ਧਮਾਕਿਆਂ ਦੀ ਧਮਕ ਵਿਚ ਗੁਜ਼ਰੇ ਚਾਰ ਦਿਨ

ਜਲੰਧਰ:ਪਹਿਲਗਾਮ ਹਮਲੇ ਦਾ ਬਦਲਾ ਲੈਂਦੇ ਹੋਏ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌ ਅੱਤਵਾਦੀ ਠਿਕਾਣਿਆਂ ਉੱਤੇ ਕੀਤੇ ਗਏ ਹਮਲੇ ਉਪਰੰਤ ਦੋਹਾਂ ਦੇਸ਼ਾਂ ਵਿੱਚ ਬਣੇ ਜੰਗ ਵਰਗੇ ਹਾਲਾਤ ਨੂੰ ਝੇਲਦੇ ਹੋਏ, ਦੋਹਾਂ ਦੇਸ਼ਾਂ ਦੇ ਲੋਕਾਂ ਨੇ 7 ਮਈ ਤੋਂ 10 ਮਈ ਤੱਕ ਦੇ ਚਾਰ ਦਿਨ ਬਹੁਤ ਤਨਾਅ ਭਰੇ ਮਾਹੌਲ ਵਿੱਚ ਗ਼ੁਜ਼ਾਰੇ।

ਇਨ੍ਹਾਂ ਚਾਰ ਦਿਨਾਂ ਵਿੱਚ ਪਾਕਿਸਤਾਨ ਵੱਲੋਂ ਭਾਰਤ ਦੇ 15 ਸ਼ਹਿਰਾਂ ਉੱਤੇ ਡਰੋਨ ਹਮਲੇ ਕਰਨ ਦਾ ਯਤਨ ਕੀਤਾ ਗਿਆ। ਭਾਰਤ ਵੱਲੋਂ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਅਤੇ ਹਵਾਈ ਸਿਸਟਮ ਨੂੰ ਤਹਿਸ਼ ਨਹਿਸ਼ ਕਰਨ ਲਈ ਤਾਬੜ ਤੋੜ ਹਮਲੇ ਕੀਤੇ ਅਤੇ ਸਫਲਤਾ ਹਾਸਿਲ ਕੀਤੀ। ਜੰਗ ਵਰਗੀ ਭਿਆਨਕਤਾ ਵਾਲੇ ਇਹਨਾਂ ਚਾਰ ਦਿਨਾਂ ਵਿੱਚ ਕੀ ਕੀ ਹੋਇਆ ਉਸ ਦੀਆਂ ਕੁਝ ਖਬਰਾਂ ਅਨੁਸਾਰ ਜੰਮੂ, ਸ੍ਰੀਨਗਰ, ਪਠਾਣਕੋਟ, ਅੰਮ੍ਰਿਤਸਰ, ਫਿਰੋਜ਼ਪੁਰ, ਜਲੰਧਰ, ਆਦਮਪੁਰ, ਚੰਡੀਗੜ੍ਹ, ਬਠਿੰਡਾ, ਆਦਿ ਸ਼ਹਿਰ ਬੇਹੱਦ ਚੌਕਸੀ ਅਧੀਨ ਰਹੇ। ਇਨ੍ਹਾਂ ਸ਼ਹਿਰਾਂ ਵਿੱਚ ਰਾਤਾਂ ਦੇ ਹਨੇਰਿਆਂ ਨੂੰ ਚੀਰਦੇ ਹੋਏ ਡਰੋਨ ਅਤੇ ਰਾਤਾਂ ਦੇ ਸੁੰਨਸਾਨ ਨੂੰ ਧਮਕਾਉਂਦੇ ਹੋਏ ਧਮਾਕੇ ਹਨ੍ਹੇਰੇ ਨੂੰ ਹੋਰ ਵੀ ਡਰਾਉਣਾ ਬਣਾਉਂਦੇ ਰਹੇ;-
ਲੋਕਾਂ ਨੇ ਬਣਾਏ ਡ੍ਰੋਨ ਸੁੱਟਣ ਦੇ ਵੀਡੀਓ; ਹੁੰਦੀ ਰਹੀ ਚਰਚਾ
ਜਲੰਧਰ:ਮੰਡ, ਕਾਲਾ ਸੰਘਿਆ ਰੋਡ, ਬਸਤੀ ਦਾਨਿਸ਼ਮੰਦਾ ਤੇ ਰਾਜ ਨਗਰ ਖੇਤਰਾਂ ਦੇ ਆਸ-ਪਾਸ ਵੀਰਵਾਰ ਰਾਤ ਨੂੰ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੇ ਡ੍ਰੋਨ ਹਮਲੇ ਨੂੰ ਨਕਾਮ ਕਰ ਦਿੱਤਾ ਸੀ। ਰਾਤ ਭਰ ਪਾਕਿਸਤਾਨੀ ਡ੍ਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। ਰਾਤ ਭਰ ਪਾਕਿਸਤਾਨੀ ਡ੍ਰੋਨ ਨੂੰ ਮਾਰ ਸੁੱਟਣ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਰਹੀਆਂ। ਰਾਤ ਨੂੰ ਕੁਝ ਸਮੇਂ ਤੱਕ ਤਾਂ ਲੋਕ ਸਹਿਮ ਗਏ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਚੱਲ ਗਿਆ ਕਿ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਨ੍ਹਾਂ ਇਲਾਕਿਆਂ ‘ਚ ਰੋਜ਼ਾਨਾ ਦੀ ਤਰ੍ਹਾਂ ਚਹਿਲ-ਪਹਿਲ ਸੀ। ਵਾਹਨ ਆਮ ਵਾਂਗ ਚੱਲ ਰਹੇ ਸਨ ਤੇ ਬੱਚੇ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਕਿਸੇ ਦੇ ਮਨ ‘ਚ ਹਮਲੇ ਨੂੰ ਲੈ ਕੇ ਕੋਈ ਡਰ ਨਹੀਂ ਸੀ। ਮੰਡ ਦੀ ਰਹਿਣ ਵਾਲੀ ਕਿਰਨ ਨੇ ਦੱਸਿਆ ਕਿ ਪਿੰਡ ਦੇ ਲੋਕ ਜਲਦੀ ਸੌ ਜਾਂਦੇ ਹਨ ਤੇ ਗਰਮੀ ਕਰਕੇ ਉਹ ਮੋਬਾਇਲ ਚਲਾਉਂਦਿਆਂ ਹੋਇਆ ਘਰ ਦੀ ਛੱਤ ‘ਤੇ ਸੈਰ ਕਰ ਰਹੀ ਸੀ ਕਿ ਉਸੇ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਤੇ ਕੁਝ ਸਮੇਂ ਬਾਅਦ ਬਲੈਕ ਆਊਟ ਹੋ ਗਿਆ। ਅਸਮਾਨ ਚ ਗੋਲੀਆਂ ਜਾਂਦੀਆਂ ਦਿਖਾਈ ਦਿੱਤੀਆਂ ਤੇ ਕੁਝ ਸਮੇਂ ਬਾਅਦ ਜ਼ੋਰਦਾਰ ਧਮਾਕਿਆ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਿਸ ਤੋਂ ਬਾਅਦ ਪੁਲਿਸ ਵੀ ਪਹੁੰਚੀ ਤੇ ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਸਾਰੇ ਘਰਾਂ ‘ਚ ਰਹਿਣ।