ਐਨ.ਆਈ. ਏ. ਵੱਲੋਂ ਪੰਜਾਬ ਵਿਚ ਛਾਪੇਮਾਰੀ

ਚੰਡੀਗੜ੍ਹ : ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਪੰਜਾਬ ਵਿਚ ਕੁਝ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਦੇ ਘਰਾਂ ਵਿਚ ਐੱਨ.ਆਈ.ਏ. ਵੱਲੋਂ ਛਾਪੇਮਾਰੀ ਕੀਤੀ ਗਈ। ਸਾਬਕਾ ਵਿਦਿਆਰਥੀ ਕਾਰਕੁਨ ਐੱਸ.ਐੱਫ.ਐੱਸ. ਦੇ ਸਾਬਕਾ ਪ੍ਰਧਾਨ ਸਾਥੀ ਦਮਨਪ੍ਰੀਤ ਦੇ ਘਰ ਪਿੰਡ ਸਦਰੌਰ ਨੇੜੇ ਰਾਜਪੁਰਾ ਪੀ.ਐਸ.ਯੂ. ਦੀ ਆਗੂ ਹਰਵੀਰ ਕੌਰ ਗੰਧੜ ਦੇ ਘਰ ਪਿੰਡ ਗੰਧੜ ਨੌਦੀਪ ਕੌਰ ਲੇਬਰ ਰਾਈਟਸ ਕਾਰਕੁਨ, ਰਾਮਪਾਲ ਲੇਬਰ ਰਾਈਟਸ ਕਾਰਕੁਨ ਮਾਨੇਸਰ ਜਨਰਲ ਮਜ਼ਦੂਰ ਸੰਘ ਮਾਨੇਸਰ ਦੇ ਘਰਾਂ ਉਤੇ ਇਹ ਛਾਪੇਮਾਰੀ ਕੀਤੀ ਗਈ।

ਸਮੂਹ ਜਥੇਬੰਦੀਆਂ ਨੂੰ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਹੈ। ਸਰਕਾਰਾਂ ਹਿੰਦੂਤਵੀ ਫਾਸ਼ੀਵਾਦ ਦੇ ਸਦੀਆਂ ਪੁਰਾਣੇ ਰਾਹ ‘ਤੇ ਚਲਦਿਆਂ ਲੋਕ ਵਿਰੋਧੀ ਹਕੂਮਤੀ ਨੀਤੀਆਂ ਖਿਲਾਫ ਉੱਠਣ ਵਾਲੀਆਂ ਅਵਾਜਾਂ ਨੂੰ ਐੱਨ.ਆਈ.ਏ ਰਾਹੀਂ ਨਹੀਂ ਦਬਾ ਸਕਣਗੀਆਂ।
ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਸੂਬਾ ਪ੍ਰਚਾਰ/ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਸਾਂਝੇ ਬਿਆਨ ਰਾਹੀਂ ਅੱਜ ਸਵੇਰੇ 5 ਵਜੇ ਮੋਦੀ ਸਰਕਾਰ ਦੀ ਐੱਨ.ਆਈ.ਏ. ਵੱਲੋਂ ਜਮਹੂਰੀ ਅਤੇ ਸੰਘਰਸ਼ਸ਼ੀਲ ਆਗੂਆਂ ਐੱਸ.ਐੱਫ.ਐੱਸ. ਦੇ ਸਾਬਕਾ ਪ੍ਰਧਾਨ ਦਮਨਪ੍ਰੀਤ ਸਿੰਘ, ਪੀ.ਐੱਸ.ਯੂ.ਆਗੂ ਹਰਵੀਰ ਕੌਰ ਗੰਧੜ, ਨੌਦੀਪ ਕੌਰ ਅਤੇ ਰਾਮਪਾਲ ਮਜ਼ਦੂਰਾਂ ਦੇ ਹੱਕਾਂ ਦੀ ਜਥੇਬੰਦੀ ਦੇ ਕਾਰਕੁੰਨ ਅਤੇ ਜਨਰਲ ਮਜ਼ਦੂਰ ਸੰਘ ਮਾਨੇਸਰ ਆਦਿ ਸਾਥੀਆਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ ਅਤੇ ਤਲਾਸ਼ੀ ਦੀ ਸਖਤ ਨਿੰਦਾ ਕੀਤੀ।
ਇਹ ਛਾਪੇ ਮੋਦੀ ਸਰਕਾਰ ਸਮੇਤ ਉਸ ਦੇ ਭਾਈਵਾਲਾ ਵੱਲੋਂ ਦੇਸ਼ ਦੇ ਲੋਕਾਂ ਦੇ ਟੈਕਸਾਂ ਦੁਆਰਾ ਬਣਾਈ ਸਰਕਾਰੀ ਸੰਪਤੀ ਅਤੇ ਦੇਸ਼ ਨੂੰ ਵੇਚਣ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਨ੍ਹਾ ਨੀਤੀਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਅਤੇ ਭਾਰਤ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਸੰਘਰਸ਼ ਕਰਨ ਅਤੇ ਦੇਸ਼ ਦੇ ਰਾਜਤੰਤਰ ਦੇ ਹਿੰਦੂਤਵੀ ਫਾਸ਼ੀਵਾਦੀ ਕਾਰਿਆਂ ਖਿਲਾਫ ਲੋਕਾਂ ਨੂੰ ਚੇਤਨ ਅਤੇ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਨੂੰ ਭੈਅ-ਭੀਤ ਕਰਨਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੀ ਅਵਾਜ਼ ਬਣਨ ਤੋਂ ਰੋਕਣ ਦੀ ਕੋਸ਼ਿਸ਼ ਹੈ।
ਉਨ੍ਹਾਂ ਬਿਆਨ ‘ਚ ਅੱਗੇ ਕਿ ਭਾਰਤ ਦੇ ਇਤਿਹਾਸ ਅੰਦਰ ਅੱਜ ਫਿਰ ਬ੍ਰਾਹਮਣਵਾਦੀ ਹਿੰਦਤਵੀ ਫਾਸ਼ੀਵਾਦ ਸਦੀਆਂ ਪਹਿਲਾਂ ਕੀਤੇ ਗੈਰ ਮਨੁੱਖੀ ਕੁਕਰਮਾਂ ਨੂੰ ਮੁੜ ਦੁਹਰਾਉਣਾ ਚਾਹੁੰਦਾ ਹੈ। ਇਸੇ ਨੀਤੀ ਤਹਿਤ ਅਖੌਤੀ ਵਿਕਾਸ ਦੇ ਨਾਂ ‘ਤੇ ਅੱਜ ਦੇਸ਼ ਅੰਦਰ ਮਨਮਾਨੀਆਂ ਕਰਨ ਅਤੇ ਸਤ੍ਹਾ ਨੂੰ ਲੋਕ ਵਿਰੋਧੀ ਸਾਮਰਜੀ ਲੁੱਟ-ਖਸੁੱਟ ਲਈ ਵਰਤ ਕੇ ਜਬਰ ਦਆਰਾ ਮਨੁੱਖਤਾ ਦਾ ਖੂਨ ਚੂਸਣਾ ਚਾਹੁੰਦਾ ਹੈ। ਇਸੇ ਲਈ ਮੋਦੀ ਹਕੂੂਮਤ ਸਮੇਤ ਇਸ ਦੇ ਭਾਈਵਾਲ ਹਕੂਮਤੀ ਮਸ਼ੀਨਰੀ ਦੇ ਦੰਦ ਤਿੱਖੇ ਕਰ ਰਹੇ ਹਨ। ਉਨ੍ਹਾਂ ਹੁਣ ਹਕੂਮਤ ਤੋਂ ਬਾਗੀ ਹੋ ਕੇ ਲੜ ਰਹੀਆਂ ਧਾਰਮਿਕ ਘੱਟ ਗਿਣਤੀਆਂ ਕੌਮੀਅਤਾਂ ਆਦਿਵਾਸੀਆਂ ਮਾਓਵਾਦੀਆਂ ਦੇ ਨਾਲ-2 ਸਿਵਲ ਸੁਸਾਇਟੀ ਦੀ ਵੀ ਜੁਬਾਨਬੰਦੀ ਕਰਨ ਲਈ ਨਿਆਇਕ ਅਦਾਰਿਆਂ ਪੁਲਿਸ ਨੀਮਫੌਜੀ ਬਲਾਂ ਅਤੇ ਫੌਜ ਨੂੰ ਵੀ ਲੋਕਾਂ ਦਾ ਸ਼ਿਕਾਰ ਖੇਡ੍ਹਣ ਲਈ ਖੁਲ੍ਹੀ ਛੁੱਟੀ ਦੇ ਦਿੱਤੀ ਹੈ। ਇਸੇ ਨੀਤੀ ਤਹਿਤ ਹਰ ਉਸ ਜ਼ੁਬਾਨ ਨੂੰ ਬੰਦ ਕਰਨ ਲਈ ਤਾਹੂ ਹਨ ਜੋ ਹੱਕਾਂ ਦੀ ਗੱਲ ਕਰਦੀ ਹੈ ਜੋ ਹੱਕਾਂ ਲਈ ਜਮਹੂਰੀ ਸੰਘਰਸ਼ਾਂ ਦੀ ਗੱਲ ਕਰਦੀ ਹੈ, ਜੋ ਫਾਸ਼ੀਵਾਦੀ ਵਰਤਾਰੇ ਖਿਲਾਫ ਇੱਕਜੁੱਟ ਅਵਾਜ ਉਠਾਉਣ ਦੀ ਗੱਲ ਕਰਦੀ ਹੈ।
ਉਨ੍ਹਾਂ ਅੱਗੇ ਫਾਸ਼ੀਵਾਦੀ ਮੋਦੀ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਹ ਬ੍ਰਾਹਮਣੀ ਹਿੰਦੂਤਵ ਫਾਸ਼ੀਵਾਦੀ ਪਹਿਲਾਂ ਵੀ ਹਾਰਦਾ ਆਇਆ ਹੈ। ਅੱਜ਼ ਦੇ ਪੂੰਜੀਵਾਦੀ ਯੁੱਗ ‘ਚ ਜਮਹੂਰੀ ਸੰਘਰਸ਼ ਇੱਕ ਪ੍ਰੈਸ਼ਰ ਵਾਲਵ ਹਨ ਜੋ ਜੰਤਾ ਦੇ ਗੁੱਸੇ ਕੁੱਝ ਕੁ ਖਾਰਜ ਕਰ ਦਿੰਦੇ ਹਨ ਜੇਕਰ ਤੁਸੀਂ ਇਹ ਵੀ ਬੰਦ ਕਰ ਦਿੱਤਾ ਤਾਂ ਕੋਈ ਬਹੁਤ ਵੱਡਾ ਅਜਿਹਾ ਵਰਤਾਰਾ ਵਾਪਰ ਸਕਦਾ ਹੈ ਕਿ ਲੋਕਾਂ ‘ਚੋਂ ਤੁਹਾਡੇ ਕਾਨੂੰਨਾਂ ਦਾ ਡਰ ਹੀ ਨਾ ਉੱਡ ਜਾਏ। ਤੁਹਾਡਾ ਇਹ ਹਿੰਦੂ ਰਾਸ਼ਟਰ ਵਾਲਾ ਸੁਪਨਾ ਸੜ ਕੇ ਸੁਆਹ ਨਾ ਹੋ ਜਾਵੇ। ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਨਾਂ ਜਲਦੀ ਅਸੀਂ ਮੋਦੀ ਹਕੂਮਤ ਦੇ ਇਸ ਧਾਰਮਿਕ ਘੱਟ ਗਿਣਤੀਆਂ, ਕੌਮੀਅਤਾਂ,ਆਦਿਵਾਸੀਆਂ , ਕਮਿਊਨਿਸਟਾਂ, ਲੋਕ ਆਗੂਆਂ ਅਤੇ ਜਮਹੂਰੀ ਕਾਰਕੁੰਨਾਂ ਦੀ ਜੁਬਾਨਬੰਦੀ ਦੇ ਫਾਸ਼ੀਵਾਦੀ ਰੁਝਾਨ ਨੂੰ ਸਮਝ ਕੇ ਇੱਕ ਵਿਸ਼ਾਲ ਲੋਕ ਸੰਘਰਸ਼ ਵਿੱਚ ਤਬਦੀਲ ਨਹੀਂ ਕਰਦੇ, ਉਨ੍ਹਾਂ ਚਿਰ ਮੋਦੀ ਹਕੂਮਤ ਦੀ ਦਰਿੰਦਗੀ ਦਾ ਰਥ ਠੱਲਿਆ ਨਹੀਂ ਜਾ ਸਕਦਾ। ਉਨ੍ਹਾਂ ਜਮਹੂਰੀ ਅਤੇ ਸੰਘਰਸ਼ਸ਼ੀਲ ਆਗੂਆਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਜਿੱਥੇ ਵੀ ਮੋਦੀ ਦੀ ਐੱਨ.ਆਈ.ਏ. ਆਉਂਦੀ ਹੈ। ਉਸ ਦਾ ਘਿਰਾਓ ਕੀਤਾ ਜਾਵੇ ਅਤੇ ਸੁਆਲ ਕੀਤੇ ਜਾਣ।
ਖਬਰ ਲਿਖਦੇ ਪਤਾ ਚੱਲਿਆ ਕਿ ਗੰਦੜ ਪਿੰਡ ਵਿੱਚ ਵਿਦਿਆਰਥੀ ਆਗੂ ਹਰਵੀਰ ਕੌਰ ਦੇ ਘਰੇ ਐਨਆਈਏ ਦੇ ਅਧਿਕਾਰੀਆਂ ਦਾ ਜਥੇਬੰਦੀਆਂ ਨੇ ਘਿਰਾਓ ਕੀਤਾ। ਇੰਜ ਕਰਕੇ ਹੀ ਅਸੀਂ ਐਨ.ਆਈ.ਏ. ਦੀ ਪੰਜਾਬ ਵਿੱਚ ਐਂਟਰੀ ਬੰਦ ਕਰ ਸਕਦੇ ਹਾਂ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਰਾਮਪੁਰਾ ਵਿਖੇ ਬੀਕੇਯੂ ਕ੍ਰਾਂਤੀਕਾਰੀ ਦੀ ਆਗੂ ਸੁਖਵਿੰਦਰ ਕੌਰ ਦੇ ਘਰੇ ਵੀ ਐਨ.ਆਈ.ਏ ਦਾ ਘਿਰਾਓ ਕੀਤਾ ਗਿਆ ਸੀ।