ਵਿਆਨਾ: ਭਾਰਤ ਨੇ ਸੰਯੁਕਤ ਰਾਸ਼ਟਰ ਦੇ ਨਾਰਕੋਟਿਕ ਡਰੱਗਜ਼ ਕਮਿਸ਼ਨ ਦੇ 68ਵੇਂ ਸੈਸ਼ਨ ਦੀ ਪ੍ਰਧਾਨਗੀ ਸੰਭਾਲੀ ਹੈ। ਇਹ ਆਲਮੀ ਡਰੱਗ-ਸਬੰਧੀ ਮਾਮਲਿਆਂ ਲਈ ਮੁੱਢਲੀ ਨੀਤੀ-ਨਿਰਮਾਣ ਬਾਡੀ ਹੈ। ਵਿਆਨਾ ‘ਚ ਯੂਐੱਨ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਸ਼ੰਭੂ ਐੱਸ ਕੁਮਾਰਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ।
10 ਮਾਰਚ ਨੂੰ ਕਰਵਾਏ ਸੈਸ਼ਨ ‘ਚ 150 ਤੋਂ ਵੱਧ ਦੇਸ਼ਾਂ 2000 ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਨ੍ਹਾਂ ‘ਚ ਬੋਲੀਵੀਆ ਦੇ ਉਪ ਰਾਸ਼ਟਰਪਤੀ, ਇਕਵਾਡੋਰ, ਕੋਲੰਬੀਆ, ਤੁਰਕਮੇਨਿਸਤਾਨ ਦੇ ਵਿਦੇਸ਼ ਮੰਤਰੀ ਤੇ ਫਿਲਪੀਨਜ਼, ਇਟਲੀ, ਉਰੂਗਵੇ ਤੇ ਮਾਲਟਾ ਦੇ ਸੀਨੀਅਰ ਅਧਿਕਾਰੀਆਂ ਦੀ ਜ਼ਿਕਰਯੋਗ ਹਿੱਸੇਦਾਰੀ ਸੀ। ਭਾਰਤ ਦੇ ਅੰਤਰ ਮੰਤਰਾਲੇ ਪ੍ਰਤੀਨਿਧੀ ਮੰਡਲ ‘ਚ ਨਾਰਕੋਟਿਕਸ ਕੰਟਰੋਲ ਬਿਊਰੋ, ਮਾਲੀਆ ਵਿਭਾਗ, ਕੇਂਦਰੀ ਨਾਰਕੋਟਿਕਸ ਬਿਊਰੋ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ, ਮਾਲੀਆ ਖੁਫ਼ੀਆ ਡਾਇਰੈਕਟੋਰੇਟ ਦੇ ਪ੍ਰਤੀਨਿਧੀ ਸ਼ਾਮਲ ਹਨ।