97ਵਾਂ ਆਸਕਰ ਅਵਾਰਡ: 2025-ਫਿਲਮ ‘ਏਮੀਲੀਆ ਪਰੇਜ਼’ 13 ਨਾਮਜ਼ਦਗੀਆਂ ਨਾਲ ਸਭ ਤੋਂ ਅੱਗੇ

-ਸੁਰਿੰਦਰ ਸਿੰਘ ਭਾਟੀਆ
ਫੋਨ ਨੰਬਰ 224-829-1437
97ਵਾਂ ਆਸਕਰ ਅਵਾਰਡ ਪੋ੍ਰਗਰਾਮ ਡੋਲਬੀ ਥਿਏਟਰ ਲਾਸ ਏਂਜਲਸ ਵਿਚ 2 ਮਾਰਚ 2025, ਐਤਵਾਰ ਨੂੰ ਹੋ ਰਿਹਾ ਹੈ। ਇਸ ਸਾਲ ਫਰਾਂਸ ਦੀ ਸਪੈਨਿਸ਼ ਭਾਸ਼ਾ ਵਿਚ ਬਣੀ ਫਿਲਮ ‘ਏਮੀਲੀਆ ਪਰੇਜ਼’ 13 ਨਾਮਜ਼ਦਗੀਆਂ ਨਾਲ ਆਸਕਰ ਅਵਾਰਡ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਕ੍ਰਮਵਾਰ 10-10 ਨਾਮਜ਼ਦਗੀਆਂ ਨਾਲ ‘ਦੀ ਬਰੂਟਲਿਸਟ’ ਅਤੇ ‘ਵਿਕੇਡ’ ਹਨ।

ਕਾਮੇਡੀਅਨ ਅਤੇ ਪੋਡਕਾਸਟਰ ਕੋਂਨ ਓ ‘ਬਰਿਨੇ ਪਹਿਲੀ ਵਾਰ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਹਰ ਸਾਲ ਵਾਂਗ ਇਸ ਵਾਰ ਵੀ ‘ਆਸਕਰ ਅਵਾਰਡ 2025’ ਵਿਸ਼ੇ `ਤੇ ਸੈਮੀਨਾਰ ਪਿਛਲੇ ਦਿਨੀਂ ਵਿਲਸਨ ਹਾਲ, ਸ਼ਿਕਾਗੋ ਵਿਚ ਹੋਇਆ, ਜਿਸ ਵਿਚ ਫਿਲਮੀ ਰਿਪੋਟਰ, ਸਿਨੇ ਪ੍ਰੇਮੀ ਆਦਿ ਸ਼ਾਮਿਲ ਹੋਏ। ਆਸਕਰ ਅਵਾਰਡ ਦੀਆਂ ਸਾਰੀਆਂ 23 ਸ਼੍ਰੇਣੀਆਂ ਵਿਚ ਮੁਕਾਬਲਾ ਕਾਫੀ ਸਖਤ ਹੈ। ਇਸ ਵਾਰ ਬਿਹਤਰੀਨ ਫਿਲਮਾਂ ਦੀ ਕੈਟੇਗਰੀ ਵਿਚ ਸ਼ਾਮਿਲ 10 ਫਿਲਮਾਂ ‘ਏਮੀਲੀਆ ਪਰੇਜ਼’,‘ਦੀ ਬਰੂਟਲਿਸਟ’,‘ਵਿਕੇਡ’, ‘ਅਨੋਰਾ’,‘ਏ ਕੰਪਲੀਟ ਅਨਨੋਨ’, ‘ਕਾਨਕਲੇਵ’, ‘ਟਿਊਨ ਪਾਰਟ ਟੂ”, ‘ਆਈ ਐਮ ਸਟਿਲ ਹਿਅਰ’, ‘ਨਿੱਕਲ ਬੁਆਏਜ਼’ ਅਤੇ ‘ਦ ਸਬਸਟਾਂਸ’ ਹਨ। ਇਨ੍ਹਾਂ ਫਿਲਮਾਂ ਨੂੰ ਦੁਨੀਆਂ ਭਰ ਵਿਚ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ `ਤੇ ਭਰਵੀਂ ਧੂਮ ਮਚਾਈ ਤੇ ਵਾਹਵਾ ਕਮਾਈ ਵੀ ਕੀਤੀ। ਇਸ ਲਈ ਹਰ ਕੈਟੇਗਰੀ ਵਿਚ ਫਿਲਮਾਂ ਦੀ ਆਪਸ ਵਿਚ ਇਨਾਮ ਜਿੱਤਣ ਲਈ ਕਾਂਟੇ ਦੀ ਟੱਕਰ ਹੈ।
ਭਾਰਤ ਵਲੋਂ ਸਰਕਾਰੀ ਤੌਰ `ਤੇ ਬਿਹਤਰੀਨ ਵਿਦੇਸ਼ੀ ਫਿਲਮ ਵਰਗ ਵਿਚ ਭੇਜੀ ਗਈ ਨਿਰਦੇਸ਼ਕ ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਪਿਛਲੇ ਸਾਲ ਮਾਰਚ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਦਰਸ਼ਕਾਂ ਨੇ ਵੀ ਕਾਫੀ ਪਸੰਦ ਕੀਤਾ ਸੀ। ਮਜ਼ਾਕੀਆ ਕਾਮੇਡੀ ਨਾਲ ਸਮਾਜ ‘ਚ ਔਰਤਾਂ ਦੀ ਪਛਾਣ ‘ਤੇ ਸਵਾਲ ਖੜ੍ਹੇ ਕਰਨ ਵਾਲੀ ਇਹ ਫਿਲਮ ਇਸ ਸਾਲ ਦੀਆਂ ਸਭ ਤੋਂ ਚਰਚਿਤ ਫਿਲਮਾਂ ‘ਚੋਂ ਇਕ ਸੀ। ਪਰ ਇਹ ਆਸਕਰ ਅਵਾਰਡ ਦੇ ਫਾਈਨਲ 5 ਦੀ ਲਿਸਟ ਲਈ ਨਹੀਂ ਚੁਣੀ ਗਈ। ਪਾਇਲ ਕਪਾਡੀਆ ਦੁਆਰਾ ਲਿਖਤ ਤੇ ਨਿਰਦੇਸ਼ਤ ਫਿਲਮ ‘ਆਲ ਵੂਈ ਇਮੈਜਿਨ ਇਜ਼ ਲਾਈਟ’ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਨੂੰ ਆਸਕਰ ਅਵਾਰਡ ਵਿਚ ਭੇਜਣ ਦੀ ਕ੍ਰਿਟੀਕਸ ਨੇ ਸਿਫਾਰਸ਼ ਕੀਤੀ ਸੀ ਪਰ ਇਹ ਵੀ ਫਾਈਨਲ ਵਿਚ ਸਥਾਨ ਨਹੀਂ ਬਣਾ ਸਕੀ।
ਕੈਨੇਡਾ ਵਲੋਂ ਸਰਕਾਰੀ ਤੌਰ `ਤੇ ਬਿਹਤਰੀਨ ਵਿਦੇਸ਼ੀ ਫਿਲਮ ਵਰਗ ਵਿਚ ਮੈਥਿਊ ਰੇਨਕਿਨ ਦੀ ਫਿਲਮ ‘ਯੂਨੀਵਰਸਲ ਲੈਂਗੂਏਜ’ ਭੇਜੀ ਗਈ, ਜੋ ਆਸਕਰ ਅਵਾਰਡ-2025 ਦੀਆਂ 15 ਫਿਲਮਾਂ ਦੀ ਸ਼ਾਰਟ ਲਿਸਟ ਵਿਚ ਨਾਮਜ਼ਦ ਤਾਂ ਹੋਈ, ਪਰ ਆਖਰੀ ਪੰਜ ਫਿਲਮਾਂ ਵਿਚ ਸਥਾਨ ਹਾਸਲ ਨਹੀਂ ਕਰ ਸਕੀ। ਪਰ ‘ਅਨੁਜਾ’ ਲਘੂ ਫਿਲਮ ਲਾਈਵ ਐਕਸ਼ਨ ਸ਼ਾਰਟ ਸ਼੍ਰੇਣੀ ਵਿਚ ਆਸਕਰ ਅਵਾਰਡ ਲਈ ਆਖਰੀ 5 ਫਿਲਮਾਂ ਵਿਚ ਚੁਣੀ ਗਈ ਹੈ। ਜਿਸਦੇ ਨਿਰਦੇਸ਼ਕ ਤੇ ਲੇਖਕ ਐਡਮ ਡੀ ਗ੍ਰੇਵਜ਼ ਤੇ ਨਿਰਮਾਤਾ ਦੀ ਟੀਮ ਵਿਚ ਗੁਨੀਤ ਮੋਂਗਾ, ਸੁਚਿੱਤਰਾ ਮਟਾਈ, ਮਿੰਡੀ ਕਲਿੰਗ, ਕ੍ਰਿਸ਼ਨਾ ਨਾਇਕ, ਮਾਈਕਲ ਗੇਵਜ਼, ਐਰੋਨ, ਕੇ. ਸੈਣੀ, ਏ. ਬਲੇਨੇ ਅਤੇ ਡੀ. ਗ੍ਰੇਵਜ਼ ਹਨ। ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਨੀਤਾ ਭਾਟੀਆ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਹਨ। ਯਾਦ ਰਹੇ ਕਿ ਪਿਛਲੇ ਸਾਲ 2023 ਵਿਚ ਨਿਰਮਾਤਾ ਗੁਨੀਤ ਮੋਂਗਾ ਤੇ ਅਚਿਨ ਜੈਨ ਦੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਸ਼ਾਰਟ ਡਾਕੂਮਂੈਟਰੀ ਸ਼੍ਰੇਣੀ’ ਵਿਚ ਆਸਕਰ ਅਵਾਰਡ’ ਜਿਤਿਆ ਸੀ। 2019 ਵਿਚ ਗੁਨੀਤਾ ਮੋਂਗਾ ਦੀ ਫਿਲਮ ‘ਪੀਰੀਅਡ-ਐਂਡ ਆਫ ਸੈਂਟੈਂਸ’ ਨੇ ਸ਼ਾਰਟ ਡਾਕੂਮਂੈਟਰੀ ਸ਼੍ਰੇਣੀ `ਚ ਆਸਕਰ ਅਵਾਰਡ ਜਿੱਤਿਆ ਸੀ।
ਬਿਹਤਰੀਨ ਫਿਲਮ ਅਵਾਰਡ: ਬਿਹਤਰੀਨ ਫਿਲਮ ਅਵਾਰਡ ਦੀ ਦੌੜ ਵਿਚ ‘ਏਮੀਲੀਆ ਪਰੇਜ਼’,‘ਦੀ ਬਰੂਟਲਿਸਟ’,‘ਵਿਕੇਡ’, ‘ਅਨੋਰਾ’,‘ਏ ਕੰਪਲੀਟ ਅਨਨੋਨ’, ‘ਕਾਨਕਲੇਵ’, ‘ਟਿਊਨ ਪਾਰਟ ਟੂ’, ‘ਆਈ ਐਮ ਸਟਿਲ ਹਿਅਰ’, ‘ਨਿੱਕਲ ਬੁਆਏਜ਼’ ਅਤੇ ‘ਦ ਸਬਸਟਾਂਸ’ ਹਨ। ਪਰ ਫਿਲਮ ‘ਏਮੀਲੀਆ ਪਰੇਜ਼’ ਸਮੀਖਿਅਕਾਂ ਦੀ ਵਧੇਰੇ ਪਸੰਦ ਬਣੀ ਹੋਈ ਹੈ।
ਸਰਵੋਤਮ ਅਭਿਨੇਤਾ: ਇਸ ਦੌੜ ਵਿਚ ਐਡਰਿਨ ਬੋ੍ਰਡੀ-‘ਸੀ. ਟਿਮੋਥੀ’, ਕੋਲਮੈਨ ਡੋਮਿੰਗੋ’,‘ਰਾਫਲ ਫਿਨੇਸ’, ਸੇਬੇਸਟਿਅਨ ਸਟੇਨ-‘ਅਪੈਂ੍ਰਟਿਸ’ ਸ਼ਾਮਲ ਹਨ। ਪਰ ਐਡਰਿਨ ਬੋ੍ਰਡੀ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾਂਦੀ ਹੈ। ਉਸ ਦਾ ਨਾਂ ਸਭ ਤੋਂ ਉਪਰ ਹੈ। ਰਾਫਲ ਫਿਨੇਸ ਨੇ ਆਪਣਾ ਕਿਰਦਾਰ ਬਾਖੂਬੀ ਨਿਭਾ ਕੇ ਚੰਗੀ ਵਾਹ-ਵਾਹ ਖੱਟੀ ਹੈ।
ਸਰਵੋਤਮ ਨਿਰਦੇਸ਼ਕ: ਇਸ ਵਰਗ ਵਿਚ ਬ੍ਰੇਡੀ ਕਾਰਬੇਟ-‘ਦ ਬਰੂਟਲਿਸਟ’, ਜੇਮਜ਼ ਮੈਂਗੋਲਡ ‘ਏ ਕੰਪਲੀਟ ਅਨਨੋਨ’, ਜ਼ੇਕ ਔਡੀਅਰਡ ‘ਏਮੀਲੀਆ ਪਰੇਜ਼’, ਕੋਲਰੀ ਫਰੋਜੇਟ ‘ਦ ਸਬਸਟਾਂਸ’, ਸ਼ੋਨ ਬੇਕਰ ‘ਅਨੋਰਾ’ ਹਨ। ਇਸ ਵਾਰ ਬ੍ਰੇਡੀ ਕਾਰਬੇਟ ਨੂੰ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਜ਼ੇਕ ਔਡੀਅਰਡ ਦੇ ਨਿਰਦੇਸ਼ਨ ਦੀ ਬਹੁਤ ਚਰਚਾ ਹੈ।
ਸਰਵੋਤਮ ਅਦਾਕਾਰਾ: ਇਸ ਸ਼੍ਰੇਣੀ ਵਿਚ ਸਿੰਥੀਆ ਏਰਿਵੋ-‘ਵਿਕੇਡ’, ਕਾਰਲਾ ਸੋਫੀਆ ਗੈਸਕਾਨ-‘ਏਮੀਲੀਆ ਪਰੇਜ਼’, ਮਿਕੀ ਮੈਡੀਸਨ -‘ਅਨੋਰਾ’, ਡੈਮੀ ਮੂਰ-‘ਦ ਸਬਸਟਾਂਸ, ਫਰਨੈਂਡਾ ਟੋਰਸ-‘ਆਈ ਐਮ ਸਟਿਲ ਹਿਅਰ’ ਹਨ। ਫਰਨੈਂਡਾ ਟੋਰਸ ਨੇ ਬਹੁਤ ਉਮਦਾ ਅਦਾਕਾਰੀ ਕੀਤੀ ਹੈ। ਇਸ ਦੌੜ ਵਿਚ ਕਾਰਲਾ ਸੋਫੀਆ ਗੈਸਕਾਨ ਦੀ ਵੀ ਖੂਬ ਚਰਚਾ ਹੈ। ਬਿਹਤਰੀਨ ਸਹਾਇਕ ਅਭਿਨੇਤਾ: ਇਸ ਦੌੜ ਵਿਚ ‘ਯੂਰਾ ਬੋਰਿਸੋਵ’,’ਅਨੋਰਾ’,‘ਕੀਰਨ ਕੁਲਕਿਨ’,’ਏ ਰੀਅਲ ਪੇਨ’, ਐਡਵਰਡ ਨੌਰਟਨ,‘ਏ ਕੰਪਲੀਟ ਅਨਨੋਨ’ ਗਾਇ ਪੀਅਰਸ,‘ਦ ਬਰੂਟਲਿਸਟ’ ‘ਜੈਰੇਮੀ ਸਟਰੋਂਗ,’ ‘ਦ ਅਪ੍ਰੈਂਟਿਸ’ ਸ਼ਾਮਲ ਹਨ।
ਸਰਵੋਤਮ ਸਹਾਇਕ ਅਭਿਨੇਤਰੀ: ਇਸ ਵਰਗ ਵਿਚ ਮੋਨਿਕਾ ਬਾਰਬਾਰੋ –‘ਏ ਕੰਪਲੀਟ ਅਨਨੋਨ’, ਏਰੀਅਨਾ ਗ੍ਰਾਂਡੇ- ‘ਵਿਕੇਡ’, ਫੈਲਾਸਿਟੀ ਜੋਨਸ-’ਦ ਬਰੂਟਲਿਸਟ’, ਇਜ਼ਾਬੇਲ ਰੋਸੋਲੀਨੀ- ‘ਕਾਨਕਲੇਵ, ਜਾਏ ਸਾਲਡੋਨਾ-‘ਏਮੀਲੀਆ ਪਰੇਜ਼’ ਹਨ ਪਰ ਜਾਏ ਸਾਲਡੋਨਾ ਦੇ ਇਨਾਮ ਜਿੱਤਣ ਬਾਰੇ ਚਰਚਾ ਹੈ। ਏਰੀਅਨਾ ਗ੍ਰਾਂਡੇ ਵੀ ਪੁਰਸਕਾਰ ਲਈ ਹੱਕਦਾਰ ਸਮਝੀ ਜਾ ਰਹੀ ਹੈ।
ਬਿਹਤਰੀਨ ਮੌਲਿਕ ਪਟਕਥਾ: ਇਸ ਵਰਗ ਵਿਚ ਫਿਲਮ ‘ਅਨੋਰਾ,-ਸੀਨ ਬੇਕਰ, ‘ਦ ਬਰੂਟਲਿਸਟ’-ਬ੍ਰੇਡੀ ਕਾਰਬੇਟ ਤੇ ਮੋਨਾ ਫਾਸਟਵੋਲਡ, ਦੀ ਰਿਅਲ ਪੇਨ-ਜੇਸੀ ਇਸੇਨਬਰਗ, ‘ਸੇਪਟੇਂਬਰ 5 – ਮੋਰਟਿਜ਼, ਟਿਮ, ਅਲੈਕਸ ਡੇਵਿਡ ਦੁਆਰਾ ਸਕ੍ਰੀਨਪਲੇ; ‘ਦ ਸਬਸਟਾਂਸ’- ਕੋਰੇਲੀ ਫਾਰਗਿਏਟ ਦੇ ਨਾਂ ਸ਼ਾਮਲ ਹਨ।
ਅਡਾਪਟਿਡ ਸਕਰੀਨਪਲੇਅ: ਅਡਾਪਟਿਡ ਸਕਰੀਨਪਲੇਅ ਲਈ ਨਾਮਜ਼ਦ ਹੋਏ ਹਨ–‘ਏ ਕੰਪਲੀਟ ਅਨਨੋਨ’, ਜੇਮਜ਼ ਵਰਗਲਡ ਅਤੇ ਜੈ ਕੁੱਕਸ ਦੁਆਰਾ ਸਕ੍ਰੀਨਪਲੇਅ, ‘ਕਾਨਕਲੇਵ’ ਪੀਟਰ ਸਟ੍ਰੈਗਨ ਦੁਆਰਾ ਸਕ੍ਰੀਨਪਲੇ, ਏਮੀਲੀਆ ਪਰੇਜ਼- ਜੈਕਾਂ, ਥੌਮਸ ਬੋਲੀਗੇਨ, ਲੀਆ ਮਾਈਸੀਅਸ ਅਤੇ ਨਿਕੋਲਸ ਲਾਈਵਸਚੀ,‘ਨਿਕੱਲ ਬੁਆਏਜ਼’ ਰੈਮਲ ਰਾਸ ਤੇ ਜਾੲਸਿਲੀਨ ਦੁਆਰਾ ਸਕ੍ਰੀਨਪਲੇਅ, ‘ਸਿੰਗ-ਸਿੰਗ’ ਕਲਾਈਂਟ ਤੇ ਗ੍ਰੇਗ ਹਨ। ਪਰ ‘ਕਾਨਕਲੇਵ’ ਪੀਟਰ ਸਟ੍ਰੈਗਨ ਦੁਆਰਾ ਸਕ੍ਰੀਨਪਲੇ ਦੇ ਇਨਾਮ ਜਿੱਤਣ ਦੀ ਉਮੀਦ ਹੈ।
ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ: ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ ਵਿਚ ‘ਅਨੁਜਾ’-, ‘ਏ ਲੀਨ’-, ‘ਆਈ ਐਮ ਨਾਟ ਏ ਰੋਬੋਟ-, ‘ਦ ਮੈਨ ਹੂ ਕੁਡ ਨਾਟ ਰਿਮੇਨ ਸਾਈਲੈਂਟ- ਤੇ ਲਾਸਟ ਰੇਂਜਰ ਨਾਮਜ਼ਦ ਹਨ। ਲਾਸਟ ਰੇਂਜਰ ਦੇ ਇਨਾਮ ਜਿੱਤਣ ਦੀ ਉਮੀਦ ਹੈ।
ਬਿਹਤਰੀਨ ਸਿਨੇਮਾਟੋਗ੍ਰਾਫੀ: ਬਿਹਤਰਨੀਨ ਸਿਨੇਮਾਟੋਗ੍ਰਾਫੀ ਵਿਚ ‘ਲੋਲ ਕਰਾਲਾਏ’, ‘ਗ੍ਰੀਗ ਫਰੇਜ਼ਰ’, ‘ਪੌਲ ਗੁਇਲ’,‘ਐਡ ਲੈਚਮੈਨ’ ਤੇ ਜਿਰਨ ਬਲਾਸਕ ਹਨ।
ਫਿਲਮ ਸੰਪਾਦਨ ਵਿਚ ਨਾਮਜ਼ਦ ‘ਅਨੋਰਾ’- ਸੀਨ ਬੇਕਰ, ‘ਦੀ ਬਰੂਟਲਿਸਟ’ ਡੇਵਿਡ ਜਾਨਸੋ, ‘ਕਾਨਕਲੇਵ’ ਨਿਕ ਇਮਰਸਨ, ’ਏਮੀਲੀਆ ਪਰੇਜ਼’ ਜੂਲੀਅਟ ਵੈਲਫਲਿੰਗ ਦੀ, ‘ਵਿਕੇਡ’ ਮਾਇਰਨ ਕਰਟੀਨ ਦੇ ਨਾਂ ਸ਼ਾਮਲ ਹਨ।
ਬਿਹਤਰੀਨ ਮੌਲਿਕ ਗੀਤ ਸ਼੍ਰੇਣੀ ਵਿਚ ਗੀਤ ‘ਐਲ ਮਾਲ’,‘ਦੀ ਜਰਨੀ’,‘ਲਾਈਕ ਏ ਬਰਡ’, ‘ਮਾਈ ਕਮਇਨ’, ‘ਨੇਵਰ ਟੂ ਲੇਟ’ ਨਾਮਜ਼ਦ ਹਨ। ਗੀਤ ‘ਲਾਈਕ ਏ ਬਰਡ’ ਇਨਾਮ ਜਿੱਤ ਸਕਦਾ ਹੈ।
ਮੌਲਿਕ ਸਕੋਰ: ਇਸ ਸ਼੍ਰੇਣੀ ਵਿਚ ‘ਡੈਨੀਅਲ ਬਲੂਮਬਰਗ’,‘ਵੋਲਕਰ ਬਰਟੇਲਮਨ’, ਕਲੈਮਮੈਂਟ ਡਿਕਲ ਅਤੇ ਕੈਮਿਲ, ਜੌਨ ਪਾਵੇਲ ਅਤੇ ਸਟੀਫਨ ਸਕਵਰਜ਼, ਕ੍ਰਿਸ ਬੋਅ ਸ਼ਾਮਲ ਹਨ। ‘ਜੌਨ ਪਾਵੇਲ ਅਤੇ ਸਟੀਫਨ ਸਕਵਰਜ਼ ਦੇ ਇਨਾਮ ਜਿੱਤਣ ਦੀ ਸੰਭਾਵਨਾ ਵੱਧ ਹੈ।
ਵਿਜ਼ੂਅਲ ਇਫੈਕਟਸ: ਇਸ ਸ਼੍ਰੇਣੀ ਵਿਚ ਫਿਲਮਾਂ ‘ਏਲੀਅਨ: ਰੋਮੂਲਸ’, ‘ਬੈਟਰ ਮੈਨ’, ‘ਟਿਊਨ ਪਾਰਟ ਟੂ’, ‘ਕਿੰਗਡਮ ‘ਆਫ ਦ ਪਲੈਨਟ ਆਫ ਦ ਏਪ’,‘ਵਿਕੇਡ’ ਸ਼ਾਮਲ ਹਨ।
ਪ੍ਰੋਡਕਸ਼ਨ ਡਿਜ਼ਾਈਨ: ਇਸ ਸ਼੍ਰੇਣੀ ਵਿਚ ਫਿਲਮ ‘ਦ ਬਰੂਟਲਿਸਟ’, ‘ਕਾਨਕਲੇਵ’, ‘ਟਿਊਨ ਪਾਰਟ ਟੂ’, ਨੋਸਫੈੱਟੂ, ‘ਵਿਕੇਡ’ ਸ਼ਾਮਲ ਹਨ।
ਕਾਸਟਿਊਮ ਡਿਜ਼ਾਈਨ: ਇਸ ਵਿਚ ‘ਕਾਨਕਲੇਵ’, ਨੋਸਫੈੱਟੂ, ‘ਵਿਕੇਡ’, ਗਲੈਡੀਟਰ ਟੂ, ‘ਏ ਕੰਪਲੀਟ ਅਨਨੋਨ’ ਸ਼ਾਮਲ ਹਨ।
ਬੈਸਟ ਮੇਕਅੱਪ ਤੇ ਹੇਅਰ ਸਟਾਈਲ: ਇਸ ਮੁਕਾਬਲੇ ਵਿਚ ਨੋਸਫੈੱਟੂ, ਏਮੀਲੀਆ ਪੇਰੇਜ਼, ‘ਏ ਡਿਫਰੰਟ ਮੈਨ’, ‘ਵਿਕੇਡ’ ਤੇ ‘ਦ ਸਬਸਟਾਂਸ’ ਸ਼ਾਮਲ ਹਨ।
ਸਾਊਂਡ: ਸਾਊਂਡ ਵਿਚ ਫਿਲਮਾਂ ‘ਏਮੀਲੀਆ ਪਰੇਜ਼’, ‘ਵਿਕੇਡ’, ‘ਏ ਕੰਪਲੀਟ ਅਨਨੋਨ’, ‘ਟਿਊਨ ਪਾਰਟ ਟੂ’ ਤੇ ‘ਵਾਈਲਡ ਰੋਬੋਟ ਨਾਮਜ਼ਦ ਹਨ।
ਬਿਹਤਰੀਨ ਐਨੀਮੇਸ਼ਨ ਫੀਚਰ ਫਿਲਮ: ਇਸ ਵਰਗ ਵਿਚ ਫਲੋ, ਇਨ-ਸਾਈਡ ਆਊਟ ਟੂ, ਮੋਮਰਾਇ ਆਫ ਏ ਸਨੇਲ, ਵੈਲਸ ਗਾਰਮਿਟ ਤੇ ਵਾਈਲਡ ਰੋਬੋਟ ਨਾਮਜ਼ਦ ਹਨ।
ਬੈਸਟ ਐਨੀਮੇਟਡ ਸ਼ਾਰਟ ਫਿਲਮ: ਇਸ ਸ਼੍ਰੇਣੀ ਵਿਚ ਬਿਊਟੀਫੁਲ ਮੈਨ, ‘ਇਨ ਦੀ ਸ਼ੈਡੋ ਆਫ ਸਿਪਰਸ’,’ਮੈਜਿਕ ਕੈਂਡੀ’,’ਵਾਂਡਰ ਟੂ ਵਾਂਡਰ’, ਯੱਕ ਨਾਮਜ਼ਦ ਹਨ।
ਸ਼ਾਰਟ ਫਿਲਮ ਡਾਕੂਮਂੈਟਰੀ ਸ਼੍ਰੇਣੀ: ਇਸ ਕੈਟੇਗਰੀ ਵਿਚ ‘ਡੈਥ ਬਾਈ ਨੰਬਰਸ’, ‘ਆਈ ਐਮ ਰੈਡੀ ਵਾਰਡਨ’, ‘ਇੰਸੀਡੈਂਟ, ‘ਇੰਸਟਰੂਮੈਂਟ ਆਫ ਏ ਬੀਟਿੰਗ ਹਰਟ’,‘ਦ ਆਨਲੀ ਗਰਲ ਇਨ ਦੀ ਆਰਕੈਸਟਰਾ’ ਨਾਮਜ਼ਦ ਹਨ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ: ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਲਈ ਨਾਮਜ਼ਸ ਫਿਲਮਾਂ ਹਨ -ਬਲੈਕ ਬਾਕਸ ਡੇਅਰੀਜ਼, ਨੋ ਅਦਰ ਲੈਂਡ, ਪਰੋਕਲੀਨ ਵਾਰ, ਸਾਊਂਡ ਟਰੈਕ ਟੋ ਏ. ਅਤੇ ਸੁਗਰਕੇਨ।
ਬਿਹਤਰੀਨ ਵਿਦੇਸ਼ੀ ਭਾਸ਼ਾ ਫਿਲਮ: ਇਸ ਫਿਲਮ ਵਰਗ ਵਿਚ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ‘ਆਈ ਐਮ ਸਟਿਲ ਹੇਅਰ’ (ਬ੍ਰਾਜ਼ੀਲ)-,‘ਦ ਗਰਲ ਵਿਦ ਦਾ ਨੀਡਲ’ (ਡੈਨਮਾਰਕ) –, ‘ਏਮੀਲੀਆ ਪਰੇਜ਼ (ਫਰਾਂਸ)-, ‘ਦ ਸੀਡ ਆਫ ਦੀ ਸੇਕਰਡ ਫਿਗ’ (ਜਰਮਨੀ)-, ‘ਫਲੋ’ (ਲਾਤਵੀਆ) ਨਾਮਜ਼ਦ ਹਨ। ‘ਦ ਸੀਡ ਆਫ ਦੀ ਸੇਕਰਡ ਫਿਗ’ ਜ਼ੋਰਦਾਰ ਦਾਅਵੇਦਾਰ ਲੱਗ ਰਹੀ ਹੈ। ‘ਦ ਗਰਲ ਵਿਦ ਦਾ ਨੀਡਲ’– ਫਿਲਮ ਦੀ ਕਹਾਣੀ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਲਈ ਮੁਕਾਬਲਾ ਕਾਫੀ ਸਖ਼ਤ ਹੈ।
ਜ਼ਿਕਰਯੋਗ ਹੈ ਕਿ ਆਸਕਰ ਅਵਾਰਡ ਦਾ 200 ਦੇਸ਼ਾਂ ਵਿਚ ਸਿੱਧਾ ਪ੍ਰਸਾਰਣ ਹੁੰਦਾ ਹੈ ਤੇ ਕਰੋੜਾਂ ਲੋਕ ਇਸ ਪੋ੍ਰਗਰਾਮ ਨੂੰ ਦੇਖਣ ਲਈ ਟੀ.ਵੀ. ਨਾਲ ਜੁੜੇ ਹੁੰਦੇ ਹਨ।
97ਵੇਂ ਆਸਕਰ ਅਵਾਰਡ ਦਾ ਸਿੱਧਾ ਪ੍ਰਸਾਰਣ ਐਤਵਾਰ, 2 ਮਾਰਚ 2025 ਨੂੰ ਸ਼ਾਮ 5 (ਪੈਸੇਫਿਕ ਟਾਈਮ) ਅਤੇ ਸ਼ਾਮ 7 ਵਜੇ (ਸੈਂਟਰਲ ਟਾਈਮ) ਏ. ਬੀ. ਸੀ. ਚੈਨਲ ‘ਤੇ ਦਿਖਾਇਆ ਜਾਏਗਾ।