ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ `ਤੇ ਏਅਰ ਸਟਰਾਈਕ
ਨਵੀਂ ਦਿੱਲੀ: ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਪੰਦਰਾਂ ਦਿਨ ਬਾਅਦ ਭਾਰਤ ਨੇ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਨੌਂ ਥਾਵਾਂ ਉੱਤੇ ਏਅਰ ਸਟਰਾਈਕ ਕਰਕੇ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।
ਮੁਢਲੀਆਂ ਖ਼ਬਰਾਂ ਅਨੁਸਾਰ ਇਸ ਹਮਲੇ ਵਿਚ ਭਾਰਤ ਨੇ ਅਤਿ ਆਧੁਨਿਕ ਡਰੋਨਾਂ (ਐਲ ਐਮ ਐਸ) ਦੀ ਵਰਤੋਂ ਕੀਤੀ। ਇਹ ਅਜੇਹਾ ਡ੍ਰੋਨ ਹੁੰਦਾ ਹੈ ਜੋ ਆਪਣੇ ਆਪ ਵਿੱਚ ਇੱਕ ਇੱਕ ਫਿਦਾਈਨ ਬੰਬ ਵਾਂਗ ਹੁੰਦਾ ਹੈ। ਇਹ ਸਿੱਧਾ ਨਿਸ਼ਾਨੇ ਤੱਕ ਪਹੁੰਚਦਾ ਹੈ ਤੇ ਫਟ ਜਾਂਦਾ ਹੈ। ਜਦੋਂ ਤੱਕ ਕਿਸੇ ਸਿਸਟਮ ਨੂੰ ਇਸ ਦੀ ਖਬਰ ਹੁੰਦੀ ਹੈ ਉਦੋਂ ਤੱਕ ਇਹ ਆਪਣਾ ਕਾਰਜ ਪੂਰਾ ਕਰ ਚੁੱਕਾ ਹੁੰਦਾ ਹੈ।
ਇਸ ਹਮਲੇ ਵਿੱਚ ਗਏ ਭਾਰਤੀ ਜਹਾਜ਼ ਆਪਣਾ ਮਿਸ਼ਨ ਪੂਰਾ ਕਰਕੇ ਵਾਪਸ ਭਾਰਤ ਆਏ ਹਨ। ਅੱਧੀ ਰਾਤ ਨੂੰ ਇੱਕ ਵਜ ਕੇ 44 ਮਿੰਟ ਉੱਤੇ ਕੀਤੇ ਗਏ ਇਸ “ਸੰਧੂਰ“ ਆਪਰੇਸ਼ਨ ਦੀ ਅਗਵਾਈ ਐਨ.ਆਈ.ਏ ਦੇ ਮੁਖੀ ਖੁਦ ਕਰ ਰਹੇ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਿਵਾਸ ਤੋਂ ਇਸ ਨੂੰ ਬਕਾਇਦਾ ਵੇਖ ਰਹੇ ਸਨ। ਇਹ ਆਪਰੇਸ਼ਨ ਮਕਬੂਜ਼ਾ ਕਸ਼ਮੀਰ ਵਿੱਚ ਪੰਜ ਥਾਵਾਂ ਉੱਤੇ ਅਤੇ ਲਹਿੰਦੇ ਪੰਜਾਬ ਵਿੱਚ ਚਾਰ ਥਾਵਾਂ ਉੱਤੇ ਕੀਤਾ ਗਿਆ।
ਇਹਨਾਂ ਥਾਵਾਂ ਵਿੱਚ ਮੁਜ਼ਫਰਾਬਾਦ, ਬਿਲਾਵਲਪੁਰ ਅਤੇ ਮੁਰੀਦਕੇ ਸ਼ਾਮਿਲ ਹਨ। ਮੁਰੀਦਕੇ ਉਹ ਜਗ੍ਹਾ ਹੈ ਜੋ ਅੱਤਵਾਦੀਆਂ ਦਾ ਸਭ ਤੋਂ ਵੱਡਾ ਕੈਂਪ ਸੀ। ਇੱਥੋਂ ਹੀ 9/11 ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਸਨ। ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਵੱਲੋਂ ਰਜੌਰੀ ਸਮੇਤ 10 ਥਾਵਾਂ ਉੱਤੇ ਪਾਕਿਸਤਾਨ ਵਲੋਂ ਸੀਜ਼ ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਸੀ। ਪਰ ਭਾਰਤ ਨੇ ਇਸ ਇੱਕੋ ਹਮਲੇ ਵਿੱਚ ਇਸ ਦਾ ਬਦਲਾ ਲੈ ਲਿਆ ਹੈ। ਪਤਾ ਲੱਗਾ ਹੈ ਕਿ ਇਸ ਵਿੱਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ ਤੇ ਦਰਜਣਾਂ ਜ਼ਖਮੀ ਹੋਏ ਹਨ। ਇਸ ਅਪਰੇਸ਼ਨ ਵਿੱਚ ਭਾਰਤ ਦੀਆਂ ਤਿੰਨੋਂ ਸੈਨਾਵਾਂ ਸ਼ਾਮਿਲ ਸਨ।
ਅਮਰੀਕਾ ਨੂੰ ਪਤਾ ਸੀ
ਅਮਰੀਕਾ ਵੱਲੋਂ ਮਿਲ ਰਹੀ ਜਾਣਕਾਰੀ ਅਨੁਸਾਰ ਅਮਰੀਕਾ ਨੂੰ ਭਾਰਤ ਵੱਲੋਂ ਕੀਤੇ ਜਾ ਰਹੇ ਇਸ ਅਪਰੇਸ਼ਨ ਦੀ ਪੂਰੀ ਜਾਣਕਾਰੀ ਸੀ।ਭਾਰਤ ਵਲੋੰ ਇਹ ਕਾਰਵਾਈ ਕਰਨ ਤੋਂ ਪਹਿਲਾਂ ਅਮਰੀਕੀ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ ਕੀਤੀ ਗਈ ਸੀ। ਕੱਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਕਿਹਾ ਸੀ ਕਿ ਉਹ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਹਨ। ਭਾਰਤੀ ਫੌਜ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ। ਕਿਹਾ ਗਿਆ ਕਿ ਉਹਨਾਂ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌ ਥਾਵਾਂ ਉੱਤੇ ਅਟੈਕ ਕੀਤਾ ਗਿਆ ਜਿੱਥੇ ਅਤਿਵਾਦੀ ਪਨਾਹ ਲੈ ਕੇ ਬੈਠੇ ਹੋਏ ਸਨ। ਅਤੇ ਉਹਨਾਂ ਵੱਲੋਂ ਇਸ ਅਪਰੇਸ਼ਨ ਨੂੰ ਨਾਮ ਦਿੱਤਾ ਗਿਆ “ਆਪਰੇਸ਼ਨ ਸਿੰਦੂਰ“। ਭਾਰਤੀ ਸਮੇਂ ਅਨੁਸਾਰ ਰਾਤ ਦੇ ਲਗਪਗ ਡੇਢ ਵਜੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਟੈਕ ਹੋਇਆ ਹੈ। ਭਾਰਤ ਵਲੋਂ ਕਿਹਾ ਗਿਆ ਹੈ ਕਿ ਇਹ ਜੰਗ ਨਹੀਂ ਸਿਰਫ ਵਨ ਸਾਈਡਡ ਅਟੈਕ ਹੈ। ਇੰਡੀਆ ਨੇ ਨਿਸ਼ਚਿਤ ਟਿਕਾਣਿਆਂ ਉਤੇ ਸਟਰਾਈਕ ਕੀਤੀ ਹੈ। ਪੀਓਕੇ ਵਿੱਚ ਅਤੇ ਪਾਕਿਸਤਾਨ ਵਿੱਚ। ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਜੋ ਸਪੱਸ਼ਟ ਕਰ ਰਹੀਆਂ ਹਨ ਕਿ ਪੀਓਕੇ ਅਤੇ ਪਾਕਿਸਤਾਨੀ ਪੰਜਾਬ ਵਿੱਚ ਬਲਾਸਟ ਹੋਏ ਹਨ। ਮਿਨਿਸਟਰੀ ਆਫ ਡਿਫੈਂਸ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਕਿ ਇੱਕ ਵਜ ਕੇ 44 ਮਿੰਟ `ਤੇ ਇਹ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਗਿਆ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਟੈਰਰਿਸਟ ਕੈਂਪਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਉਨ੍ਹਾਂ ਤੋਂ ਇਲਾਵਾ ਜਿੰਨੇ ਵੀ ਮਿਲਟਰੀ ਬੇਸ ਹਨ, ਉਹਨਾਂ ਨੂੰ ਬਿਲਕੁਲ ਵੀ ਟੱਚ ਨਹੀਂ ਕੀਤਾ ਗਿਆ। ਇੰਡੀਅਨ ਆਰਮਡ ਫੋਰਸਿਜ਼ ਵੱਲੋਂ ਕੋਈ ਵੀ ਅਜੇਹੀ ਕਾਰਵਾਈ ਨਹੀਂ ਕੀਤੀ ਗਈ ਜੋ ਜੰਗ ਨੂੰ ਸੱਦਾ ਦੇ ਰਹੀ ਹੋਵੇ ਹੁਣ ਤੱਕ ਇਹ ਜਾਣਕਾਰੀ ਅਨੁਸਾਰ ਮਿਨਿਸਟਰੀ ਆਫ ਡਿਫੈਂਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਓਫਿਸ਼ੀਅਲ ਪ੍ਰੈਸ ਬਰੀਫਿੰਗ ਕਰਕੇ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਏਗੀ। ਪਾਕਿਸਤਾਨ ਦੇ ਵਖ ਵਖ ਥਾਂਵਾਂ ਤੋਂ ਅਟੈਕ ਦੇ ਨਾਲ ਨਾਲ ਹਸਪਤਾਲਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿੱਥੇ ਲੋਕ ਕੁਝ ਹਸਪਤਾਲਾਂ ਵਿੱਚ ਆਉੰਦੇ ਜਾਂਦੇ ਨਜ਼ਰ ਆਏ ਹਨ।
