ਉਧਰੋਂ ਗੋਲੀ ਚੱਲੀ ਤਾਂ ਇਧਰੋਂ ਚੱਲੇਗਾ ਗੋਲਾ: ਮੋਦੀ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਾਲ ਤਣਾਅ ਘੱਟ ਕਰਨ ਦੇ ਸਮਝੌਤੇ ‘ਤੇ ਚਰਚਾ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਭਾਰਤ ਪੂਰੀ ਤਾਕਤ ਨਾਲ ਜਵਾਬੀ ਹਮਲਾ ਕਰੇਗਾ। ਹਲਕਿਆਂ ਮੁਤਾਬਿਕ ਸਾਹਮਣੇ ਆਈ ਖ਼ਬਰ ‘ਚ ਇਹ ਵੀ

ਕਿਹਾ ਗਿਆ ਕਿ ਮੋਦੀ ਨਾਲ ਗੱਲਬਾਤ ਤੋਂ ਬਾਅਦ ਵੈਂਸ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਵੀ ਗੱਲਬਾਤ ਕੀਤੀ ਅਤੇ ਫਿਰ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਹਲਕਿਆਂ ਮੁਤਾਬਿਕ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਜੇ.ਡੀ. ਵੈਂਸ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਹਮਲਾ ਕਰੇਗਾ ਤਾਂ ਅਸੀਂ ਹੋਰ ਮਜ਼ਬੂਤੀ ਨਾਲ ਉਸ ਦਾ ਜਵਾਬ ਦੇਵਾਂਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪਾਕਿਸਤਾਨ ਗੋਲੀਬਾਰੀ ਨਹੀਂ ਕਰਦਾ, ਤਾਂ ਭਾਰਤ ਵੀ ਸੰਜਮ ਵਰਤੇਗਾ। ਹਲਕਿਆਂ ਮੁਤਾਬਿਕ ਮੋਦੀ ਨੇ ਵੈਂਸ ਨੂੰ ਕਿਹਾ ਕਿ ਜੇਕਰ ‘ਉਥੋਂ ਗੋਲੀ 7 ਚੱਲੇਗੀ ਤਾਂ ਇਥੋਂ ਗੋਲਾ ਚੱਲੇਗਾ। ਉਨ੍ਹਾਂ ਕਿਹਾ ਕਿ ਤਕਨੀਕ ਅਤੇ ਫ਼ੌਜ ਦੀ ਵਰਤੋਂ ‘ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਹੁਤ ਵੱਡਾ ਫ਼ਰਕ ਸੀ। ਪਾਕਿਸਤਾਨ ਨੂੰ ਇਹ ਅਹਿਸਾਸ ਹੋਇਆ ਕਿ ਉਹ ਉਸ ਪੱਧਰ ਦਾ ਨਹੀਂ ਹੈ। ਭਾਰਤ ਨੇ ਆਪਣੀ ਮਰਜ਼ੀ ਨਾਲ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਜ਼ਿਆਦਾਤਰ ਹਮਲਿਆਂ ਨੂੰ ਨਾਕਾਮ ਕੀਤਾ।