ਨਵੀਂ ਦਿੱਲੀ:ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੱਧੂ ਜਲ ਸਮਝੌਤੇ ਨੂੰ ਰੋਕਣ ਨਾਲ ਸ਼ੁਰੂ ਕੀਤੇ ਗਏ ਰਣਨੀਤਿਕ ਕਦਮਾਂ ਤਹਿਤ ਸ਼ਨਿਚਰਵਾਰ ਨੂੰ ਪਾਕਿਸਤਾਨ ‘ਤੇ ਤੀਹਰਾ ਵਾਰ ਕੀਤਾ ਗਿਆ ਹੈ। ਪਹਿਲੇ ਕਦਮ ਦੇ ਤਹਿਤ ਗੁਆਂਢੀ ਦੇਸ਼ ਤੋਂ ਹਰ ਕਿਸਮ ਦੀ ਦਰਾਮਦ ਬੰਦ ਕਰ ਦਿੱਤੀ ਗਈ ਹੈ।
ਦੂਜੇ ਕਦਮ ਤਹਿਤ ਪਾਕਿ ਨਾਲ ਸਾਰੀਆਂ ਡਾਕ ਤੇ ਪਾਰਸਲ ਸੇਵਾਵਾਂ ਦਾ ਆਉਣਾ-ਜਾਣਾ ਰੋਕ ਦਿੱਤਾ ਗਿਆ ਹੈ। ਤੀਜੇ ਫੈਸਲੇ ਦੇ ਤਹਿਤ ਪਾਕਿ ਜਹਾਜ਼ ਹੁਣ ਭਾਰਤੀ ਬੰਦਰਗਾਹਾਂ ‘ਤੇ ਦਾਖਲ ਨਹੀਂ ਹੋ ਸਕਣਗੇ।
ਓਧਰ, ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਇਕ ਮਿਜ਼ਾਈਲ ਟੈਸਟ ਵੀ ਕੀਤਾ ਹੈ, ਜਿਸਨੂੰ ਮੌਜੂਦਾ ਤਣਾਅਪੂਰਨ ਸਥਿਤੀ ਵਿਚ ਭਾਰਤ ਨੇ ਭੜਕਾਉਣ ਵਾਲੀ ਗਤੀਵਿਧੀ ਦੱਸਿਆ ਹੈ।
ਵਿਦੇਸ਼ ਕਾਰੋਬਾਰ ਡਾਇਰੈਕਟਰ ਜਨਰਲ (ਡੀਜੀਐੱਫਟੀ) ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਾਕਿਸਤਾਨ ਵਿਚ ਬਣੇ ਜਾਂ ਉਥੋਂ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਵਸਤੂਆਂ ਦੀ ਦਰਾਮਦ ਨੂੰ ਤੁਰੰਤ ਰੋਕ ਦਿੱਤਾ ਹੈ। ਕਿਸੇ ਹੋਰ ਦੇਸ਼ ਰਾਹੀਂ ਆਉਣ ਵਾਲੇ ਪਾਕਿਸਤਾਨੀ ਸਮਾਨ ਦੀ ਦਰਾਮਦ ਵੀ ਰੋਕ ਦਿੱਤੀ ਗਈ ਹੈ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਸਿੱਧੇ ਜਾਂ ਪ੍ਰਤੱਖ ਤੌਰ ‘ਤੇ ਕੀਤੀ ਜਾਣ ਵਾਲੀ ਕੋਈ ਵੀ ਦਰਾਮਦ, ਚਾਹੇ ਉਹ ਮੁਕਤ ਦਰਾਮਦ ਦੀ ਸੂਚੀ ਵਿਚ ਹੋ ਜਾਂ ਸ਼ਰਤਾਂ ਸਮੇਤ ਦਰਾਮਦ ਦੀ ਸੂਚੀ ਵਿਚ, ਉਸਨੂੰ ਤੁਰੰਤ ਰੋਕਿਆ ਜਾ ਰਿਹਾ ਹੈ। ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਲੋਕ ਨੀਤੀ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਹਾਲਾਂਕਿ ਭਾਰਤ ਪਹਿਲਾਂ ਤੋਂ ਹੀ ਪਾਕਿਸਤਾਨ ਤੋਂ ਕੋਈ ਮਹੱਤਵਪੂਰਨ ਚੀਜ਼ ਦਰਾਮਦ ਨਹੀਂ ਕਰਦਾ। ਇਕ ਖਾਸ ਕਿਸਮ ਦਾ ਸੇਧਾ ਨਮਕ ਜ਼ਰੂਰ ਪਾਕਿਸਤਾਨ ਤੋਂ ਦਰਾਮਦ ਹੁੰਦਾ ਹੈ। ਸਾਲ 2019-20 ਤੋਂ ਪਹਿਲਾਂ ਭਾਰਤ ਪਾਕਿਸਤਾਨ ਤੋਂ ਸੂਤੀ ਕਪੜੇ, ਮਾਰਬਲ ਦਾ ਬਣਿਆ ਘਰੇਲੂ ਸਮਾਨ, ਕੁਝ ਖਾਸ ਕਿਸਮ ਦੇ ਮਸਾਲੇ ਆਦਿ ਦਰਾਮਦ ਕਰਦਾ ਸੀ ਪਰ ਹੁਣ ਉਹ ਵੀ ਬੰਦ ਹੈ। ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨੀ ਦਰਾਮਦ ‘ਤੇ ਦੋ ਸੌ ਪ੍ਰਤੀਸ਼ਤ ਦਾ ਟੈਰਿਫ ਲਾ ਦਿੱਤਾ ਸੀ। ਭਾਰਤ ਪਾਕਿਸਤਾਨ ਤੋਂ ਸਿਰਫ ਪੰਜ ਲੱਖ ਡਾਲਰ ਦੇ ਸਮਾਨ ਦੀ ਦਰਾਦਮ ਕਰਦਾ ਹੈ ਜੋ ਹੁਣ ਘੱਟ ਕੇ ਸਿਫਰ ਹੋ ਜਾਵੇਗਾ। ਅਪ੍ਰੈਲ-ਜਨਵਰੀ 2024-25 ਦੌਰਾਨ ਭਾਰਤ ਦਾ ਪਾਕਿਸਤਾਨ ਨਾਲ ਵਪਾਰ 447.65 ਮਿਲੀਅਨ ਅਮਰੀਕੀ ਡਾਲਰ ਰਿਹਾ, ਜਦਕਿ ਦਰਾਮਦ ਸਿਰਫ 0.42 ਮਿਲੀਅਨ ਅਮਰੀਕੀ ਡਾਲਰ ਸੀ।
ਦੱਸਣ ਯੋਗ ਹੈ ਕਿ ਸਾਲ 2012-13 ਤੱਕ ਭਾਰਤ ਅਤੇ ਪਾਕਿਸਤਾਨ ਆਪਸੀ ਵਪਾਰ ਨੂੰ ਵਧਾਉਣ ਦੀ ਗੱਲ ਕਰ ਰਹੇ ਸਨ। ਉਦੋਂ ਭਾਰਤ ਸਰਕਾਰ ਨੇ ਪਾਕਿਸਤਾਨੀ ਉਤਪਾਦਾਂ ਦੀ ਦਰਾਮਦ ‘ਤੇ ਲੱਗੀ ਪਾਬੰਦੀ ਨੂੰ ਖਤਮ ਕਰਨ ਦੀ ਗੱਲ ਕਹੀ ਸੀ। ਪਾਕਿਸਤਾਨ ਸਰਕਾਰ ਨੇ ਵੀ ਅਜਿਹਾ ਐਲਾਨ ਕੀਤਾ ਸੀ। ਅੱਤਵਾਦ ਨੂੰ ਪਾਕਿਸਤਾਨੀ ਮਦਦ ਦੀ ਵਜ੍ਹਾ ਨਾਲ ਹੁਣ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਘਟ ਕੇ ਜ਼ੀਰੋ ਹੋ ਜਾਵੇਗਾ। ਉੱਥੇ, ਡਾਕ ਵਿਭਾਗ ਨੇ ਇਕ ਲਾਈਨ ਦੀ ਸੂਚਨਾ ਵਿਚ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਪਾਕਿਸਤਾਨ ਤੋਂ ਜਹਾਜ਼ ਜਾਂ ਕਿਸੇ ਹੋਰ ਸਾਧਨ ਰਾਹੀਂ ਆਉਣ ਵਾਲੀਆਂ ਸਾਰੀਆਂ ਚਿੱਠੀਆਂ ਅਤੇ ਪਾਰਸਲਾਂ ਨੂੰ ਰੋਕਿਆ ਜਾ ਰਿਹਾ ਹੈ। ਦੂਰਸੰਚਾਰ ਦੇ ਦੌਰ ਵਿਚ ਪੱਤਰਾਂ ਦਾ 6 ਆਦਾਨ-ਪ੍ਰਦਾਨ ਤਾਂ ਕਾਫੀ ਘੱਟ ਹੋ ਗਿਆ । ਸੀ ਪਰ ਦੋਵਾਂ ਦੇਸ਼ਾਂ ਵਿਚਕਾਰ ਪਾਰਸਲਾਂ ਦਾ ਲੈਣ-ਦੇਣ ਨਿਸ਼ਚਿਤ ਤੌਰ ‘ਤੇ ਸੀਮਿਤ ਮਾਤਰਾ ਵਿਚ ਹੁੰਦਾ ਸੀ। ਇਸ ‘ਚ ਖਾਸ ਤੌਰ ਜੀ ‘ਤੇ ਦੋਨਾਂ ਦੇਸ਼ਾਂ ਵਿਚ ਰਹਿੰਦੇ ਪਰਿਵਾਰ ਜਾਂ ਛ ਮਿੱਤਰ ਇਕ ਦੂਜੇ ਨੂੰ ਤੋਹਫ਼ੇ ਆਦਿ ਭੇਜਦੇ ਤ ਸਨ। ਭਾਰਤ ਨੇ ਜਦੋਂ ਅਗਸਤ, 2019 1 ਵਿਚ ਕਸ਼ਮੀਰ ਤੋਂ ਧਾਰਾ-370 ਖਤਮ ਕਰਨ ਦਾ ਫੈਸਲਾ ਕੀਤਾ ਸੀ, ਉਦੋਂ ਪਾਕਿਸਤਾਨ 15 ਨੇ ਭਾਰਤ ਤੋਂ ਆਉਣ ਵਾਲੇ ਪੱਤਰਾਂ ਅਤੇ ਲ ਪਾਰਸਲਾਂ ‘ਤੇ ਰੋਕ ਲਾ ਦਿੱਤੀ ਸੀ। ਹਾਲਾਂਕਿ ਕੀ ਕੁਝ ਹੀ ਮਹੀਨਿਆਂ ਬਾਅਦ ਪੱਤਰਾਂ ‘ਤੇ ਲੱਗੀ ਰੋਕ ਹਟਾ ਲਈ ਗਈ ਸੀ।
ਹਵਾਈ ਖੇਤਰ ਮਗਰੋਂ ਹੁਣ ਬੰਦਰਗਾਹ ਵੀ ਬੰਦ
ਪਹਿਲਗਾਮ ਹਮਲੇ ਤੋਂ ਬਾਅਦ ਦੋਵੇ ਦੇਸ਼ ਇਕ-ਦੂਜੇ ਦੇ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਪਹਿਲਾਂ ਹੀ ਬੰਦ ਕਰ ਚੁੱਕੇ ਹਨ। ਭਾਰਤ ਨੇ ਹੁਣ ਪਾਕਿਸਤਾਨ ਫਲੈਗ ਵਾਲੇ ਕਿਸੇ ਵੀ ਜਹਾਜ਼ ਦੇ ਭਾਰਤੀ ਬੰਦਰਗਾਹਾਂ ‘ਤੇ ਆਉਣ ‘ਤੇ ਰੋਕ ਲਾ ਦਿੱਤੀ ਹੈ। ਨਾਲ ਹੀ ਭਾਰਤੀ ਜਹਾਜ਼ਾਂ ਨੂੰ ਵੀ ਪਾਕਿਸਤਾਨ ਬੰਦਰਗਾਹਾਂ ਦਾ ਇਸਤੇਮਾਲ ਕਰਨ ਤੋਂ ਰੋਕ ਦਿੱਤਾ ਗਿਆ ਹੈ।
