ਮਿੱਥ ਟੁੱਟ ਗਈ

ਅਨੁਸ਼ਕਾ ਸਿੱਧੀ ਤੇ ਸਰਲ ਔਰਤ ਹੈ। ਫ਼ੌਜੀ ਪਿਛੋਕੜ ਹੋਣ ਕਾਰਨ ਅਨੂ ਨਖਰੇ ਵੀ ਨਹੀਂ ਕਰਦੀ। ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ‘ਚ ਅਨੁਸ਼ਕਾ ਜਿੱਤ ਤੋਂ ਬਾਅਦ ਜਦ ਮੈਦਾਨ ‘ਚ ਆਈ ਤਾਂ ਵਿਰਾਟ ਨੇ ਉਸ ਨੂੰ ਪਾਣੀ ਪੀਣ ਨੂੰ ਦਿੱਤਾ। ਅਨੁਸ਼ਕਾ ਤੇ ਵਿਰਾਟ ਦਾ ਪਿਆਰ ਜਗ ਲਈ ਇਕ ਉਦਾਹਰਨ ਬਣ ਚੁੱਕਾ ਹੈ।

ਅਨੁਸ਼ਕਾ ਸਮਝਦਾਰ ਵੀ ਬਹੁਤ ਹੈ। ਉਸ ਨੇ ਅਭਿਨੇਤਾ ਆਰ. ਮਾਧਵਨ ਨੂੰ ਸਮਝਾਇਆ ਕਿ ਕੋਈ ਵੀ ਸੁਨੇਹਾ ਫਾਰਵਰਡ ਭੇਜਣ ਤੋਂ ਪਹਿਲਾਂ ਜਾਂਚ ਕਰੋ ਕਿਉਂਕਿ ਏ.ਆਈ. ਤਕਨੀਕ ਨਾਲ ਬਣੇ ਇਕ ਵੀਡੀਓ ਜਿਸ ‘ਚ ਵਿਰਾਟ ਕੋਹਲੀ ਬਾਬਤ ਗੱਲ ਹੋ ਰਹੀ ਸੀ, ਨੂੰ ਮਾਧਵਨ ਨੇ ਫਾਰਵਰਡ ਕਰ ਦਿੱਤਾ ਸੀ, ਜਿਹੜਾ ਨਕਲੀ ਸੀ। ਮਤਲਬ ਕਿ ਅਨੁਸ਼ਕਾ ਬੇਹੱਦ ਸਮਝਦਾਰ ਤੇ ਅਨੁਸ਼ਾਸਿਤ ਹੈ। ਅਨੁਸ਼ਕਾ ਸ਼ਰਮਾ ਦਾ ਆਲੀਸ਼ਾਨ ਫਾਰਮ ਹਾਊਸ ਬਣ ਗਿਆ ਹੈ। ਇਹ ਲੈਵਿਸ਼ ਫਾਰਮ ਹਾਊਸ ਹੈ। ਅਨੁਸ਼ਕਾ ਨੇ ਕਿਹਾ ਕਿ ਉਹ ਪੱਤਰਕਾਰ ਬਣਨਾ ਚਾਹੁੰਦੀ ਸੀ। ਤਿੰਨੋਂ ਹੀ ਖ਼ਾਨ ਨਾਲ ਫ਼ਿਲਮਾਂ ਕਰ ਚੁੱਕੀ ਅਨੁਸ਼ਕਾ ਸ਼ਰਮਾ, ਇਸ ਸਮੇਂ 262 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ। ਇਸ ਸਮੇਂ 37 ਸਾਲ ਦੀ ਹੋ ਚੁੱਕੀ ਅਨੁਸ਼ਕਾ ਸ਼ਰਮਾ ਦੇਖ ਲਵੋ ਮਾਲ ‘ਚ ਖਰੀਦਦਾਰੀ ਕਰ ਰਹੀ ਸੀ ਕਿ ਇਕ ਵਿਗਿਆਪਨ ਕੰਪਨੀ ਨੂੰ ਉਸ ਦਾ ਚਿਹਰਾ ਚੰਗਾ ਲੱਗਿਆ ਸੀ ਤੇ ਉਹ ਮਾਡਲ ਬਣ ਗਈ ਸੀ। ਜੋਹੇਬ ਯੂਸਫ਼ ਤੇ ਰਣਵੀਰ ਸਿੰਘ ਨਾਲ ਨਾਂਅ ਜੁੜਦਾ ਰਿਹਾ ਪਰ ਆਖਿਰ ਉਸ ਦੇ ਸੰਯੋਗ ਵਿਰਾਟ ਕੋਹਲੀ ਨਾਲ ਲਿਖੇ ਸਨ ਤੇ ਇਕ ਸਮੇਂ ਕ੍ਰਿਕਟ ਪੰਡਿਤ ਆਖਦੇ ਸਨ ਕਿ ਉਹ ਅਨੂ ਦੀ ਮੌਜੂਦਗੀ ‘ਚ ਭਾਰਤ ਮੈਚ ਹਾਰਦਾ ਹੈ ਪਰ ਉਸ ਨੂੰ ‘ਮਾੜੀ’ ਕਹਿਣ ਵਾਲੇ ਚੁੱਪ ਹਨ ਕਿ ਭਾਰਤ ਤਾਂ ਚੈਂਪੀਅਨਜ਼ ਟਰਾਫੀ ਜਿੱਤ ਗਿਆ ਹੈ ਤੇ ਇਹ ਜਿੱਤ ਅਨੁਸ਼ਕਾ ਸ਼ਰਮਾ ਦੀ ਹੈ।ਇਹ ਹੋਲੀ ਦਾ ਤੋਹਫ਼ਾ ਹੀ ਹੈ।