ਅੰਮ੍ਰਿਤਸਰ: ਅਜਨਾਲਾ ਵਿਧਾਨ ਸਭਾ ਹਲਕੇ ਦੇ ਰਾਮਦਾਸ ਕਸਬੇ ਦੇ ਵਸਨੀਕ ਗੁਰਪ੍ਰੀਤ ਸਿੰਘ (33) ਦੀ ਡੰਕੀ ਰੂਟ ਰਾਹੀਂ ਅਮਰੀਕਾ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਸ਼ ਹੈ ਕਿ ਟ੍ਰੈਵਲ ਏਜੰਟ ਨੇ ਡੰਕੀ ਲਗਾ ਕੇ ਉਸ ਨੂੰ ਅਮਰੀਕਾ ਭੇਜਣ ਲਈ ਉਸ ਦੇ ਪਰਿਵਾਰ ਤੋਂ 36 ਲੱਖ ਰੁਪਏ ਲਏ ਸਨ।
ਘਟਨਾ ਦਾ ਪਤਾ ਲੱਗਦੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੀੜਤ ਪਰਿਵਾਰ ਨੂੰ ‘ਮਿਲਣ ਲਈ ਪੁੱਜੇ। ਗੁਰਪ੍ਰੀਤ ਦੇ ਪਿਤਾ ਝਿਰਮਲ ਸਿੰਘ, ਮਾਂ ਪ੍ਰਕਾਸ਼ ਕੌਰ, ਰਿਸ਼ਤੇਦਾਰ ਸਿਤਾਰਾ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਰਾਮਦਾਸ ਵਿਖੇ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਸ ਦੀਆਂ ਛੇ ਭੈਣਾਂ ਹਨ। ਭੈਣਾਂ ਤੇ ਆਪਣੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ‘ਤੇ ਸੀ। ਗੁਰਪ੍ਰੀਤ ਸਿੰਘ ਕਰੀਬ ਇਕ ਸਾਲ ਤੋਂ ਚੰਡੀਗੜ੍ਹ ਦੇ ਬਲਵਿੰਦਰ ਸਿੰਘ ਨਾਂ ਦੇਟ੍ਰੈਵਲ ਏਜੰਟ ਦੇ ਸੰਪਰਕ ‘ਚ ਸੀ। ਟ੍ਰੈਵਲ ਏਜੰਟ ਨੇ ਉਸ ਨੂੰ ਕਿਹਾ ਸੀ ਕਿ ਉਹ 36 ਲੱਖ ਰੁਪਏ ‘ਚ ਉਸ ਨੂੰ ਡੱਕੀ ਰੂਟ ਰਾਹੀਂ ਅਮਰੀਕੀ ਸਰਹੱਦ ਪਾਰ ਕਰਵਾ ਸਕਦਾ ਹੈ। ਉਹ ਉੱਥੇ ਭਾਰਤੀ ਕਰੰਸੀ ਦੇ ਹਿਸਾਬ ਨਾਲ ਪੰਜ ਤੋਂ ਛੇ ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਹੈ। ਉਨ੍ਹਾਂ ਕਿਸੇ ਤਰ੍ਹਾਂ ਰਿਸ਼ਤੇਦਾਰਾਂ ਤੇ ਪੈਸੇ ਇਕੱਠੇ ਕਰ ਕੇ ਏਜੰਟ ਨੂੰ 36 ਲੱਖ ਰੁਪਏ ਦੇ ਦਿੱਤੇ। ਲਗਭਗ ਤਿੰਨ ਮਹੀਨੇ ਪਹਿਲਾਂ ਹਰਪ੍ਰੀਤ ਅਮਰੀਕਾ ਦੀ ਨਿਕਲਿਆ ਸੀ। ਗੁਆਟੇਮਾਲਾ ਪਹੁੰਚਣ ਤੋਂ ਬਾਅਦ ਉਹ ਮੁਹੰਮਦ ਨਾਂ ਦੇ ਏਜੰਟ ਰਾਹੀਂ ਤੱਕੀ ਰੂਟ ਰਾਹੀਂ ਅਮਰੀਕਾ ਜਾ ਰਿਹਾ ਸੀ। ਗੁਆਟੇਮਾਲਾ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਨਾਲ ਅਮਰੀਕਾ ਜਾ ਰਹੇ ਕਪੂਰਥਲਾ ਦੇ ਵਿਅਕਤੀ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਛੇ ਸਾਲ ਪਹਿਲਾਂ ਵਰਕ ਪਰਮਿਟ ਤੇ ਇੰਗਲੈਂਡ ਗਿਆ ਸੀ। ਪਰ ਸੈਂਟੋ ਨਾ ਹੋਣ ਕਾਰਨ ਵਾਪਸ ਆ ਗਿਆ। ਹੁਣ ਉਸ ਦਾ ਸੁਪਨਾ ਅਮਰੀਕਾ ਜਾਣ ਦਾ ਸੀ। ਪਰਿਵਾਰ ਨੇ ਗੋਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਪੁੱਤਰ ਦੀ ਲਾਸ਼ ਭਾਰਤ ਲਿਆ ਕੇ ਦਿੱਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।