ਨਵੀਂ ਦਿੱਲੀ: ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਤੇ ਖ਼ੁਦ ਵੀ ਕ੍ਰਿਕਟਰ ਰਹਿ ਚੁੱਕੇ ਯੋਗਰਾਜ ਸਿੰਘ ਨੇ ਕਿਹਾ ਕਿ ਇਕ ਵਾਰ ਉਹ ਕਪਿਲ ਦੇਵ ਨੂੰ ਮਾਰਨ ਲਈ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਪੁੱਜ ਗਏ ਸਨ, ਕਿਉਂਕਿ ਉਨ੍ਹਾਂ ਨੇ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਕਰਵਾ ਦਿੱਤਾ ਸੀ। ਉਨ੍ਹਾਂ ਸਵਰਗੀ ਬਿਸ਼ਨ ਸਿੰਘ ਬੇਦੀ ਪ੍ਰਤੀ ਵੀ ਆਪਣੀ ਨਾਰਾਜ਼ਗੀ ਪ੍ਰਗਟਾਈ
ਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕੀਤਾ।ਇਕ ਪਾਡਕਾਸਟ ‘ਚ ਯੋਗਰਾਜ ਸਿੰਘ ਨੇ ਕਿਹਾ, ‘ਜਦੋਂ ਕਪਿਲ ਦੇਵ ਭਾਰਤ, ਨਾਰਥ ਜ਼ੋਨ ਤੇ ਹਰਿਆਣਾ ਦੇ ਕਪਤਾਨ ਬਣੇ ਤਾਂ ਉਨ੍ਹਾਂ ਬਿਨਾਂ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਵਾ ਦਿੱਤਾ। ਮੇਰੀ ਪਤਨੀ ਸ਼ਬਨਮ (ਯੁਵਰਾਜ ਸਿੰਘ ਦੀ ਮਾਂ) ਚਾਹੁੰਦੀ ਸੀ ਕਿ ਮੈਂ ਕਪਿਲ ਤੋਂ ਇਸ ਬਾਰੇ ਸਵਾਲ ਕਰਾਂ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਆਦਮੀ ਨੂੰ ਸਬਕ ਸਿਖਾਵਾਂਗਾ। ਮੈਂ ਆਪਣੀ ਪਿਸਤੌਲ ਕੱਢੀ ਤੇ ਕਪਿਲ ਦੇਵ ਦੇ ਚੰਡੀਗੜ੍ਹ ਦੇ ਸੈਕਟਰ-9 ‘ਚ ਸਥਿਤ ਘਰ ਪੁੱਜ ਗਿਆ। ਉਹ ਆਪਣੀ ਮਾਂ ਨਾਲ ਬਾਹਰ ਆਇਆ। ਮੈਂ ਉਸ ਨੂੰ ਦਰਜਨਾਂ ਗਾਲਾਂ ਕੱਢੀਆਂ। ਮੈਂ ਉਸ ਨੂੰ ਕਿਹਾ ਕਿ ਤੁਹਾਡੇ ਕਾਰਨ ਮੈਂ ਆਪਣਾ ਇਕ ਦੋਸਤ ਗੁਆ ਦਿੱਤਾ ਤੇ ਤੁਸੀਂ ਜੋ ਵੀ ਕੀਤਾ ਹੈ ਤੁਸੀਂ ਉਸ ਦੀ ਕੀਮਤ ਚੁਕਾਓਗੇ ।
ਜੇ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਸਿਰ ‘ਚ ਗੋਲੀ ਮਾਰਨਾ ਚਾਹੁੰਦਾ ਹਾਂ ਪਰ ਮੈਂ ਅਜਿਹਾ ਨਹੀਂ ਕਰ ਰਿਹਾ ਹਾਂ, ਕਿਉਂਕਿ ਤੁਹਾਡੀ ਬਹੁਤ ਹੀ ਸਤਿਕਾਰਯੋਗ ਮਾਂ ਹੈ, ਜੋ ਇੱਥੇ ਖੜ੍ਹੀ ਹੈ। ਮੈਂ ਸ਼ਬਨਮ ਨੂੰ ਕਿਹਾ ਕਿ ਚਲੋ ਚੱਲਦੇ ਹਾਂ।“ ਯੋਗਰਾਜ ਨੇ ਕਿਹਾ ਕਿ ਕਪਿਲ ਦੇਵ ਤੇ ਬਿਸ਼ਨ ਸਿੰਘ ਬੇਦੀ ਦੀ ਰਾਜਨੀਤੀ ਕਾਰਨ ਨਾਰਥ ਜ਼ੋਨ ਦੀ ਟੀਮ ਤੋਂ ਬਾਹਰ ਹੋਣ ਮਗਰੋਂ ਉਨ੍ਹਾਂ ਕ੍ਰਿਕਟ ਛੱਡਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ, ‘ਬਿਸ਼ਨ ਸਿੰਘ ਬੇਦੀ ਤੇ ਇਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ। ਮੈਂ ਬੇਦੀ ਨੂੰ ਕਦੇ ਮਾਫ਼ ਨਹੀਂ ਕੀਤਾ। ਉਹ ਵਿਅਕਤੀ ਬਿਸਤਰ `ਤੇ ਮਰਿਆ। ਜਦੋਂ ਮੈਨੂੰ ਟੀਮ ਤੋਂ ਬਾਹਰ ਕੀਤਾ ਗਿਆ ਸੀ ‘ ਤਾਂ ਮੈਂ ਇਕ ਚੋਣਕਰਤਾ ਰਵਿੰਦਰ ਚੱਢਾ ਨਾਲ ਗੱਲ ਕੀਤੀ ਸੀ। ਉਨ੍ਹਾਂ ਮੈਨੂੰ ਦੱਸਿਆ ਸੀ ਕਿ ਬੇਦੀ (ਉਦੋਂ ਮੁੱਖ ਚੋਣਕਾਰ) ਮੈਨੂੰ ਨਹੀਂ ਚੁਣਨਾ ਚਾਹੁੰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੈਂ ਸੁਨੀਲ ਗਾਵਸਕਰ ਦਾ ਆਦਮੀ ਹਾਂ, ਕਿਉਂਕਿ ਮੈਂ ਮੁੰਬਈ ‘ਚ ਕ੍ਰਿਕਟ ਖੇਡ ਰਿਹਾ। ਸੀ। ਮੈਂ ਗਾਵਸਕਰ ਦੇ ਬੇਹੱਦ ਕਰੀਬ ਸੀ।‘ ਉਨ੍ਹਾਂ ਕਿਹਾ, ‘2011 ‘ਚ ਭਾਰਤ ਦੇ ਵਿਸ਼ਵ ਕੱਪ ਜਿੱਤਣ ਮਗਰੋਂ ਸਿਰਫ ਇਕ ਆਦਮੀ। ਰੋ ਰਿਹਾ ਸੀ ਤੇ ਉਹ ਕਪਿਲ ਦੇਵ ਸੀ। ਮੈਂ ਉਸ ਨੂੰ ਨਿਊਜ਼ ਪੇਪਰ ਦੀ ਕਟਿੰਗ ਭੇਜੀ ਸੀ ਤੇ ਕਿਹਾ ਸੀ ਕਿ ਮੇਰਾ ਪੁੱਤਰ ਵਿਸ਼ਵ ਕੱਪ ‘ਚ ਤੁਹਾਡੇ ਤੋਂ ਬਿਹਤਰ ਹੈ।
