ਪੰਥਕ ਪ੍ਰੰਪਰਾਵਾਂ ਦਾ ਘਾਣ ਹੁੰਦਾ ਦੇਖ ਕੇ ਹਰ ਸਿੱਖ ਚਿੰਤਤ: ਗਿਆਨੀ ਹਰਪ੍ਰੀਤ ਸਿੰਘ

ਨਕੋਦਰ:ਗੁਰਦੁਆਰਾ ਸਿੰਘ ਸਭਾ ਵਿਖੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਉਹਨਾਂ ਦੀ ਸਮੂਚੀ ਟੀਮ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਤੇ ਇਹ ਸਮਾਗਮ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਸਨਾਮਾਨ ਤੇ ਉਹਨਾਂ ਦਿ ਵਿਚਾਰ ਸੁਣਨ ਲਈ ਉਲੀਕਿਆ ਗਿਆ।ਇਸ ਸਮਾਗਮ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ,ਸਾਬਕਾ ਐੱਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ,ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂ ਮਾਜਰਾ,ਸਰਵਣ ਸਿੰਘ ਫਿਲੌਰ,ਪਾਲ ਸਿੰਘ ਫਰਾਂਸ ਤੇ ਹੋਰ ਸ਼ਖਸੀਅਤਾ ਵਿਸ਼ੇਸ਼ ਤੌਰ ਤੇ ਪਹੁੰਚੀਆਂ।

ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਸਿੱਖ ਜੋ ਸ੍ਰੀ ਅਨੰਦਪੁਰ ਸਹਿਬ ਵਿਖੇ ਪ੍ਰੰਪਰਾ ਦਾ ਘਾਣ ਹੋਇਆ ਉਸ ਨੂੰ ਦੇਖ ਕੇ ਚਿੰਤਤ ਹੈ।ਉਹਨਾਂ ਕਿਹਾ ਕਿ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਸਿੱਖ ਦਾ ਸਿੱਖ ਨਾਲ ਕਾਹਦਾ ਵਿਰੋਧ ਪਰ ਵਿਰੋਧ ਉਸ ਤਰੀਕੇ ਨਾਲ ਹੈ ਜਿਸ ਨਾਲ ਪਰੰਪਰਾ ਦੀਆਂ ਧੱਜੀਆਂ ਉੱਡੀਆਂ। ਉਹਨਾਂ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਬਾਕੀ ਸਿੱਖ ਜਥੇਬੰਦੀਆਂ ਤੇ ਸਿੱਖ ਸਭਾਵਾਂ ਸ਼ਰੋਮਣੀ ਕਮੇਟੀ ਦੀਆਂ ਬਾਂਹਾਂ ਹਨ ਤੇ ਬਾਂਹਾਂ ਬਿਨਾਂ ਕਿਵੇਂ ਅੱਗੇ ਵਧਿਆ ਜਾ ਸਕਦਾ। ਸੋਨਾ ਪੁਰੇਵਾਲ ਦੀ ਰਿਪੋਰਟ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਤਾਜ਼ਪੋਸ਼ੀ ਹੁੰਦੀ ਸੀ ਤੇ ਪਹਿਲਾਂ ਬਾਕੀ ਸਿੱਖ ਸਭਾਵਾਂ ਨੂੰ ਚਿੱਠੀਆਂ ਲਿੱਖੀਆਂ ਜਾਂਦੀਆਂ ਸਨ, ਸੁਝਾਅ ਲਈ ਜਾਂਦੇ ਸਨ, ਤੇ ਪਿਛਲੇ ਤੀਹ ਸਾਲਾਂ ਤੋਂ ਜਥੇਦਾਰ ਥਾਪ ਕੇ ਉਹਨਾਂ ਦੀ ਤਾਜ਼ਪੋਸ਼ੀ ਵੇਲੇ ਹੀ ਬਾਕੀ ਸਿੱਖ ਜਾਥੇਬੰਦੀਆਂ ਨੂੰ ਸੱਦਿਆ ਜਾਣ ਲੱਗਾ।ਉਹਨਾਂ ਕਿਹਾ ਕਿ ਹੁਣ ਤਾਂ ਸ੍ਰੀ ਅਨੰਦਪੁਰ ਸਹਿਬ ਵਿਖੇ ਰਾਤ ਦੇ ਹਨੇਰੇ ਵਿੱਚ ਜਥੇਦਾਰ ਦੀ ਤਾਜ਼ਪੋਸ਼ੀ ਜਿਸ ਤਰਾਂ ਕੀਤੀ ਗਈ ਮਰਯਾਦਾ ਤੇ ਸਿੱਖੀ ਸਿਧਾਤਾਂ ਦਾ ਘਾਣ ਹੀ ਕਰ ਦਿੱਤਾ ਗਿਆ।ਉਹਨਾਂ ਕਿਹਾ ਕਿ ਜੋ ਕੁੱਝ ਵੀ ਮੌਜੂਦਾ ਸਮੇਂ ਵਾਪਰ ਰਿਹਾ ਹੈ, ਇਸਦਾ ਕਾਰਨ ਸਾਰਿਆਂ ਨੂੰ ਵੈਸੇ ਤਾਂ ਪਤਾ ਹੀ ਹੈ ਕਿ ਦੋ ਤਰੀਕ ਦੇ ਹੁਕਮਨਾਮਾ ਵਿੱਚੋਂ ਕੁੱਝ ਇਹਨਾਂ ਨੂੰ ਮਨਜੂਰ ਨਹੀ ਸੀ ਇਸੇ ਕਰਕੇ ਉਹਨਾਂ ਨੇ ਮੈਨੂੰ ਤੇ ਬਾਕੀ ਸਿੰਘ ਸਾਹਿਬਾਨਾਂ ਨੂੰ ਆਹੁਦੇ ਤੋਂ ਹਟਾਇਆ ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋ ਦਸੰਬਰ ਤੋਂ ਪਹਿਲਾਂ ਮੈ ਹਰ ਪਾਸਿਓਂ ਚੰਗਾ ਸੀ ਤੇ ਜਦੋਂ ਇਹਨਾਂ ਦੀ ਸਿਧਾਤਾਂ ਦਾ ਘਾਣ ਕਰਨ ਵਾਲੀ ਗੱਲ ਨਹੀਂ ਮੰਨੀ ਤਾਂ ਇਹਨਾਂ ਨੇ ਕਿਰਦਾਰ ਕੁਸ਼ੀ ਕਰਕੇ ਮੈਨੂੰ ਬਦਾਨਾਮ ਕਰਨ ਦੀ ਕੋਸ਼ਿਸ਼ ਕੀਤੀ। ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਗੋਲਕਾਂ ਗਿਣਨਾ ਤੇ ਬਿਜਲੀ ਦੇ ਬਿੱਲ ਭਰਨਾ ਹੀ ਨਹੀਂ, ਸਿੱਖੀ ਸਿਧਾਤਾਂ ਤੇ ਮਰਿਆਦਾ ਦੀ ਰਾਖੀ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਹੈ। ਬੀਬੀ ਜਗੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤੇ ਉਸ ਨੂੰ ਵੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ।ਜਗੀਰ ਕੌਰ ਨੇ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸਿਧਾਤਾਂ ਦੀ ਰਾਖੀ ਕੀਤੀ ।ਉਹਨਾਂ ਕਿਹਾ ਮੈ ਕਦੇ ਬਾਦਲਾਂ ਦੇ ਮੋਹਰੇ ਗੋਡੇ ਨਹੀਂ ਟੇਕੇ ।ਉਹਨਾਂ ਕਿਹਾ ਜਦੋਂ ਹਰਸਿਮਰਤ ਕੌਰ ਬਾਦਲ ਨੇ ਮੂਲ-ਮੰਤਰ ਮਰਿਆਦਾ ਦੇ ਉਲਟ ਗੱਲ ਕੀਤੀ ਸੀ ਤੇ ਉਸ ਨੂੰ ਵੀ ਬਾਹੋਂ ਫੜ ਕੇ ਬਾਹਰ ਦਾ ਰਸਤਾ ਦਿਖਾਇਆ ਸੀ।ਉਹਨਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਅੱਗੇ ਤੁਰੀਏ ਤੇ ਘਰ ਘਰ ਪ੍ਰਚਾਰ ਕਰੀਏ ਤੇ ਸ਼੍ਰੋਮਣੀ ਕਮੇਟੀ ਦੇ ਸਿਧਾਂਤ ਤੇ ਮਰਿਆਦਾ (ਪਰੰਪਰਾ)ਨੂੰ ਬਚਾਈਏ ।
ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ ਤਾਕਤਾਂ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਦਾ ਟਾਕਰਾ ਕਰਨ ਲਈ ਪੰਥ ਨੂੰ ਇੱਕ ਜੁੱਟ ਕਰਨ ਸੰਬੰਧੀ ਜੋ ਮੁਹਿੰਮ ਦੋ ਦਸੰਬਰ ਨੂੰ ਅਕਾਲ ਤਖਤ ਸਹਿਬ ਤੋਂ ਸ਼ੁਰੂ ਕੀਤੀ ਗਈ ਸੀ ਉਸ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਤੇ ਬਾਦਲ ਦੇ ਇੱਕ ਧੜੇ ਨੇ ਜਿਹਨਾਂ ਸਿੰਘ ਸਾਹਿਬਾਨਾਂ ਨੇ 2 ਤਰੀਕ ਨੂੰ ਫੈਸਲਾ ਸੁਣਾਇਆ ਸੀ ,ਉਹਨਾਂ ਦੀ ਕਿਰਦਾਰ ਕੁਸ਼ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਹੁਦੇ ਤੋਂ ਹਟਾਇਆ ਦੋ ਤਰੀਕ ਤੋਂ ਪਹਿਲਾਂ ਸਿੰਘ ਸਹਿਬ ਹਰ ਤਰਾਂ ਚੰਗੇ ਸੀ ਤੇ ਜਦੋਂ ਉਹ ਅਪਣੇ ਫੈਸਲੇ ਤੇ ਅਟੱਲ ਰਹੇ ਤਾਂ ਮਾੜੇ ਹੋ ਗਏ। ਉਹਨਾਂ ਕਿਹਾ ਕਿ ਜਥੇਦਾਰ ਦੀ ਦਸਤਾਰਬੰਦੀ ਅੱਜ ਤੱਕ ਕਦੇ ਵੀ ਗ੍ਰੰਥ ਤੇ ਪੰਥ ਦੀ ਗੈਰ ਹਾਜ਼ਰੀ ਵਿੱਚ ਨਹੀਂ ਹੋਈ। ਇਹ ਪਹਿਲੀ ਵਾਰ ਹੋਇਆ ਕਿ ਜਦੋਂ ਰਾਤ ਦੇ ਹਨੇਰੇ ਵਿੱਚ ਤਖਤ ਦੇ ਜਥੇਦਾਰ ਦੀ ਦਸਤਾਰਬੰਦੀ ਹੋਈ ਉਸ ਸਮੇਂ ਨਾ ਪੰਥ ਸੀ ਨਾ ਗ੍ਰੰਥ ਸੀ । ਪਾਲ ਸਿੰਘ ਫਰਾਂਸ ਨੇ ਗਰਜਵੀਂ ਅਵਾਜ਼ ਵਿੱਚ ਕਿਹਾ ਕਿ ਅਕਾਲੀ ਦਲ ਕੋਈ ਕੱਲੇ ਬਾਦਲਾਂ ਦੀ ਜਗੀਰ ਨਹੀਂ।ਉਹਨਾਂ ਕਿਹਾ ਕਿ ਇੱਕ ਇਸ ਤਰਾਂ ਦੀ ਲਹਿਰ ਚਲਾਈਏ, ਜਿਸ ਨਾਲ ਹਰ ਇਲਾਕੇ ਵਿੱਚ ਗੁਰੂ ਗ੍ਰੰਥ ਸਹਿਬ ਨੂੰ ਮੰਨਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਬ-ਸੰਮਤੀ ਨਾਲ ਚੁਣੇ ਜਾਣ ਫਿਰ ਸਾਰੇ ਮਸਲੇ ਆਪੇ ਹੱਲ ਹੋ ਜਾਣਗੇ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਇਸ ਮੌਕੇ ਆਈਆਂ ਸ਼ਖਸ਼ੀਅਤਾਂ ਤੇ ਹੋਰ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਓ ਸਾਰੇ ਰਲ ਕੇ ਇੱਕਜੁੱਟ ਹੋ ਕੇ ਅਵਾਜ਼ ਬੁਲੰਦ ਕਰੀਏ ਪੰਥ ਦੀ ਪਰੰਪਰਾਵਾਂ ਨੂੰ ਬਚਾਈਏ।ਇਸ ਮੌਕੇ ਸਰਵਣ ਸਿੰਘ ਫਿਲੋਰ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਹਰਪ੍ਰੀਤ ਸਿੰਘ ਜੀ, ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ,ਪਾਲ ਸਿੰਘ ਫਰਾਂਸ ,ਬਲਵਿੰਦਰ ਸਿੰਘ ਸਰਪੰਚ ਆਲੇਵਾਲੀ,ਐਡਵੋਕੇਟ ਅਵਤਾਰ ਸਿੰਘ ਕਲੇਰ, ਜਥੇਦਾਰ ਲਸ਼ਕਰ ਸਿੰਘ, ਦਲਵਿੰਦਰ ਸਿੰਘ ਗੋਹੀਰ, ਗੁਰਨਾਮ ਸਿੰਘ ਕੰਦੋਲਾ, ਅਮਰਜੀਤ ਸਿੰਘ ਸ਼ੇਰਪੁਰ, ਸਰਵਣ ਸਿੰਘ ਫਿਲੋਰ ,ਰਮੇਸ਼ ਸੋਂਧੀ ਐਮ.ਸੀ, ਜੁਗਿੰਦਰ ਸਿੰਘ ਗਿੱਲ, ਕਸ਼ਮੀਰ ਸਿੰਘ ਪੱਨੂੰ ,ਨੰਬਰਦਾਰ ਹਰਕਮਲ ਸਿੰਘ ਸੰਧੂ, ਜਥੇਦਾਰ ਤਰਸੇਮ ਸਿੰਘ ਲਿੱਤਰਾਂ ,ਇੰਦਰਪਾਲ ਸਿੰਘ ਸੰਧੂ, , ਅਮਰਪ੍ਰੀਤ ਸਿੰਘ ਖੁਰਾਣਾ,ਸਰਵਣ ਸਿੰਘ ਹੇਅਰ, ਨੰਬਰਦਾਰ ਕਸ਼ਮੀਰ ਸਿੰਘ,ਹਰਿਮੰਦਰ ਸਿੰਘ ਚਾਵਲਾ ,ਗੁਰਵਿੰਦਰ ਸਿੰਘ ਭਾਟੀਆ,ਸਨਦੀਪ ਸਿੰਘ ਸ਼ੰਕਰ ਤੇ ਹੋਰ ਲੋਕ ਹਾਜ਼ਰ ਸਨ।