ਮਹਾਕੁੰਭ ਨਗਰ: ਸਨਾਤਨ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਸਮਾਗਮ ਮਹਾਂਕੁੰਭ ‘ਚ ਜੁੜ ਰਹੀ ਆਸਥਾ ਦੇ ਮਹਾਂਸਾਗਰ ਨਾਲ ਸੋਮਵਾਰ ਨੂੰ ਰਾਸ਼ਟਰਪਤੀ ਦਰੌਪਦੀ ਮੁਰਮੂ ਵੀ ਜੁੜ ਗਏ।
ਭਾਰਤ ਦੀ ਦੂਜੀ ਔਰਤ ਤੇ ਪਹਿਲੀ ਆਦਿਵਾਸੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗੰਗਾ, ਯਮੁਨਾ ਤੇ ਅਧਿਆਤਮਕ ਸਰਸਵਤੀ ਦੇ ਤ੍ਰਿਵੇਣੀ ‘ਚ ਪੁੰਨ ਦੀ ਡੁਬਕੀ ਲਗਾ ਕੇ ਪੂਰੀ ਦੁਨੀਆ ਨੂੰ ਏਕਤਾ ਤੇ ਸਮਾਜਿਕ ਭਾਈਚਾਰੇ ਦਾ ਸੰਦੇਸ਼ ਦਿੱਤਾ। ਐਕਸ ‘ਤੇ ਲਿਖਿਆ, ਮਾਂ ਗੰਗਾ ਸਾਰਿਆਂ ‘ਤੇ ਆਪਣੀ ਕਿਰਪਾ ਬਣਾ ਕੇ ਰੱਖਣ। ਸ਼ਰਧਾ ਤੇ ਭਰੋਸੇ ਦਾ ਇਹ ਵਿਸ਼ਾਲ ਸਮਾਗਮ ਭਾਰਤ ਦੀ ਖੁਸ਼ਹਾਲ ਸੰਸਕ੍ਰਿਤੀ ਵਿਰਾਸਤ ਦਾ ਅਦਭੁੱਤ ਦਾ ਜੀਵੰਤ ਪ੍ਰਤੀਕ ਹੈ।
ਰਾਜਪਾਲ ਆਨੰਦੀ ਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਰਾਸ਼ਟਰਪਤੀ ਦੇ . ਨਾਲ ਸਨ।ਰਾਸ਼ਟਰਪਤੀ ਪਹਿਲਾਂ ਨਿਰਧਾਰਤ ਸਮੇਂ ਸਵੇਰੇ 9.50 ਵਜੇ ਤੋਂ ਲਗਪਗ ਅੱਧਾ ਘੰਟਾ ਪਹਿਲਾਂ 9.15 ਵਜੇ ਹੀ ਪ੍ਰਯਾਗਰਾਜ ਏਅਰਪੋਰਟ ਪਹੁੰਚੇ। ਉਨ੍ਹਾਂ ਦੇ ਨਾਲ 50 ਰਾਸ਼ਟਰਪਤੀ ਨੇ ਇਸ਼ਨਾਨ ਕਰ ਕੇ ਪਵਿੱਤਰ ਜਲ ‘ਚ ਫੁਲ ਮਾਲਾ ਤੇ ਨਾਰੀਅਲ ਅਰਪਿਤ ਕਰ ਕੇ ਸਮੁੱਚੇ ਦੇਸ਼ ਦੀ ਖੁਸ਼ਹਾਲੀ ਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਭਗਵਾਨ ਸੂਰਜ ਨੂੰ ਅਰਘ ਭੇਟ ਕੀਤਾ। ਫਿਰ ਇਕ ਦੇ ਬਾਅਦ ਇਕ ਕਈ ਡੁਬਕੀਆਂ ਲਗਾਈਆਂ ਤੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ। ਵੈਦਿਕ ਮੰਤਰਾਂ ਦੇ ਉੱਚਾਰਣ ਤੇ ਸ਼ਲੋਕਾਂ ਵਿਚਾਲੇ ਸੰਗਮ ਤ੍ਰਿਵੇਣੀ ਦਾ ਦੁੱਧ ਨਾਲ ਅਭਿਸ਼ੇਕ ਕੀਤਾ। ਉਨ੍ਹਾਂ ਨੇ ਅਕਸ਼ਤ, ਨੈਵੇਦਿਆ, ਫੁੱਲ, ਫਲ ਤੇ ਲਾਲ ਚੁੰਨੀ ਭੇਟ ਕਰਨ ਉਪਰੰਤ ਆਰਤੀ ਕੀਤੀ। ਇਸ ਤੋਂ ਪਹਿਲਾਂ ਬਮਰੌਲੀ ਏਅਰਪੋਰਟ ‘ਤੇ ਰਾਜਪਾਲ ਤੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ਹਿਰ ਦੇ ਮੇਅਰ ਗਣੇਸ਼ ਕੇਸਰਵਾਨੀ ਨੇ ਨਗਰ ਦੀ ਚਾਬੀ ਸੌਂਪੀ। ਇੱਥੋਂ ਰਾਸ਼ਟਰਪਤੀ ਹੈਲੀਕਾਪਟਰ ‘ਚ ਡੀਸੀਐੱਸ ਮੈਦਾਨ ਦੇ ਹੈਲੀਪੈਡ ਪਹੁੰਚੇ। ਫਿਰ ਕਾਰ ‘ਚ ਅਰੈਲ ਘਾਟ ਵੀ.ਵੀ.ਆਈ.ਪੀ.ਜੇ.ਟੀ. ਆਏ ਤੇ ਕਰੂਜ਼ ‘ਤੇ ਸਵਾਰ ਹੋ ਕੇ ਸੰਗਮ ਗਏ। ਰਾਸ਼ਟਰਪਤੀ ਨੇ ਡੈਕ ‘ਤੇ ਖੜ੍ਹੇ ਹੋ ਕੇ ਸਾਇਬੇਰੀਆਈ ਪੰਛੀਆਂ ਨੂੰ ਦਾਣਾ ਖੁਆਇਆ।