹਿਲਾਂ ਤੋਂ ਤੈਅ ਅਨੁਸਾਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਘਰਾਂ ਨੂੰ ਫੌਜ ਨੇ ਘੇਰ ਲਿਆ ਸੀ ਤੇ ਪੀਟੀਵੀ ਦੇ ਦਫ਼ਤਰ ਵੱਲ ਵੀ ਫੌਜ ਰਵਾਨਾ ਕੀਤੀ ਜਾ ਚੁੱਕੀ ਸੀ।
Leave a Reply