ਕਰੀਨਾ ਕਪੂਰ ਨੂੰ ਫ਼ਿਲਮੀ ਦੁਨੀਆ ਵਿਚ ਪੈਰ ਰੱਖਿਆਂ 25 ਸਾਲ ਹੋ ਚੁੱਕੇ ਹਨ ਅਤੇ ਉਸ ਨੇ ਆਪਣੇ ਕਰੀਅਰ ਵਿਚ ਕੁਝ ਫਲਾਪ ਤੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਪਿਛਲੇ ਦਿਨੀਂ ਕਰੀਨਾ ਕਪੂਰ ਨੇ ਆਪਣੀਆਂ ਸਫਲ ਫਿਲਮਾਂ ਦਾ ਸਿਹਰਾ ਸ਼ਾਹਿਦ ਕਪੂਰ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਆਪਣੇ ਕੋ-ਐਕਟਰਾਂ ਨੂੰ ਦਿੱਤਾ ਹੈ। ਇਸ ਲਈ ਉਸ ਨੇ ਉਨ੍ਹਾਂ ਸਭ ਦਾ ਧੰਨਵਾਦ ਵੀ ਕੀਤਾ ਹੈ।
ਕਰੀਨਾ ਕਪੂਰ ਪਿਛਲੇ ਦਿਨੀਂ ਮਰਡਰ-ਮਿਸਟਰੀ ਫਿਲਮ ‘ਦ ਬਕਿੰਘਮ ਮਰਦਰਜ਼ (2024) ਵਿਚ ਬਰਤਾਨੀਆ-ਭਾਰਤੀ ਜਸੂਸ ਜਸਮੀਤ ਭੰਮਰਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ। ਉਸ ਦੀ ਇਹ ਫ਼ਿਲਮ ਪਿਛਲੇ ਸਾਲ ਲੰਦਨ ਵਿਚ ਰਿਲੀਜ਼ ਕੀਤੀ ਗਈ ਸੀ। ਉਥੇ ਵੀ ਇਸ ਫਿਲਮ ਨੇ ਕਾਫੀ ਧੂਮ ਮਚਾਈ ਸੀ। ‘ਕਰੁ’ (2024) ਤੋਂ ਪਹਿਲਾਂ ਵੀ ਕਰੀਨਾ ਨੇ ਪਿਛਲੇ ਸਾਲ ਫਿਲਮ ‘ਜਾਨੇ ਜਾਂ’ (2023) ਜ਼ਰੀਏ ਓ.ਟੀ.ਟੀ. ਦੀ ਦੁਨੀਆ ਵਿਚ ਕਦਮ ਰੱਖਦੇ ਹੋਏ ਪ੍ਰਸੰਸਕਾਂ ਦੀ ਬਹੁਤ ਤਾਰੀਫ ਖੱਟੀ ਸੀ। ਕਰੀਨਾ ਰੋਹਿਤ ਸੈਟੀ ਦੀ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’ ਵਿਚ ਵੀ ਨਜ਼ਰ ਆਵੇਗੀ। ਇਹ ਫਿਲਮ ਇਸੇ ਸਾਲ ਦੀਵਾਲੀ ‘ਤੇ ਵੱਡੇ ਪਰਦੇ ‘ਤੇ ਦਸਤਕ ਦੇਣ ਵਾਲੀ ਹੈ।
ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਹਾਲ ਹੀ ਵਿਚ ਕਰੀਨਾ ਦੇ ਹੱਥ ਭਾਰਤ ਦੀ ਸਭ ਤੋਂ ਵੱਡੀ ਫਿਲਮ ਲੱਗੀ ਹੈ। ਇਸ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਰੋਮਾਂਚਕ ਫਿਲਮ ਕਿਹਾ ਜਾ ਰਿਹਾ ਹੈ। ਐਕਟਿੰਗ ਦੀ ਇਕ ਹੋਰ ਪਾਰੀ ਖੇਡਣ ਦੇ ਰੌਂਅ ਵਿਚ ਕਰੀਨਾ ਕਪੂਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕੀ ਇਸ ਸਾਲ ਵਿਚ ਕਰੀਨਾ ਕਪੂਰ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਅਗਲੇ ਸਾਲ 2026 ਵਿਚ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਦਸਤਕ ਦੇਵੇਗੀ।
ਇਸ ਤੋਂ ਇਲਾਵਾ ਕਰੀਨਾ ਕਪੂਰ ਨਿਰਦੇਸ਼ਕ ਏ. ਆਰ. ਮੁਰੂਗਾਦਾਸ ਦੀ ਫਿਲਮ ‘ਸਿਕੰਦਰ’ ਵਿਚ ਸਲਮਾਨ ਖਾਨ ਨਾਲ ਨਜ਼ਰ ਆਉਣ ਵਾਲੀ ਹੈ। ਸਾਜiLਦ ਨਾਡਿਆਡਵਾਲਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਸਨਅਤ ਵਿਚ 25 ਸਾਲ ਪੂਰੇ ਕਰ ਚੁੱਕੀ ਕਰੀਨਾ ਵਿਆਹ ਦੇ ਏਨੇ ਸਾਲਾਂ ਬਾਅਦ ਖ਼ਾਸ ਕਰਕੇ ਦੇ ਬੱਚਿਆਂ ਦੀ ਮਾਂ ਬਣ ਜਾਣ ਤੋਂ ਬਾਅਦ ਵੀ ਫਿਲਮ ਸਨਅਤ ਵਿਚ ਜਿਸ ਤਰ੍ਹਾਂ ਨਾਲ ਰੁੱਝੀ ਹੋਈ ਹੈ, ਉਸ ਨੂੰ ਦੇਖਦੇ ਹੋਏ ਹਰ ਕੋਈ ਹੈਰਾਨ ਹੈ।
ਹਾਲਾਂਕਿ ਕਾਫੀ ਸਮੇਂ ਤੋਂ ਕਰੀਨਾ ਕਪੂਰ ਓਨੀ ਸਰਗਰਮ ਨਹੀਂ ਹੈ ਜਿੰਨੀ ਪਹਿਲਾਂ ਹੋਇਆ ਕਰਦੀ ਸੀ ਪਰ ਲਗਦਾ ਹੈ ਕਿ ਐਕਟਿੰਗ ਦੀ ਇਕ ਹੋਰ ਪਾਰੀ ਖੇਡਣ ਲਈ ਇਕ ਵਾਰ ਫਿਰ ਤੋਂ ਉਸ ਨੇ ਤਿਆਰੀ ਕਰ ਲਈ ਹੈ।