ਵਾਸ਼ਿੰਗਟਨ:ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟਿਕਟਾਕ ਨਾਲ ਡੀਲ ਹੋਣ ਵਾਲੀ ਸੀ ਪਰ ਟੈਰਿਫ਼ ਕਾਰਨ ਚੀਨ ਨੇ ਆਪਣਾ ਮਨ ਬਦਲ ਲਿਆ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਟੈਰਿਫ ‘ਚ ਕਟੌਤੀ ਕਰ ਦਿੰਦੇ ਤਾਂ ਚੀਨ 15 ਮਿੰਟ ਵਿਚ ਇਹ ਡੀਲ ਪੂਰੀ ਕਰ ਲੈਂਦਾ। ਟਰੰਪ ਨੇ ਕਿਹਾ ਕਿ ਇਹ ਤੁਹਾਨੂੰ ਟੈਰਿਫ ਦੀ ਤਾਕਤ ਦਿਖਾਉਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਟਿਕਟਾਕ ਨੂੰ ਬਚਾਉਣ ਲਈ ਇਸ ਡੀਲ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਇਸ ਦੈ ਨਾਲ ਹੀ ਉਹ ਇਕ ਕਾਰਜਕਾਰੀ ਹੁਕਮ ‘ਤੇ ਦਸਤਖ਼ਤ ਕਰਨਗੇ, ਜਿਸ ਨਾਲ ਇਸ ਐਪ ਦਾ ਚਲਾਉਣਾ ਅਮਰੀਕਾ ਵਿਚ 75 ਦਿਨਾਂ ਲਈ ਵਧਾਇਆ ਜਾਵੇਗਾ। ਟਰੰਪ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਚੀਨ ਨਾਲ ਗੱਲਬਾਤ ਜਾਰੀ ਰਹੇਗੀ। ਉਨ੍ਹਾਂ ਮਨਜ਼ੂਰ ਕੀਤਾ ਕਿ ਚੀਨ ਅਮਰੀਕਾ ਦੇ ਜਵਾਥੀ ਟੈਰਿਫ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਇਨ੍ਹਾਂ ਟੈਕਸਾਂ ਦਾ ਸਹਾਰਾ ਲੈਂਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਨਿਆਂ ਅਤੇ ਸੰਤੁਲਿਤ ਵਪਾਰ ਯਕੀਨੀ ਬਣਾਉਣ ਲਈ ਇਹ ਸ਼ੁਲਕ ਜ਼ਰੂਰੀ ਹਨ। ਟਰੰਪ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸਦਾ ਮੰਤਵ ਟਿਕਟਾਕ ਨੂੰ ਹਨੇਰੇ ‘ਚ ਜਾਣ ਤੋਂ ਰੋਕਣਾ ਹੈ।
