ਨਵਦੀਪ ਸਿੰਘ ਗਿੱਲ
ਖੇਡ ਜਗਤ ਵਿੱਚ ਜਿੱਥੇ ਭਰਾਵਾਂ, ਪਿਓ-ਪੁੱਤਰ ਦੀਆਂ ਜੋੜੀਆਂ ਨੇ ਨਾਮਣਾ ਖੱਟਿਆ ਹੈ ਉੱਥੇ ਦੇਸ਼ ਵਿੱਚ ਪਤੀ-ਪਤਨੀ ਦੀਆਂ ਵੀ ਅਜਿਹੀਆਂ ਜੋੜੀਆਂ ਹਨ ਜਿਨ੍ਹਾਂ ਨੇ ਖੇਡ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਮ ਮਿਲਖਾ ਸਿੰਘ ਤੇ ਨਿਰਮਲ ਮਿਲਖਾ ਸਿੰਘ ਦੀ ਜੋੜੀ ਹੈ।
ਉੱਡਣਾ ਸਿੱਖ ਵਜੋਂ ਮਕਬੂਲ ਹੋਏ ਮਿਲਖਾ ਸਿੰਘ ਵੱਲੋਂ ਅਥਲੈਟਿਕਸ ਖੇਤਰ ਵਿੱਚ ਜਿੱਥੇ ਵਿਸ਼ਵ ਪੱਧਰ ਉਤੇ ਨਾਮ ਕਮਾਇਆ ਗਿਆ ਉੱਥੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਨੇ ਵਾਲੀਬਾਲ ਖੇਡ ਵਿੱਚ ਭਾਰਤ ਦੀ ਕਪਤਾਨੀ ਕੀਤੀ।ਬਹੁਤੇ ਲੋਕ ਨਿਰਮਲ ਮਿਲਖਾ ਸਿੰਘ ਨੂੰ ਮਿਲਖਾ ਸਿੰਘ ਦੀ ਪਤਨੀ ਤੌਰ ਉੱਤੇ ਹੀ ਜਾਣਦੇ ਹਨ ਪਰ ਖੇਡ ਖੇਤਰ ਵਿੱਚ ਨਿਰਮਲ ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ।ਅੱਜ ਦੇ ਕਾਲਮ ਵਿੱਚ ਨਿਰਮਲ ਮਿਲਖਾ ਸਿੰਘ ਬਾਰੇ ਗੱਲ ਕਰਾਂਗਾ।
ਨਿਰਮਲ ਮਿਲਖਾ ਸਿੰਘ ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਨਿਰਮਲ ਸੈਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦਾ ਜਨਮ 10 ਅਕਤੂਬਰ 1936 ਨੂੰ ਸ਼ੇਖੂਪੁਰਾ ਵਿਖੇ ਹੋਇਆ ਜੋ ਕਿ ਹੁਣ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਹੈ। ਨਿਰਮਲ ਮਿਲਖਾ ਸਿੰਘ ਵੀ ਮਿਲਖਾ ਸਿੰਘ ਵਾਂਗ ਵੰਡ ਸਮੇਂ ਉੱਜੜ ਕੇ ਇੱਧਰ ਆ ਕੇ ਵਸੇ ਸਨ।ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ ਫੇਰ ਰਾਜਨੀਤੀ ਸਾਸ਼ਤਰ ਵਿੱਚ ਐਮ.ਏ. ਕੀਤੀ। ਫਿਜ਼ੀਕਲ ਐਜੂਕੇਸ਼ਨ ਕਾਲਜ ਤੋਂ ਡਿਪਲੋਮਾ ਕੀਤੀ।ਕਾਲਜ ਪੜ੍ਹਦਿਆਂ ਨਿਰਮਲ ਮਿਲਖਾ ਸਿੰਘ ਹਰਫਨਮੌਲਾ ਖਿਡਾਰਨ ਸਨ ਜਿਨ੍ਹਾਂ ਵਾਲੀਬਾਲ, ਸਾਫਟਬਾਲ, ਨੈਟਬਾਲ, ਥਰੋਅ ਬਾਲ, ਬੈਡਮਿੰਟਨ ਤੋਂ ਇਲਾਵਾ ਅਥਲੈਟਿਕਸ ਵਿੱਚ ਫਰਾਟਾ ਦੌੜਾਂ, ਛਾਲਾਂ ਤੇ ਥਰੋਆਂ ਦੇ ਈਵੈਂਟਾਂ ਵਿੱਚ ਵੀ ਹਿੱਸਾ ਲਿਆ ਜਿਸ ਬਾਰੇ ਉਨ੍ਹਾਂ ਨੂੰ ਕਾਲਜ ਵੱਲੋਂ ਵਿਸ਼ੇਸ਼ ਤੌਰ ਉੱਤੇ ਪ੍ਰਸੰਸਾ ਪੱਤਰ ਦਿੰਦਿਆਂ ਸਾਰੀਆਂ ਖੇਡਾਂ ਦਾ ਜiLਕਰ ਕੀਤਾ ਗਿਆ।
ਨਿਰਮਲ ਮਿਲਖਾ ਸਿੰਘ ਨੇ ਪੰਜਾਬ ਦੀ ਵਾਲੀਬਾਲ ਟੀਮ ਵੱਲੋਂ ਖੇਡਣ ਦੇ ਨਾਲ ਕਪਤਾਨੀ ਵੀ ਕੀਤੀ ਅਤੇ ਸੱਤ ਵਾਰ ਨੈਸ਼ਨਲ ਚੈਂਪੀਅਨਸiLਪ ਜਿੱਤੀ। ਭਾਰਤੀ ਵਾਲੀਬਾਲ ਟੀਮ ਵੱਲੋਂ ਖੇਡਦਿਆਂ ਉਨ੍ਹਾਂ ਕਈ ਟੂਰਨਾਮੈਂਟ ਖੇਡੇ। ਉਨ੍ਹਾਂ 1955 ਵਿੱਚ ਰੂਸ ਖiLਲਾਫ਼ ਭਾਰਤ ਦੀ ਕਪਤਾਨੀ ਕਰਦਿਆਂ ਸ੍ਰੀਲੰਕਾ ਖiLਲਾਫ਼ ਵੀ ਦੁਵੱਲੀ ਟੈਸਟ ਸੀਰੀਜ਼ ਵੀ ਖੇਡੀ। ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵਾਲੀਬਾਲ ਖੇਡ ਵਿੱਚ ਪ੍ਰਾਪਤੀਆਂ ਲਈ ਜਿੱਥੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਉੱਥੇ ਬੈਡਮਿੰਟਨ ਤੇ ਅਥਲੈਟਿਕਸ ਖੇਡ ਵਿੱਚ ਪ੍ਰਾਪਤੀਆਂ ਬਦਲੇ ਯੂਨੀਵਰਸਿਟੀ ਤੇ ਸਟੇਟ ਕਲਰ ਵੀ ਮਿਲਿਆ।
ਨਿਰਮਲ ਮਿਲਖਾ ਸਿੰਘ ਨੇ ਬਤੌਰ ਖੇਡ ਪ੍ਰਸ਼ਾਸਕ ਹਾਕੀ ਖੇਡ ਵਿੱਚ ਵੀ ਵੱਡੀਆਂ ਮੱਲਾਂ ਮਾਰੀਆ। ਉਹ ਪੰਜਾਬ ਮਹਿਲਾ ਹਾਕੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇ ਭਾਰਤੀ ਮਹਿਲਾ ਹਾਕੀ ਐਸੋਸੀਏਸ਼ਨ ਦੇ ਸਕੱਤਰ ਰਹੇ। ਉਹ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਜਿਊਰੀ ਮੈਂਬਰ ਤੇ ਏਸ਼ੀਅਨ ਮਹਿਲਾ ਹਾਕੀ ਚੈਂਪੀਅਨਸiLਪ ਵਿੱਚ ਜੱਜ ਵਜੋਂ ਸੇਵਾ ਨਿਭਾਉਣ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ ਦੇ ਮੈਨੇਜਰ ਵੀ ਰਹੇ। ਇਸ ਦੌਰਾਨ ਭਾਰਤੀ ਟੀਮ ਨੇ 1982 ਏਸ਼ੀਅਨ ਗੇਮਜ਼ ਵਿੱਚ ਸੋਨ ਤਮਗ਼ਾ ਵੀ ਜਿੱਤਿਆ ਅਤੇ ਸੋਵੀਅਤ ਸੰਘ ਤੇ ਜਰਮਨੀ ਖiLਲਾਫ਼ ਟੈਸਟ ਲੜੀਆਂ ਖੇਡੀਆਂ। ਹਾਕੀ ਤੋਂ ਇਲਾਵਾ ਚੰਡੀਗੜ੍ਹ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਰਹੇ।
ਨਿਰਮਲ ਮਿਲਖਾ ਸਿੰਘ ਨੇ ਖੇਡ ਵਿਭਾਗ ਦੇ ਡਾਇਰੈਕਟਰ (ਮਹਿਲਾ) ਸਮੇਤ ਹੋਰ ਵੀ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦਿਆਂ ਉਨ੍ਹਾਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਕੰਮ ਕੀਤੇ ਅਤੇ ਕਾਰਗਾਰ ਨੀਤੀਆਂ ਬਣਾਈਆਂ।ਮੁੰਡੇ-ਕੁੜੀਆਂ ਦੇ ਕੈਂਪ, ਪੇਂਡੂ ਖੇਡ ਮੇਲੇ, ਨੈਸ਼ਨਲ ਯੂਥ ਐਵਾਰਡ, ਐਡਵੈਂਚਰ ਤੇ ਯੂਥ ਕਲੱਬ, ਪਰਵਤਾਰੋਹੀ ਕੈਂਪ, ਖੇਡ ਢਾਂਚਾ ਸਥਾਪਤ ਕਰਨ ਖਾਸ ਕਰਕੇ ਨੌਜਵਾਨ ਕੁੜੀਆਂ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਨ ਵਿੱਚ ਮੋਹਰੀ ਰਹੇ। ਉਨ੍ਹਾਂ 1989 ਵਿੱਚ ਚੰਡੀਗੜ੍ਹ ਵਿਖੇ ਰੋਇੰਗ ਤੇ ਵਾਟਰ ਸਪੋਰਟਸ ਦੀ ਏਸ਼ੀਅਨ ਚੈਂਪੀਅਨਸiLਪ ਕਰਵਾਈ।
ਨਿਰਮਲ ਦਾ ਵਿਆਹ ਮਿਲਖਾ ਸਿੰਘ ਨਾਲ 1962 ਵਿੱਚ ਹੋਇਆ। ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਵਿੱਚ ਉਨ੍ਹਾਂ ਦੀ ਧਰਮ ਪਤਨੀ ਦੇ ਸਾਥ ਦਾ ਬਹੁਤ ਵੱਡਾ ਯੋਗਦਾਨ ਸੀ। ਦੋਵਾਂ ਦੀ ਔਲਾਦ ਨੇ ਵੀ ਪਰਿਵਾਰ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਦਿਆਂ ਪੁੱਤਰ ਜੀਵ ਮਿਲਖਾ ਸਿੰਘ ਨੇ ਗੌਲਫ ਵਿੱਚ ਸਿਖਰਾਂ ਛੂਹੀਆਂ। ਨਿਰਮਲ ਮਿਲਖਾ ਸਿੰਘ ਤੇ ਮਿਲਖਾ ਸਿੰਘ ਜਿੱਥੇ ਕੌਮਾਂਤਰੀ ਖਿਡਾਰੀ ਹਨ ਉੱਥੇ ਮਿਲਖਾ ਸਿੰਘ ਤੇ ਉਨ੍ਹਾਂ ਦੇ ਪੁੱਤਰ ਜੀਵ ਮਿਲਖਾ ਸਿੰਘ ਦੋਵੇਂ ਪਦਮਾ ਸ੍ਰੀ ਹਨ।ਜੀਵ ਦਾ ਬੇਟਾ ਹਰਜਾਈ ਮਿਲਖਾ ਸਿੰਘ ਵੀ ਗੌਲਫ ਖੇਡ ਵਿੱਚ ਅੱਗੇ ਵੱਧ ਰਿਹਾ ਹੈ।
ਖੇਡਾਂ ਦੇ ਖੇਤਰ ਵਿੱਚ ਇਕੱਠੀਆਂ ਮੱਲਾਂ ਮਾਰਨ ਵਾਲੀ ਜੋੜੀ ਮਿਲਖਾ ਸਿੰਘ ਤੇ ਨਿਰਮਲ ਮਿਲਖਾ ਸਿੰਘ ਕੋਵਿਡ ਦੀ ਮਹਾਂਮਾਰੀ ਦੌਰਾਨ ਸਾਲ 2019 ਵਿੱਚ ਜੂਨ ਦੇ ਮੱਧ ਵਿੱਚ ਇੱਕ ਹਫ਼ਤੇ ਦੇ ਸਮੇਂ ਦੌਰਾਨ ਹੀ ਸਦੀਵੀਂ ਅਲਵਿਦਾ ਆਖ ਗਈ। ਇਸ ਖੇਡ ਜੋੜੀ ਦੀ ਅੰਤਿਮ ਅਰਦਾਸ ਵੀ ਇੱਕਠਿਆ ਹੋਈ।
