ਰਾਮੱਲ੍ਹਾ (ਵੈਸਟ ਬੈਂਕ): ਇਜ਼ਰਾਈਲ ਤੇ ਹਮਾਸ ਵਿਚਕਾਰ ਪਿਛਲੇ 15 ਮਹੀਨਿਆਂ ਤੋਂ ਚੱਲ ਰਿਹਾ ਯੁੱਧ ਐਤਵਾਰ 19 ਜਨਵਰੀ ਨੂੰ ਖ਼ਤਮ ਹੋ ਗਿਆ ਹੈ। ਇਜ਼ਰਾਈਲ ਨੇ ਜੰਗਬੰਦੀ ਦੇ ਪਹਿਲੇ ਦਿਨ 90 ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਮਾਸ ਨੇ ਇਜ਼ਰਾਈਲ ਦੀਆਂ 3 ਮਹਿਲਾ ਬੰਧਕਾਂ ਨੂੰ ਵੀ ਰਿਹਾਅ ਕਰ ਦਿੱਤਾ ਸੀ। ਬੰਧਕਾਂ ‘ਚ ਰੋਮੀ ਗੋਨੇਨ, ਐਮਿਲੀ ਦਮਰੀ ਤੇ ਡੋਰੋਨ ਸਟਾਈਨਬੇਚਰ ਸ਼ਾਮਿਲ ਹਨ।
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਤਿੰਨ ਬੰਧਕਾਂ ਨੂੰ ਰੈੱਡ ਕਰਾਸ ਦੀ ਮਦਦ ਨਾਲ ਇਜ਼ਰਾਈਲ ਵਾਪਸ ਲਿਆਂਦਾ ਗਿਆ। ਬੰਧਕਾਂ ਦੀ ਵਾਪਸੀ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਪੂਰਾ ਦੇਸ਼ ਤੁਹਾਨੂੰ ਗਲੇ ਲਗਾ ਰਿਹਾ ਹੈ। ਰਿਹਾਈ ਤੋਂ ਬਾਅਦ ਲੋਕਾਂ ਨੇ ਫਿਲਸਤੀਨ ਤੇ ਇਜ਼ਰਾਈਲ ਦੋਵਾਂ ‘ਚ ਜਸ਼ਨ ਮਨਾਇਆ। ਜੰਗਬੰਦੀ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਦੀ ਸਖ਼ਤ ਨਾਕਾਬੰਦੀ ਵਿਚਕਾਰ 600 ਤੋਂ ਵੱਧ ਟਰੱਕ ਮਨੁੱਖੀ ਸਹਾਇਤਾ ਲੈ ਕੇ ਗਾਜ਼ਾ ਪਹੁੰਚੇ।
ਫਿਲਸਤੀਨੀ ਨਾਗਰਿਕ ਜੰਗ ਪ੍ਰਭਾਵਿਤ ਇਲਾਕਿਆਂ ਤੋਂ ਆਪਣੇ ਘਰਾਂ ਦੀ ਜਾਂਚ ਕਰਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਦਫ਼ਨਾਉਣ ਲਈ ਵਾਪਸ ਆ ਰਹੇ ਹਨ।
