ਕੁਝ ਡਾæ ਹਰਪਾਲ ਸਿੰਘ ਪੰਨੂ ਦੀਆਂ ਟਿੱਪਣੀਆਂ ਬਾਰੇ

ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 3 ਨਵੰਬਰ ਦੇ ਅੰਕ ਵਿਚ ਡਾæ ਹਰਪਾਲ ਸਿੰਘ ਪੰਨੂ ਵੱਲੋਂ ਹਰਿੰਦਰ ਸਿੰਘ ਮਹਿਬੂਬ ਅਤੇ ਡਾæ ਗੁਰਤਰਨ ਸਿੰਘ ਬਾਰੇ ਟਿੱਪਣੀਆਂ ਪੜ੍ਹੀਆਂ। ਹਰ ਇਨਸਾਨ ਨੁੰ ਆਪਣੀ ਵਿਚਾਰਧਾਰਾ ਰੱਖਣ ਦਾ ਅਤੇ ਉਸ ਨੂੰ ਬਦਲਣ ਦਾ ਹੱਕ ਹੈ ਕਿਉਂਕਿ ਇਹ ਕਿਸੇ ਵੀ ਇਨਸਾਨ ਦਾ ਜ਼ਾਤੀ ਮਾਮਲਾ ਹੈ। ਪਹਿਲਾਂ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਨੁੰ ਪਰਣਾਏ ਸੀ, ਅੱਜ ਉਹ ਖ਼ਾਲਿਸਤਾਨ ਦੇ ਮੁੱਦਈ ਹਨ ਅਤੇ ਕਲ੍ਹ ਜਿਹੜੇ ਖ਼ਾਲਿਸਤਾਨੀ ਸੀ, ਅੱਜ ਉਹ ‘ਮੌਡਰੇਟ ਸਿੱਖ’ ਹਨ। ਕਲ੍ਹ ਜਿਹੜੇ ਕਿਸੇ ਵਿਦਵਾਨ ਵੱਲੋਂ ਸਿੱਖਾਂ ਬਾਰੇ ਲਿਖੀ ਪੁਸਤਕ ਵਿਚ ਮਹਿਜ ਇੱਕ ਪੰਕਤੀ ਹਿੰਦੂਆਂ ਦੇ ਹੱਕ ਵਿਚ ਲਿਖਣ ਤੇ ਉਸ ਵਿਦਵਾਨ ਦਾ ਗੁਰਮਤਿ ਕਾਲਜ ਦੀ ਸਟੇਜ ‘ਤੇ ਨਾ ਸਿਰਫ ਘਿਰਾਉ ਕਰਨ ਲਈ ਸਗੋਂ ਪੂਰੀ ਤਰ੍ਹਾਂ ਬੇਇਜ਼ਤ ਕਰਨ ਲਈ ਇਕੱਠੇ ਹੋ ਕੇ ਪਹੁੰਚੇ ਸਨ, ਪੁਸਤਕਾਂ ਜ਼ਬਤ ਕਰਵਾ ਰਹੇ ਸਨ, ਖਾੜਕੂ ਲਹਿਰ ਨੂੰ ਅਪਣਾਏ ਜੇਲ੍ਹਾਂ ਕੱਟ ਰਹੇ ਸਨ, ਅੱਜ ਰਾਸ਼ਟਰੀ ਸਿੱਖ ਸੰਗਤ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਤ ਹੋ ਸਕਦੇ ਹਨ। ਮਨੁੱਖੀ ਮਨ ਹੈ, ਕਿਸੇ ਵੇਲੇ ਵੀ ਬਦਲ ਸਕਦਾ ਹੈ। ਗੁਰੂ ਨਾਨਕ ਦੇਵ ਦਾ ਫੁਰਮਾਨ ਹੈ, ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ॥ (ਪੰਨਾ 1345)
ਅੱਜ ਕੱਲ੍ਹ ਰਾਜਨੀਤੀ ਦਾ ਬੋਲ-ਬਾਲਾ ਹੋਣ ਕਰਕੇ ਅਸੀਂ ਸਿੱਖ ਨੂੰ ਸਿੱਖ ਨਾ ਰਹਿਣ ਦੇ ਕੇ ਰਾਜਨੀਤੀ ਨਾਲ ਜੋੜ ਦਿੱਤਾ ਹੈ। ਕਿਸੇ ਹੋਰ ਰਾਜਨੀਤਕ ਪਾਰਟੀ ਨਾਲ ਜੁੜਿਆ ਸਿੱਖ, ਭਾਵੇਂ ਕਿੰਨਾ ਵੀ ਵਧੀਆ ਸਿੱਖ ਹੋਵੇ, ਅਕਾਲੀ ਦਲ ਵਾਲੇ ਉਸ ਨੂੰ ਸਿੱਖ ਮੰਨਣ ਲਈ ਹੀ ਤਿਆਰ ਨਹੀਂ ਹੋਣਗੇ ਕਿਉਂਕਿ ਰਾਜਨੀਤੀ ਧਰਮ ‘ਤੇ ਭਾਰੂ ਹੈ। ਮੈਂ ਸੁਣਿਆ ਹੈ ਕਿ ਸਵਰਗਵਾਸੀ ਬਜ਼ੁਰਗ ਨੇਤਾ ਹਰਦਿੱਤ ਸਿੰਘ ਭੱਠਲ ਇੱਕ ਅੰਮ੍ਰਿਤਧਾਰੀ ਸਿੱਖ ਸੀ ਜੋ ਕ੍ਰਿਪਾਨ ਵੀ ਪਹਿਨਦੇ ਸਨ ਪਰ ਉਹ ਵਿਚਾਰਧਾਰਕ ਤੌਰ ‘ਤੇ ਖੱਬੇ-ਪੱਖੀ ਸੰਗਠਨ ਨਾਲ ਜੁੜੇ ਹੋਏ ਸਨ।
ਪੰਜਾਬੀ ਬੋਲੀ ਦੇ ਬਹੁਤ ਸਾਰੇ ਸ਼ਬਦ ਸੰਸਕ੍ਰਿਤ ਵਿਚੋਂ ਆਏ ਹਨ, ਇਸ ਵਿਚ ਕੋਈ ਦੋ ਰਾਵਾਂ ਨਹੀਂ ਪਰ ਸੰਕਲਪਕ ਤੌਰ ‘ਤੇ ਵਿਆਖਿਆ ਆਪੋ ਆਪਣੀ ਹੈ। ‘ਆਤਮਾ’ ਅਤੇ ‘ਬ੍ਰਹਮ’ ਸ਼ਬਦ ਨੂੰ ਦੇਖੀਏ ਤਾਂ ਇਹ ਉਪਨਿਸ਼ਦਾਂ, ਭਾਰਤੀ ਛੇ ਸ਼ਾਸਤਰਾਂ ਵਿਚ ਵੀ ਆਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਪਰ ਸੰਕਲਪਕ ਤੌਰ ‘ਤੇ ਸਿੱਖ ਧਰਮ ਚਿੰਤਨ ਵਿਚ ਇਸ ਦੀ ਪੂਰੀ ਕਾਇਆ-ਕਲਪ ਹੋ ਗਈ ਹੈ। ਇਸੇ ਤਰ੍ਹਾਂ ਆਸਤਕ ਅਤੇ ਨਾਸਤਕ ਸ਼ਬਦ ਹਨ। ਵੈਦਿਕ ਪਰੰਪਰਾ ਅਨੁਸਾਰ ਇਨ੍ਹਾਂ ਦੋ ਸ਼ਬਦਾਂ ਦਾ ਸਬੰਧ ਮਨੁੱਖ ਨਾਲ ਨਾ ਹੋ ਕੇ ਵੈਦਿਕ ਪਰੰਪਰਾ ਦੇ (ਅੱਜ ਕਲ੍ਹ ਦੇ ਮੁਹਾਵਰੇ ਅਨੁਸਾਰ ਹਿੰਦੂ ਧਰਮ ਦੇ) ਛੇ ਸ਼ਾਸਤਰਾਂ ਨਾਲ ਹੈ। ਵੱਖਰੇ ਵੱਖਰੇ ਦਾਰਸ਼ਨਿਕ ਸਿਧਾਂਤਾਂ ਦੇ ਮੁੱਦਈ ਹੋਣ ਦੇ ਬਾਵਜੂਦ ਇਨ੍ਹਾਂ ਛੇ ਸ਼ਾਸਤਰਾਂ ਲਈ ਵੇਦ ਅੰਤਮ ਅਥਾਰਟੀ ਹਨ ਭਾਵ ਇਹ ਵੇਦਾਂ ਵਿਚ ਆਸਥਾ ਰੱਖਦੇ ਹਨ, ਇਸ ਲਈ ਇਹ ਆਸਤਕ ਹਨ। ਚਾਰਵਾਕ, ਬੁੱਧ ਧਰਮ ਅਤੇ ਜੈਨ ਆਦਿ ਕਿਉਂਕਿ ਵੇਦਾਂ ਨੂੰ ਅਥਾਰਟੀ ਨਹੀਂ ਮੰਨਦੇ ਇਸ ਲਈ ਨਾਸਤਕ ਹਨ। ਇਸ ਲਈ ਵੇਦ-ਪਰੰਪਰਾ ਅਨੁਸਾਰ ਇਨ੍ਹਾਂ ਦੋ ਸ਼ਬਦਾਂ ਦਾ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਨਾਲ ਕੋਈ ਸਬੰਧ ਨਹੀਂ ਹੈ। ਵੇਦ ਤਾਂ ਹਨ ਹੀ ਬਹੁ-ਦੇਵਵਾਦੀ। ਪਰ ਪੰਜਾਬੀ ਵਿਚ ਆ ਕੇ ਇਨ੍ਹਾਂ ਦੋ ਸ਼ਬਦਾਂ ਦੇ ਅਰਥ ਬਦਲ ਗਏ ਹਨ ਅਤੇ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਨਾਲ ਜੁੜ ਜਾਂਦੇ ਹਨ।
ਅਸਲ ਵਿਚ ਇਹ ਦੋ ਸ਼ਬਦ, ਅੰਗਰੇਜ਼ੀ ਭਾਸ਼ਾ ਵਿਚ ਜਿਸ ਨੂੰ ਵਿਸ਼ਵਾਸੀ ਅਤੇ ਗ਼ੈਰ-ਵਿਸ਼ਵਾਸੀ (ਬeਲਇਵeਰ ਅਨਦ ਨੋਨ-ਬeਲਇਵeਰ) ਕਿਹਾ ਜਾਂਦਾ ਹੈ, ਦੇ ਅਰਥਾਂ ਵਿਚ ਵਰਤੇ ਜਾਂਦੇ ਹਨ। ਹਰ ਧਰਮ ਦਾ ਆਸਤਕ ਅਤੇ ਨਾਸਤਕ ਦਾ ਆਪਣਾ ਸੰਕਲਪ ਹੈ। ਈਸਾਈ ਧਰਮ ਅਨੁਸਾਰ ‘ਰੱਬ’ ਅਤੇ ‘ਰੱਬ ਦੇ ਪੁੱਤਰ’ ਈਸਾ ਵਿਚ ਵਿਸ਼ਵਾਸ ਕਰਨ ਵਾਲਾ ਬਿਲੀਵਰ ਹੈ, ਅਤੇ ਨਾ-ਕਰਨ ਵਾਲਾ ਹੀਥਨ ਹੈ। ਇਸੇ ਤਰ੍ਹਾਂ ਇਸਲਾਮ ਅਨੁਸਾਰ ਅੱਲਾ ਅਤੇ ਉਸ ਦੇ ਰਸੂਲ ਵਿਚ ਵਿਸ਼ਵਾਸ ਰੱਖਣ ਵਾਲਾ ਮੋਮਨ ਹੈ, ਨਾ-ਮੰਨਣ ਵਾਲਾ ਕਾਫ਼ਰ ਹੈ। ਭਾਵੇਂ ਆਸਤਕ ਅਤੇ ਨਾਸਤਕ ਪੰਜਾਬੀ ਭਾਸ਼ਾ ਵਿਚ ਆਮ ਬੋਲੇ ਜਾਣ ਵਾਲੇ ਸ਼ਬਦ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ਨਹੀਂ ਆਏ। ਗੁਰਮਤਿ ਅਨੁਸਾਰ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ: ਗੁਰਮੁਖਿ ਅਤੇ ਮਨਮੁਖਿ। ਜਿਹੜਾ ਗੁਰੂ ਦੇ ਦੱਸੇ ਰਸਤੇ ‘ਤੇ ਚਲਦਾ ਹੈ, ਗੁਰੂ ਵੱਲ ਮੁੱਖ ਕਰਕੇ ਚਲਦਾ ਹੈ-ਉਹ ਗੁਰਮੁਖਿ ਹੈ ਅਤੇ ਜਿਹੜਾ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ, ਗੁਰੂ ਤੋਂ ਬੇਮੁਖ ਹੋ ਕੇ ਚੱਲਦਾ ਹੈ-ਮਨਮੁਖਿ ਹੈ। ਗੁਰੂ ਦਾ ਰਸਤਾ ਪਰਮਾਤਮਾ ਵੱਲ ਲੈ ਜਾਂਦਾ ਹੈ। ਗੁਰਮਤਿ ਅਨੁਸਾਰ ਮਿੱਠਤ ਅਤੇ ਨਿਮਰਤਾ ਦੋ ਬਹੁਤ ਵੱਡੇ ਗੁਣ ਹਨ। ਗੁਰੂ ਨੂੰ ਸੀਸ ਨਿਵਾਉਣਾ ਬਹੁਤ ਵੱਡੀ ਗੱਲ ਹੈ, ਨਿਵਣਾ ਨਿਮਰਤਾ ਦਾ ਪ੍ਰਤੀਕ ਹੈ। ਪਰ ਗੁਰੂ ਨੂੰ ਸੀਸ ਨਿਵਾ ਦੇਣਾ ਹੀ ਕਾਫੀ ਨਹੀਂ ਹੈ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਣਾ ਵੀ ਲਾਜ਼ਮ ਹੈ। ਆਸਾ ਦੀ ਵਾਰ ਵਿਚ ਗੁਰੂ ਨਾਨਕ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ,
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਈਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ (ਪੰਨਾ 470)
ਸ਼ਬਦਾਂ ਦਾ ਸਬੰਧ ਬੋਲੀ ਨਾਲ ਹੁੰਦਾ ਹੈ ਅਤੇ ਬੋਲੀ ਕਿਸੇ ਵੀ ਖਿੱਤੇ ਦੀ ਸਾਂਝੀ ਹੁੰਦੀ ਹੈ। ਪੰਜਾਬੀ ਪੰਜਾਬ ਦੇ ਸਮੁੱਚੇ ਵਸਨੀਕਾਂ ਦੀ ਬੋਲੀ ਹੈ, ਇਹ ਮੁਸਲਮਾਨ, ਹਿੰਦੂ ਜਾਂ ਸਿੱਖ ਨਹੀਂ ਹੈ। ਹਰ ਬੰਦਾ ਸ਼ਰਧਾ ਅਨੁਸਾਰ ਆਪਣੇ ਗੁਰੂ ਦਾ ਨਾਮ ਲੈਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਕੋਈ ਬਾਬਾ ਨਾਨਕ ਕਹਿ ਕੇ ਯਾਦ ਕਰਦਾ ਹੈ, ਕੋਈ ਇਕੱਲਾ ਬਾਬਾ ਹੀ ਕਹਿੰਦਾ ਹੈ, ਕੋਈ ਗੁਰੂ ਨਾਨਕ ਦੇਵ ਜਾਂ ਗੁਰੂ ਨਾਨਕ ਸਾਹਿਬ ਕਹਿ ਕੇ ਯਾਦ ਕਰਦਾ ਹੈ। ਮੈਂ 1990 ਵਿਚ ਟੋਰਾਂਟੋ ਯੂਨੀਵਰਸਿਟੀ ਵਿਚ ਰੱਖੇ ਗਏ ਸੈਮੀਨਾਰ ਵਿਚ ਪਰਚਾ ਪੜ੍ਹ ਰਹੀ ਸੀ ਜਿਸ ਦੀ ਪ੍ਰਧਾਨਗੀ ਡਾæ ਹਰਜਿੰਦਰ ਸਿੰਘ ਦਿਲਗੀਰ ਕਰ ਰਹੇ ਸੀ। ਪਰਚਾ ਅੰਗਰੇਜ਼ੀ ਵਿਚ ਸੀ (ਸਭ ਨੇ ਅੰਗਰੇਜ਼ੀ ਵਿਚ ਪਰਚੇ ਲਿਖੇ ਸਨ) ਅਤੇ ਮੈਂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਬੋਲਿਆ ਤਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾæ ਦਿਲਗੀਰ ਕਹਿੰਦੇ, ‘ਸ੍ਰੀ’ ਸ਼ਬਦ ਨਹੀਂ ਵਰਤਣਾ ਇਹ ਹਿੰਦੂਆਂ ਦਾ ਸ਼ਬਦ ਹੈ।
ਇੱਕ ਤੱਥ ਜੋ ਮੈਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਅਤੇ ਸੰਪਾਦਕ ਦੇ ਧਿਆਨ ਵਿਚ ਲਿਆਉਣਾ ਚਾਹੁੰਦੀ ਹਾਂ, ਉਹ ਇਹ ਹੈ ਕਿ ਸਵਰਗੀ ਹਰਿੰਦਰ ਸਿੰਘ ਮਹਿਬੂਬ ਦੀ ਪਹਿਲੀ ਪੁਸਤਕ ‘ਸਹਿਜੇ ਰਚਿਓ ਖਾਲਸਾ’ ਦਾ ਵਿਮੋਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਵੱਡੇ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿਚ, ਉਸ ਵੇਲੇ ਦੇ ਮੁਖੀ ਡਾæ ਬਲਕਾਰ ਸਿੰਘ ਵੱਲੋਂ ਵਿਭਾਗ ਅਤੇ ਵੇਲੇ ਦੇ ਵਾਈਸ ਚਾਂਸਲਰ ਦੀ ਸਲਾਹ ਨਾਲ ਕੀਤਾ ਗਿਆ ਸੀ, ਜਿਸ ਦੇ ਸਟੇਜ ਸਕੱਤਰ ਵੀ ਡਾæ ਬਲਕਾਰ ਸਿੰਘ ਸਨ। ਇਸ ਦੀ ਸਿਫਾਰਸ਼ ਰਸ਼ਪਾਲ ਸਿੰਘ ਗਿੱਲ ਨੇ ਪ੍ਰੋæ ਹਰਪਾਲ ਸਿੰਘ ਪੰਨੂ ਨੂੰ ਨਹੀਂ, ਗੁਰਦਿਆਲ ਸਿੰਘ ਬੱਲ ਨੇ ਡਾæ ਬਲਕਾਰ ਸਿੰਘ ਨੂੰ ਕੀਤੀ ਸੀ ਅਤੇ ਇਸ ‘ਤੇ ਬਹੁਤ ਵੱਡਾ ਇਕੱਠ ਹੋਇਆ ਸੀ। ਮਹਿਬੂਬ ਦੇ ਨੇੜਲੇ ਦੋਸਤਾਂ-ਮਿੱਤਰਾਂ ਨੂੰ ਨਾ ਸਿਰਫ ਸੱਦਿਆ ਗਿਆ ਸੀ ਸਗੋਂ ਉਨ੍ਹਾਂ ਨੇ ਮਹਿਬੂਬ ਬਾਰੇ ਅਤੇ ਪੁਸਤਕ ਬਾਰੇ ਸਟੇਜ ਤੋਂ ਸੰਖੇਪ ਭਾਸ਼ਣ ਵੀ ਦਿੱਤੇ। ਬੋਲਣ ਵਾਲਿਆਂ ਵਿਚ ਪ੍ਰਿੰæ ਅਮਰਜੀਤ ਸਿੰਘ ਪਰਾਗ, ਡਾæ ਦਲੀਪ ਕੌਰ ਟਿਵਾਣਾ, ਡਾæ ਗੁਰਭਗਤ ਸਿੰਘ, ਪ੍ਰੋæ ਕੁਲਵੰਤ ਗਰੇਵਾਲ ਅਤੇ ਡਾæ ਗੁਰਤਰਨ ਸਿੰਘ ਦੇ ਨਾਂ ਮੈਨੂੰ ਯਾਦ ਹਨ। ਜਿਥੋਂ ਤੱਕ ਮੈਨੂੰ ਯਾਦ ਹੈ, ਸੰਨ ਦੋ ਹਜ਼ਾਰ ਤੋਂ ਬਹੁਤ ਪਹਿਲਾਂ ਵਾਈਸ ਚਾਂਸਲਰ ਡਾæ ਭਗਤ ਸਿੰਘ ਦੇ ਸਮੇਂ ਇਹ ਸਮਾਰੋਹ ਹੋਇਆ ਸੀ, ਡਾæ ਜਸਵੀਰ ਸਿੰਘ ਆਹਲੂਵਾਲੀਆ ਦੇ ਸਮੇਂ ਨਹੀਂ। ਸ਼ ਗੁਰਦਿਆਲ ਸਿੰਘ ਬੱਲ ਨੂੰ ਇਸ ਸਮਾਰੋਹ ਦੀ ਸਫਲਤਾ ਦਾ ਏਨਾ ਚਾਅ ਸੀ ਕਿ ਰਾਤ ਦਾ ਖਾਣਾ, ਸਮੇਤ ਮਹਿਬੂਬ ਅਤੇ ਉਸ ਦੇ ਦੋਸਤਾਂ ਦੇ, ਅਰਬਨ ਅਸਟੇਟ ਆਪਣੀ ਕੋਠੀ ਵਿਚ ਰੱਖਿਆ ਸੀ ਅਤੇ 20-25 ਬੰਦਿਆ ਦਾ ਖਾਣਾ ਮੈਂ ਆਪਣੇ ਹੱਥੀਂ ਤਿਆਰ ਕੀਤਾ ਸੀ। ਇਸ ਵਿਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰਾਂ-ਕਰਮਜੀਤ ਸਿੰਘ ਅਤੇ ਦਲਜੀਤ ਸਰਾਂ, ਪੰਜਾਬੀ ਯੂਨੀਵਰਸਿਟੀ ਦੇ ਕੁੱਝ ਅਧਿਆਪਕਾਂ ਤੋਂ ਇਲਾਵਾ, ਮਹਿਬੂਬ ਦੇ ਦੋਸਤਾਂ ਵਿਚੋਂ ਡਾæ ਗੁਰਭਗਤ ਸਿੰਘ, ਹਰਦਿਲਜੀਤ ਸਿੰਘ ਸਿੱਧੂ (ਲਾਲੀ ਬਾਬਾ), ਡਾæ ਗੁਰਤਰਨ ਸਿੰਘ, ਰਸ਼ਪਾਲ ਸਿੰਘ ਗਿੱਲ ਅਤੇ ਪ੍ਰਿੰæ ਅਮਰਜੀਤ ਸਿੰਘ ਸ਼ਾਮਲ ਹੋਏ ਸੀ।
ਜਿਨ੍ਹਾਂ ਨੂੰ ਮਹਿਬੂਬ ਦੀ ਇਹ ਪੁਸਤਕ ਪਸੰਦ ਆਈ ਉਨ੍ਹਾਂ ਨੇ ਇਸ ਦੀ ਬੋਲੀ ਦਾ ਮੁਹਾਵਰਾ ਵੀ ਅਪਨਾਇਆ, ਕਈਆਂ ਨੇ ਇਸ ਦੀ ਗਲਤ ਵਰਤੋਂ ਵੀ ਕੀਤੀ ਅਤੇ ਕਈਆਂ ਨੇ ਵਿਰੋਧਤਾ ਵੀ ਕੀਤੀ ਹੋਵੇਗੀ ਜੋ ਕਿ ਸੁਭਾਵਕ ਹੈ, ਕਈ ਮੇਰੇ ਵਰਗਿਆਂ ਨੂੰ ਇਸ ਦੀ ਪੰਜਾਬੀ ਬੋਲੀ ਔਖੀ ਵੀ ਲੱਗੀ ਹੋਵੇਗੀ ਅਤੇ ਕਈਆਂ ਨੇ ਇਸ ਨੂੰ ਪੂਰੀ ਪੜ੍ਹਿਆ ਵੀ ਨਹੀਂ ਹੋਣਾ। ਦੂਸਰੀ ਪੁਸਤਕ ‘ਝਨਾਂ ਦੀ ਰਾਤ’ ਦਾ ਵਿਮੋਚਨ ਪੰਜਾਬੀ ਵਿਭਾਗ ਵੱਲੋਂ ਮੈਡਮ ਦਲੀਪ ਕੌਰ ਟਿਵਾਣਾ ਨੇ ਕਰਾਇਆ ਸੀ ਅਤੇ ਵਾਈਸ ਚਾਂਸਲਰ ਸ਼ਾਇਦ ਡਾæ ਐਚæ ਕੇ ਮਨਮੋਹਣ ਸਿੰਘ ਸਨ।
-ਡਾæ ਗੁਰਨਾਮ ਕੌਰ, ਕੈਨੇਡਾ

Be the first to comment

Leave a Reply

Your email address will not be published.