ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਤੇ ਅੰਮ੍ਰਿਤਪਾਲ ਸਿੰਘ ਦੀਆਂ ਹਿਮਾਇਤੀ ਪੰਥਕ ਧਿਰਾਂ ਦੀ ਕਾਨਫਰੰਸ ਵਿੱਚ ਨਵੀਂ ਪਾਰਟੀ ਦਾ ਐਲਾਨ ਹੋਇਆ ਜਿਸ ਦਾ ਨਾਮ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਰੱਖਿਆ ਗਿਆ। ਇਹ ਐਲਾਨ ਕਰਦਿਆਂ ਕਿਹਾ ਗਿਆ ਕਿ ਤਿੰਨ ਨਾਮ ਦਿੱਲੀ ਭੇਜੇ ਗਏ ਸਨ, ਉਹਨਾਂ ਚੋਂ ਇਹ ਨਾਮ ਮਨਜ਼ੂਰ ਹੋ ਕੇ ਆਇਆ ਹੈ।
ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਪਾਰਟੀ ਆਪਣੇ ਕਿਹੜੇ ਏਜੰਡਿਆਂ ਦੇ ਅਧਾਰ ਤੇ ਅੱਗੇ ਵਧੇਗੀ? ਪੰਥਕ ਧਿਰਾਂ ਦੀ ਸਟੇਜ ਉਪਰ ਲੱਗੇ ਬੈਨਰ ਉੱਤੇ ਚਾਰ ਬੰਦਿਆਂ ਦੀਆਂ ਫੋਟੋਆਂ ਸਨ। ਸੰਤ ਭਿੰਡਰਾਂ ਵਾਲਿਆਂ ਦੀ, ਦੀਪ ਸਿੱਧੂ ਦੀ,ਭਾਈ ਅਮਰੀਕ ਸਿੰਘ ਦੀ, ਤੇ ਅੰਮ੍ਰਿਤ ਪਾਲ ਸਿੰਘ ਦੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪਾਰਟੀ ਕਿਹੜੀ ਰਾਜਨੀਤੀ ਉਤੇ ਕੇਂਦਰਿਤ ਹੋਵੇਗੀ।
ਵੇਖਣ ਵਾਲੀ ਗੱਲ ਇਹ ਵੀ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਇਸ ਕਾਨਫਰੰਸ ਤੋਂ ਦੂਰੀ ਬਣਾ ਕੇ ਰੱਖੀ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਵੀ ਇਸ ਕਾਨਫਰੰਸ ਵਿੱਚ ਹਾਜ਼ਰ ਨਹੀਂ ਸਨ, ਹਾਲਾਂਕਿ ਪਹਿਲਾਂ ਛਪੇ ਇਸ਼ਤਿਹਾਰਾਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਿਲ ਸੀ।
ਇਹ ਪਾਰਟੀ ਵਿਸਾਖੀ ਤੱਕ ਆਪਣਾ ਮੁਕਮੰਲ ਢਾਂਚਾ ਸਾਹਮਣੇ ਲਿਆਵੇਗੀ।
