ਨਵੇਂ ਪੋਚ ਵਿਚ ਸਹਿਜ ਨਾ ਸ਼ਾਂਤੀ ਏ, ਤੱਤਾ ਬੋਲਣੋ ਮਾਪੇ ਨੇ ਡਰੀ ਜਾਂਦੇ।
ਘਰ ਦੇ ਕੰਮ ਨੂੰ ਹੱਥ ਨਾ ਮੂਲ ਲਾਉਂਦੇ, ‘ਬਾਹਰ ਜਾਣ’ ਲਈ ਹੌਕੇ ਈ ਭਰੀ ਜਾਂਦੇ।
ਜਾ ਕੇ ਸ਼ਹਿਰ ਮੁਸ਼ਟੰਡਿਆਂ ਵਾਂਗ ਫਿਰਦੇ, ਕੁੜੀਆਂ ਪਿੱਛੇ ਹੀ ਸਾਰਾ ਦਿਨ ਮਰੀ ਜਾਂਦੇ।
ਲੈ ਕੇ ਜ਼ਰਦੇ ਤੋਂ ਸੜੀ-ਸਮੈਕ ਤਾਂਈਂ, ਆਵੇ ਹੱਥ ਜੋ ਸਾਰਾ ਕੁਝ ਚਰੀ ਜਾਂਦੇ।
ਸੁਣ ਕੇ ਲੇਖ ਅਖਬਾਰਾਂ ਵਿਚ ਲਾਹਣਤਾਂ ਦੇ, ਬਣ ਕੇ ਢੀਠ ਫਿਟਕਾਰਾਂ ਨੂੰ ਜਰੀ ਜਾਂਦੇ।
ਝੋਨਾ ਸਾਂਭਦਾ ਖੇਤਾਂ ਦੇ ਵਿਚ ਬਾਪੂ, ਮੁੰਡੇ ਫੋਨਾਂ ‘ਤੇ ‘ਚੈਟਿੰਗਾਂ’ ਕਰੀ ਜਾਂਦੇ!
Leave a Reply