ਖ਼ਾਲਿਸਤਾਨੀਆਂ `ਤੇ ਸਖ਼ਤ ਕਾਰਵਾਈ ਕਰੇ ਅਮਰੀਕਾ: ਰਾਜਨਾਥ ਸਿੰਘ

ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਖ਼ਾਲਿਸਤਾਨ ਸਮਰਥਕਾਂ ‘ਤੇ ਸਖ਼ਤ ਕਾਰਵਾਈ ਕਰੇ। ਸੋਮਵਾਰ ਨੂੰ ਅਮਰੀਕਾ ਦੀ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਤੁਲਸੀ ਗਬਾਰਡ ਨਾਲ ਬੈਠਕ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਧਰਤੀ ‘ਤੇ ਖ਼ਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ (ਐੱਸ.ਐੱਫ.ਜੇ.) ਦੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਮੁੱਦਾ ਚੁੱਕਿਆ।

ਉਨ੍ਹਾਂ ਕਿਹਾ ਕਿ ਅਮਰੀਕਾ ਇਸ ਗ਼ੈਰ-ਕਾਨੂੰਨੀ ਸੰਗਠਨ ਖ਼ਿLਲਾਫ਼ ਸਖ਼ਤ ਕਾਰਵਾਈ ਕਰੇ। ਰਾਜਨਾਥ ਨੇ ਗਬਾਰਡ ਨੂੰ ਆਈਐੱਸਆਈ ਤੇ ਅੱਤਵਾਦੀ ਸੰਗਠਨ ਬੱਥਰ ਖ਼ਾਲਸਾ ਦੇ ਨਾਲ ਐੱਸ.ਐੱਫ.ਜੇ. ਦੇ ਸੰਬੰਧਾਂ ਦੀ ਜਾਣਕਾਰੀ ਦਿੱਤੀ। ਰੱਖਿਆ ਮੰਤਰੀ ਨੇ ਐੱਸ.ਐੱਫ.ਜੇ.ਵੱਲੋਂ ਅਮਰੀਕਾ ‘ਚ ਹਿੰਦੂ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਦੂਜੇ ਪਾਸੇ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਯਾਤਰਾ ‘ਤੇ ਆਏ ਨਿਊਜ਼ੀਲੈਂਡ ਦੇ ਪੀ.ਐਮ.ਕ੍ਰਿਸਟੋਫਰ ਲਕਸਨ ਨੂੰ ਖ਼ਾਲਿਸਤਾਨੀ ਸੰਗਠਨਾਂ ਦੀਆਂ ਵਧ ਰਹੀਆਂ ਸਰਗਰਮੀਆਂ ਨੂੰ ਲੈ ਕੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਇਸ ‘ਤੇ ਲਕਸਨ ਨੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਤੁਲਸੀ ਗਬਾਰਡ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਦੇਵਾਂ ਦੇਸ਼ਾਂ ਵਿਚਾਲੇ ਰੱਖਿਆ, ਸੁਰੱਖਿਆ ਤੇ ਅੱਤਵਾਦ ਖਿਲਾਫ ਆਪਸੀ ਸਹਿਯੋਗ ਵਧਾਉਣ ਨਾਲ ਜੁੜੇ ਕਈ ਮੁੱਦਿਆਂ ‘ਤੇ ਗੱਲਬਾਤ ਹੋਈ। ਪਰ ਜਿਸ ਚੀਰ ਨੇ ਇਸ ਮੁਲਾਕਾਤ ਨੂੰ ਵੱਖ ਬਣਾਇਆ ਉਹ ਇਨ੍ਹਾਂ ਦੋਵਾਂ ਵਿਚਾਲੇ ਤੋਹਫiLਆਂ ਦੀ ਅਦਲਾ-ਬਦਲੀ ਰਹੀ। ਮੋਦੀ ਨੇ ਗਬਾਰਡ ਨੂੰ ਪਿਛਲੇ ਦਿਨੀਂ ਸਮਾਪਤ ਮਹਾਂਕੁੰਭਦੇ ਮੌਕੇ ‘ਤੇ ਇਕੱਠਾ ਕੀਤਾ ਗੰਗਾ ਜਲ ਇਕ ਕਲਸ਼ ‘ਚ ਭਰ ਕੇ ਭੇਟ ਕੀਤਾ। ਹਿੰਦੂ ਧਰਮ ਨੂੰ ਮੰਨਣ ਵਾਲੀ ਗਬਾਰਡ ਨੇ ਮੋਦੀ ਨੂੰ ਤੁਲਸੀ ਦੀ ਮਾਲਾ ਆਪਣੇ ਵੱਲੋਂ ਤੋਹਫ਼ੇ ਵਜੋਂ ਦਿੱਤੀ। ਪਿਛਲੇ ਦੋ ਮਹੀਨਿਆਂ ਵਿਚਾਲੇ ਮੋਦੀ ਤੇ ਗਬਾਰਡ ਵਿਚਾਲੇ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਫਰਵਰੀ ‘ਚ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਇਨ੍ਹਾਂ ਦੀ ਮੁਲਾਕਾਤ ਹੋਈ ਸੀ।
ਗਬਾਰਡ ਐਤਵਾਰ ਨੂੰ ਭਾਰਤ ਦੌਰੇ ‘ਤੇ ਆਏ ਹਨ। ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਭਾਰਤ ਦੀ ਯਾਤਰਾ ਕਰਨ ਵਾਲੇ ਅਮਰੀਕੀ ਪ੍ਰਸ਼ਾਸਨ ਦੇ ਪਹਿਲੇ ਸੀਨੀਅਰ ਅਧਿਕਾਰੀ, ਰਾਜਨਾਥ ਤੇ ਸਥਾਰਤ ਦੀ ਬੈਠਕ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਰੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣ, ਖਾਸ ਤੌਰ ‘ਤੇ ਅਤਿ-ਆਧੁਨਿਕ ਰੱਖਿਆ ਤਕਨੀਕ ਦੇ ਇਸਤੇਮਾਲ ਤੇ ਇਸ ਨਾਲ ਜੁੜੀ ਤਕਨੀਕ ਨੂੰ ਸਾਂਝੇ ਤੌਰ ‘ਤੇ ਵਿਕਸਿਤ ਕਰਨ ‘ਤੇ ਡੂੰਘੀ ਵਿਚਾਰ ਚਰਚਾ ਹੋਈ।
ਉਨ੍ਹਾਂ ਨੇ ਸਮੁੰਦਰੀ ਖੇਤਰ ‘ਚ ਦੁਵੱਲੇ ਰਣਨੀਤਕ ਸਹਿਯੋਗ ਦੀ ਵੀ ਸਮੀਖਿਆ ਕੀਤੀ। ਗਥਾਰਡ ਦੇ ਨਾਲ ਬੈਠਕ ਤੋਂ ਬਾਅਦ ਰਾਜਨਾਥ ਨੇ ਐਕਸ ‘ਤੇ ਲਿਖਿਆ ਕਿ ਅਮਰੀਕਾ ਦੀ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਤੁਲਸੀ ਗਥਾਰਡ ਨੂੰ ਮਿਲ ਕੇ ਕਾਫ਼ੀ ਖ਼ੁਸ਼ੀ ਹੋਈ। ਅਸੀਂ ਰੱਖਿਆ ਤੇ ਸੂਚਨਾ ਖੇਤਰ ‘ਚ ਭਾਈਵਾਲੀ ‘ਤੇ ਗੰਭੀਰ ਗੱਲਬਾਤ ਕੀਤੀ, ਤਾਂ ਜੋ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਰੱਖਿਆ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਸੋਮਵਾਰ ਦੀ ਚਰਚਾ ‘ਚ ਰੱਖਿਆ ਖੇਤਰ ‘ਚ ਇਕ ਦੂਜੇ ਦੀ ਲੋੜ ਮੁਤਾਬਕ ਸਪਲਾਈ ਲਾਈਨ ਸਥਾਪਿਤ ਕਰਨ ‘ਤੇ ਖਾਸ ਜ਼ੋਰ ਰਿਹਾ, ਤਾਂ ਜੋ ਸਬੰਧਤ ਖੇਤਰ ‘ਚ ਸਮਰੱਥਾ ਦਾ ਵਿਸਥਾਰ ਹੋ ਸਕੇ। ਦੱਸਣਯੋਗ ਹੈ ਕਿ ਪਿਛਲੇ ਇਕ ਦਹਾਕੇ ‘ਚ ਅਮਰੀਕਾ ਭਾਰਤ ਦੇ ਸਭ ਤੋਂ ਮਜ਼ਬੂਤ ਰੱਖਿਆ ਸਹਿਯੋਗੀ ਵਜੋਂ ਉਤਰਿਆ ਹੈ। ਭਾਰਤ ਨੇ ਇਕ ਦਿਨ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਬੈਠਕ ‘ਚ ਦੋਵਾਂ ਦੇਸ਼ਾਂ ਵਿਚਾਲੇ ਖੁਫ਼ੀਆ ਸੂਚਨਾਵਾਂ ਨੂੰ ਸਾਂਝਾ ਕਰਨ ਦੇ ਵਿਸ਼ੇ ‘ਤੇ ਗੱਲ ਹੋਈ। ਗਬਾਰਡ ਨੇ ਭਾਰਤ ‘ਚ ਦੁਨੀਆ ਦੇ ਕਈ ਦੇਸ਼ਾ ਦੇ ਖੁਫ਼ੀਆ ਵਿਭਾਗ ਦੇ ਮੁਖੀਆਂ ਦੀ ਬੈਠਕ ‘ਚ ਵੀ ਹਿੱਸਾ ਲਿਆ।