ਕੈਨੇਡਾ ਸਰਕਾਰ ਦੇ ਨਵੇਂ ਫ਼ੁਰਮਾਨ ਨਾਲ ਕੱਚੇ ਪਰਵਾਸੀਆਂ ਦੀ ਚਿੰਤਾ ਵਧੀ

ਓਟਵਾ: ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਕਨੇਡਾ ਵਿੱਚ ਦੂਸਰੇ ਦੇਸ਼ਾਂ ਆਏ ਪਰਵਾਸੀਆਂ ਬਾਰੇ ਲਗਾਤਾਰ ਵੱਡੇ ਫੈਸਲੇ ਕਰ ਰਹੀ ਹੈ।

ਹੁਣ ਨਵਾਂ ਫ਼ੁਰਮਾਨ ਕੈਨੇਡਾ `ਚ ਪੱਕੇ ਤੌਰ ‘ਤੇ ਵਸਣ ਦੀ ਆਸ ਨਾਲ ਮਿਹਨਤ ਕਰ ਰਹੇ ਲੋਕਾਂ ਦੀ ਵੱਡੀ ਗਿਣਤੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪਿਛਲੇ ਸਮੇਂ `ਚ ਵੀ ਕੈਨੇਡਾ ਨੇ ਇਮੀਗ੍ਰੇਸ਼ਨ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਭਾਰਤ ਤੋਂ ਜਾਣ ਵਾਲੇ ਲੋਕਾਂ ਦੀ ਐਂਟਰੀ ਵੇਲੇ ਵਾਧੂ ਸੁਰੱਖਿਆ ਜਾਚ ਕਰਵਾਉਣ ਦਾ ਹੁਕਮ ਜਾਰੀ ਕੀਤਾ ਸੀ। ਉਸ ਦੇ ਇਸੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਬਾਰੇ ਕਿਹਾ ਹੈ ਕਿ ਸਰਕਾਰ ਨੇ ਐਕਸਪ੍ਰੈਸ ਐਟਰੀ ਸਿਸਟਮ ‘ਚ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲ. ਐੱਮ. ਆਈ. ਏ) ਲਈ ਵਾਧੂ ਪੁਆਇੰਟਾਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ‘ਚ ਲੇਬਰ ਤੇ ਪੜ੍ਹਾਈ ਲਈ ਜiLਆਦਾਤਰ ਲੋਕ ਪੰਜਾਬ ਤੋਂ ਹੀ ਜਾ ਰਹੇ ਹਨ। ਇਸ ਲਈ ਇਸ ਖਿੱਤੇ ਦੇ ਲੋਕਾ ਹੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਮਿਲਰ ਨੇ ਕਿਹਾ ਹੈ ਕਿ ਇਹ ਬਦਲਾਅ ਕਈ ਗੱਲਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਸ ਪ੍ਰਣਾਲੀ ਦੀ ਦੁਰਵਰਤੋਂ ਕਰਨ ਦੀਆਂ ਸiLਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਇਲਾਵਾ ਬਹੁਤੇ ਕਾਰੋਬਾਰੀ ਇਸ ਦੀ ਜ਼ਾਅਲੀ ਤਰੀਕੇ ਨਾਲ ਵਰਤੋਂ ਵੀ ਕਰ ਰਹੇ ਸਨ। ਧੋਖਾਧੜੀ ਦੀਆਂ ਸiLਕਾਇਤਾਂ ਕਾਰਨ ਇਸ ‘ਚ ਬਦਲਾਅ ਕੀਤਾ ਗਿਆ ਹੈ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਹੁਣ ਦੇਸ਼ `ਚ ਬਾਹਰੋਂ ਆਉਣ ਵਾਲੀ ਵਸੋਂ ਨੂੰ ਅਰਜ਼ੀ ਲਗਾਉਣ ਵੇਲੇ ਐਕਸਪ੍ਰੈੱਸ ਐਂਟਰੀ ਪੂਲ `ਚ ਰਹਿਣ ਲਈ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਇਸ ਲਈ ਭਾਸ਼ਾ ‘ਚ ਮੁਹਾਰਤ, ਸਿੱਖਿਆ ਦਾ ਪੱਧਰ, ਕੰਮ ਦਾ ਤਜਰਬਾ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਗੱਲਾਂ ਹਰ ਉਸ ਪੰਜਾਬੀ ਨੂੰ ਬਾਕਾਇਦਾ ਵਿਚਾਰਨੀਆਂ ਪੈਣਗੀਆਂ ਜੋ ਕੈਨੇਡਾ ਆਉਣ ਲਈ ਤਿਆਰੀ ‘ਚ ਲੱਗਾ ਹੋਇਆ ਹੈ।
ਦੂਜੇ ਪਾਸੇ ਇਸ ਬਦਲਾਅ ਲਈ ਉਹ ਲੋਕ ਜ਼ਿੰਮੇਵਾਰ ਹਨ ਜੋ ਗਲਤ ਢੰਗ- ਤਰੀਕੇ ਵਰਤ ਕੇ ਦੂਜੇ ਮੁਲਕਾਂ ‘ਚ ਦਾਖ਼ਲਾ ਲੈਂਦੇ ਹਨ। ਇਸ ਨਾਲ ਉਨ੍ਹਾਂ ਮੁਲਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।