ਝੰਡਾ ਝੂਲਦਾ ਦੇਖ ਕੇ ਕੁਫਰ ਵਾਲਾ, ਲੋਕੀਂ ਆਖਦੇ ਮਰ ਗਿਆ ਸੱਚ ਯਾਰੋ।
ਕੋਈ ਨ੍ਹੀਂ ਪੁੱਛਦਾ ਕੜੇ ਕਾਨੂੰਨ ਕਾਇਦੇ, ਮਾਇਆ ਰਹੀ ਚੁਤਰਫੀਂ ਹੀ ਨੱਚ ਯਾਰੋ।
ਲੋਕੀਂ ਭੁੱਲ ਗਏ ਵੋਟ ਦਾ ਅਰਥ ਕੀ ਏ, ਆਟੇ ਦਾਲ ਦਾ ਪੈ ਗਿਆ ਲੱਚ ਯਾਰੋ।
ਟੱਪ ਗਿਆ ਪੰਜਾਬ ਬਿਹਾਰ ਨਾਲੋਂ, ਕਿਹਦਾ ਦੇਖ ਕੇ ਭਰੇ ਨਾ ਗੱਚ ਯਾਰੋ!
ਜਿਹੜੀ ਆਏ ਆਵਾਜ਼ ਤਬਦੀਲੀਆਂ ਦੀ, ਇਸ ਮਾਹੌਲ ਵਿਚ ਜਾਪਦੀ ਖੱਚ ਯਾਰੋ।
ਸਾਰੇ ਦੁੱਖਾਂ ਦਾ ਹੋ ਇਲਾਜ ਜਾਂਦਾ, ਕਿਸੇ ਕੌਮ ਦਾ ਮਰੇ ਨਾ ਮੱਚ ਯਾਰੋ!
Leave a Reply