ਮੈਨੂੰ ਅਮਿਤਾਭ ਬੱਚਨ ਨਾਲ ਕੋਈ ਸ਼ਿਕਾਇਤ ਨਹੀਂ: ਸ਼ਤਰੂਘਨ

ਸੁਪਰਸਟਾਰ ਬਣਨ ਤੋਂ ਬਾਅਦ ਦੋਵਾਂ ਨੇ ਵੱਡੇ ਪਰਦੇ ‘ਤੇ ਸ਼ਾਨਦਾਰ ਤਾਲਮੇਲ ਦਿਖਾਇਆ। ‘ਦਸਤਾਨਾ’, ‘ਨਸੀਬ’, ‘ਕਾਲਾ ਪੱਥਰ’, ‘ਸ਼ਾਨ’ ਤੇ ਹੋਰ ਕਈ ਹਿੱਟ ਫਿਲਮਾਂ ਦਿੱਤੀਆਂ। ਫਿਰ ਚੀਜ਼ਾ ਬਦਲ ਗਈਆ। ਸ਼ਤਰੂਘਨ ਤੇ ਅਮਿਤਾਤ ਦੇ ਸੰਬੰਧਾ ‘ਚ ਕਿਤੇ ਨਾ ਕਿਤੇ ਕੁੜੱਤਣ ਆ ਗਈ, ਹਾਲਾਂਕਿ ਇਹ ਅਜਿਹਾ ਨਹੀਂ ਸੀ ਕਿ ਚੀਜ਼ਾਂ ਕਦੀ ਵਾਪਸ ਨਹੀਂ ਸੀ। ਹੋ

ਸਕਦੀਆਂ। ਕੁਝ ਸਾਲਾਂ ਬਾਅਦ ਉਨ੍ਹਾਂ ਦੇ ਰਿਸ਼ਤੇ ‘ਚ ਮੁੜ ਸੁਧਾਰ ਹੋਇਆ। ਹਾਲ ਹੀ ‘ਚ ਸ਼ਤਰੂਘਨ ਸਿਨ੍ਹਾ ਨੇ ਅਮਿਤਾਭ ਬੱਚਨ ਨਾਲ ਆਪਣੇ ਰਿਸ਼ਤਿਆਂ ‘ਚ ਉਤਰਾਅ-ਚੜ੍ਹਾਅ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਹਰ ਦੋਸਤੀ ‘ਚ ਆਮ ਗੱਲ ਹੈ। ਆਪਣੇ ਸੰਘਰਸ਼ ਦੇ ਦਿਨਾਂ ਦੀ ਦੋਸਤੀ ‘ਚ ਆਏ ਉਤਰਾਅ-ਚੜ੍ਹਾਅ ਬਾਰੇ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਅਜਿਹਾ ਹਰ ਰਿਸ਼ਤੇ ‘ਚ ਹੁੰਦਾ ਹੈ ਜੋ ਉਨ੍ਹਾਂ ਦੇ ਵਿਚਕਾਰ ਮੁਕਾਬਲਾਬਾਜ਼ੀ, ਸਿਤਾਰਿਆਂ ਦੇ ਪ੍ਰਸ਼ੰਸਕਾ ਤੇ ਉਨ੍ਹਾਂ ਦੇ ਅਖੌਤੀ ‘ਚਮਚਿਆਂ’ ਕਾਰਨ ਹੋ ਸਕਦਾ ਹੈ। ਪਰ ਜਦੋਂ ਚੀਜ਼ਾਂ ਬਿਹਤਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਗੱਲਾਂ ਨੂੰ ਦਿਲ ‘ਤੇ ਨਹੀਂ ਲੈਣਾ ਚਾਹੀਦਾ ਤੇ ਅੱਗੇ ਵਧ ਜਾਣਾ ਚਾਹੀਦਾ ਹੈ। ‘ਜਦੋਂ ਇਹ ਖ਼ਤਮ ਹੋ ਜਾਂਦਾ ਹੈ ਤਾ ਤੁਹਾਨੂੰ ਸੰਤੁਲਨ ਤੇ ਪਰਿਪੱਕਤਾ ਦਾ ਅਹਿਸਾਸ ਹੁੰਦਾ ਹੈ। ਅਨੁਭਵ ਮਿਲਦਾ ਹੈ ਤੇ ਤੁਸੀਂ ਕਈ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ‘ਚ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਆਪਣੇ ਦੋਸਤ ਕੋਲੋਂ ਬਹੁਤ ਕੁਝ ਸਿੱਖਿਆ ਹੈ। ਅਦਾਕਾਰ ਨੇ ਕਿਹਾ ਕਿ ਅਮਿਤਾਭ ‘ਚ ਕਾਮੇਡੀ ਦੀ ਬਾਖੂਬੀ ਸਮਝ ਹੈ। ‘ਲੋਕ ਅਕਸਰ ਸੋਚਦੇ ਹਨ ਕਿ ਉਹ ਗੰਭੀਰ ਸੁਭਾਅ ਦੇ ਮਾਲਕ ਹਨ ਪਰ ਨਹੀਂ ਪਤਾ ਕਿ ਬਿਗ ਬੀ ਕੋਲ ਕਾਮੇਡੀ ਦੀ ਜਬਰਦਸਤ ਸਮਝ ਹੈ ਜੋ ਉਨ੍ਹਾਂ ਕੌਨ ਬਨੇਗਾ ਕਰੋੜਪਤੀ ਵਿਚ ਆਪਣੇ ਚੁਟਕੁਲਿਆਂ ਤੋਂ ਸਾਥਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਭ ਤੋਂ ਇਲਾਵਾ ਅਮਿਤਾਭ ਕੋਲ ਸਮੇਂ ਦੀ ਅਨੋਖੀ ਸਮਝ ਹੈ। ਉਹ ਤੀਖਣ ਨਿਗਰਾਨ ਹਨ। ਲੋਕਾਂ ਦੀ ਬਾਰੀਕੀ ਨੂੰ ਦੇਖਦੇ ਹਨ ਤੇ ਕਦੀ-ਕਦਾਈ ਉਨ੍ਹਾਂ ਦੀ ਨਕਲ ਕਰਨ ਦੀ ਵੀ ਸਮਰੱਥਾ ਰੱਖਦੇ ਹਨ। ਉਨ੍ਹਾਂ ਵਿਚ ਕਈ ਗੁਣ ਹਨ। ਸਾਡੇ ਵਿਚਾਲੇ ਕਈ ਚੀਜ਼ਾਂ ਸਮਾਨ ਹਨ। ਇਹੀ ਕਾਰਨ ਹੈ ਕਿ ਸਾਡਾ ਰਿਸ਼ਤਾ ਇੰਨਾ ਲੰਬਾ ਚੱਲਿਆ ਹੈ।’