ਨਵੀਂ ਦਿੱਲੀ:ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਹੁਣ ਪਾਕਿਸਤਾਨ ਦੇ ਅੱਤਵਾਦ ਪ੍ਰੇਮ ਨੂੰ ਦੁਨੀਆ ਤਰ ਵਿਚ ਬੇਨਕਾਬ ਕਰਨ ਲਈ ਇਕ ਵੱਡੀ ਡਿਪਲੋਮੇਸੀ ਸਟ੍ਰਾਈਕ ਦੀ ਤਿਆਰੀ ਵਿਚ ਹੈ। ਇਸ ਤਹਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਸਣੇ ਲਗਪਗ 30 ਪ੍ਰਮੁੱਖ ਭਾਈਵਾਲ ਦੇਸ਼ਾਂ ਵਿਚ ਸੰਸਦੀ ਵਫ਼ਦ ਭੇਜੇਗਾ
। ਭਾਰਤੀ ਦਲ 22-23 ਮਈ ਤੋਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ। ਇਹ ਦਲ ਇਨ੍ਹਾਂ ਦੇਸ਼ਾ ਵਿਚ ਜਾ ਕੇ ਨਾ ਸਿਰਫ਼ ਪਾਕਿਸਤਾਨ ਦੇ ਅੱਤਵਾਦੀ ਜੁੜਾਅ ਨੂੰ ਸਬੂਤਾਂ ਨਾਲ ਰੱਖੇਗਾ ਥਲਕਿ ਅੱਤਵਾਦ ਖ਼ਿਲਾਫ਼ ਭਾਰਤ ਦੀ ਜ਼ੀਰੋ ਟਾਲਰੈਸ ਨੂੰ ਲੈ ਕੇ ਸਖ਼ਤ ਸੰਦੇਸ਼ ਦੇਵੇਗਾ। ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਵਿਰੋਧੀ ਧਿਰ ਦੀ ਮੰਗ ਵਿਚਾਲੇ ਸਰਕਾਰ ਵੱਲੋਂ ਇਹ ਸੋਚੀ-ਸਮਝੀ ਕੂਟਨੀਤੀ ਵੀ ਹੈ ਅਤੇ ਸਿਆਸਤ ਵੀ। ਦਰਅਸਲ, ਅਮਰੀਕਾ ਤੇ ਬਰਤਾਨੀਆ ਜਾਣ ਵਾਲੇ ਦਲ ਦੀ ਅਗਵਾਈ ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਕਰਨਗੇ। ਇਹ ਨਾਮ ਕਾਂਗਰਸ ਲਈ ਸੱਪ ਦੇ ਮੂੰਹ ਵਿਚ ਕੋਹੜਕਿੜਲੀ ਵਾਂਗ ਹੋ ਗਿਆ। ਵੈਸੇ ਕਾਂਗਰਸ ਨੇ ਸਿੱਧੇ ਰੂਪ ਨਾਲ ਆਪਣੀ ਭੜਾਸ ਖੰਡ ਦਿੱਤੀ ਹੈ। ਸੰਵੇਦਨਸ਼ੀਲਤਾ ਦਾ ਧਿਆਨ ਰੱਖਦੇ ਹੋਏ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਵਰਗੇ ਮੁਸ਼ਿਮ ਦੇਸਾਂ ਵਿਚ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੂੰ ਵਫ਼ਦ ਦੀ ਅਗਵਾਈ ਸੋਪੀ ਗਈ ਹੈ।
ਹਰੇਕ ਦਲ ਵਿਚ ਸੱਤ ਤੋਂ ਅੱਠ ਮੈਂਬਰ ਹੋਣਗੇ। ਇਨ੍ਹਾਂ ‘ਚ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਦੇ ਨਾਲ ਡਿਪਲੋਮੈਟ ਵੀ ਰਹਿਣਗੇ। ਇਹ ਦਲ 10 ਦਿਨਾਂ ਤੱਕ ਦੁਨੀਆਂ ਦੇ ਕਈ ਦੇਸ਼ਾਂ ਦਾ ਦੌਰਾ ਕਰੇਗਾ। ਨਾਲ ਹੀ ਸਾਰੇ ਵਰਗਾਂ ਨਾਲ ਮੁਲਾਕਾਤ ਕਰ ਕੇ ਹਕੀਕਤ ਦੱਸੇਗਾ। ਸੂਤਰਾਂ ਮੁਤਾਬਕ, ਸੰਜੈ ਕੁਮਾਰ ਝਾਅ ਦੇ ਦਲ ਵਿਚ ਜਾਨ ਬ੍ਰਿਟਾਸ, ਕਾਂਗਰਸ ਨੇਤਾ ਸਲਮਾਨ ਖ਼ੁਰਸ਼ੀਦ ਤੇ ਆਪਰਾਜਿਤਾ ਸਾਰੰਗੀ ਦੇ ਨਾਂ ਸ਼ਾਮਲ ਹਨ। ਪਾਂਡਾ ਦੀ ਅਗਵਾਈ ਵਿਚ ਵਫ਼ਦ ਪੱਛਮੀ ਯੂਰਪ ਜਾਵੇਗਾ ਤਾਂ ਸ਼ਿੰਦੇ ਦਾ ਦਲ ਖਾੜੀ ਤੇ ਅਫਰੀਕੀ ਦੇਸ਼ਾਂ ਵਿਚ ਜਾਵੇਗਾ। ਵੱਖ-ਵੱਖ ਦਲਾਂ ਵਿਚ ਸੀਪੀਐੱਮ ਦੇ ਜਾਨ ਬ੍ਰਿਟਾਸ, ਤ੍ਰਿਣਮੂਲ ਕਾਂਗਰਸ ਦੇ ਯੂਸਫ ਪਠਾਣ, ਸ਼ਿਵ ਸੈਨਾ (ਊਧਵ) ਦੀ ਪ੍ਰਿਅੰਕਾ ਚਤੁਰਵੇਦੀ, ਭਾਜਪਾ ਦੀ ਬਾਂਸੁਰੀ ਸਵਰਾਜ ਵਰਗੇ ਕਈ ਨਾਂ ਸ਼ਾਮਲ ਹਨ।
ਵਫ਼ਦ ਦੀ ਅਗਵਾਈ ਕਰਨਗੇ ਇਹ ਐੱਮ.ਪੀ.
ਸ਼ਸ਼ੀ ਥਰੂਰ (ਕਾਂਗਰਸ): ਤਿਰੂਅਨੰਤਪੁਰਮ ਤੋਂ ਕਾਂਗਰਸ ਦੇ ਐਮਪੀ ਸ਼ਸ਼ੀ ਥਰੂਰ ਹੈਰਾਨੀਜਨਕ ਰੂਪ ਨਾਲ ਕੇਂਦਰ ਦੀ ਪਸੰਦ ਹਨ।
ਰਵੀ ਸ਼ੰਕਰ ਪ੍ਰਸਾਦ (ਭਾਜਪਾ) : ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ‘ਚ ਵਫ਼ਦ ਦੇ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਜਾਣ ਦੀ ਉਮੀਦ ਹੈ
ਸੰਜੈ ਕੁਮਾਰ ਝਾਅ (ਜਦ ਯੂ) : ਰਾਜ ਸਭਾ ਮੈਂਬਰ ਸੰਜੈ ਕੁਮਾਰ ਝਾਅ ਦਾ ਵਫ਼ਦ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਮਲੇਸ਼ੀਆ ਤੇ ਇੰਡੋਨੇਸ਼ੀਆ ਜਾਵੇਗਾ।
ਬੈਜਯੰਤ ਪਾਂਡਾ (ਭਾਜਪਾ) : ਪਾਂਡਾ ਉਸ ਵਫ਼ਦ ਦੀ ਅਗਵਾਈ ਕਰਨਗੇ, ਜਿਸ ਦੇ ਮੈਂਬਰਾਂ ਵਿਚ ਅਸਦੁਦੀਨ ਓਵੈਸੀ ਸ਼ਾਮਲ ਹੋਣਗੇ।
ਕਨੀਮੋਈ (ਦ੍ਰਮੁਕ) : ਲੋਕ ਸਭਾ ਮੈਂਬਰ ਕਨੀਮੋਈ ਦੱਖਣ ਭਾਰਤ ਤੋਂ ਵਫ਼ਦ ਦੀ ਅਗਵਾਈ ਕਰਨ ਵਾਲੀ ਇਕੋ-ਇਕ ਐੱਮਪੀ ਹਨ।
ਸੁਪ੍ਰੀਆ ਸੁਲੇ (ਐੱਨਸੀਪੀ-ਐੱਸਪੀ) : ਸੁਲੇ ਦੀ ਟੀਮ ਓਮਾਨ, ਕੀਨੀਆ, ਦੱਖਣੀ ਅਫਰੀਕਾ ਤੇ ਮਿਸਰ ਨੂੰ ਕਵਰ ਕਰੇਗੀ।
ਸ੍ਰੀਕਾਂਤ ਸ਼ਿੰਦੇ (ਸ਼ਿਵਸੈਨਾ ਸ਼ਿੰਦੇ) : ਸ੍ਰੀਕਾਂਤ ਸ਼ਿੰਦੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬੇਟੇ ਹਨ।
