ਅਖੀਰ: ਹਰਚਰਨ ਸਿੰਘ ਪ੍ਰਹਾਰ ਵੀ ਡਰ ਗਏ!

ਹਰਜੀਤ ਦਿਉਲ -ਬਰੈਂਪਟਨ
905-676-9242
ਸੰਪਾਦਕ ਜੀ,
ਪੰਜਾਬ ਟਾਈਮਜ਼ ਵਿਚ ਛਪਦੇ ਹਰਚਰਨ ਸਿੰਘ ਪ੍ਰਹਾਰ ਹੁਰਾਂ ਦੇ ਜਾਣਕਾਰੀ ਭਰਪੂਰ ਲੇਖ ਪੜ੍ਹਨਯੋਗ ਹੁੰਦੇ ਹਨ, ਪਰ ਡੂੰਘੇ ਧਾਰਮਿਕ ਵਿਸ਼ੇ ਮੇਰੀ ਸੀਮਤ ਪਹੁੰਚ ਤੋਂ ਬਾਹਰ ਹੁੰਦੇ ਹਨ। ਹਾਂ ਸਿੱਖ ਸਮਾਜਕ ਸਰੋਕਾਰਾਂ ਨਾਲ ਸੰਬੰਧਤ

ਉਨ੍ਹਾਂ ਦੀ ਨਿਰਪੱਖ ਸੋਚ ਦਾ ਮੈਂ ਕਾਇਲ ਹਾਂ, ਉਹ ਇਸ ਲਈ ਕਿ ਜਿਵੇਂ ਬਹੁਤੇ ਸਿੱਖ ਬੁੱਧੀਜੀਵੀ ‘ਸਿੱਖੀ ਨੂੰ ਖਤਰਾ’ ਦਾ ਹਊਆ ਖੜ੍ਹਾ ਕਰ ਐਂਵੇਂ ਕੌਮ ਨੂੰ ਗਧੀਗੇੜ ਪਾਈ ਰੱਖਦੇ ਹਨ, ਪ੍ਰਹਾਰ ਜੀ ਈਮਾਨਦਾਰੀ ਨਾਲ ਸਾਰੀਆਂ ਸਿੱਖ ਸਮੱਸਿਆਵਾਂ ਲਈ ਕਿਸੇ ਬਾਹਰੀ ਧਿਰ ਨੂੰ ਦੋਸ਼ ਨਾ ਦੇ ਕੇ ਸਾਡੀ ਆਪਣੀ ਹੀ ਦਿਸ਼ਾਹੀਣ ਅਤੇ ਗੁਮਰਾਹਕੁਨ ਲੀਡਰਸਿæਪ ਨੂੰ ਜਿੰLਮੇਵਾਰ ਮੰਨਦੇ ਹਨ। ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਈ’ ਦਾ ਪਾਲਨ ਕਰਦਿਆਂ ਸਵੈ-ਪੜਚੋਲ ਕਰਨ ਦਾ ਜਿਗਰਾ ਵਿਰਲਿਆਂ ਦਾ ਹੀ ਹੁੰਦਾ ਹੈ, ਵਰਨਾ ਬਿਨਾਂ ਵਕਤ ਵਿਚਾਰੇ ਅਤੇ ਬਿਨਾ ਨਿਸ਼ਾਨੇ ਦੀ ਸਪੱਸ਼ਟਤਾ ਦੇ ਹਕੂਮਤਾਂ ਵਿਰੁੱਧ ਤੋਪਾਂ ਬੀੜ ਕੇ ਹਵਾ ਵਿਚ ਤਲਵਾਰਾਂ ਭਜਾਉਂਦੇ ਹੋਏ ਮਰਜਾਂਗੇ, ਮਾਰ ਦਿਆਂਗੇ ਦਾ ਰਾਗ ਅਲਾਪਣ ਵਾਲੇ ਅਣਗਿਣਤ ਪੰਜਾਬ ਦੇ ਵਾਰਸ ਖੁੰਭਾਂ ਵਾਂਗੂੰ ਉੱਗਦੇ ਨਿਤ ਦੇਖੇ ਜਾ ਸਕਦੇ ਹਨ। ਅਕਾਲ ਤਖਤ ਦੀ ਸਰਵਉੱਚਤਾ ਬਾਰੇ ਪਿਛਲੇ ਅੰਕ ਵਿਚ ਛਪੇ ਪ੍ਰਹਾਰ ਜੀ ਦੇ ਲੇਖ ਬਾਰੇ ਕੁਝ ਨਹੀਂ ਕਹਿਣਾ ਪਰ ਇਸ ਲੇਖ ਦੇ ਅੰਤ ਵਿਚ ਉਨ੍ਹਾਂ ਜੋ ਲਿਖ ਦਿੱਤਾ ਉਸ ਨਾਲ ਮੈਂ ਬਿਲਕੁਲ ਸਹਿਮਤ ਨਹੀਂ। ਧਾਡਾ ਅਖਬਾਰ ਜੇਕਰ ਸਭ ਪਾਠਕਾਂ ਨੂੰ ਆਪਣਾ ਨਜ਼ਰੀਆ ਇਸ ਪਲੇਟਫਾਰਮ `ਤੇ ਪੇਸ਼ ਕਰਨ ਦਾ ਅਵਸਰ ਦਿੰਦਾ ਹੈ ਤਾਂ ਮੈਂ ਜ਼ਰੂਰ ਕੁਝ ਅਰਜ਼ ਕਰਨ ਦੀ ਇਜਾਜ਼ਤ ਚਾਹਾਂਗਾ। ਪ੍ਰਹਾਰ ਜੀ ਲਿਖਦੇ ਹਨ ‘ਸੰਤਾਂ ਦੀ ਅਗਵਾਈ ਹੇਠ ਉਨ੍ਹਾਂ ਦੇ ਪੈਰੋਕਾਰਾਂ ਪੂਰੀ ਦਲੇਰੀ ਨਾਲ ਜੋ ਹਥਿਆਰਬੰਦ ਲੜਾਈ ਲੜੀ, ਉਸ ਜਾਂਬਾਜ਼ੀ ਦੇ ਕਿੱਸੇ ਲਿਖੇ ਗਏ `ਤੇ ਲਿਖੇ ਜਾਣਗੇ’। ਸਾਫ ਨਜ਼ਰ ਆਈ ਜਾਂਦਾ ਹੈ ਕਿ ਇਹ ਗੱਲ ਉਨ੍ਹਾਂ ਨੇ ਮੀਡੀਆ ਚੈਨਲਾਂ ਉਪਰ ਗਰਜਦੇ ਆ ਰਹੇ ਅਕਾਲ ਤਖਤ ਸਾਹਿਬ ਦੀ ਅਜਮਤ ਦੀ ਰਾਖੀ ਲਈ ਉਤਰੇ ਜਿਹਾਦੀ ਪੱਤਰਕਾਰਾਂ ਤੋਂ ਡਰਦੇ ਮਾਰਿਆਂ ਹੀ ਲਿਖੀ ਲਗਦੀ ਹੈ। ਵਰਨਾ ਲਿਖਣਾ ਤਾਂ ਉਨ੍ਹਾਂ ਨੂੰ ਇਹ ਚਾਹੀਦਾ ਸੀ ਕਿ ਅਜਿਹੇ ਸਤਿਕਾਰਤ ਧਰਮ ਅਸਥਾਨ ਨੂੰ ਜੰਗ ਦਾ ਅਖਾੜਾ ਬਣਨ ਹੀ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਖੁਦ ਉਨ੍ਹਾਂ ਨੇ ਆਪਣੇ ਇੱਕ ਲੇਖ ਵਿਚ ਪ੍ਰੋ. ਪੂਰਨ ਸਿੰਘ ਦੇ ਹਵਾਲੇ ਨਾਲ਼ ਇਸ ਕਿਸਮ ਦੇ ਇਸ਼ਾਰੇ ਕੀਤੇ ਵੀ ਹੋਏ ਹਨ। ਮੇਰੀ ਜਾਚੇ ਇੱਥੇ ਪ੍ਰਹਾਰ ਜੀ, ਜਿਸ ‘ਸਿੰਡਰੋਮ’ ਤੋਂ ਪ੍ਰਭਾਵਤ ਹੋ ਗਏ ਹਨ, ਉਸ ਤੋਂ ਕਦੇ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਵੀ ਹੋ ਗਏ ਸਨ, ਜਦ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਵੇਲੇ ਸਰਕਾਰ ਵੱਲੋਂ ਮਿਲਿਆ ਐਵਾਰਡ ਵਾਪਸ ਕਰ ਦਿੱਤਾ ਸੀ। ਜਦਿਕ ਉਹ ਸੰਤਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪ੍ਰਤੀ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਅੰਦਰ ਅਥਾਹ ਸ਼ਰਧਾ ਨੂੰ ਢਾਲ਼ ਬਣਾ ਕੇ ਚਲਾਏ ਹਥਿਆਰਬੰਦ ਸੰਘਰਸ਼ ਦੇ ਸਖ਼ਤ ਵਿਰੋਧੀ ਸਨ, ਜਿਸ ਲਈ ਉਨ੍ਹਾਂ ਦਾ ਨਾਂਅ ਖਾੜਕੂਆਂ ਦੀ ਹਿਟ ਲਿਸਟ ਵਿਚ ਦਰਜ ਹੋ ਗਿਆ ਸੀ। ਪਰ ਸਮਾਜਕ ਦਬਾਅ ਦਾ ਸਾਹਮਣਾ ਨਾ ਕਰ ਸਕਣ ਕਰਕੇ ਉਨ੍ਹਾਂ ਐਵਾਰਡ ਵਾਪਸ ਕਰਨਾ ਉਚਿਤ ਸਮਝਿਆ। ਪ੍ਰਹਾਰ ਜੀ ਸਰਕਾਰੀ ਕਾਰਵਾਈ ਨੂੰ ਮੁਜਰਮਾਨਾ ਦੱਸਦੇ ਹਨ ਪਰ ਸੱਚ ਇਹ ਹੈ ਕਿ ਜੇ ਸਮੇਂ ਸਿਰ ਐਕਸ਼ਨ ਲਏ ਹੁੰਦੇ ਐਨਾ ਖੁਨ ਖਰਾਬਾ ਨਾ ਹੁੰਦਾ। ਕੀ ਜੇਕਰ ਡੁਬੱਈ ਤੋਂ ਉਤਰੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਆਦਮ ਬੋ-ਆਦਮ, ਆਦਮ-ਬੋ ਮਾਰਕਾ ਰਾਜਨੀਤੀ ਨੂੰ ਠੱਲ੍ਹ ਨਾ
ਪਾਈ ਹੁੰਦੀ ਤਾਂ 2/3 ਸਾਲਾਂ ਵਿਚ 84 ਵਾਲਾ ਮਾਹੌਲ ਪੰਜਾਬ ਵਿਚ ਨਾ ਸਿਰਜਿਆ ਜਾਂਦਾ? ਪ੍ਰਹਾਰ ਜੀ ਅੱਜ ਜਮਾਨਾ ਪਹਿਲਾਂ ਵਾਂਗ ਹਥਿਆਰਾਂ ਨਾਲ ਲੜਨ ਦਾ ਨਹੀਂ ਹੈ। ਅੱਜ ਅਕਲ ਦੀ ਲੜਾਈ ਹੈ, ਜੋ ਤਲਵਾਰ ਨਾਲ ਨਹੀਂ ਕਲਮ ਨਾਲ ਲੜੀ ਜਾਣੀ ਹੈ। ਹਮਾਸ ਨੇ ਹਥਿਆਰਾਂ ਨਾਲ ਲੜ ਕੇ ਆਪਣਾ ਇਲਾਕਾ ਖੰਡਹਰ ਵਿਚ ਤਬਦੀਲ ਕਰ ਲਿਆ। ਇਰਾਕ ਅਫਗਾਨਸਤਾਨ ਵਿਚ ਹਥਿਆਰਬੰਦ ਲੜਾਕਿਆਂ ਸੁਖੀ ਵਸਦੇ ਮੁਲਕਾਂ ਨੂੰ ਦੋਜਖ ਵਿਚ ਤਬਦੀਲ ਕਰ ਦਿੱਤਾ ਹੈ ਜਿੱਥੋਂ ਉੱਥੇ ਵਸਦੇ ਲੋਕ ਜਾਨ ਬਚਾ ਕੇ ਦੌੜ ਰਹੇ ਹਨ `ਤੇ ਜਿੱਥੇ ਜਗ੍ਹਾ ਮਿਲੇ ਸ਼ਰਨਾਰਥੀ ਕੈਂਪਾਂ ਵਿਚ ਨਰਕ ਦੀ ਜਿੰਦਗੀ ਜੀਅ ਰਹੇ ਹਨ।ਸiੋਚੳੱ ਜੱਵੇ ਤੱ ਸੱਰੇ ਪੁੳੱੜੇ ਦੀ ਜੜ੍ਹ ‘ਸਭ ਧਰਮੱ ਦੀ ਸਭੇ ਸੱਝੀਵੱਲਤੱ’ ਵੱLੀ ੳੰਤਰ-ੳੱਤਮੱ ਤੋਂ ਮੂੰਹ ਮੋੜ ਕੇ ਪੂਰੀi ੲਨਸੱਨੀੳਤ ੳੰਦਰਵੰਡੀਆਂ ਪਾਈਆਂ ਹਨ ਅਤੇ ਆਪਸ ਵਿਚ ਲੜ ਮਰਨ ਦਾ ਮਾਦਾ ਪੈਦਾ ਕੀਤਾ ਹੈ। ਸੰਸਾਰ ਦੀਆਂ ਕੁਝ ਕੁ ਸੰਸਥਾਵਾਂ ਨੇ ਕੁਝ ਸਰਵੇ ਕੀਤੇ ਹਨ, ਜਿਨ੍ਹਾਂ ਦਾ ਨਿਚੋੜ ਇਵੇਂ ਹੈ ਕਿ ਦੁਨਿਆਂ ਦੇ ਜਿੰਨੇ ਵੀ ਦੇਸ਼ ਵੱਧ ਸੈਕੂਲਰਹੋ ਗਏ ਹਨ, ਉਹ ਦੇਸ਼ ਉਨੇ ਹੀ ਵੱਧ ਰਹਿਣਯੋਗ ਬਣ ਗਏ ਹਨ। ਸਾਡਾ ਭਾਰਤ ਇੱਕ ਧਾਰਮਕ ਦੇਸ਼ ਹੈ, ਜਿੱਥੇ ਹਰ ਮੁਹੱਲੇ ਵਿਚ ਕਈ ਕਈ ਧਰਮ ਅਸਥਾਨ ਹਨ, ਪਰ ਇਸ ਦੇ ਬਾਵਜੂਦ ਅਸੀਂ ਵੱਧ ਸੈਕੂਲਰਮੁਲਕਾਂ ਵੱਲ ਵਹੀਰਾਂ ਕਿਉਂ ਘੱਤੀਆਂ ਹਨ?ਇੱਕ ਹੋਰ ਅਧਿਅਨ ਅਨੁਸਾਰ ਕਨੈਡਾ ਵਿਚਲੇ ਚਰਚਾਂ ਦੀ ਗਿਣਤੀ ਪਿਛਲੇ 50 ਸਾਲਾਂ ਦੌਰਾਨ ਅੱਧੀ ਰਹਿ ਗਈ ਹੈ ਅਤੇ ਇਸੇ ਦੌਰਾਨ ਚਰਚ ਜਾਣ ਵਾਲਿਆਂ ਦੀ ਗਿਣਤੀ 90% ਤੋਂ ਘਟ ਕੇ 5% ਰਹਿ ਗਈ ਹੈ। ਇਸ ਦੇਸ਼ ਵਿਚ ਵੜਨ ਲਈ ਅਸੀਂ ਕੀ ਕੁਝ ਨਹੀਂ ਕਰਦੇ? ਬਲਰਾਜ ਸਾਹਨੀ ਲਾਜਵਾਬ ਐਕਟਰ ਹੋਣ ਦੇ ਨਾਲ ਬੁੱਧੀਜੀਵੀ ਲੇਖਕ ਵੀ ਰਿਹਾ ਹੈ। ਉਸ ਦੇ ਇੱਕ ਸਫਰਨਾਮੇ ਵਿਚ ਉਸ iਲਿਖਆ ਹੈ “ ਹੇ ਰੱਬਾ ਮੈਂ ਸਾਰੀ ਦੁਨਿਆਂ ਘੁੰਮਿਆ ਹਾਂ `ਤੇ ਦੇਖਿਆ ਹੈ ਕਿ ਜਿਨ੍ਹਾਂ ਮੁਲਕਾਂ ਤੇਰੇ ਵੱਲ ਪਿੱਠ ਭੁਆ ਲਈ ਹੈ ਉੱਥੋਂ ਦੇ ਲੋਕ ਵੱਧ ਸੁਖੀ ਜੀਵਨ ਬਤੀਤ ਕਰ ਰਹੇ ਹਨ। ਰੱਬਾ ਫੇਰ ਤੂੰ ਇਸਤੀਫਾ ਕਿਉਂ ਨਹੀਂ ਦੇ ਦਿੰਦਾ?” ਅੱਜ ਦੀ ਸਭਿਅਕ ਦੁਨਿਆ ਵਿਚ ਇਨਸਾਨੀਅਤ ਹੀ ਸਭ ਤੋਂ ਸ਼ਰੇਸ਼ਠ ਧਰਮ ਹੋਣਾ ਚਾਹੀਦਾ ਹੈ।
ਧੰਨਵਾਦ