ਸੰਵਿਧਾਨ ਉੱਤੇ ਚਰਚਾ ਦੌਰਾਨ ਸਰਕਾਰ ਅਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ

ਨਵੀਂ ਦਿੱਲੀ : ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਸੰਵਿਧਾਨ ਉਤੇ ਹੋਈ ਚਰਚਾ ਵੇਲੇ ਸੱਤਾ ਅਤੇ ਵਿਰੋਧੀ ਧਿਰਾਂ ਨੇ ਸੰਵਿਧਾਨ ਨੂੰ ਵਿਕਾਸ, ਨਿਆਂ ਅਤੇ ਭਾਈਚਾਰੇ ਦਾ ਰੋਡ ਮੈਪ ਅਤੇ ਲੋਕਾਂ ਦੀਆਂ ਆਸਾਂ ਅਤੇ ‘ਪ੍ਰਗਟਾਉਣ ਦੀ ਜੋਤ’ ਦੱਸਦਿਆਂ ਇਸ ਦੀ ਅਹਿਮੀਅਤ ਨੂੰ ਉਲੀਕਿਆ

ਪਰ ਭਾਜਪਾ ਬਨਾਮ ਕਾਂਗਰਸ ਦੀਆਂ ਸਰਕਾਰਾਂ ਵੇਲੇ ਹੋਈਆਂ ਵਧੀਕੀਆਂ ਨੂੰ ਸੰਵਿਧਾਨ ਉਤੇ ਕੀਤਾ ਗਿਆ ਹਮਲਾ ਦੱਸਦਿਆਂ, ਇੱਕ ਦੂਜੇ ਨੂੰ ਜੰਮ ਕੇ ਰਗੜੇ ਲਗਾਏ। ਸੱਤਾ ਧਿਰ ਵੱਲੋਂ ਲੋਕ ਸਭਾ ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ ਨੇ ਸੰਵਿਧਾਨ ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੰਵਿਧਾਨ ਕਿਸੇ ਇੱਕ ਪਾਰਟੀ ਦੀ ਦੇਣ ਨਹੀਂ ਹੈ। ਇਸ ਦੌਰਾਨ ਉਹਨਾਂ ਐਮਰਜਂਸੀ ਦਾ ਜ਼ਿਕਰ ਕਰਦਿਆਂ ,ਉਸ ਦੌਰ ਚ ਸੰਵਿਧਾਨ ਵਿੱਚ ਕੀਤੀਆਂ ਸੋਧਾਂ ਨੂੰ ਉਚੇਚੇ ਤੌਰ ਤੇ ਆਪਣੇ ਭਾਸ਼ਣ ਵਿੱਚ ਥਾਂ ਦਿੱਤੀ। ਵਿਰੋਧੀ ਧਿਰ ਵੱਲੋਂ ਚਰਚਾ ਦੀ ਸ਼ੁਰੂਆਤ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਕੀਤੀ। ਲੋਕ ਸਭਾ ਚ ਦਿੱਤੇ ਆਪਣੇ ਪਹਿਲੇ ਭਾਸ਼ਣ ਚ ਪ੍ਰਿਅੰਕਾ ਗਾਂਧੀ ਨੇ ਭਾਜਪਾ ਨੂੰ ਜੰਮ ਕੇ ਨਿਸ਼ਾਨਾ ਬਣਾਇਆ। ਉਹਨਾਂ ਸੰਵਿਧਾਨ ਨੂੰ ਦੇਸ਼ ਦੇ ਲੋਕਾਂ ਦਾ, ਨਿਆਂ ਦਾ, ਏਕਤਾ ਦਾ, ਅਤੇ ਪ੍ਰਗਟਾਉਣ ਦੀ ਆਜ਼ਾਦੀ ਦਾ ਕਵਚ ਦੱਸਦਿਆਂ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਸੱਤਾ ਧਿਰ ਨੇ ਪਿਛਲੇ 10 ਸਾਲਾਂ ਵਿੱਚ ਇਹ ਕਵਚ ਤੋੜਨ ਦੀ ਪੂਰੀ ਕੋਸiLਸ਼ ਕੀਤੀ ਹੈ। ਪ੍ਰਿਅੰਕਾ ਗਾਂਧੀ ਨੇ ਸਰਕਾਰ ਤੇ ਲਗਾਤਾਰ ਸੰਵਿਧਾਨ ਬਦਲਣ ਦੀ ਕੋਸiLਸ਼ ਦਾ ਦੋਸ਼ ਲਗਾਉਂਦੇ ਹੋਏ , ਨਿਜੀਕਰਨ ਰਾਹੀਂ ਰਾਖਵੇਂਕਰਨ ਨੂੰ ਬਦਲਣ ਦੀ ਕੋਸ਼ਿਸ਼ ਕਿਹਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਇਸ ਕਰਕੇ ਬਚਾ ਹੋ ਗਿਆ, ਨਹੀਂ ਤਾਂ ਭਾਜਪਾ ਨੇ ਸੰਵਿਧਾਨ ਬਦਲ ਦੇਣਾ ਸੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਸਰਕਾਰ ਨੂੰ ਗਰੀਬਾਂ ਮਜ਼ਦੂਰਾਂ ਅਤੇ ਮਜ਼ਲੂਮਾਂ ਦੀ ਹਮਾਇਤੀ ਦੱਸਦਿਆਂ ਕਿਹਾ ਕਿ ਸਾਡੀ ਸਰਕਾਰ ਕਦੇ ਵੀ ਸੰਵਿਧਾਨ ਦਾ ਮੂਲ ਰਚਨਾ ਬਦਲਣ ਨਹੀਂ ਦੇਵੇਗੀ। ਰਾਜਨਾਥ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਚ ਨਹਿਰੂ ਗਾਂਧੀ ਪਰਿਵਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇੱਕ ਪਾਰਟੀ ਵਿਸ਼ੇਸ਼ ਨੇ ਸੰਵਿਧਾਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਕੁਝ ਸਮਾਂ ਬਾਅਦ ਹੀ ਇਸਦੀਆਂ ਮੂਲ ਭਾਵਨਾਵਾਂ ਨੂੰ ਤਾਕ ਤੇ ਰੱਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੰਵਿਧਾਨ ਨੂੰ ਬਦਲਣ ਦੀ ਵਾਰ ਵਾਰ ਕੋਸ਼ਿਸ਼ ਕੀਤੀ। ਕਾਂਗਰਸ ਨੇ ਸੱਤਾ ਅਤੇ ਸੰਵਿਧਾਨ ਵਿੱਚੋਂ ਹਮੇਸ਼ਾ ਸੱਤਾ ਨੂੰ ਚੁਣਿਆ। ਉਨ੍ਹਾਂ ਫਿਰ ਅੱਗੇ ਬੋਲਦਿਆ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ 17 ਵਾਰ, ਇੰਦਰਾ ਗਾਂਧੀ ਦੇ ਸਮੇਂ 28 ਵਾਰ, ਰਜੀਵ ਗਾਂਧੀ ਦੇ ਸਮੇਂ 10 ਵਾਰ, ਅਤੇ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਸੱਤ ਵਾਰ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਗਈਆਂ। ਜਿਹਨਾਂ ਚੋਂ ਜ਼ਿਆਦਾਤਰ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਸੀ। ਰੱਖਿਆ ਮੰਤਰੀ ਨੇ ਐਨਡੀਏ ਸਰਕਾਰ ਵੱਲੋਂ ਸੰਵਿਧਾਨ `ਚ ਕੀਤੀਆਂ ਸੋਧਾਂ ਨੂੰ ਲੋਕ ਪੱਖੀ ਦੱਸਦਿਆਂ ਧਾਰਾ 370 ਹਟਾਉਣ ਨਵੇਂ ਕਾਨੂੰਨ ਲਿਆਉਣ ਆਦਿ ਦੀਆਂ ਮਿਸਾਲਾਂ ਵੀ ਦਿੱਤੀਆਂ। ਰਾਜਨਾਥ ਨੇ ਐਮਰਜੈਂਸੀ ਦੌਰਾਨ ਸੁਪਰੀਮ ਕੋਰਟ ਦੇ ਜੱਜ ਹੰਸ ਰਾਜ ਖੰਨਾ ਦਾ ਵੀ ਜ਼ਿਕਰ ਕੀਤਾ। ਜਿਸ ਵੇਲੇ ਹੰਸ ਰਾਜ ਖੰਨਾ ਨੂੰ ਇਸ ਲਈ ਚੀਫ ਜਸਟਿਸ ਨਹੀਂ ਬਣਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਸਰਕਾਰ ਦੇ ਮੁਤਾਬਿਕ ਫੈਸਲਾ ਨਹੀਂ ਦਿੱਤਾ ਸੀ। ਰਾਜਨਾਥ ਨੇ ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਹੁਣ ਕਈ ਨੇਤਾ ਸੰਵਿਧਾਨ ਦੀ ਕਾਪੀ ਜੇਬ ਵਿੱਚ ਰੱਖ ਕੇ ਘੁੰਮਦੇ ਫਿਰਦੇ ਹਨ, ਕਿਉਂਕਿ ਉਹਨਾਂ ਨੇ ਬਚਪਨ ਤੋਂ ਇਹ ਨਹੀਂ ਸਿੱਖਿਆ ਹੈ। ਜਦੋਂ ਕਿ ਭਾਜਪਾ ਨੇ ਸੰਵਿਧਾਨ ਨੂੰ ਹਮੇਸ਼ਾ ਸਿਰ ਮੱਥੇ ਤੇ ਰੱਖਿਆ ਹੈ।