ਜਾਈਆਂ ਖੇਡ ਮੈਦਾਨ ਦੀਆਂ-3: ਅਥਲੀਟਾਂ ਦੇ ਪਰਿਵਾਰ ਦੀ ਮੋਢੀ ਓਲੰਪੀਅਨ ਗੁਰਮੀਤ ਕੌਰ

ਨਵਦੀਪ ਸਿੰਘ ਗਿੱਲ
ਮਾਝੇ ਦੇ ਇਤਿਹਾਸਕ ਪਿੰਡ ਸਭਰਾਵਾਂ ਨੂੰ ਇਹ ਮਾਣ ਹਾਸਲ ਹੈ ਕਿ ਇਸ ਇਕੱਲੇ ਪਿੰਡ ਨੇ ਭਾਰਤ ਨੂੰ ਪੰਜ ਕੌੰਮਾਂਤਰੀ ਅਥਲੀਟ ਦਿੱਤੇ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂ ਚਮਕਾਇਆ ਹੈ।ਇਨ੍ਹਾਂ ਚੋਂ ਚਾਰ ਮਹਿਲਾਵਾਂ ਹਨ, ਚਾਰ ਇਕ ਪਰਿਵਾਰ ਦੇ ਮੈਂਬਰ ਹਨ ਅਤੇ ਤਿੰਨ ਓਲੰਪੀਅਨ ਹਨ।ਕੌਮੀ ਖੇਡਾਂ, ਆਲ ਇੰਡੀਆ ਪੁਲਿਸ ਖੇਡਾਂ ਤੋਂ ਲੈ ਕੇ ਏਸiLਆਈ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਚੈਂਪੀਅਨਸiLਪ, ਐਫਰੋ ਏਸ਼ੀਅਨ ਖੇਡਾਂ, ਸੈਫ ਖੇਡਾਂ, ਇੰਡੋ-ਪਾਕਿ ਪੰਜਾਬ ਖੇਡਾਂ ਆਦਿ ਸਭ ਕੌਮਾਂਤਰੀ ਮੁਕਾਬਲਿਆਂ ਦੇ ਮੈਡਲ ਸਭਰਾਵਾਂ ਦੀ ਝੋਲੀ ਪਏ ਹਨ।

ਗੁਰਮੀਤ ਕੌਰ, ਹਰਵੰਤ ਕੌਰ ਤੇ ਰਾਜਵਿੰਦਰ ਕੌਰ ਗਿੱਲ ਓਲੰਪੀਅਨ ਬਣੇ।ਪਿੰਡ ਨੂੰ ਖੇਡਾਂ ਦੀ ਜਾਗ ਬਾਬਾ ਦਲੀਪ ਸਿੰਘ ਨੇ ਲਾਈ ਜਿਸ ਦੀ ਧੀ, ਪੋਤੇ-ਪੋਤੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਬਾਬਾ ਦਲੀਪ ਸਿੰਘ ਦੇ ਪਰਿਵਾਰ ਨੂੰ ਖੇਡਾਂ ਦੀ ਗੁੜ੍ਹਤੀ ਭਾਵੇਂ ਬਾਬੇ ਦਲੀਪ ਸਿੰਘ ਤੋਂ ਮਿਲੀ ਸੀ ਪਰ ਇਸ ਪਰਿਵਾਰ ਵਿੱਚੋਂ ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ‘ਤੇ ਉਡਾਣ ਭਰਨ ਵਿੱਚ ਮੋਹਰੀ ਭੂਮਿਕਾ ਗੁਰਮੀਤ ਕੌਰ ਨੇ ਨਿਭਾਈ।
ਗੁਰਮੀਤ ਕੌਰ ਨੇ ਜੈਵਲਿਨ ਥਰੋਅ ਵਿੱਚ ਏਸiLਆਈ ਖੇਡਾਂ, ਏਸ਼ੀਅਨ ਚੈਂਪੀਅਨਸiLਪ, ਐਫਰੋ ਏਸ਼ੀਅਨ ਖੇਡਾਂ ਅਤੇ ਸੈਫ ਖੇਡਾਂ ਵਿੱਚ ਤਮਗੇ ਜਿੱਤੇ। ਓਲੰਪਿਕਸ ਖੇਡਣ ਵਾਲੀ ਵਾਲੀ ਗੁਰਮੀਤ ਕੌਰ ਵੱਲੋਂ ਜੈਵਲਿਨ ਥਰੋਅ ਵਿੱਚ ਬਣਾਇਆ ਕੌਮੀ ਰਿਕਾਰਡ 14 ਸਾਲ ਕਾਇਮ ਰਿਹਾ।ਜੈਵਲਿਨ ਭਾਵੇਂ ਮੁੱਖ ਈਵੈਂਟ ਸੀ ਪਰ ਕੌਮੀ ਪੱਧਰ ਉੱਤੇ ਜੈਵਲਿਨ, ਡਿਸਕਸ, ਸ਼ਾਟਪੁੱਟ, ਉੱਚੀ ਛਾਲ ਆਦਿ ਈਵੈਂਟਾਂ ਵਿੱਚ ਮੈਡਲਾਂ ਦਾ ਅਰਧ ਸੈਂਕੜਾ ਪਾਰ ਕਰ ਚੁੱਕੀ ਗੁਰਮੀਤ ਕੌਰ ਨੂੰ ਅਥਲੈਟਿਕਸ ਵਿੱਚ ਸਤਿਕਾਰ ਨਾਲ ਗੁਰਮੀਤ ਭੂਆ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦੀਆਂ ਦੋ ਭਤੀਜਿਆਂ ਅਤੇ ਇਕ ਭਤੀਜੇ ਨੇ ਵੀ ਅਥਲੈਟਿਕਸ ਖੇਡ ਵਿੱਚ ਆਪਣੀ ਭੂਆ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰੀਆ। ਗੁਰਮੀਤ ਦੀ ਸਭ ਤੋਂ ਵੱਡੀ ਭਤੀਜੀ ਹਰਵੰਤ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਭੂਆ ਦਾ ਨਾਂ ਚਮਕਾਇਆ।ਗੁਰਮੀਤ ਤੇ ਹਰਵੰਤ ਦੋਵੇਂ ਥਰੋਅਰ ਭੂਆ ਭਤੀਜੀ ਓਲੰਪੀਅਨ ਹਨ।ਇਕ ਹੋਰ ਭਤੀਜੀ ਪਤਵੰਤ ਕੌਰ ਤੇ ਭਤੀਜੇ ਕੁਲਦੇਵ ਸਿੰਘ ਨੇ ਵੀ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਅੰਮ੍ਰਿਤਸਰ ਜ਼ਿਲ੍ਹੇ ਦੇ ਖੇਡਾਂ ਦੀ ਨਰਸਰੀ ਵਜੋਂ ਜਾਣ ਜਾਂਦੇ ਪਿੰਡ ਸਭਰਾਵਾਂ ਵਿੱਚ ਖੇਡਾਂ ਦੀ ਮੋੜੀ ਗੱਡਣ ਵਾਲੀ ਗੁਰਮੀਤ ਕੌਰ ਦਾ ਜਨਮ 20 ਜੂਨ 1970 ਨੂੰ ਹੋਇਆ ਸੀ। ਜੈਵਲਿਵ ਥਰੋਅਰ ਗੁਰਮੀਤ ਨੇ 16 ਵਰਿ੍ਹਆਂ ਦੀ ਉਮਰੇ 1986 ਦੀ ਸਿਓਲ ਏਸiLਆਈ ਖੇਡਾਂ ਵਿੱਚ ਹਿੱਸਾ ਲੈ ਕੇ ਕੌਮਾਂਤਰੀ ਮੁਕਾਬਲਿਆਂ ਦੇ ਪਿੜ ਵਿੱਚ ਉਤਰਨ ਦੀ ਸ਼ੁਰੂਆਤ ਕੀਤੀ। ਗੁਰਮੀਤ ਨੂੰ ਏਸiLਆਈ ਖੇਡਾਂ ਵਿੱਚ ਪਹਿਲੀ ਸਫਲਤਾ 12 ਵਰਿ੍ਹਆਂ ਬਾਅਦ 1998 ਵਿੱਚ ਬੈਕਾਂਕ ਏਸiLਆਈ ਖੇਡਾਂ ਵਿੱਚ ਮਿਲੀ ਜਦੋਂ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਇਸੇ ਸਾਲ ਜਪਾਨ ਵਿਖੇ ਹੋਈ ਏਸiLਆਈ ਚੈਂਪੀਅਨਸiLਪ ਵਿੱਚ ਵੀ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1999 ਵਿੱਚ ਕਾਠਮੰਡੂ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਗੁਰਮੀਤ ਨੇ 1999 ਵਿੱਚ ਸਪੇਨ ਵਿਖੇ ਹੋਈ ਵਿਸ਼ਵ ਚੈਂਪੀਅਨਸiLਪ ਵਿੱਚ ਵੀ ਹਿੱਸਾ ਲਿਆ। 2000 ਵਿੱਚ ਜਕਾਰਤਾ ਵਿਖੇ ਹੋਈ ਏਸ਼ੀਅਨ ਮੀਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਉਸ ਨੇ ਸਿਡਨੀ ਵਿਖੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਗੁਰਮੀਤ ਕੌਰ ਨੇ 17 ਜੁਲਾਈ 2000 ਵਿੱਚ ਬੰਗਲੌਰ ਵਿਖੇ ਹੋਈ ਮੀਟ ਵਿੱਚ 58.64 ਮੀਟਰ ਦੂਰ ਜੈਵਲਿਨ ਸੁੱਟੀ ਜਿਹੜਾ ਕਿ ਨਵਾਂ ਰਿਕਾਰਡ ਸੀ। ਗੁਰਮੀਤ ਵੱਲੋਂ ਬਣਾਇਆ ਇਹ ਕੌਮੀ ਰਿਕਾਰਡ 14 ਸਾਲਾਂ ਤੱਕ ਉਸ ਦੇ ਨਾਂ ਰਿਹਾ ਅਤੇ 2014 ਵਿੱਚ ਅਨੂ ਰਾਣੀ ਨੇ ਇਸ ਰਿਕਾਰਡ ਨੂੰ ਤੋੜਿਆ। ਸਾਲ 2003 ਵਿੱਚ ਹੈਦਰਾਬਾਦ ਵਿਖੇ ਹੋਈਆਂ ਪਹਿਲੀ ਐਫਰੋ ਏਸ਼ੀਅਨ ਖੇਡਾਂ ਵਿੱਚ ਗੁਰਮੀਤ ਨੇ ਚਾਂਦੀ ਦਾ ਤਮਗਾ ਜਿੱਤਿਆ।
ਸਾਲ 2003 ਵਿੱਚ ਗੁਰਮੀਤ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਉਸ ਦਾ ਪਤੀ ਯਾਦਵਿੰਦਰ ਸਿੰਘ ਹਾਦਸੇ ਕਾਰਨ ਭਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਿਆ ਜਿਸ ਕਾਰਨ ਉਹ ਕੁਝ ਸਮਾਂ ਉਹ ਖੇਡ ਮੈਦਾਨ ਤੋਂ ਬਾਹਰ ਰਹੀ ਅਤੇ ਸਾਲ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ ਹਿੱਸਾ ਨਾ ਲੈ ਸਕੀ। ਏਥਨਜ਼ ਓਲੰਪਿਕਸ ਵਿੱਚ ਗੁਰਮੀਤ ਦੀ ਭਤੀਜੀ ਹਰਵੰਤ ਕੌਰ ਨੇ ਡਿਸਕਸ ਥਰੋਅ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪਰਿਵਾਰ ਦੀ ਹਾਜ਼ਰੀ ਲਗਾਈ। ਇਸ ਸਦਮੇ ਤੋਂ ਉਭਾਰਨ ਵਿੱਚ ਉਸ ਦੇ ਵਿਭਾਗ, ਪਰਿਵਾਰ ਅਤੇ ਖਾਸ ਕਰਕੇ ਉਸ ਦੇ ਪਿਤਾ ਨੇ ਉਸ ਦੀ ਮੱਦਦ ਕੀਤੀ। ਸਾਲ 2006 ਵਿੱਚ ਕੋਲੰਬੋ ਵਿਖੇ ਹੋਈਆਂ ਸੈਫ ਖੇਡਾਂ ਵਿੱਚ 36 ਵਰਿ੍ਹਆਂ ਦੀ ਉਮਰੇ ਗੁਰਮੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਗੁਰਮੀਤ ਕੌਰ ਨੇ 2000 ਵਿੱਚ ਸਿਡਨੀ ਅਤੇ ਹਰਵੰਤ ਕੌਰ ਨੇ 2004 ਵਿੱਚ ਏਥਨਜ਼ ਅਤੇ 2008 ਵਿੱਚ ਬੀਜਿੰਗ ਵਿਖੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ ਪਰਿਵਾਰ ਦੀ ਓਲੰਪਿਕ ਹੈਟ੍ਰਿਕ ਪੂਰੀ ਕੀਤੀ।
ਐਲ.ਆਈ.ਸੀ. ਵਿੱਚ ਕਲਾਸ ਵਨ ਅਫਸਰ ਵਜੋਂ ਸੇਵਾਵਾਂ ਨਿਭਾ ਰਹੀ ਗੁਰਮੀਤ ਕੌਰ ਹੁਣ ਤੱਕ ਵੱਡੀ ਉਮਰ ਵਿੱਚ ਵੀ ਆਪਣੇ ਵਿਭਾਗ ਦੀਆਂ ਖੇਡਾਂ ਆਲ ਇੰਡੀਆ ਐਲ.ਆਈ.ਸੀ. ਸਪੋਰਟਸ ਫੈਸਟੀਵਲ ਵਿੱਚ ਵੀ ਹਿੱਸਾ ਲੈਂਦੀ ਰਹੀ ਹੈ।ਗੁਰਮੀਤ ਕੌਰ ਦੇ ਮੁੱਢਲੇ ਕੋਚ ਉਸ ਦੇ ਦਾਦਾ ਦਲੀਪ ਸਿੰਘ ਹੀ ਸਨ। ਗੁਰਮੀਤ ਕੌਰ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ।