ਰਣਬੀਰ ਕਪੂਰ ਖਲਨਾਇਕ ਬਣੇਗਾ

ਯਸ਼ਰਾਜ ਫ਼ਿਲਮਜ਼ ਦੀ ਵੱਡੇ ਬਜਟ ਵਾਲੀ ਐਕਸ਼ਨ ਨਾਲ ਭਰਪੂਰ ਫਿਲਮ ‘ਧੂਮ-4’ ਰਣਬੀਰ ਕਪੂਰ ਦੇ ਖਾਤੇ ਵਿਚ ਆ ਚੁੱਕੀ ਹੈ।

ਇਸ ਫ਼ਿਲਮ ਵਿਚ ਰਣਬੀਰ ਕਪੂਰ ਨਾਂਹਪੱਖੀ ਭੂਮਿਕਾ ਵਿਚ ਨਜ਼ਰ ਆਵੇਗਾ। ‘ਧੂਮ-4’ ਵਿਚ ਆਪਣੇ ਦਾਖ਼ਲੇ ਨਾਲ ਰਣਬੀਰ ਕਪੂਰ ਬੇਹੱਦ ਖੁਸ਼ ਹੈ। ਇਸ ਫ੍ਰੈਂਚਾਈਜ਼ੀ ਦੀਆਂ ਫ਼ਿਲਮਾਂ ਵਿਚ ਜੇ ਦੀਕਸ਼ਿਤ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਬੱਚਨ ਅਤੇ ਇੰਸਪੈਕਟਰ ਅਲੀ ਅਕਬਰ ਫ਼ਤਹਿ ਖਾਨ ਦਾ ਕਿਰਦਾਰ ਨਿਭਾਉਣ ਵਾਲੇ ਉਦੈ ਚੋਪੜਾ, ਦੋਵਾਂ ਫ਼ਿਲਮਾਂ ਤੋਂ ਬਾਹਰ ਹੋ ਚੁੱਕੇ ਹਨ। ‘ਧੂਮ’ ਸੀਰੀਜ਼ ਦੀ ਸ਼ੁਰੂਆਤ ਸਾਲ 2004 ਵਿਚ ਹੋਈ ਸੀ। ਇਸ ਫ੍ਰੈਂਚਾਈਜੀ ਦੇ ਹੁਣ ਤੱਕ ਤਿੰਨ ਹਿੱਸੇ ਰਿਲੀਜ਼ ਹੋ ਚੁੱਕੇ ਹਨ। ਫ੍ਰੈਂਚਾਈਜ਼ੀ ਦੀ ਪਹਿਲੀ ਫ਼ਿਲਮ ‘ਧੂਮ’ ਵਿਚ ਅਭਿਸ਼ੇਕ ਬੱਚਨ, ਜਾਨ ਅਬ੍ਰਾਹਮ, ਉਦੈ ਚੋਪੜਾ ਅਹਿਮ ਭੂਮਿਕਾਵਾਂ ਵਿਚ ਸਨ, ਜਦ ਕਿ ‘ਧੂਮ-2’ ਵਿੱਚ ਅਭਿਸ਼ੇਕ ਬੱਚਨ, ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਮੁੱਖ ਭੂਮਿਕਾਵਾਂ ਵਿਚ ਸਨ। ਸਾਲ 2013 ਵਿਚ ਰਿਲੀਜ਼ ਹੋਈ ‘ਧੂਮ-3’ ਵਿਚ ਦੋਹਰੀ ਭੂਮਿਕਾ ਨਿਭਾਈ ਸੀ।
ਫਿਲਮ ਵਿਚ ਉਸ ਖਾਨ ਨਾਲ ਕੈਟਰੀਨਾ ਕੈਫ ਸੀ। ਇਸ ਤਰ੍ਹਾਂ ਹੁਣ ਦਰਸ਼ਕਾਂ ਨੂੰ ਫ਼ਿਲਮ ‘ਧੂਮ-4’ ਦਾ ਇੰਤਜ਼ਾਰ ਹੈ। ਰਣਬੀਰ ਨੇ ਇਸ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਸਾਲ 2026 ‘ਚ ਅਪ੍ਰੈਲ ਵਿੱਚ ਹੋਵੇਗੀ। ‘ਧੂਮ-3’ ਨਿਰਦੇਸ਼ਤ ਕਰਨ ਵਾਲੇ ਵਿਜੈ ਕ੍ਰਿਸ਼ਨ ਅਚਾਰਿਆ ਨੇ ‘ਧੂਮ-4’ ਦਾ ਲੇਖਨ ਕੰਮ ਕੀਤਾ ਹੈ। ਨਿਰਮਾਤਾ ਇਸ ਵਾਰ ਫ਼ਿਲਮ ਦਾ ਵਿਸਥਾਰ ਨਹੀਂ। ਸਗੋਂ ਇਸ ਨੂੰ ਨਵੇਂ ਤੌਰ ‘ਤੇ ਬਣਾ ਰਹੇ ਹਨ। ਇਸ ਦੀ ਕਹਾਣੀ ਨਵੇਂ ਸਿਰੇ ਤੋਂ ਲਿਖਣ ਤੋਂ ਬਾਅਦ ਕਹਾਣੀ ਪੱਕੀ ਹੋ ਚੁੱਕੀ ਹੈ ਅਤੇ ਇਸ ਦੀ ਟੀਮ ਹੁਣ ਕਾਸਟਿੰਗ ‘ਤੇ ਕੰਮ ਸ਼ੁਰੂ ਕਰਨ ਵਾਲੀ ਹੈ।
ਸੂਤਰਾਂ ਅਨੁਸਾਰ ਨੌਜਵਾਨ ਪੀੜੀ ਦੇ ਹੀ ਦੋ ਨਵੇਂ ਹੀਰੋਆਂ ਨੂੰ ਪੁਲਿਸ ਅਫ਼ਸਰ ਦੀ ਭੂਮਿਕਾ ਵਿਚ ਕਾਸਟ ਕੀਤਾ ਜਾਵੇਗਾ। ਦੱਖਣ ਦੀ ਇਕ ਅਦਾਕਾਰਾ ਦਾ ਨਾਂਅ ਮੁੱਖ ਭੂਮਿਕਾ ਲਈ ਲਗਭਗ ਫਾਈਨਲ ਕੀਤਾ ਜਾ ਚੁੱਕਾ ਹੈ, ਜਦ ਕਿ ਹੋਰ ਔਰਤ ਦੀ ਮੁੱਖ ਭੂਮਿਕਾ ਲਈ ਭਾਲ ਜਾਰੀ ਹੈ। ਖਲਨਾਇਕ ਦੀ ਭੂਮਿਕਾ ਲਈ ਕਿਸੇ ਦੱਖਣ ਦੇ ਐਕਟਰ ਨੂੰ ਲਏ ਜਾਣ ‘ਤੇ ਵਿਚਾਰ ਹੋ ਰਿਹਾ ਹੈ। ਸੂਤਰਾਂ ਅਨੁਸਾਰ ਨੌਜਵਾਨ ਪੀੜ੍ਹੀ ਦੇ ਹੀ ਦੋ ਨਵੇਂ ਹੀਰੋ ਨੂੰ ਪੁਲਿਸ ਅਫ਼ਸਰ ਦੀ ਭੂਮਿਕਾ ਵਿਚ ਕਾਸਟ ਕੀਤਾ ਜਾਵੇਗਾ। ਦੱਖਣ ਦੀ ਇਕ ਅਦਾਕਾਰਾ ਦਾ ਨਾਂਅ ਮੁੱਖ ਭੂਮਿਕਾ ਲਈ ਲਗਭਗ ਫਾਈਨਲ ਕੀਤਾ ਜਾ ਚੁੱਕਾ ਹੈ, ਜਦ ਕਿ ਹੋਰ ਔਰਤ ਦੀ ਮੁੱਖ ਭੂਮਿਕਾ ਲਈ ਭਾਲ ਜਾਰੀ ਹੈ। ਖਲਨਾਇਕ ਦੀ ਭੂਮਿਕਾ ਲਈ ਕਿਸੇ ਦੱਖਣ ਦੇ ਐਕਟਰ ਨੂੰ ਲਏ ਜਾਣ ‘ਤੇ ਵਿਚਾਰ ਹੋ ਰਿਹਾ ਹੈ। ਰਣਬੀਰ ਕਪੂਰ ਫ਼ਿਲਮ ‘ਧੂਮ-4’ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਮੌਜੂਦ ਪ੍ਰਾਜੈਕਟਾਂ ਦੀ ਸ਼ੂਟਿੰਗ ਖ਼ਤਮ ਕਰ ਲੈਣਾ ਚਾਹੁੰਦੇ ਹਨ।
-0-